ਸਮੱਗਰੀ 'ਤੇ ਜਾਓ

ਸਿਹਰੀ ਖਾਂਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿਹਰੀ ਖਾਂਡਾ ਭਾਰਤ ਦੇ ਹਰਿਆਣਾ ਰਾਜ ਦਾ ਇੱਕ ਇਤਿਹਾਸਕ ਪਿੰਡ ਹੈ। ਇਸ ਪਿੰਡ ਦਾ ਪਿਛੋਕੜ ਸਿੱਖ ਇਤਿਹਾਸ ਨਾਲ ਜੁੜਦਾ ਹੈ। ਇਸ ਪਿੰਡ ਵਿਚੋਂ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਵਿਰੁੱਧ ਲੜਾਈ ਦਾ ਆਪਣਾ ਪਹਿਲਾ ਬਿਗਲ ਵਜਾਇਆ ਸੀ। ਖੋਜ ਅਨੁਸਾਰ ਬੰਦਾ ਬਹਾਦਰ ਇਸ ਪਿੰਡ ਵਿੱਚ 1709 ਨੂੰ ਆਏ ਅਤੇ ਪਿੰਡ ਵਿੱਚ ਸਥਿਤ ਵੈਰਾਗੀ ਮਹੰਤ ਕਿਸ਼ੋਰ ਦਾਸ ਦੇ ਡੇਰੇ ਤੇ ਠਹਿਰ ਕੀਤੀ ਅਤੇ ਸਿਖਾਂ ਨੂੰ ਇਕਜੁੱਟ ਕਰਨ ਲਈ ਕਰੀਬ 9 ਮਹੀਨੇ ਇਥੇ ਠਹਿਰੇ। ਇਸ ਦੌਰਾਨ ਬੰਦਾ ਬਹਾਦਰ ਨੇ ਆਪਣੇ 500 ਸਿਖਾਂ ਦਾ ਪਹਿਲਾ ਜਥਾ ਤਿਆਰ ਕੀਤਾ। ਇਹ ਉਹਨਾਂ ਦਾ ਪਹਿਲਾ ਮਿਲਟਰੀ ਕੈਂਪ ਸੀ। ਇਸ ਜਥੇ ਦੀ ਸਹਾਇਤਾ ਨਾਲ ਸੋਨੀਪਤ ਦਾ ਮੁਗਲ ਖਜ਼ਾਨਾ ਲੁਟਿਆ ਗਿਆ ਅਤੇ ਗਰੀਬਾਂ ਵਿੱਚ ਵੰਡ ਦਿੱਤਾ ਗਿਆ।[1]

ਹਵਾਲੇ

[ਸੋਧੋ]