ਸਮੱਗਰੀ 'ਤੇ ਜਾਓ

ਸੁਖਦਰਸ਼ਨ ਧਾਲੀਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੁਖਦਰਸ਼ਨ ਧਾਲੀਵਾਲ (1950 - 2015) ਕੈਨਸਸ (ਅਮਰੀਕਾ) ਵਿੱਚ ਵਸਦਾ ਪੰਜਾਬੀ ਪਰਵਾਸੀ ਸ਼ਾਇਰ ਸੀ। ਉਹ ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਵਿੱਚ ਗ਼ਜ਼ਲਾਂ ਲਿਖਦਾ ਸੀ। ਹੁਣ ਤੱਕ ਉਸਦੀਆਂ ਚਾਰ ਪੁਸਤਕਾਂ (ਤਿੰਨ ਪੰਜਾਬੀ ਅਤੇ ਇੱਕ ਅੰਗਰੇਜ਼ੀ) ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਜੀਵਨ ਬਿਓਰਾ

[ਸੋਧੋ]

ਸੁਖਦਰਸ਼ਨ ਧਾਲੀਵਾਲ ਦਾ ਪਿਛੋਕੜ ਮੋਗਾ ਬਰਨਾਲਾ ਰੋਡ ਤੇ ਪੈਂਦੇ ਮੋਗਾ ਜ਼ਿਲ੍ਹੇ ਦੇ ਪਿੰਡ ਲੋਹਾਰਾ ਦਾ ਹੈ।[1] ਉਸ ਨੇ ਮਧ -1980 ਵਿਆਂ ਵਿੱਚ ਪੰਜਾਬੀ ਕਵਿਤਾ ਲਿਖਣਾ ਸ਼ੁਰੂ ਕੀਤਾ ਸੀ। ਕਿਤਾਬਾਂ ਦੇ ਨਾਲ-ਨਾਲ ਪੰਜਾਬੀ ਵਿੱਚ ਉਸ ਦੀਆਂ ਗ਼ਜ਼ਲਾਂ ਦੀ ਇੱਕ ਸੀਡੀ ਜਗਜੀਤ ਸਿੰਘ ਜੀਰਵੀ ਦੀ ਆਵਾਜ਼ ਵਿੱਚ ਰੂ-ਬ-ਰੂ ਸਿਰਲੇਖ ਹੇਠ ਜਾਰੀ ਕੀਤੀ ਗਈ ਸੀ। ਦਸੰਬਰ 2005 ਵਿੱਚ ਉਸ ਨੇ ਅੰਗਰੇਜ਼ੀ ਭਾਸ਼ਾ ਵਿੱਚ ਗ਼ਜ਼ਲ ਲਿਖਣਾ ਵੀ ਸ਼ੁਰੂ ਕਰ ਦਿੱਤਾ। ਸੁਖਦਰਸ਼ਨ ਉਰਦੂ/ਹਿੰਦੀ ਗ਼ਜ਼ਲਾਂ, ਅਤੇ ਸੂਫ਼ੀ ਪੰਜਾਬੀ ਸੰਗੀਤ ਤੋਂ ਪ੍ਰਭਾਵਿਤ ਹੋਇਆ ਸੀ।

ਪੁਸਤਕਾਂ

[ਸੋਧੋ]
  • ਹੰਝੂਆਂ ਦੀ ਆਵਾਜ਼[2]
  • ਸੱਤ ਰੰਗੇ ਲਫ਼ਜ਼ (1990)
  • ਸੱਚ ਦੇ ਸਨਮੁਖ (2008)
  • Ghazals At Twilight (ਅੰਗਰੇਜ਼ੀ ਵਿੱਚ ਗ਼ਜ਼ਲ-ਸੰਗ੍ਰਹਿ)

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2015-05-02. Retrieved 2015-01-28. {{cite web}}: Unknown parameter |dead-url= ignored (|url-status= suggested) (help)
  2. ਮਨੁੱਖ ਦੀ ਆਜ਼ਾਦੀ ਦੀ ਬਾਤ ਪਾਉਂਦੀ ਸੁਖਦਰਸ਼ਨ ਧਾਲੀਵਾਲ ਦੀ ਕਾਵਿ-ਪੁਸਤਕ ‘ਸੱਚ ਦੇ ਸਨਮੁਖ[permanent dead link]