ਸੁਧੇਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਧੇਵਾਲ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਪਟਿਆਲਾ
ਬਲਾਕਨਾਭਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਅਮਲੋਹ

ਸੁਧੇਵਾਲ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦਾ ਇੱਕ ਪਿੰਡ ਹੈ।ਇਸ ਪਿੰਡ ਦਾ ਮੋਢੀ ਸੁਧੁ ਬਾਬਾ ਸੀ। ਇਸ ਪਿੰਡ ਵਿੱਚ ਰੈਹਿਲ ਗੋਤ ਸਬ ਤੋਂ ਜਿਆਦਾ ਹੈ। ਕੁਝ ਕੁ ਘਰ ਵੜਿੰਗ ਗੋਤ ਦੇ ਵੀ ਹਨ। ਸਿੱਖ ਭਾਈਚਾਰੇਦੇ ਨਾਲ ਨਾਲ ਇਸ ਪਿੰਡ ਚ ਮੁਸਲਮਾਨ ਤੇ ਹਿੰਦੂ ਭਾਈਚਾਰਾ ਵੀ ਖੁਸ਼ੀ ਖੁਸ਼ੀ ਰਹਿੰਦਾ ਹੈ।ਇਸ ਪਿੰਡ ਚ ਇੱਕ ਗੁਰਦੁਆਰਾ ਸਾਹਿਬ,ਇਕ ਕਾਲੀ ਮਾਤਾ ਮੰਦਿਰ,ਦੋ ਪੀਰ ਅਸਥਾਨ ਹਨ। ਸਾਰੇ ਹੀ ਤਿਉਹਾਰ ਸੰਗਤ ਰਲ ਮਿਲ ਕੇ ਮਨਾਉਂਦੀ ਹੈ।ਮਾਤਾ ਕਾਲੀ ਦਾ ਮੇਲਾ ਜੋ ਕੇ ਮਾਰਚ ਅਪ੍ਰੈਲ ਦੇ ਮਹੀਨੇ ਚ ਹੁੰਦਾ ਹੈ ਕਾਫੀ ਮਸ਼ਹੂਰ ਹੈ।ਇਹ ਪਿੰਡ 12 ਰੈਹਿਲ ਪਿੰਡਾਂ ਵਿਚੋਂ ਇੱਕ ਹੈ ਜੋ ਮਾਤਾ ਸਤੀ ਰਾਣੀ ਧੀ ਦੇ ਸ਼ਰਧਾਲੂ ਹਨ। ਜਿਆਦਾ ਸਿੱਖ ਪਰਿਵਾਰ ਹੋਣ ਦੇ ਬਾਅਦ ਵੀ ਰਾਣੀ ਧੀ ਦਾ ਮੇਲਾ ਪੂਰੇ ਖੇਤਰ ਵਿੱਚ ਮਸ਼ਹੂਰ ਹੈ।ਇਹ ਮੇਲਾ ਅਗਸਤ ਸੰਤਬਰ ਮਹੀਨੇ ਵਿੱਚ ਹੁੰਦਾ ਹੈ।ਪਿੰਡ ਦੀ ਵੋਟ 800-900 ਦੇ ਕਰੀਬ ਹੈ ਪਰ ਫੇਰ ਵੀ ਇਸ ਪਿੰਡ ਚ ਰਾਜਨੀਤੀ ਲੋਕ ਸਭਾ ਦੀਆਂ ਚੋਣਾਂ ਨਾਲੋਂ ਜ਼ਿਆਦਾ ਹੁੰਦੀ ਹੈ। ਪਿੰਡ ਚ ਦੋ ਸਕੂਲ ਹਨ ਇੱਕ ਐਲੀਮੈਂਟਰੀ ਅਤੇ ਇੱਕ ਮਿਡਲ। ਪਿੰਡ ਦੇ ਨਾਲ ਹਨ ਭਾਦਸੋਂ ਕਸਬਾ ਪੈਂਦਾ ਹੈ ਜਿਥੋਂ ਪਿੰਡਵਾਸੀ ਜਰੂਰਤ ਦਾ ਸਾਮਾਨ ਲਾਏ ਕੇ ਆਉਂਦੇ ਹਨ।ਪਿੰਡ ਚੋ ਗਿਣਤੀ ਦੇ ਬੰਦੇ ਹੀ ਵਿਦੇਸ਼ ਗਏ ਹਨ ਪਰ ਹੁਣ ਹਰ ਕੋਈ ਇੱਕ ਵਾਰ ਬਾਹਰਲਾ ਝੂਟਾ ਵੇਖਣਾ ਚਾਉਂਦਾ ਹੈ।ਪਿੰਡ ਦੇ ਬੱਚੇ 9ਵੀ ਤੋਂ 12ਵੀ ਤਿਕ ਜਾਂ ਤਾਂ ਮਾਂਗੇਵਾਲ ਪਿੰਡ ਪੜਨ ਜਾਂਦੇ ਹਨ ਜਾਂ ਭਾਦਸੋਂ। ਅਗੇਤਰੀ ਪੜ੍ਹਾਈ ਲਈ ਬਚੇ ਖੰਨਾ, ਮੰਡੀ ਗੋਵਿੰਦਗੜ੍ਹ,ਪਟਿਆਲਾ,ਅਤੇ ਸਰਹਿੰਦ ਵਲ ਜਾਂਦੇ ਹਨ। ਇਸ ਪਿੰਡ ਚੋ ਸਰਕਾਰੀ ਅਤੇ ਗੈਰ ਸਰਕਾਰੀ ਮੁਲਾਜ਼ਮ ਵੀ ਗਿਣਤੀ ਦੇ ਹਨ।ਇਸ ਪਿੰਡ ਦਾ ਮੁੱਖ ਕੀਤਾ ਖੇਤੀ ਹੈ। ਪਿੰਡ ਦੇ ਛਿਪਦੇ ਵਾਲੇ ਪਾਸੇ ਇੱਕ ਬਹੁਤ ਵੱਡਾ ਬੋਹੜ ਦਾ ਦਰਖਤ ਹੈ ਜੋ ਕੇ ਪਿੰਡ ਵਾਸੀਆਂ ਅਨੁਸਾਰ 300 ਤੋਂ 500 ਸਾਲ ਪੁਰਾਣਾ ਹੈ ਅਤੇ ਉਸ ਦੇ ਨਾਲ ਹੀ ਇੱਕ ਬੁਰਜ ਹੈ ਜਿਸ ਤੇ ਪੁਰਾਣੇ ਸਮੇਂ ਚ ਰਾਜੇ ਦਾ ਕੋਈ ਨੌਕਰ ਚੜ੍ਹ ਕੇ ਪਿੰਡ ਚ ਹੋਕਾ ਦਿੰਦਾ ਸੀ। ਪਿੰਡ ਚ ਨਾ ਤਾਂ ਕੋਈ ਬੈਂਕ ਹੈ ਅਤੇ ਨਾ ਹੀ ਕੋਈ ਹਸਪਤਾਲ। ਇਸ ਪਿੰਡ ਨੂੰ ਡਾਕ ਖਾਨਾ ਸਕਰਾਲੀ ਲੱਗਦਾ ਹੈ,ਤਹਿਸੀਲ ਨਾਭਾ ਸਬ ਤਹਿਸੀਲ ਤੇ ਥਾਣਾ ਭਾਦਸੋਂ ਜ਼ਿਲ੍ਹਾ ਪਟਿਆਲਾ ਪੈਂਦਾ ਹੈ। ਸਬ ਤੋਂ ਨੇੜੇ ਸ਼ਹਿਰ ਅਮਲੋਹ ਲਗਦਾ ਹੈ। ਇਸ ਪਿੰਡ ਚ ਗੁੰਡਾਗਰਦੀ ਬਿਲਕੁਲ ਨਹੀਂ ਹੈ ਪਰ ਸ਼ਰੀਕੇਵਾਜੀ ਚਰਮ ਤੇ ਹੈ।ਇਸ ਪਿੰਡ ਦੇ ਲੋਕ ਜ਼ਿਆਦਾ ਵਹਿਮੀ ਹਨ। ਇਹ ਹੈ ਜੀ ਮੇਰਾ ਪਿੰਡ -ਅਮ੍ਰਿਤਪਾਲ ਸਿੰਘ ਰੈਹਿਲ ਕੈਨੇਡਾ[1]

ਹਵਾਲੇ[ਸੋਧੋ]

  1. http://pbplanning.gov.in/districts/Nabha.pdf