ਸੀ. ਰਾਈਟ ਮਿਲਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੀ. ਰਾਈਟ ਮਿਲਜ਼
ਜਨਮ
ਚਾਰਲਸ ਰਾਈਟ ਮਿੱਲਜ਼

(1916-08-28)28 ਅਗਸਤ 1916
ਮੌਤ20 ਮਾਰਚ 1962(1962-03-20) (ਉਮਰ 45)
ਅਲਮਾ ਮਾਤਰਔਸਟਿਨ ਵਿਖੇ ਟੈਕਸਸ ਯੂਨੀਵਰਸਿਟੀ (ਬੀਏ, ਐਮਏ); ਵਿਸਕਾਨਸਿਨ-ਮੈਡਿਸਨ ਯੂਨੀਵਰਸਿਟੀ (ਪੀਐਚਡੀ)
ਪੇਸ਼ਾਰਾਜਨੀਤਕ ਸਮਾਜ ਵਿਗਿਆਨੀ
ਲਈ ਪ੍ਰਸਿੱਧਇਲੀਟ ਥਿਊਰੀ
ਨਵਾਂ ਪਦ "ਗਰੈਂਡ ਥਿਊਰੀ" ਘੜਨ ਲਈ

ਚਾਰਲਸ ਰਾਈਟ ਮਿੱਲਜ਼ (28 ਅਗਸਤ, 1916 – 20 ਮਾਰਚ, 1962) ਇੱਕ ਅਮਰੀਕੀ ਸਮਾਜ ਵਿਗਿਆਨੀ, ਅਤੇ ਕੋਲੰਬੀਆ ਯੂਨੀਵਰਸਿਟੀ ਵਿੱਚ 1946 ਤੋਂ 1962 ਵਿੱਚ ਆਪਣੀ ਮੌਤ ਤਕ ਸਮਾਜ ਵਿਗਿਆਨ ਦਾ ਪ੍ਰੋਫੈਸਰ ਰਿਹਾ। ਮਿੱਲਜ਼ ਮਸ਼ਹੂਰ ਅਤੇ ਬੌਧਿਕ ਰਸਾਲਿਆਂ ਵਿੱਚ ਵਿਆਪਕ ਰੂਪ ਵਿੱਚ ਪ੍ਰਕਾਸ਼ਿਤ ਹੁੰਦਾ ਸੀ ਅਤੇ ਇਸ ਨੂੰ ਦ ਪਾਵਰ ਐਲਾਈਟ ਵਰਗੀਆਂ ਕਈ ਕਿਤਾਬਾਂ ਲਈ ਯਾਦ ਕੀਤਾ ਜਾਂਦਾ ਹੈ। ਇਸ ਵਿੱਚ ਉਸ ਨੇ ਇਹ ਪਦ ਪੇਸ਼ ਕੀਤਾ ਅਤੇ ਅਮਰੀਕਾ ਦੇ ਸਿਆਸੀ, ਫੌਜੀ ਅਤੇ ਆਰਥਿਕ ਕੁਲੀਨ ਵਰਗਾਂ ਵਿੱਚ ਸੰਬੰਧਾਂ ਅਤੇ ਜਮਾਤੀ ਗਠਜੋੜਾਂ ਦਾ ਵਰਣਨ ਕੀਤਾ; ਵਾਈਟ ਕਾਲਰ: ਦ ਅਮਰੀਕਨ ਮਿਡਲ ਕਲਾਸ, ਅਮਰੀਕੀ ਮਿਡਲ ਕਲਾਸ ਬਾਰੇ ਹੈ; ਅਤੇ ਸਮਾਜਕ ਵਿਗਿਆਨਿਕ ਕਲਪਨਾ, ਜੋ ਕਿਸੇ ਵਿਅਕਤੀ ਦੀ ਜੀਵਨੀ ਵਿੱਚ ਅੰਤਰਮੁਖੀ ਤਜ਼ਰਬਿਆਂ ਆਮ ਸਮਾਜਿਕ ਢਾਂਚੇ ਅਤੇ ਇਤਿਹਾਸਕ ਵਿਕਾਸ ਦੇ ਅੰਦਰ ਦੇ ਆਪਸ ਵਿੱਚ ਨਿਰਭਰਤਾ ਦੇ ਵਿਸ਼ਲੇਸ਼ਣ ਲਈ ਮਾਡਲ ਪੇਸ਼ ਕਰਦਾ ਹੈ। 

ਮਿੱਲਜ਼ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਬੌਧਿਕਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਗੰਭੀਰ ਸੀ, ਅਤੇ ਉਸਨੇ ਨਿਰਪੱਖ ਨਿਰੀਖਣ ਬਾਰੇ ਜਨਤਕ ਅਤੇ ਰਾਜਨੀਤਿਕ ਸ਼ਮੂਲੀਅਤ ਦੀ ਵਕਾਲਤ ਕੀਤੀ। ਮਿਲਜ਼ ਦਾ ਜੀਵਨੀ ਲੇਖਕ ਡੈਨੀਅਲ ਗੈਰੀ ਲਿਖਦਾ ਹੈ ਕਿ ਮਿੱਲਜ਼ ਦੀਆਂ ਲਿਖਤਾਂ ਦਾ "1960ਵਿਆਂ ਦੇ ਦਹਾਕੇ ਦੇ ਨਵੇਂ ਖੱਬੇ ਸਮਾਜਿਕ ਅੰਦੋਲਨਾਂ ਤੇ ਖਾਸ ਤੌਰ ਤੇ ਮਹੱਤਵਪੂਰਣ ਪ੍ਰਭਾਵ ਸੀ।"[2] ਦਰਅਸਲ, ਇਹ ਮਿੱਲਜ਼ ਹੀ ਸੀ ਜਿਸਨੇ ਅਮਰੀਕਾ ਵਿੱਚ "ਨਵੇਂ ਖੱਬੇ" ਸ਼ਬਦ ਨੂੰ 1960 ਦੀ ਨਵੇਂ ਖੱਬਿਆਂ ਨੂੰ ਲਿਖੀ ਇੱਕ ਖੁੱਲ੍ਹੀ ਚਿੱਠੀ ਵਿੱਚ ਪਹਿਲੀ ਵਾਰ ਵਰਤਿਆ ਸੀ।[3]

ਸ਼ੁਰੂ ਦਾ ਜੀਵਨ[ਸੋਧੋ]

ਮਿੱਲਜ਼ 28 ਅਗਸਤ, 1916 ਨੂੰ ਟੈਕਸਸ ਦੇ ਵੈਕੋ ਵਿੱਚ ਪੈਦਾ ਹੋਇਆ ਸੀ। ਉਹ 23 ਸਾਲ ਦੀ ਉਮਰ ਤੱਕ ਟੈਕਸਸ ਵਿੱਚ ਰਿਹਾ।[1] ਉਸਦੇ ਪਿਤਾ, ਚਾਰਲਸ ਗਰੋਵਰ ਮਿਲਜ਼, ਇੱਕ ਬੀਮਾ ਸੇਲਜ਼ਮੈਨ ਦੇ ਤੌਰ ਤੇ ਕੰਮ ਕਰਦਾ ਸੀ, ਜਦਕਿ ਉਸਦੀ ਮਾਤਾ, ਫ੍ਰਾਂਸਿਸ ਰਾਈਟ ਮਿਲਜ਼, ਇੱਕ ਘਰੇਲੂ ਔਰਤ ਦੇ ਰੂਪ ਵਿੱਚ ਘਰ ਹੀ ਰਹਿੰਦੀ ਸੀ। [1][4] ਉਸਦਾ ਪਿਤਾ ਆਪਣੇ ਰਾਜ ਫਲੋਰੀਡਾ ਤੋਂ ਟੈਕਸਸ ਆ ਗਿਆ ਅਤੇ ਉਸਦੀ ਮਾਤਾ ਅਤੇ ਨਾਨਾ-ਨਾਨੀ ਸਭ ਟੈਕਸਸ ਵਿੱਚ ਹੀ ਜੰਮੇ ਪਲੇ ਸੀ।[1]: 21  ਜਦੋਂ ਉਹ ਵੱਡਾ ਹੋ ਰਿਹਾ ਸੀ ਉਸਦਾ ਪਰਿਵਾਰ ਲਗਾਤਾਰ ਜਾਂਦਾ ਆਉਂਦਾ ਰਹਿੰਦਾ ਸੀ ਅਤੇ ਨਤੀਜੇ ਵਜੋਂ, ਉਸਨੇ ਮੁਕਾਬਲਤਨ ਅਲੱਗ ਥਲੱਗ ਜ਼ਿੰਦਗੀ ਬਿਤਾਈ ਅਤੇ ਲਗਾਤਾਰ ਚੱਲਦੇ ਰਹਿਣ ਵਾਲੇ ਰਿਸ਼ਤੇ ਘੱਟ ਹੀ ਸਨ। ਮਿੱਲਜ਼ ਨੇ ਹੇਠ ਲਿਖੇ ਸ਼ਹਿਰਾਂ (ਕ੍ਰਮ ਅਨੁਸਾਰ) ਵਿੱਚ ਸਮਾਂ ਬਿਤਾਇਆ:ਵੈਕੋ, ਵਿਚਿਟਾ ਫਾਲਸ, ਫੋਰਟ ਵਰਥ, ਸ਼ੇਰਮੈਨ, ਡੱਲਾਸ, ਔਸਟਿਨ ਅਤੇ ਸਾਨ ਅੰਟੋਨੀਓ। [1]: 25  ਉਸਨੇ 1934 ਵਿੱਚ ਡੱਲਾਸ ਟੈਕਨੀਕਲ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ।[5]

ਕਾਲਜ ਦੇ ਸਾਲ[ਸੋਧੋ]

ਮਿੱਲਜ਼ ਨੇ ਸ਼ੁਰੂ ਵਿੱਚ ਟੈਕਸਸ ਏ ਐਂਡ ਐਮ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ ਸੀ ਪਰ ਆਪਣੇ ਪਹਿਲੇ ਸਾਲ ਤੋਂ ਬਾਅਦ ਛੱਡ ਦਿੱਤਾ ਅਤੇ ਬਾਅਦ ਵਿੱਚ ਉਹ 1939 ਵਿੱਚ ਔਸਟਿਨ ਵਿੱਚ ਟੈਕਸਸ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਸਮਾਜ ਸ਼ਾਸਤਰ ਵਿੱਚ ਬੈਚਲਰ ਡਿਗਰੀ ਅਤੇ ਫ਼ਲਸਫ਼ੇ ਵਿੱਚ ਮਾਸਟਰ ਡਿਗਰੀ ਕੀਤੀ। ਉਸ ਦੇ ਗ੍ਰੈਜੂਏਸ਼ਨ ਕਰਨ ਦੇ ਸਮੇਂ ਤੋਂ ਪਹਿਲਾਂ ਹੀ, ਮਿਲਜ਼ ਅਮਰੀਕਾ ਦੇ ਦੋ ਪ੍ਰਮੁੱਖ ਸਮਾਜ ਸ਼ਾਸਤਰ ਰਸਾਲਿਆਂ ਵਿੱਚ ਛਪ ਚੁੱਕਿਆ ਸੀ: ਦ ਅਮੈਰੀਕਨ ਸੋਸ਼ਿਆਲੋਜੀਕਲ ਰਿਵਿਊ ਅਤੇ ਦ ਅਮੈਰੀਕਨ ਜਰਨਲ ਆਫ਼ ਸੋਸ਼ਿਆਲੋਜੀ। [6]: 40 

ਟੈਕਸਸ ਵਿਚ, ਮਿੱਲਜ਼ ਆਪਣੀ ਪਹਿਲੀ ਪਤਨੀ ਡੌਰਥੀ ਹੈਲਨ ਸਮਿਥ ਨੂੰ ਮਿਲਿਆ, ਜੋ ਸਮਾਜ ਸ਼ਾਸਤਰ ਵਿੱਚ ਐਮ ਏ ਦੀ ਵਿਦਿਆਰਥੀ ਸੀ। ਉਹ ਓਕਲਾਹੋਮਾ ਕਾਲਜ ਫਾਰ ਵਿਮੈਨ ਵਿੱਚ ਪੜ੍ਹਦੀ ਸੀ, ਜਿਥੇ ਉਸ ਨੇ ਵਣਜ ਵਿੱਚ ਬੈਚੂਲਰ ਡਿਗਰੀ ਪ੍ਰਾਪਤ ਕੀਤੀ ਸੀ।[1]: 34  ਉਨ੍ਹਾਂ ਦਾ ਵਿਆਹ ਅਕਤੂਬਰ 1937 ਵਿੱਚ ਹੋਇਆ। ਵਿਆਹ ਤੋਂ ਬਾਅਦ, ਡੌਰਥੀ ਨੇ ਪਰਿਵਾਰ ਚਲਾਉਣ ਲਈ ਔਰਤਾਂ ਦੀ ਡੌਰਮਿਟਰੀ ਦੀ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਕੰਮ ਕੀਤਾ, ਜਦਕਿ ਮਿਲਜ਼ ਨੇ ਆਪਣਾ ਥੀਸਿਸ ਲਿਖਿਆ। ਉਸਦੇ ਕੰਮ ਨੂੰ ਟਾਈਪ ਕਰਨ ਦਾ ਅਤੇ ਸੰਪਾਦਨ ਦਾ ਬਹੁਤਾ ਕੰਮ ਡੌਰਥੀ ਨੇ ਕੀਤਾ, ਇਸ ਵਿੱਚ ਉਸ ਦੀ ਪੀਐਚ.ਡੀ. ਖੋਜ-ਪ੍ਰਣਾਲੀ ਵੀ ਸ਼ਾਮਲ ਸੀ।[1]: 35  ਅਗਸਤ 1940 ਵਿਚ, ਡੌਰਥੀ ਅਤੇ ਚਾਰਲਸ ਨੇ ਤਲਾਕ ਲੈ ਲਿਆ, ਪਰ ਉਨ੍ਹਾਂ ਨੇ ਮਾਰਚ 1941 ਵਿੱਚ ਦੁਬਾਰਾ ਵਿਆਹ ਕਰਵਾ ਲਿਆ ਅਤੇ 15 ਜਨਵਰੀ 1943 ਨੂੰ ਉਨ੍ਹਾਂ ਦੀ ਇੱਕ ਬੇਟੀ ਪਮੇਲਾ ਹੋਈ।[1]

ਹਵਾਲੇ[ਸੋਧੋ]

  1. 1.0 1.1 1.2 1.3 1.4 1.5 1.6 1.7 Mills, C. Wright (2000). Mills, Kathryn; Mills, Pamela (eds.). C. Wright Mills: Letters and Autobiographical Writings. Berkeley and Los Angeles, California: University of California Press. ISBN 9780520211063.
  2. Radical Ambition: C. Wright Mills, the Left, and American Social Thought By Daniel Geary, p. 1.
  3. Mills, C. Wright (September–October 1960). "Letter to the New Left". New Left Review. I (5). New Left Review. {{cite journal}}: Invalid |ref=harv (help)CS1 maint: postscript (link) Full text.
  4. Ritzer, George (2011). Sociological Theory. New York, NY: McGraw Hill. pp. 215–217. ISBN 9780078111679.
  5. Short biography of C. Wright Mills published in the Dictionary of Modern American Philosophers in 3 volumes by Thoemmes Press, Bristol, UK, 2004
  6. Horowitz, Irving Louis (1983). C. Wright Mills: an American utopian. New York: Free Press. ISBN 9780029149706.