ਸੁਦਾਮਾ ਪਾਂਡੇ "ਧੂਮਿਲ"

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੁਦਾਮਾ ਪਾਂਡੇ "ਧੂਮਿਲ" (9 ਨਵੰਬਰ 1936 - 10 ਫਰਵਰੀ 1975), ਜਿਸਨੂੰ ਆਮ ਤੌਰ 'ਤੇ ਧੂਮਿਲ ਕਿਹਾ ਜਾਂਦਾ ਹੈ, ਵਾਰਾਣਸੀ ਦਾ ਇੱਕ ਪ੍ਰਸਿੱਧ ਹਿੰਦੀ ਕਵੀ ਸੀ, ਜੋ ਆਪਣੀਆਂ ਇਨਕਲਾਬੀ ਲਿਖਤਾਂ ਅਤੇ "ਵਿਰੋਧ-ਕਾਵਿ" ਲਈ,[1][2] ਜਾਣਿਆ ਜਾਂਦਾ ਹੈ।

ਆਪਣੀ ਬਗਾਵਤ ਲਿਖਤਾਂ ਕਾਰਨ ਹਿੰਦੀ ਕਵਿਤਾ ਦੇ ਨਾਰਾਜ਼ ਨੌਜਵਾਨ ਵਜੋਂ ਜਾਣੇ ਜਾਂਦੇ ਧੂਮਿਲ,[3] ਨੇ ਆਪਣੇ ਜੀਵਨ ਕਾਲ ਦੌਰਾਨ, ਸੰਸਦ ਸੇ ਸੜਕ ਤਕ, ਕਵਿਤਾਵਾਂ ਦਾ ਇੱਕੋ ਇੱਕ ਸੰਗ੍ਰਹਿ ਪ੍ਰਕਾਸ਼ਤ ਕੀਤਾ, ਪਰੰਤੂ ਉਸ ਦੀ ਰਚਨਾ ਦਾ ਇੱਕ ਹੋਰ ਸੰਗ੍ਰਹਿ, ਕਲ ਸੁਨਨਾ ਮੁਝੇ ਮਰਨ ਉਪਰੰਤ ਪ੍ਰਕਾਸ਼ਤ ਕੀਤਾ ਗਿਆ ਅਤੇ ਇਸ ਨੂੰ 1979 ਵਿੱਚ ਹਿੰਦੀ ਸਾਹਿਤ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।[4][5]

ਜੀਵਨੀ[ਸੋਧੋ]

ਸੁਦਾਮਾ ਪਾਂਡੇ "ਧੂਮਿਲ" ਦਾ ਜਨਮ 9 ਨਵੰਬਰ 1936 ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਦੇ ਖੇਵਾਲੀ ਵਿੱਚ ਹੋਇਆ ਸੀ। ਦਸਵੀਂ ਜਮਾਤ ਦੇ ਪੱਧਰ 'ਤੇ ਸਫਲਤਾਪੂਰਵਕ ਸੈਕੰਡਰੀ ਸਿੱਖਿਆ ਪਾਸ ਕਰਨ ਤੋਂ ਬਾਅਦ, ਉਹ ਉਦਯੋਗਿਕ ਸਿਖਲਾਈ ਇੰਸਟੀਚਿਊਟ (ਆਈ.ਟੀ.ਆਈ.), ਵਾਰਾਣਸੀ ਵਿੱਚ ਦਾਖਲ ਹੋ ਗਿਆ, ਜਿਥੇ ਉਸਨੇ ਇਲੈਕਟ੍ਰਿਕਸ ਵਿੱਚ ਡਿਪਲੋਮਾ ਪਾਸ ਕੀਤਾ ਅਤੇ ਬਾਅਦ ਵਿੱਚ ਉਹ ਉਸੇ ਸੰਸਥਾ ਵਿੱਚ ਇਲੈਕਟ੍ਰਿਕਸ ਵਿਭਾਗ ਵਿੱਚ ਇੰਸਟ੍ਰਕਟਰ ਦੇ ਤੌਰ' ਤੇ ਨਿਯੁਕਤ ਹੋ ਗਿਆ।[5]

2006 ਵਿੱਚ, ਕਥਿਤ ਰਾਸ਼ਟਰਵਾਦੀ ਪਾਰਟੀ, ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਉਸਦੀ ਇੱਕ ਇਨਕਲਾਬੀ ਕਵਿਤਾ "ਮੋਚੀਰਾਮ" ਨੂੰ ਐਨਸੀਈਆਰਟੀ ਹਿੰਦੀ ਪਾਠ ਪੁਸਤਕਾਂ ਵਿੱਚ ਸ਼ਾਮਲ ਕਰਨ 'ਤੇ ਇਤਰਾਜ਼ ਜਤਾਇਆ, ਜਿਸਦੇ ਬਾਅਦ, ਉਸ ਦੀ ਇੱਕ ਹੋਰ ਕਵਿਤਾ ਉਸ ਦੀ ਥਾਂ ਸ਼ਾਮਲ ਕਰ ਦਿੱਤੀ ਗਈ ਜਿਸ ਦਾ ਸਿਰਲੇਖ ਹੈ - "ਘਰ ਮੇਂ ਵਾਪਸੀ"।[6][7]

ਧੂਮਿਲ ਦੀ ਆਖਰੀ ਕਿਤਾਬ ਸੁਦਾਮਾ ਪਾਂਡੇ ਕਾ ਪ੍ਰਜਾਤੰਤਰ, ਉਸਦੇ ਬੇਟੇ ਰਤਨਾਸ਼ੰਕਰ ਪਾਂਡੇ ਦੁਆਰਾ ਪ੍ਰਕਾਸ਼ਤ ਕੀਤੀ ਗਈ ਸੀ।

ਸਿਰਜਣਾਤਮਕ ਵਿਸ਼ੇਸ਼ਤਾਵਾਂ[ਸੋਧੋ]

ਸੰਨ 1980 ਦੇ ਹਿੰਦੀ ਕਾਵਿ ਵਿੱਚ ਜੋ ਮੋਹ ਭੰਗ ਦੀ ਸ਼ੁਰੂਆਤ ਹੋਈ ਸੀ, ਧੂਮਿਲ ਉਸ ਦੀ ਅਭਿਅਕਤੀ ਕਰਨ ਵਾਲਾ ਅਤੀੰਤ ਪ੍ਰਭਾਵਸ਼ਾਲੀ ਕਵੀ ਸੀ। ਉਸਦੀ ਕਵਿਤਾ ਪਰੰਪਰਾ, ਸਭਿਅਤਾ, ਸਵਾਦ, ਸ਼ਿਸ਼ਟਾਚਾਰ ਅਤੇ ਭਦਰਤਾ ਦਾ ਵਿਰੋਧ ਹੈ, ਕਿਉਂਕਿ ਇਨ੍ਹਾਂ ਸਾਰਿਆਂ ਦੀ ਆੜ ਵਿੱਚ ਜੋ ਪ੍ਰਫੁੱਲਤ ਹੁੰਦਾ ਹੈ ਉਸ ਨੂੰ ਧੂਮਿਲ ਪਛਾਣਦਾ ਸੀ। ਕਵੀ ਧੂਮਿਲ ਇਹ ਵੀ ਜਾਣਦਾ ਸੀ ਕਿ ਪ੍ਰਣਾਲੀ ਇਨ੍ਹਾਂ ਸਭ ਨੂੰ ਆਪਣੀ ਰੱਖਿਆ ਲਈ ਵਰਤਦੀ ਹੈ, ਇਸ ਲਈ ਉਹ ਇਨ੍ਹਾਂ ਸਭਨਾਂ ਦਾ ਵਿਰੋਧ ਕਰਦਾ ਸੀ। ਇਸ ਕਿਸਮ ਦੇ ਵਿਦਰੋਹ ਕਰਨ ਉਸ ਦੀ ਕਵਿਤਾ ਵਿੱਚ ਇੱਕ ਕਿਸਮ ਦੀ ਹਮਲਾਵਰਤਾ ਤਾਂ ਹੈ, ਪਰ ਇਹ ਉਸਦੀ ਕਵਿਤਾ ਦੀ ਪ੍ਰਭਾਵਸ਼ੀਲਤਾ ਨੂੰ ਵਧਾਉਂਦੀ ਹੈ। ਧੂਮਿਲ ਅਕਵਿਤਾ ਲਹਿਰ ਦੇ ਪ੍ਰਮੁੱਖ ਕਵੀਆਂ ਵਿੱਚੋਂ ਇੱਕ ਹੈ। ਉਸ ਨੇ ਆਪਣੀ ਕਵਿਤਾ ਰਾਹੀਂ ਕਾਵਿ-ਭਾਸ਼ਾ ਵਿਕਸਤ ਕੀਤੀ ਜੋ ਰੁਮਾਂਸਵਾਦ, ਅਤਿ-ਕਲਪਨਾਸ਼ੀਲਤਾ ਅਤੇ ਨਵੀਂ ਕਵਿਤਾ ਦੇ ਦੌਰ ਦੀ ਗੁੰਝਲਦਾਰ ਬਿੰਬਾਵਲੀ ਤੋਂ ਮੁਕਤ ਹੈ। ਉਸ ਦੀ ਭਾਸ਼ਾ ਕਾਵਿਕ ਸੱਚ ਨੂੰ ਜ਼ਿੰਦਗੀ ਦੇ ਨੇੜੇ ਲਿਆਉਂਦੀ ਹੈ।

ਰਚਨਾਵਾਂ[ਸੋਧੋ]

ਧੂਮਿਲ ਦੇ ਤਿੰਨ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹਨ-

ਕਾਵਿ-ਨਮੂਨਾ[ਸੋਧੋ]

ਏਕ ਆਦਮੀ
ਰੋਟੀ ਬੇਲਤਾ ਹੈ
ਏਕ ਆਦਮੀ ਰੋਟੀ ਖਾਤਾ ਹੈ
ਏਕ ਤੀਸਰਾ ਆਦਮੀ ਭੀ ਹੈ
ਜੋ ਨ ਰੋਟੀ ਬੇਲਤਾ ਹੈ, ਨ ਰੋਟੀ ਖਾਤਾ ਹੈ
ਵਹ ਸਿਰਫ਼ ਰੋਟੀ ਸੇ ਖੇਲਤਾ ਹੈ
ਮੈਂ ਪੂਛਤਾ ਹੂੰ--
ਯਹ ਤੀਸਰਾ ਆਦਮੀ ਕੌਨ ਹੈ ?
ਮੇਰੇ ਦੇਸ਼ ਕੀ ਸੰਸਦ ਮੌਨ ਹੈ।[9]

ਹਵਾਲੇ[ਸੋਧੋ]