ਸੁਕਰਾਤ ਸਮੱਸਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਕਰਾਤ ਦੀ ਕੋਈ ਲਿਖਤ ਸਾਡੇ ਕੋਲ ਮੌਜੂਦ ਨਹੀਂ ਐਪਰ ਇਸ ਦੇ ਸ਼ਾਗਿਰਦ ਅਫਲਾਤੂਨ ਨੇ ਉਸ ਦੇ ਵਿਚਾਰਾਂ ਨੂੰ ਡਾਇਲਾਗ ਰੂਪ ਵਿੱਚ ਕਲਮਬੰਦ ਕੀਤਾ। ਇਹ ਡਾਇਲਾਗ ਸੁਕਰਾਤ ਦੇ ਹੀ ਵਿਚਾਰਾਂ ਦੀ ਨੁਮਾਇੰਦਗੀ ਕਰਦੇ ਹਨ, ਇਸ ਬਾਰੇ ਨਿਸਚਿਤ ਤੌਰ ਤੇ ਨਹੀਂ ਕਿਹਾ ਜਾ ਸਕਦਾ। ਇਹ ਨਿਰਧਾਰਿਤ ਕਰਨਾ ਮੁਸ਼ਕਲ ਅਤੇ ਅਸੰਭਵ ਹੈ ਕਿ ਪੁਰਾਤਨਤਾ ਤੋਂ ਮਿਲਦੀ ਕਿਹੜੀ ਜਾਣਕਾਰੀ ਸਹੀ ਇਤਿਹਾਸਕ ਸੁਕਰਾਤ ਦੇ ਵੇਰਵੇ ਅਤੇ ਵਿਚਾਰ ਪ੍ਰਗਟ ਕਰਦੀ ਹੈ।