ਸੁਖਬੀਰ ਸਿੰਘ ਕਪੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਖਬੀਰ ਸਿੰਘ ਕਪੂਰ ਓ.ਬੀ.ਈ. (سکھبیر سنگھ کپور ) ਇੱਕ ਲੇਖਕ ਹੈ। ਅੱਜਕੱਲ੍ਹ ਇੰਟਰਨੈਸ਼ਨਲ ਸਕੂਲ ਆਫ ਸਿੱਖ ਸਟੱਡੀਜ਼ ਅਤੇ ਖਾਲਸਾ ਕਾਲਜ, ਲੰਡਨ ਦੇ ਵਾਈਸ ਚਾਂਸਲਰ, ਕਪੂਰ ਨੇ ਕਈ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰ ਅਤੇ ਪ੍ਰਸ਼ਾਸਨ ਅਧਿਕਾਰੀ ਵਜੋਂ ਸੇਵਾਵਾਂ ਨਿਭਾਈਆਂ ਹਨ। ਉਸਨੇ ਸਿੱਖ ਧਰਮ, ਆਰਥਿਕ ਸਿਧਾਂਤ, ਕਾਰੋਬਾਰੀ ਪ੍ਰਸ਼ਾਸਨ, ਲੇਖਾ ਅਭਿਆਸ, ਅਤੇ ਪੰਜਾਬੀ ਕਵਿਤਾ ਸਮੇਤ ਵੱਖ-ਵੱਖ ਵਿਸ਼ਿਆਂ 'ਤੇ 50 ਕਿਤਾਬਾਂ ਲਿਖੀਆਂ ਹਨ। ਉਸ ਦੇ ਅਨੇਕ ਲੇਖ ਕਈ ਅੰਗਰੇਜ਼ੀ ਅਤੇ ਪੰਜਾਬੀ ਰਸਾਲਿਆਂ ਵਿਚ ਛਪੇ ਹਨ, ਅਤੇ ਉਸ ਨੂੰ ਪੰਜਾਬੀ ਅਕਾਦਮੀ ਪੁਰਸਕਾਰ ਸਮੇਤ ਕਈ ਪੁਰਸਕਾਰ ਮਿਲ ਚੁੱਕੇ ਹਨ। ਉਸਨੇ ਨਾਟਕ ਅਤੇ ਕਵਿਤਾ ਬਾਰੇ ਅਨੇਕਾਂ ਗੋਸ਼ਟੀਆਂ ਵੀ ਕਰਵਾਈਆਂ ਹਨ ਅਤੇ ਕਈ ਨਾਟਕਾਂ ਦਾ ਨਿਰਦੇਸ਼ਨ ਵੀ ਕੀਤਾ ਹੈ। ਕਪੂਰ ਸਿੱਖ ਕੋਰੀਅਰ ਇੰਟਰਨੈਸ਼ਨਲ ਦਾ ਮੁੱਖ ਸੰਪਾਦਕ ਹੈ। ਕਪੂਰ ਨੂੰ 2010 ਦੇ ਜਨਮਦਿਨ ਸਨਮਾਨਾਂ ਵਿੱਚ ਆਰਡਰ ਆਫ਼ ਦ ਬ੍ਰਿਟਿਸ਼ ਐਂਪਾਇਰ (OBE) ਦਾ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। [1]

ਸਿੱਖਿਆ[ਸੋਧੋ]

ਉਸਨੇ ਪੰਜਾਬ, ਆਗਰਾ, ਗਲਾਸਗੋ ਅਤੇ ਲੰਡਨ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕੀਤੀ। ਉਸ ਦੀਆਂ ਅਕਾਦਮਿਕ ਅਤੇ ਪੇਸ਼ੇਵਰ ਪ੍ਰਾਪਤੀਆਂ ਵਿੱਚ ਡੀ.ਲਿਟ., ਪੀ.ਐਚ.ਡੀ., ਐਮ.ਕਾਮ., ਐਮ.ਏ. (ਲਾਅ), ਬੀ.ਕਾਮ (ਆਨਰਸ), ਐਲ.ਐਲ. ਬੀ., ਐਫਸੀਐਮਏ ਅਤੇ ਐਫਸੀਸੀਏ ਸ਼ਾਮਲ ਹਨ। ਉਸਨੇ ਐਨ.ਸੀ.ਸੀ. ਲਈ ਕਾਮਤੀ ਵਿਖੇ ਇੱਕ ਕੈਡੇਟ ਵਜੋਂ ਫੌਜੀ ਸਿਖਲਾਈ ਪ੍ਰਾਪਤ ਕੀਤੀ, ਜਿੱਥੇ ਉਸਨੂੰ ਇੱਕ ਅਧਿਕਾਰੀ ਵਜੋਂ ਕਮਿਸ਼ਨ ਦਿੱਤਾ ਗਿਆ।

ਸ਼ੁਰੂਆਤੀ ਕੈਰੀਅਰ[ਸੋਧੋ]

ਸ਼ੁਰੂ ਵਿੱਚ ਉਹ ਸ਼੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਦਿੱਲੀ, ਦਿੱਲੀ ਯੂਨੀਵਰਸਿਟੀ ਵਿੱਚ ਅਕਾਉਂਟਿੰਗ ਦਾ ਪ੍ਰੋਫੈਸਰ ਅਤੇ ਮੁਖੀ ਰਿਹਾ, ਅਤੇ ਲੰਡਨ ਗਿਲਡਹਾਲ ਯੂਨੀਵਰਸਿਟੀ ਵਿੱਚ ਅਕਾਉਂਟਿੰਗ ਵਿੱਚ ਪ੍ਰਿੰਸੀਪਲ ਲੈਕਚਰਾਰ ਸੀ। ਬਾਅਦ ਵਿੱਚ, ਉਹ ਐਂਟਵਰਪ, ਬੈਲਜੀਅਮ ਵਿੱਚ ਤੁਲਨਾਤਮਕ ਧਰਮ ਦੀ ਫੈਕਲਟੀ ਵਿੱਚ ਸਿੱਖ ਧਰਮ ਦਾ ਗੈਸਟ ਪ੍ਰੋਫ਼ੈਸਰ ਬਣ ਗਿਆ।

ਹਵਾਲੇ ਅਤੇ ਨੋਟ[ਸੋਧੋ]

  1. "Birthday Honours: Order of the British Empire, OBE". The Independent (in ਅੰਗਰੇਜ਼ੀ). 2011-10-23. Archived from the original on 25 May 2022. Retrieved 2021-08-08.