ਸਮੱਗਰੀ 'ਤੇ ਜਾਓ

ਸਿੱਖ ਸਿੱਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੋਬਿੰਦਸ਼ਾਹੀ ਛਾਪ[ਸੋਧੋ]

ਹਕੂਮਤ: ਸਿੱਖ ਮਿਸਲਾਂ
ਮੋਹਰ: ਗੋਬਿੰਦਸ਼ਾਹੀ ਸਿੱਕਾ

ਹਕੂਮਤ: ਸਰਕਾਰ-ਏ-ਖਾਲਸਾ
ਮੋਹਰ: ਨਾਨਕਸ਼ਾਹੀ ਸਿੱਕਾ

ਸਾਮ੍ਹਣੇ: ਫ਼ਾਰਸੀ

دیگ تیغ فتح نصرتِ بیدرنگ یافت از نانک گرو گوبند سنگھ
ਦੇਗ ਤੇਗ਼ ਫ਼ਤਹਿ ਨੁਸਰਤ ਬੇਦਰੰਗ ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ
ਤਰਜਮਾ
ਲੰਗਰ, ਸ਼ਸਤਰ, ਸਫਲਤਾ ਅਤੇ ਬੇਰੋਕ ਜਿੱਤ ਨਾਨਕ ਗੁਰੂ ਗੋਬਿੰਦ ਸਿੰਘ ਦੇ ਮਿਹਰ ਸਦਕਾ

ਸਿੱਖ ਮਿਸਲ ਦੇ ਸੱਕਿਆਂ ਉਲਟ: ਫ਼ਾਰਸੀ

ਜ਼ਰਬ ਦਾਰ ਅਲ-ਸਲਤਨਤ ਲਾਹੌਰ ਸਨਾਹ ਜਲੂਸ ਮਈਮਨਤ ਮਾਨੂਸ
ਤਰਜਮਾ
ਖੁਸ਼ਹਾਲ ਇਨਸਾਨੀ ਰਾਜ ਸੰਮੇਂ ਰਾਜਧਾਨੀ ਲਹੌਰ ਤੋਂ ਜਾਰੀ

ਗਵਰਨਰ ਹਰੀ ਸਿੰਘ ਨਲੂਆ ਦੇ ਸੱਕਿਆਂ ਉਲਟ: ਫ਼ਾਰਸੀ

ਜ਼ਰਬ ਪੇਸ਼ਾਵਰ ਜਲੂਸ ਸਨਾਹ
ਤਰਜਮਾ
ਖੁਸ਼ਹਾਲ ਸਾਲ ਸੰਮੇਂ ਪੇਸ਼ਾਵਰ ਤੋਂ ਜਾਰੀ

ਰਣਜੀਤ ਸਿੰਘ ਦੇ ਸੱਕਿਆਂ ਉਲਟ: ਫ਼ਾਰਸੀ

1) ਸੰਬਤ ਅਕਾਲ ਸਹਾਇ ਖ਼ਿੱਤਾ ਕਸ਼ਮੀਰ ਜ਼ਰਬ
ਤਰਜਮਾ
ਅਕਾਲ ਦੀ ਸਹਾਇਤਾ ਨਾਲ ਇਸ ਸਾਲ ਵਿੱਚ ਕਸ਼ਮੀਰ ਖਿੱਤੇ ਤੋਂ ਜਾਰੀ
2) ਸਨਾਹ ਜ਼ਰਬ ਬਖ਼ਤ ਅਕਾਲ ਤਖ਼ਤ ਜਲੂਸ ਮਈਮਨਤ ਮਾਨੂਸ ਕਸ਼ਮੀਰ
ਤਰਜਮਾ
ਇਨਸਾਨੀ ਰਾਜ ਸੰਮੇਂ, ਅਕਾਲ ਤਖ਼ਤ ਦੇ ਖੁਸ਼ਹਾਲ ਰਾਜ ਅਧੀਨ ਕਸ਼ਮੀਰ ਸ਼ਹਿਰ ਤੋ ਜਾਰੀ
3) ਸੰਬਤ ਜਲੂਸ ਮਈਮਨਤ ਮਾਨੂਸ
ਤਰਜਮਾ
ਇਨਸਾਨੀ ਰਾਜ ਸੰਮੇਂ ਖੁਸ਼ਹਾਲ ਸਾਲ ਤੋਂ ਜਾਰੀ

ਗਵਰਨਰ ਮਹਾਨ ਸਿੰਘ ਮੀਰਪੁਰੀ ਦੇ ਸੱਕਿਆਂ ਉਲਟ: ਫ਼ਾਰਸੀ

ਜ਼ਰਬ ਕਸ਼ਮੀਰ ਸ੍ਰੀ ਅਕਾਲ ਪੁਰ ਜਿਬ
ਤਰਜਮਾ
ਅਕਾਲ ਪੁਰਖ ਦੇ ਸ਼ਹਿਰ ਕਸ਼ਮੀਰ ਤੋਂ ਜਾਰੀ

ਸ਼ੇਰ ਸਿੰਘ ਦੇ ਸੱਕਿਆਂ ਉਲਟ: ਫ਼ਾਰਸੀ

ਜ਼ਰਬ ਡੇਰਾਜੱਟ
ਤਰਜਮਾ
ਟਕਸਾਲ ਡੇਰਾਜੱਟ

ਨਾਨਕਸ਼ਾਹੀ ਛਾਪ[ਸੋਧੋ]

ਹਕੂਮਤ: ਸਰਕਾਰ-ਏ-ਖਾਲਸਾ
ਮੋਹਰ: ਨਾਨਕਸ਼ਾਹੀ ਸਿੱਕਾ

ਸਾਮ੍ਹਣੇ: ਪੰਜਾਬੀ

ਅਕਾਲ ਸਹਾਇ ਗੁਰੂ ਨਾਨਕ ਜੀ

ਫ਼ਾਰਸੀ

ਸਿੱਕਾ ਜ਼ਦ ਬਰ ਸਿਮੋ ਜ਼ਰ ਤੇਗ ਨਾਨਕ ਵਾਹਬ ਅਸਤ ਫਤਹ-ਏ-ਗੋਬਿੰਦ ਸ਼ਾਹ-ਏ-ਸ਼ਾਹਾਂ ਫ਼ਜ਼ਲ ਸੱਚੇਹਾ ਸਾਹਿਬ ਅਸਤ
ਤਰਜਮਾ
ਸੋਨੇ ਅਤੇ ਚਾਂਦੀ ਵਿੱਚ ਸਿੱਕਾ ਜਾਰੀ ਕੀਤਾ ਗਿਆ, ਨਾਨਕ ਦੀ ਤੇਗ ਬਖ਼ਸ਼ਣਹਾਰ ਹੈ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਫ਼ਤਿਹ ਸ਼ਾਹਿ ਸ਼ਾਹਿਨਸ਼ਾਹ ਗੁਰੂ ਗੋਬਿੰਦ ਸਿੰਘ ਦੀ

ਉਲਟ: ਫ਼ਾਰਸੀ

ਸ੍ਰੀ ਅੰਮ੍ਰਿਤਸਰ ਜੀਓ ਜ਼ਰਬ ਮੱਈਮਨਤ ਜਲੂਸ ਬਖ਼ਤ ਅਕਾਲ ਤਖ਼ਤ ਸਨਾਹ
ਤਰਜਮਾ
ਅਕਾਲ ਤਖ਼ਤ ਦੇ ਖੁਸ਼ਹਾਲ ਰਾਜ ਅਧੀਨ ਸ਼ਾਨਦਾਰ ਅੰਮ੍ਰਿਤਸਰ ਤੋਂ ਜਾਰੀ

ਬਾਰਲੇ ਜੋੜ[ਸੋਧੋ]