ਸਿਵਲ ਨਾਫ਼ਰਮਾਨੀ (ਥੋਰੋ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਿਵਲ ਸਰਕਾਰ ਦਾ ਵਿਰੋਧ (ਸਿਵਲ ਨਾਫ਼ਰਮਾਨੀ) ਅਮਰੀਕੀ ਟਰਾਂਸੀਡੈਂਟਲਿਸਟ ਹੈਨਰੀ ਡੇਵਿਡ ਥੋਰੋ ਦੁਆਰਾ ਲਿਖਿਆ ਇੱਕ ਲੇਖ ਹੈ ਜੋ ਪਹਿਲੀ ਵਾਰ 1849 ਵਿੱਚ ਛਪਿਆ ਸੀ। ਇਸ ਵਿੱਚ, ਥੋਰੋ ਦਾ ਤਰਕ ਹੈ ਕਿ ਵਿਅਕਤੀਆਂ ਨੂੰ ਸਰਕਾਰਾਂ ਨੂੰ ਆਪਣੇ ਅੰਤਹਕਰਣ ਨੂੰ ਨਜ਼ਰਅੰਦਾਜ਼ ਕਰਨ ਜਾਂ ਮਾਰ ਦੇਣ ਦੀ ਆਗਿਆ ਨਹੀਂ ਦੇਣੀ ਚਾਹੀਦੀ, ਅਤੇ ਇਹ ਕਿ ਉਨ੍ਹਾਂ ਦਾ ਫਰਜ਼ ਹੈ ਇਸ ਤਰ੍ਹਾਂ ਸਰਕਾਰ ਨੂੰ ਧਾਂਦਲੀ ਦੀ ਇਜਾਜ਼ਤ ਨਾ ਦੇਣ ਕਿ ਉਹ ਬੇਇਨਸਾਫ਼ੀ ਦੇ ਏਜੰਟ  ਬਣਨ ਦੇ ਯੋਗ ਬਣ ਜਾਣ। ਕੁਝ ਹੱਦ ਤੱਕ ਥੋਰੌ ਨੂੰ ਗੁਲਾਮੀ ਅਤੇ ਮੈਕਸੀਕਨ-ਅਮਰੀਕਨ ਯੁੱਧ (1846-1848) ਨਾਲ ਉਸਦੀ ਨਫ਼ਰਤ ਨੇ ਪ੍ਰੇਰਿਤ ਕੀਤਾ ਸੀ।

ਸਿਰਲੇਖ[ਸੋਧੋ]

1848 ਵਿੱਚ, ਥੋਰੇ ਨੇ ਕਨਕੌਰਡ ਲਾਇਸੇਅਮ ਵਿੱਚ "ਸਰਕਾਰ ਦੇ ਸਬੰਧ ਵਿੱਚ ਵਿਅਕਤੀ ਦੇਅਧਿਕਾਰ ਅਤੇ ਕਰਤੱਵ " ਨਾਮ ਤੇ ਭਾਸ਼ਣ ਦਿੱਤੇ। ਇਹ ਇਸ ਦੇ ਲੇਖ ਲਈ ਆਧਾਰ ਬਣਿਆ, ਜੋ ਪਹਿਲੀ ਵਾਰ 1849 ਵਿੱਚ ਸਿਵਲ ਸਰਕਾਰ ਦਾ ਵਿਰੋਧ ਦੇ ਸਿਰਲੇਖ ਅਧੀਨ ਉਸ ਲੇਖ ਸੰਗ੍ਰਹਿ ਵਿੱਚ ਛਾਪਿਆ ਗਿਆ ਸੀ ਜਿਸ ਨੂੰ ਅਸਥੈਟਿਕ ਪੇਪਰਜ਼  ਕਿਹਾ ਜਾਂਦਾ ਹੈ। ਬਾਅਦ ਵਾਲਾ ਸਿਰਲੇਖ ਥੋਰੈ ਦੇ ਪ੍ਰੋਗਰਾਮ ਨੂੰ "ਗ਼ੈਰ-ਰੋਧਕ" (ਐਨਾਰਕੋ-ਸ਼ਾਂਤੀਵਾਦੀਆਂ) ਤੋਂ ਵਖਰਾਉਂਦਾ ਹੈ ਜੋ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟਾ ਰਹੇ ਸਨ। ਵਿਰੋਧ ਨੇ ਥਰੋਅ ਦੇ ਉਸ ਰੂਪਕ ਦੇ ਹਿੱਸੇ ਵਜੋਂ ਵੀ ਕੰਮ ਦਿੱਤਾ, ਜਿਥੇ ਸਰਕਾਰ ਦੀ ਮਸ਼ੀਨ ਨਾਲ ਤੁਲਨਾ ਕੀਤੀ ਗਈ ਹੈ: ਜਦੋਂ ਮਸ਼ੀਨ ਬੇਇਨਸਾਫ਼ੀ ਪੈਦਾ ਕਰ ਰਹੀ ਸੀ, ਤਾਂ ਇਹ ਨੇਕ ਨਾਗਰਿਕਾਂ ਦਾ ਫਰਜ਼ ਸੀ "ਮਸ਼ੀਨ ਨੂੰ ਰੋਕਣ ਲਈ " ਇੱਕ ਉਲਟ ਰਗੜ" (ਭਾਵ, ਵਿਰੋਧ) ਕਰਨ। 

ਥੋਰੌ ਦੀ ਮੌਤ ਤੋਂ ਚਾਰ ਸਾਲ ਬਾਅਦ, 1866 ਵਿੱਚ, ਇਹ ਲੇਖ ਥੋਰੋ ਦੀਆਂ ਰਚਨਾਵਾਂ ਦੇ ਇੱਕ ਸੰਗ੍ਰਿਹ (ਏ ਯੈਂਕੀ ਇਨ ਕੈਨੇਡਾ, ਵਿਦ ਐਂਟੀ-ਸਲੇਵਰੀ ਐਂਡ ਰਿਫੌਰਮ ਪੇਪਰਸ)  ਵਿੱਚ ਸਿਵਲ ਡਿਸਓਬੀਡੀਐਂਸ  ਸਿਰਲੇਖ ਹੇਠ ਮੁੜ ਛਾਪਿਆ ਗਿਆ ਸੀ। ਅੱਜ, ਇਹ ਨਿਬੰਧ ਔਨ ਦ ਡਿਊਟੀ ਆਫ਼ ਸਿਵਲ ਡਿਸਓਬੀਡੀਐਂਸ  ਦੇ ਸਿਰਲੇਖ ਹੇਠ ਵੀ ਮਿਲਦਾ ਹੈ, ਸ਼ਾਇਦ ਇਸ ਦਾ ਟਾਕਰਾ ਵਿਲੀਅਮ ਪੈਲੇ ਦੀ ਆਫ਼ ਦ ਡਿਊਟੀ ਆਫ਼ ਸਿਵਲ ਡਿਸਓਬੀਡੀਐਂਸ ਦੇ ਨਾਲ ਕਰਨ ਲਈ ਜਿਸ ਦਾ ਜਵਾਬ ਵੀ ਥੋਰੋ ਦੇ ਇਸ ਲੇਖ ਦਾ ਹਿੱਸਾ ਸੀ। ਮਿਸਾਲ ਦੇ ਤੌਰ ਤੇ, 1960 ਦੇ ਵਾਲਡਨ ਦੇ ਨਿਊ ਅਮੇਰਿਕਨ ਲਾਇਬ੍ਰੇਰੀ ਦੇ ਸਿਗਨੈਟ ਕਲਾਸਿਕਸ ਐਡੀਸ਼ਨ ਵਿੱਚ ਇਸ ਸਿਰਲੇਖ ਵਾਲਾ ਇੱਕ ਵਰਜਨ ਸ਼ਾਮਲ ਸੀ। ਔਨ ਸਿਵਲ ਡਿਸਓਬੀਡੀਐਂਸ  ਇੱਕ ਹੋਰ ਪ੍ਰਚਲਤ ਸਿਰਲੇਖ ਹੈ।

ਹਵਾਲੇ[ਸੋਧੋ]