ਸੀਮਾ ਤੋਮਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੀਮਾ ਤੋਮਰ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਕੌਮੀਅਤਭਾਰਤੀ
ਜਨਮ (1982-07-03) 3 ਜੁਲਾਈ 1982 (ਉਮਰ 40)
ਜੋਹਰੀ, ਬਾਗਪਤ, ਉੱਤਰ ਪ੍ਰਦੇਸ਼, ਭਾਰਤ
ਰਿਹਾਇਸ਼ਨੋਇਡਾ, ਗੌਤਮ ਬੁੱਧਨਗਰ, ਉੱਤਰ ਪ੍ਰਦੇਸ਼, ਭਾਰਤ
Years active2000 – ਮੌਜੂਦਾ
ਖੇਡ
ਦੇਸ਼ਭਾਰਤ
ਖੇਡਟ੍ਰੈਪ ਸ਼ੂਟਰ, ਸ਼ੋਟਗਨ

ਸੀਮਾ ਤੋਮਰ (ਜਨਮ 3 ਜੁਲਾਈ 1982) ਇੱਕ ਭਾਰਤੀ ਟ੍ਰੈਪ ਨਿਸ਼ਾਨੇਬਾਜ਼ ਹੈ।[1] ਉਹ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟ ਫੈਡਰੇਸ਼ਨ (ਆਈ.ਐਸ.ਐਸ.ਐਫ.) ਵਿਸ਼ਵ ਕੱਪ ਵਿਚ ਸ਼ਾਟਗਨ ਸਿਲਵਰ ਮੈਡਲ ਜਿੱਤਣ ਵਾਲੀ ਇਕਲੌਤੀ ਭਾਰਤੀ ਔਰਤ ਹੈ। ਉਸ ਦਾ ਜਨਮ ਉੱਤਰ ਪ੍ਰਦੇਸ਼ ਦੇ ਜੋਹਰੀ ਪਿੰਡ[2] ਵਿੱਚ ਹੋਇਆ ਸੀ।

ਜ਼ਿੰਦਗੀ[ਸੋਧੋ]

ਤੋਮਰ ਦਾ ਜਨਮ 3 ਜੁਲਾਈ 1982 ਨੂੰ ਜੌਹਰੀ, ਬਾਗਪਤ ਜ਼ਿਲ੍ਹਾ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਸਨੇ 1998 ਵਿੱਚ ਆਪਣੇ ਪਿੰਡ ਵਿੱਚ ਸਥਾਪਤ ਕੀਤੀ ਰੇਂਜ ਵਿੱਚ ਸ਼ੂਟਿੰਗ ਸਿੱਖੀ।[3] ਤੋਮਰ ਸ਼ੁਰੂ ਵਿਚ ਆਪਣੇ ਆਸ ਪਾਸ ਦੇ ਸਮਾਜ ਦੀਆਂ ਉਮੀਦਾਂ ਤੋਂ ਨਿਰਾਸ਼ ਸੀ, ਜਿਸ ਨੂੰ ਉਸ ਦੇ ਵਿਆਹ ਅਤੇ ਘਰਵਾਲੀ ਬਣਨ ਦੀ ਉਮੀਦ ਸੀ। ਉਸਨੇ ਮਹਿਸੂਸ ਕੀਤਾ ਕਿ ਉਹ ਇਸ ਖੇਤਰ ਵਿਚ ਦਾਖਲ ਨਹੀਂ ਹੋ ਸਕਦੀ, ਜਦੋਂ ਤਕ ਉਸਦੇ ਪਰਿਵਾਰ ਵਿਚੋਂ ਕੋਈ ਬਜ਼ੁਰਗ ਨਿਸ਼ਾਨੇਬਾਜ਼ੀ ਵਿਚ ਨਾ ਜਾਵੇ।[4]

ਸ਼ੁਰੂ ਵਿਚ ਤੋਮਰ ਆਪਣੀ ਮਾਂ ਤੋਂ ਬਿਨਾਂ ਸ਼ੂਟਿੰਗ ਰੇਂਜ ਜਾਣ ਤੋਂ ਡਰਦੀ ਸੀ,[5] ਜਿਸਨੇ ਉਸ ਨੂੰ ਉਤਸ਼ਾਹਿਤ ਕੀਤਾ ਅਤੇ ਜਿਸ ਨਾਲ ਉਹ ਰੇਂਜ ਵਿੱਚ ਗਈ। ਤੋਮਰ ਦੀ ਮਾਂ ਪ੍ਰਕਾਸ਼ੀ ਤੋਮਰ ਨੇ ਸ਼ੂਟਿੰਗ ਅਤੇ ਪ੍ਰੋਗਰਾਮਾਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ, ਜਲਦੀ ਹੀ ਇਕ ਐਵਾਰਡ ਜੇਤੂ ਨਿਸ਼ਾਨੇਬਾਜ਼ ਬਣ ਗਈ, ਭਾਰਤ ਦੀ ਦੂਜੀ ਸਭ ਤੋਂ ਪੁਰਾਣੀ ਮਹਿਲਾ ਨਿਸ਼ਾਨੇਬਾਜ਼, ਜਿਸ ਨੂੰ ਰਿਵਾਲਵਰ ਦਾਦੀ ਵੀ ਕਿਹਾ ਜਾਂਦਾ ਹੈ। ਪ੍ਰਕਾਸ਼ੀ ਅਤੇ ਉਸ ਦੀ ਭਰਜਾਈ ਚੰਦਰੋ ਤੋਮਰ ਦੀ ਭਾਗੀਦਾਰੀ ਨੇ ਤੋਮਰ ਨੂੰ ਸ਼ੂਟਿੰਗ ਮੁਕਾਬਲਿਆਂ ਵਿਚ ਦਾਖਲ ਹੋਣ ਦਿੱਤਾ। ਤੋਮਰ ਨੇ 2001 ਵਿਚ ਪਿੰਡ ਵਿਚ 10 ਮੀਟਰ ਦੀ ਰੇਂਜ ਵਿਚ ਸ਼ੂਟਿੰਗ ਸ਼ੁਰੂ ਕੀਤੀ ਸੀ।[3]

ਤੋਮਰ ਹਾਲੇ ਵੀ ਭਾਰਤੀ ਪਿੰਡਾਂ ਵਿਚ ਸਮੂਹਿਕ ਤੌਰ 'ਤੇ ਸਮਾਨਤਾ ਦੀ ਸਮਰਥਕ ਹੈ ਅਤੇ ਇਸ ਕਾਰਨ ਕਈ ਜਵਾਨ ਕੁੜੀਆਂ ਉਸ ਦੇ ਆਪਣੇ ਸ਼ਹਿਰ ਵਿਚ ਨਿਸ਼ਾਨੇਬਾਜ਼ੀ ਕਰ ਰਹੀਆਂ ਹਨ।[4]

ਤੋਮਰ ਦੇ ਸੱਤ ਭੈਣ-ਭਰਾ ਹਨ। ਉਸਦੀ ਭੈਣ ਰੇਖਾ ਵੀ ਇੱਕ ਨਿਸ਼ਾਨੇਬਾਜ਼ ਹੈ। ਪ੍ਰਕਾਸ਼ੀ ਪਿੰਡ ਵਿਚ ਇਕ ਸ਼ੂਟਿੰਗ ਰੇਂਜ ਵੀ ਚਲਾਉਂਦੀ ਹੈ ਜਿਥੇ ਬਹੁਤ ਸਾਰੀਆਂ ਕੁੜੀਆਂ ਸ਼ੂਟਿੰਗ ਸਿੱਖਣ ਆਉਂਦੀਆਂ ਹਨ।

ਕਰੀਅਰ[ਸੋਧੋ]

ਸੀਮਾ ਤੋਮਰ ਨੇ 2004 ਵਿੱਚ ਏਅਰ ਰਾਈਫਲ ਦੀ ਸ਼ੂਟਿੰਗ ਨਾਲ ਸ਼ੁਰੂਆਤ ਕੀਤੀ, ਪਰ ਬਾਅਦ ਵਿੱਚ ਸ਼ਾਟਗਨ ਈਵੈਂਟ ਵਿੱਚ ਚਲੀ ਗਈ। ਉਹ ਇਸ ਵੇਲੇ ਟਰੈਪ ਸ਼ੂਟਿੰਗ ਵਿਚ ਮਾਹਰ ਹੈ।[6]

2010 ਸੀਮਾ ਤੋਮਰ ਦੇ ਕਰੀਅਰ ਦਾ ਇੱਕ ਮੀਲ ਪੱਥਰ ਸੀ ਜਦੋਂ ਉਸਨੇ 2010 ਆਈ.ਐਸ.ਐਸ.ਐਫ. ਵਿਸ਼ਵ ਕੱਪ ਵਿੱਚ ਸਿਲਵਰ ਮੈਡਲ ਜਿੱਤਿਆ ਸੀ।

ਤੋਮਰ ਨੇ ਨਵੰਬਰ, 2014 ਵਿਚ ਸੰਯੁਕਤ ਅਰਬ ਅਮੀਰਾਤ ਵਿਚ ਆਯੋਜਿਤ ਏਸ਼ੀਅਨ ਸ਼ਾਟਗਨ ਚੈਂਪੀਅਨਸ਼ਿਪ ਵਿਚ ਦੋ ਸੋਨ ਤਗਮੇ ਜਿੱਤੇ ਸਨ।

ਹਵਾਲੇ[ਸੋਧੋ]