ਸੁਨੀਤੀ ਸੋਲੋਮੋਨ
ਸੁਨੀਤੀ ਸੋਲੋਮੋਨ (1938 ਜਾਂ 1939 -28 ਜੁਲਾਈ, 2015) ਇੱਕ ਭਾਰਤੀ ਡਾਕਟਰ ਅਤੇ ਅਣੁਜੀਵ ਵਿਗਿਆਨ ਸੀ ਜਿਸ ਨੂੰ ਭਾਰਤ ਵਿੱਚ ਏਡਜ਼ ਖੋਜ ਅਤੇ ਨਿਰੋਧ ਦੀ ਆਰਭੰਕ ਵਜੋਂ ਵੀ ਜਾਣਿਆ ਜਾਂਦਾ ਹੈ ਜਿਸ ਤੋਂ ਬਾਅਦ ਇਸ ਨੇ 1985 ਵਿੱਚ ਪਹਿਲੀ ਵਾਰ ਚੇਨਈ ਵਿੱਚ ਭਾਰਤੀ ਏਡਜ਼ ਕੇਸ ਦੀ ਜਾਂਚ ਕੀਤੀ।.[1] ਸੁਨੀਤੀ ਨੇ ਚੇਨਈ ਵਿਖੇ ਏਡਜ਼ ਖੋਜ ਅਤੇ ਸਿੱਖਿਆ ਲਈ "ਵਾਈ ਆਰ ਗਾਇਟੋਂਡੇ" ਨਾਂ ਦੇ ਇੱਕ ਸੈਂਟਰ ਦੀ ਸਥਾਪਨਾ ਕੀਤੀ। ਭਾਰਤੀ ਸਰਕਾਰ ਨੇ ਸੋਲੋਮੋਨ ਦੇ ਨਾਂ ਉਪਰ ਔਰਤ ਜੀਵ-ਵਿਗਿਆਨੀ ਅਵਾਰਡ ਸ਼ੁਰੂ ਕੀਤਾ।[2][3][4][5]
ਮੁੱਢਲਾ ਜੀਵਨ ਅਤੇ ਸਿੱਖਿਆ
[ਸੋਧੋ]ਸੁਨੀਤੀ ਸੋਲੋਮੋਨ ਦਾ ਨਾਂ ਵਿਆਹ ਤੋਂ ਪਹਿਲਾਂ ਸੁਨੀਤੀ ਗਾਇਟੋਂਡੇ ਸੀ ਜਿਸਦਾ ਜਨਮ 1939 ਵਿੱਚ ਮਹਾਰਾਸ਼ਟਰੀ ਹਿੰਦੂ ਪਰਿਵਾਰ ਵਿੱਚ ਹੋਇਆ ਜੋ ਚੇਨਈ ਵਿੱਚ ਚਮੜੇ ਦੇ ਵਪਾਰੀ ਸਨ। ਸੁਨੀਤੀ ਪਰਿਵਾਰ ਦੇ ਸਤਾਰਾਂ ਬੱਚਿਆਂ ਵਿਚੋਂ ਅਠਵਾਂ ਬੱਚਾ ਸੀ ਅਤੇ ਉਹਨਾਂ ਵਿਚੋਂ ਇੱਕੋ ਇੱਕ ਕੁੜੀ ਸੁਨੀਤੀ ਹੀ ਸੀ।.[6][7][8] ਸੁਨੀਤੀ ਨੇ 2009 ਵਿੱਚ, ਆਪਣੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਇਸਦੀ ਦਵਾਈਆਂ ਵਿੱਚ ਰੁਚੀ ਬਣਨ ਦਾ ਕਾਰਨ ਇੱਕ ਸੇਹਤ ਅਫ਼ਸਰ ਸੀ ਜੋ ਹਰ ਸਾਲ ਉਹਨਾਂ ਦੇ ਘਰ ਚੇਚਕ ਦਾ ਟੀਕਾ ਲਗਾਉਣ ਆਉਂਦਾ ਸੀ।[6]
ਸੁਨੀਤੀ ਨੇ ਔਸ਼ਧੀ ਵਿਗਿਆਨ ਦੇ ਵਿਸ਼ੇ ਵਿੱਚ ਆਪਣੀ ਪੜ੍ਹਾਈ ਮਦਰਾਸ ਮੈਡੀਕਲ ਕਾਲਜ ਤੋਂ ਕੀਤੀ। ਇਸ ਤੋਂ ਬਾਅਦ ਇਸਨੇ 1973 ਤੱਕ ਰੋਗ-ਵਿਗਿਆਨ ਦੀ ਸਿਖਲਾਈ ਯੂ.ਕੇ., ਯੂ.ਐਸ. ਅਤੇ ਆਸਟ੍ਰੇਲੀਆ ਤੋਂ ਲਈ ਸੀ। ਬਾਅਦ ਵਿੱਚ ਸੁਨੀਤੀ ਅਤੇ ਇਸਦਾ ਪਤੀ ਵਿਕਟਰ ਸੋਲੋਮੋਨ ਚੇਨਈ ਵਾਪਿਸ ਆ ਗਏ ਕਿਉਂਕਿ "ਇਸਨੂੰ ਲੱਗਦਾ ਸੀ ਕਿ ਇਸਦੀ ਸੇਵਾ ਅਤੇ ਕੰਮ ਦੀ ਜ਼ਿਆਦਾ ਜ਼ਰੂਰਤ ਭਾਰਤ ਨੂੰ ਹੈ"। ਇਸਨੇ ਆਪਣੀ ਡਾਕਟਰੇਟ ਦੀ ਡਿਗਰੀ ਅਣੁ-ਜੀਵ ਵਿਗਿਆਨ ਵਿੱਚ ਕੀਤੀ[7] ਅਤੇ ਬਾਅਦ ਵਿੱਚ ਇਸਨੇ ਮਦਰਾਸ ਮੈਡੀਕਲ ਕਾਲਜ ਦੇ ਅਣੁ-ਜੀਵ ਵਿਗਿਆਨ ਵਿਭਾਗ ਵਿੱਚ ਕਾਰਜ ਕਰਨਾ ਸ਼ੁਰੂ ਕੀਤਾ।
ਕੈਰੀਅਰ
[ਸੋਧੋ]ਸ਼ੁਰੂਆਤੀ ਦਿਨਾਂ ਵਿੱਚ, ਸੁਨੀਤੀ ਕਿੰਗ'ਜ਼ ਕਾਲਜ ਹਸਪਤਾਲ, ਲੰਦਨ ਵਿੱਚ ਇੱਕ ਜੂਨੀਅਰ ਡਾਕਟਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ।[9] ਭਾਰਤ ਵਾਪਿਸ ਆਉਣ ਤੋਂ ਬਾਅਦ, ਇਸਨੇ ਮਦਰਾਸ ਮੈਡੀਕਲ ਕਾਲਜ ਦੇ ਅਣੁ-ਜੀਵ ਵਿਗਿਆਨ ਵਿਭਾਗ ਵਿੱਚ ਕਾਰਜ ਕਰਨਾ ਸ਼ੁਰੂ ਕੀਤਾ ਅਤੇ ਪ੍ਰੋਫੈਸਰ ਦੇ ਰੈਂਕ ਤੱਕ ਪਹੁੰਚ ਗਈ।[2]
ਨਿੱਜੀ ਜੀਵਨ
[ਸੋਧੋ]ਸੁਨੀਤੀ ਦੀ ਆਪਣੇ ਪਤੀ, ਵਿਕਟਰ ਸੋਲੋਮੋਨ ਜੋ ਇੱਕ ਹਾਰਟ ਸਰਜਨ ਸੀ, ਨਾਲ ਮੁਲਾਕਾਤ ਮਦਰਾਸ ਮੈਡੀਕਲ ਕਾਲਜ ਵਿੱਚ ਪੜ੍ਹਦਿਆਂ ਹੋਈ ਸੀ। ਇਹ ਉਸ ਨਾਲ ਯੂ.ਕੇ, ਯੂ.ਐਸ. ਅਤੇ ਆਸਟ੍ਰੇਲੀਆ ਦੀ ਯਾਤਰਾ ਕੀਤੀ। ਸੁਨੀਤੀ ਦੇ ਪਤੀ ਵਿਕਟਰ ਦੀ ਮੌਤ 2006 ਵਿੱਚ ਹੋਈ। ਇਹਨਾਂ ਦਾ ਬੇਟਾ, ਸੁਨੀਲ ਸੋਲੋਮੋਨ ਜਾਨਸ ਹਾਪਕਿੰਸ ਯੂਨੀਵਰਸਿਟੀ, ਬਾਲਟੀਮੋਰ ਵਿਖੇ ਇੱਕ ਰੋਗ ਵਿਗਿਆਨੀ ਹੈ। ਸੁਨੀਤੀ ਦੀ ਮੌਤ 76 ਸਾਲ ਦੀ ਉਮਰ ਵਿੱਚ 28 ਜੁਲਾਈ, 2015 ਨੂੰ ਆਪਣੇ ਘਰ, ਚੇਨਈ ਵਿੱਚ ਹੋਈ।[7]
ਅਵਾਰਡ
[ਸੋਧੋ]ਹਵਾਲੇ
[ਸੋਧੋ]- ↑ Sania Farooqui (29 July 2015). "Dr. Suniti Solomon, Pioneering Indian HIV/AIDS Researcher, Dies at 76". Time (magazine).
- ↑ 2.0 2.1 "Suniti Solomon, who woke India up to HIV threat, dies at 76". The Times of India. 29 July 2015. Retrieved 29 July 2015.
- ↑ "Dr Suniti Solomon, who pioneered HIV research and treatment in India, passes away". Arun Janardhanan. Indian Express. 29 July 2015. Retrieved 29 July 2015.
- ↑ "Dr Suniti Solomon, part of team who detected HIV, passes away". Rediff. 28 July 2015. Retrieved 29 July 2015.
- ↑ "Suniti Solomon, Doctor Who Awakened India To HIV, Passes Away". Huffington Post. 28 July 2015. Retrieved 29 July 2015.
- ↑ 6.0 6.1 Anupama Chandrasekaran (14 August 2009). "Freedom to live with HIV — Suniti Solomon". Live mint. HT Media Ltd. Retrieved 8 November 2015.
- ↑ 7.0 7.1 7.2 Jeremy Laurance (7 November 2015). "Suniti Solomon". The Lancet. 386 (10006): 1818. doi:10.1016/S0140-6736(15)00772-2. Retrieved 8 November 2015.
- ↑ "About Us/Our Founder". YRG CARE. Archived from the original on 19 ਅਕਤੂਬਰ 2018. Retrieved 16 July 2016.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedhindu
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedgooglebook