ਏਡਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਾਲ ਰਿਬਨ ਐਚਆਈਵੀ-ਸਕਾਰਾਤਮਕ ਲੋਕਾਂ ਅਤੇ ਏਡਜ਼ ਨਾਲ ਰਹਿਣ ਵਾਲੇ ਲੋਕਾਂ ਨਾਲ ਇਕਜੁਟਤਾ ਲਈ ਪ੍ਰਤੀਕ ਹੈ

ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ ਲਾਗ/ਪ੍ਰਾਪਤ-ਕੀਤਾ ਪ੍ਰਤੀਰੋਧਤਾ-ਘਾਟ ਰੋਗ-ਲੱਛਣ(English: Human Immunodeficiency Virus Infection/Acquired Immunodeficiency Syndromeਜਾਂ ਐੱਚ.ਆਈ.ਵੀ./ਏਡਜ਼)ਮਨੁੱਖੀ ਰੋਗ-ਪ੍ਰਤੀਰੋਧੀ ਪ੍ਰਣਾਲੀ ਦਾ ਰੋਗ ਹੈ ਜੋ ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ (HIV) ਰਾਹੀਂ ਫੈਲਦਾ ਹੈ।[1] ਮੁਢਲੀ ਲਾਗ ਸਮੇਂ ਇਨਸਾਨ ਨੂੰ ਨਜ਼ਲਾ ਵਰਗੀ ਬਿਮਾਰੀ ਮਹਿਸੂਸ ਹੋ ਸਕਦੀ ਹੈ। ਵਿਸ਼ੇਸ਼ ਤੌਰ ਉੱਤੇ ਇਸ ਤੋਂ ਬਾਅਦ ਬਿਨਾਂ ਕਿਸੇ ਲੱਛਣਾਂ ਵਾਲਾ ਲੰਮਾ ਸਮਾਂ ਆਉਂਦਾ ਹੈ। ਫੇਰ ਜਿਵੇਂ-ਜਿਵੇਂ ਬਿਮਾਰੀ ਅੱਗੇ ਵਧਦੀ ਹੈ, ਇਹ ਮੱਨੁਖ ਦੀ ਪ੍ਰਤੀਰੋਧੀ ਪ੍ਰਨਾਲੀ ਨਾਲ਼ ਹੋਰ ਛੇੜਛਾੜ ਕਰਨ ਲੱਗ ਪੈਂਦੀ ਹੈ ਜਿਸ ਕਰ ਕੇ ਮਨੁੱਖ ਨੂੰ ਹੋਰ ਕਈ ਲਾਗਾਂ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ ਜਿਵੇਂ ਕਿ ਮੌਕਾਪ੍ਰਸਤ ਛੂਤਾਂ ਅਤੇ ਗਿਲ੍ਹਟੀਆਂ, ਜੋ ਕਿਰਿਆਸ਼ੀਲ ਪ੍ਰਤੀਰੋਧੀ ਪ੍ਰਣਾਲੀ ਵਾਲੇ ਮਨੁੱਖਾਂ ਨੂੰ ਹਾਨੀ ਨਹੀਂ ਕਰਦੀਆਂ।

ਮੂਲ ਰੂਪ ਵਿੱਚ ਏਡਜ਼ ਗ਼ੈਰ-ਸੁਰੱਖਿਅਤ ਸੰਭੋਗ (ਗੁਦੇ ਦੇ ਜਾਂ ਮੌਖ਼ਿਕ ਕਾਮ ਸਮੇਤ), ਦੂਸ਼ਿਤ ਲਹੂ-ਬਦਲੀ, ਭ੍ਰਿਸ਼ਟ ਸੂਈਆਂ ਅਤੇ ਗਰਭ, ਜਣੇਪੇ ਜਾਂ ਦੁੱਧ-ਚੁੰਘਾਈ ਵੇਲੇ ਮਾਂ ਤੋਂ ਬੱਚੇ ਨੂੰ ਫੈਲਦਾ ਹੈ।[2] ਕੁਝ ਸਰੀਰਕ ਤਰਲ-ਪਦਾਰਥਾਂ ਜਿਵੇਂ ਕਿ ਥੁੱਕ ਅਤੇ ਹੁੰਝੂਆਂ ਰਾਹੀਂ ਇਹ ਰੋਗ ਨਹੀਂ ਫੈਲਦਾ।[3] ਇਸ ਲਾਗ ਦੀ ਰੋਕਥਾਮ, ਮੂਲ ਤੌਰ ਉੱਤੇ ਸੁਰੱਖਿਅਤ ਸੰਭੋਗ ਅਤੇ ਸੂਈ-ਵਟਾਂਦਰਾ ਯੋਜਨਾਵਾਂ ਰਾਹੀਂ, ਹੀ ਇਸ ਦੇ ਫੈਲਾਅ ਨੂੰ ਕੰਟਰੋਲ ਕਰਨ ਦੀ ਮਹੱਤਵਪੂਰਨ ਨੀਤੀ ਹੈ।

ਇਸ ਦਾ ਕੋਈ ਇਲਾਜ ਜਾਂ ਵੈਕਸੀਨ ਨਹੀਂ ਹੈ; ਪਰ ਪਰਤਵਾਂ-ਵਾਇਰਸ ਵਿਰੋਧੀ ਇਲਾਜ ਇਸ ਰੋਗ ਦੀ ਚਾਲ ਨੂੰ ਮੱਠਾ ਕਰ ਸਕਦਾ ਹੈ ਅਤੇ ਲਗਭਗ ਕੁਦਰਤੀ ਜੀਵਨ-ਕਾਲ ਭੋਗਣ ਦੀ ਸਮਰੱਥਾ ਦਿੰਦਾ ਹੈ। ਭਾਵੇਂ ਇਸ ਤਰ੍ਹਾਂ ਦਾ ਇਲਾਜ ਰੋਗ ਕਾਰਨ ਹੁੰਦੀ ਮੌਤ ਅਤੇ ਗੁੰਝਲਾਂ ਦੇ ਖ਼ਤਰੇ ਨੂੰ ਘਟਾ ਦਿੰਦਾ ਹੈ ਪਰ ਇਹ ਦਵਾਈਆਂ ਬਹੁਤ ਮਹਿੰਗੀਆਂ ਹੁੰਦੀਆਂ ਹਨ ਅਤੇ ਗੌਣ-ਪ੍ਰਭਾਵ (ਸਾਈਡ-ਇਫ਼ੈਕਟ) ਵਾਲੀਆਂ ਹੋ ਸਕਦੀਆਂ ਹਨ।

ਅਨੁਵੰਸ਼ਕ ਘੋਖ (

ਰਿਸਰਚ) ਸੰਕੇਤ ਦਿੰਦੀ ਹੈ ਕਿ ਏਡਜ਼ ਦੀ ਉਤਪਤੀ ਅਗੇਤਰੀ ਵੀਹਵੀਂ ਸਦੀ ਦੌਰਾਨ ਮੱਧ-ਪੱਛਮੀ ਅਫ਼ਰੀਕਾ ਵਿੱਚ ਹੋਈ।[4] ਇਸ ਬਿਮਾਰੀ ਨੂੰ ਸਭ ਤੋਂ ਪਹਿਲਾਂ ਰੋਗ ਨਿਯੰਤਰਨ ਅਤੇ ਰੋਕਥਾਮ ਕੇਂਦਰ (CDC) ਨੇ 1981 ਵਿੱਚ ਪਛਾਣਿਆ ਸੀ ਅਤੇ ਇਸ ਦੇ ਕਾਰਨ—ਐੱਚ.ਆਈ.ਵੀ ਲਾਗ—ਦੀ ਪਛਾਣ ਦਹਾਕੇ ਦੇ ਅਗੇਤਰੇ ਹਿੱਸੇ ਵਿੱਚ ਹੋ ਗਈ ਸੀ।[5] ਇਸ ਦੀ ਖੋਜ ਤੋਂ ਬਾਅਦ, ਏਡਜ਼ ਨੇ 2009 ਤੱਕ ਲਗਭਗ 3 ਕਰੋੜ ਜਾਨਾਂ ਲੈ ਲਈਆਂ ਹਨ।[6] 2010 ਤੱਕ, ਦੁਨੀਆ ਭਰ ਵਿੱਚ ਲਗਭਗ 3.4 ਕਰੋੜ ਲੋਕ ਇਸ ਰੋਗ ਤੋਂ ਗ੍ਰਸਤ ਹਨ।[7] ਏਡਜ਼ ਨੂੰ ਮਹਾਮਾਰੀ ਮੰਨਿਆ ਜਾਂਦਾ ਹੈ—ਇੱਕ ਰੋਗ ਜੋ ਬਹੁਤ ਵੱਡੇ ਖੇਤਰ ਵਿੱਚ ਫੈਲਿਆ ਹੋਇਆ ਅਤੇ ਤੇਜ਼ੀ ਨਾਲ਼ ਫੈਲ ਰਿਹਾ ਹੈ।[8]

ਏਡਜ਼ ਦਾ ਸਮਾਜ ਉੱਤੇ ਬਹੁਤ ਵੱਡਾ ਪ੍ਰਭਾਵ ਹੈ, ਇੱਕ ਬਿਮਾਰੀ ਵਜੋਂ ਵੀ ਅਤੇ ਇਸ ਤੋਂ ਉਪਜਦੇ ਵਿਤਕਰੇ ਵਜੋਂ ਵੀ। ਇਸ ਬਿਮਾਰੀ ਦੇ ਕਈ ਮਹੱਤਵਪੂਰਨ ਆਰਥਕ ਪ੍ਰਭਾਵ ਵੀ ਹਨ। ਇਸ ਰੋਗ ਬਾਰੇ ਲੋਕਾਂ ਵਿੱਚ ਕਈ ਗ਼ਲਤ-ਫ਼ਹਿਮੀਆਂ ਹਨ ਜਿਵੇਂ ਕਿ ਇਹ ਸੋਚਣਾ ਕਿ ਇਹ ਗ਼ੈਰ-ਸੰਭੋਗੀ ਛੋਹ ਨਾਲ਼ ਫੈਲ ਸਕਦਾ ਹੈ। ਇਹ ਰੋਗ ਕਈ ਧਾਰਮਿਕ ਤਕਰਾਰਾਂ ਦਾ ਵੀ ਸ਼ਿਕਾਰ ਹੋਇਆ ਹੈ।

ਹਵਾਲੇ[ਸੋਧੋ]

  1. Sepkowitz KA (2001). "AIDS—the first 20 years". N. Engl. J. Med. 344 (23): 1764–72. doi:10.1056/NEJM200106073442306. PMID 11396444. {{cite journal}}: Unknown parameter |month= ignored (help)
  2. Markowitz, edited by William N. Rom ; associate editor, Steven B. (2007). Environmental and occupational medicine (4th ed.). Philadelphia: Wolters Kluwer/Lippincott Williams & Wilkins. p. 745. ISBN 978-0-7817-6299-1. {{cite book}}: |first= has generic name (help)
  3. "HIV and Its Transmission". Centers for Disease Control and Prevention. 2003. Archived from the original on ਫ਼ਰਵਰੀ 4, 2005. Retrieved May 23, 2006. {{cite web}}: Unknown parameter |dead-url= ignored (help)
  4. Sharp, PM (2011 Sep). "Origins of HIV and the AIDS Pandemic". Cold Spring Harbor perspectives in medicine. 1 (1): a006841. doi:10.1101/cshperspect.a006841. PMC 3234451. PMID 22229120. {{cite journal}}: Check date values in: |date= (help); Unknown parameter |coauthors= ignored (help)
  5. Gallo RC (2006). "A reflection on HIV/AIDS research after 25 years". Retrovirology. 3: 72. doi:10.1186/1742-4690-3-72. PMC 1629027. PMID 17054781.
  6. "Global Report Fact Sheet" (PDF). UNAIDS. 2010.
  7. UNAIDS 2011 pg. 1–10
  8. Kallings LO (2008). "The first postmodern pandemic: 25 years of HIV/AIDS". J Intern Med. 263 (3): 218–43. doi:10.1111/j.1365-2796.2007.01910.x. PMID 18205765. Archived from the original on 2018-12-08. Retrieved 2013-01-28. {{cite journal}}: Unknown parameter |dead-url= ignored (help)(ਨਾਮ-ਲੇਖਣ ਲੋੜੀਂਦਾ)