ਸੀ. ਕੇ. ਜਨੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਿਕੋਟ ਕਰੀਅਨ ਜਨੂ
2012 ਵਿੱਚ, ਚਿਕੋਟ ਕਰੀਅਨ ਜਨੂ
ਜਨਮ1970
ਰਾਸ਼ਟਰੀਅਤਾਭਾਰਤੀ
ਲਈ ਪ੍ਰਸਿੱਧਸਿੱਟ-ਇਨ-ਸਟ੍ਰਾਇਕ (2001)
ਮੁਥਾਂਗਾ ਘਟਨਾ (2003)
ਅਰਾਲਮ ਰੋਸ

ਸੀ ਕੇ ਜਨੂ (ਜਨਮ 1970) ਇੱਕ ਭਾਰਤੀ ਸਮਾਜਿਕ ਕਾਰਕੁੰਨ ਹੈ।[1]

ਇਹ ਆਦਿਵਾਸੀ ਗੋਥਰਾ ਮਹਾ ਸਭਾ, ਇਕ ਸਮਾਜਿਕ ਅੰਦੋਲਨ ਜਿਸਨੇ 2001 ਤੋਂ ਕੇਰਲਾ ਵਿੱਚ ਭੂਮੀ-ਰਹਿਤ ਕਬਾਇਲੀ ਲੋਕਾਂ ਨੂੰ ਜ਼ਮੀਨ ਦੀ ਮੁੜ ਵੰਡ ਲਈ ਅੰਦੋਲਨ ਕੀਤਾ, ਦੀ ਵੀ ਆਗੂ ਹੈ। ਇਹ ਅੰਦੋਲਨ ਖ਼ੁਦ ਦਲਿਤ-ਆਦਿਵਾਸੀ ਐਕਸ਼ਨ ਕੌਂਸਲ ਦੇ ਹੇਠ ਹੈ। 2016 ਵਿੱਚ, ਉਸਨੇ ਇੱਕ ਨਵੀਂ ਰਾਜਨੀਤਿਕ ਪਾਰਟੀ, ਜਾਨਾਥੀਪਹਯਾ ਰਾਸ਼ਟਰੀ ਸਭਾ, ਦਾ ਐਲਾਨ ਕੀਤਾ ਜੋ ਐਨ.ਡੀ.ਏ. ਦੇ ਇੱਕ ਹਿੱਸੇ ਦੇ ਰੂਪ ਵਿੱਚ ਭਾਜਪਾ ਨਾਲ ਗੱਠਜੋੜ ਕਰਕੇ ਕੇਰਲਾ ਵਿਧਾਨ ਸਭਾ ਚੋਣਾਂ ਲੜ ਰਿਹਾ ਹੈ।

ਜਨੂ ਦਾ ਜਨਮ ਚਿਕੋਟ, ਨੇੜੇ ਮਾਨਾਂਥਾਵਦੀ, ਇੱਕ ਕਬਾਇਲੀ ਪਿੰਡ, ਵਾਯੰਦ ਵਿੱਖੇ, ਗਰੀਬ ਕਬਾਇਲੀ ਮਾਤਾ ਪਿਤਾ ਦੇ ਘਰ ਹੋਇਆ, ਜੋ ਰਾਵੁਲਾ ਭਾਈਚਾਰੇ ਤੋਂ ਸੰਬੰਧਿਤ ਹਨ, ਇਸ ਭਾਈਚਾਰੇ ਨੂੰ "ਆਦਿਆ" ਕਬੀਲਾ ਕਿਹਾ ਜਾਂਦਾ ਹੈ ਜਿਸਦਾ ਕਾਰਨ ਇਸਦਾ ਇਤਿਹਾਸਿਕ ਪਿਛੋਕੜ ਹੈ, ਇਹ ਕੇਰਲਾ ਦੇ ਕਬੀਲਾ ਸਮੂਹਾਂ ਵਿਚੋਂ ਇੱਕ ਹੈ ਜੋ ਹਾਸ਼ੀਆ ਮਜ਼ਦੂਰ ਮੰਨੇ ਜਾਂਦੇ ਹਨ। ਅਦੀਆ ਦਾ ਸ਼ਾਬਦਿਕ ਮਤਲਬ ਨੌਕਰ ਹੈ ਅਤੇ ਜ਼ਿਆਦਾਤਰ ਜ਼ਮੀਨਹੀਣ ਖੇਤੀਬਾੜੀ ਮਜ਼ਦੂਰ ਹਨ। ਉਸ ਕੋਲ ਕੋਈ ਰਸਮੀ ਸਿੱਖਿਆ ਨਹੀਂ ਸੀ ਪਰ ਉਸਨੇ ਸਾਖਰਤਾ ਮੁਹਿੰਮ ਰਾਹੀਂ ਪੜ੍ਹਨਾ ਅਤੇ ਲਿਖਣਾ ਸਿੱਖ ਲਿਆ ਸੀ ਜੋ ਵਾਯੰਦ ਵਿੱਚ ਆਯੋਜਿਤ ਕੀਤੀ ਗਈ ਸੀ।[2]

ਜਨੂ ਨੇ ਆਪਣਾ ਕੰਮ ਸੰਬੰਧੀ ਕੈਰੀਅਰ ਬਤੌਰ ਇੱਕ ਘਰੇਲੂ ਨੌਕਰ ਕੀਤਾ। ਉਸਨੇ ਇਹ ਪਹਿਲੀ ਨੌਕਰੀ ਸਥਾਨਿਕ ਸਕੂਲ ਅਧਿਆਪਕ ਦੇ ਘਰ ਸੱਤ ਸਾਲ ਦੀ ਉਮਰ ਵਿੱਚ ਸ਼ੁਰੂ ਕੀਤੀ ਅਤੇ ਇੱਥੇ ਉਸਨੇ ਪੰਜ ਸਾਲ ਤੱਕ ਨੌਕਰੀ ਕੀਤੀ। 13 ਸਾਲ ਦੀ ਉਮਰ ਵਿੱਚ, ਉਸਨੇ ਭਾਰਤੀ 2 ਰੁਪਏ (3.5 ਯੂਐਸ ਸੈਂਟਸ) ਦੀ ਰੋਜ਼ਾਨਾ ਤਨਖ਼ਾਹ 'ਤੇ ਇੱਕ ਮਜ਼ਦੂਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਬਾਅਦ ਵਿੱਚ, ਉਸਨੇ ਸਿਲਾਈ ਦੀ ਸਿੱਖਿਆ ਲਈ, ਅਤੇ ਇੱਕ ਛੋਟੀ ਦੁਕਾਨ ਸ਼ੁਰੂ ਕੀਤੀ, ਜੋ, ਬਾਅਦ ਵਿੱਚ, ਵਿੱਤੀ ਕਾਰਨ ਕਾਰਨ ਬੰਦ ਕਰਨੀ ਪਈ।[3]

ਕੁਦੀਲ ਕੇੱਤੀ ਸਮਾਰਮ[ਸੋਧੋ]

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨਾਲ ਜਨੂ ਦਾ ਕਾਰਜਕਾਲ ਨੇ ਉਨ੍ਹਾਂ ਨੂੰ ਪਾਰਟੀ ਦੀ ਰਾਜਨੀਤੀ ਵਿੱਚ ਅਨੁਭਵ ਹਾਸਲ ਕਰਨ ਵਿੱਚ ਸਹਾਇਤਾ ਕੀਤੀ। 2001 ਵਿੱਚ, ਜਨੂ ਨੇ ਰਾਜ ਦੇ ਜ਼ਰੀਏ ਰੋਸ ਮਾਰਚ ਕੱਢਿਆ ਅਤੇ ਤੀਰੂਵੰਥਪੁਰਮ ਵਿੱਚ ਸਕੱਤਰੇਤ ਦੇ ਸਾਹਮਣੇ ਕੁਦੀਲ ਕੇੱਤੀ ਸਮਾਰਕ ਦਾ ਆਯੋਜਨ ਕੀਤਾ ਜਿਸ ਵਿੱਚ 48 ਦਿਨਾਂ ਤਕ ਰਹਿ ਗਈ ਭੂਮੀਹੀਣ ਕਬੀਲੇ ਦੇ ਲੋਕਾਂ ਲਈ ਜ਼ਮੀਨ ਦੀ ਮੰਗ ਕੀਤੀ ਗਈ ਅਤੇ ਨਤੀਜੇ ਵਜੋਂ ਕੇਰਲ ਸਰਕਾਰ ਨੇ ਕਬਾਇਲੀ ਲੋਕਾਂ ਨੂੰ ਜ਼ਮੀਨ ਵੰਡਣ ਦਾ ਫ਼ੈਸਲਾ ਕੀਤਾ।

ਅਵਾਰਡ ਅਤੇ ਸਨਮਾਨ[ਸੋਧੋ]

ਜਨਵਰੀ 1994 ਵਿੱਚ, ਕੇਰਲ ਸਰਕਾਰ ਨੇ ਜਨੂ ਨੂੰ ਸਭ ਤੋਂ ਵਧੀਆ ਅਨੁਸੂਚਿਤ ਕਬੀਲੇ ਦੀ ਸਮਾਜਿਕ ਵਰਕਰ ਲਈ ਪੁਰਸਕਾਰ ਨਾਲ ਪੇਸ਼ ਕੀਤਾ; ਹਾਲਾਂਕਿ, ਉਸਨੇ ਪੁਰਸਕਾਰ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਸਰਕਾਰ ਨੇ ਕੇਰਲ ਦੇ ਕਬਾਇਲੀ ਲੋਕਾਂ ਦੀਆਂ 13 ਮੰਗਾਂ ਨੂੰ ਅਜੇ ਤੱਕ ਸਵੀਕਾਰ ਨਹੀਂ ਕੀਤਾ।

ਜਨੂ ਦੁਨੀਆ ਭਰ ਦੇ ਕਬਾਇਲੀ ਆਗੂਆਂ ਦੇ ਸੰਯੁਕਤ ਰਾਸ਼ਟਰ ਕਾਨਫਰੰਸ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੀ ਸੀ। ਉਸਨੇ 1999 ਵਿੱਚ ਪੀਪਲਜ਼ ਗਲੋਬਲ ਐਕਸ਼ਨ ਗਰੁੱਪ ਦੀ ਤਰਫੋਂ ਯੂਰਪ ਦਾ ਵੀ ਦੌਰਾ ਕੀਤਾ ਅਤੇ ਅੱਠ ਦੇਸ਼ਾਂ ਵਿੱਚ 120 ਤੋਂ ਵੱਧ ਸਥਾਨਾਂ 'ਤੇ ਭਾਸ਼ਣ ਦਿੱਤੇ। 2000 ਵਿੱਚ, ਜਨੂ ਨੇ ਬੰਗਲੌਰ ਵਿੱਚ ਪੀਪਲਜ਼ ਗਲੋਬਲ ਐਕਸ਼ਨ ਗਰੁੱਪ ਦੀ ਦੂਜੀ ਇੰਟਰਨੈਸ਼ਨਲ ਕਾਨਫਰੰਸ ਵਿੱਚ ਭਾਗ ਲਿਆ।

ਨਿੱਜੀ ਜ਼ਿੰਦਗੀ[ਸੋਧੋ]

ਸੀ ਕੇ ਜਨੂ ਸਿੰਗਲ ਮਾਂ ਸੀ। ਇਸ ਕਬਾਇਲੀ ਨੇਤਾ ਨੇ ਛੱਤੀਸਗੜ੍ਹ ਦੇ ਬਿਲਾਸਪੁਰ ਤੋਂ ਤਿੰਨ ਸਾਲ ਦੀ ਧੀ ਨੂੰ ਗੋਦ ਲਿਆ ਜਿਸਦਾ ਨਾਂ ਉਸਨੇ ਸੀ ਕੇ ਜਾਨਕੀ ਰੱਖਿਆ। ਇਹ ਦੋਵੇਂ ਮਾਂਵਾਂ- ਧੀਆਂ ਪਨਾਵੱਲੀ ਵਿੱਖੇ ਜਨੂ ਦੀ ਮਾਂ ਅਤੇ ਭੈਣ ਕੋਲ ਰਹਿੰਦੀਆਂ ਹਨ।[4]

ਹਵਾਲੇ[ਸੋਧੋ]

  1. Rosenau, James. Distant Proximities: Dynamics Beyond Globalization. Princeton: Princeton University Press, 2003. pp. 237. Print. [1]
  2. Kumar, N Vinoth. Tale of a tribal struggle for land. March 12, 2013. The New Indian Express [2] Archived 2016-03-04 at the Wayback Machine.
  3. C K Janu: 'Experience is my guide'
  4. Sudhakaran. "Mom is the word". India Times Blog. Retrieved 20 May 2017.

ਬਾਹਰੀ ਕੜੀਆਂ[ਸੋਧੋ]