ਸੁਨੇਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਨੇਤ ਲੁਧਿਆਣਾ ਜ਼ਿਲ੍ਹੇ ਦਾ ਇੱਕ ਪਿੰਡ ਹੈ। 735 ਹੈਕਟੇਅਰ ਵਿਚ ਫੈਲੇ ਇਸ ਪਿੰਡ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਸ ਦਾ ਜ਼ਿਕਰ ਸੰਸਕ੍ਰਿਤ ਭਾਸ਼ਾ ਵਿਗਿਆਨੀ ਪਾਣਿਨੀ ਆਪਣੇ ਗ੍ਰੰਥ ਅਸ਼ਟਾਧਿਆਇ ਵਿਚ ਵੀ ਕੀਤਾ ਹੈ।[1] ਇਹ ਗ੍ਰੰਥ ਢਾਈ ਹਜ਼ਾਰ ਸਾਲ ਪਹਿਲਾਂ ਰਚਿਆ ਗਿਆ।

ਇਤਿਹਾਸਕ ਹਵਾਲਿਆਂ ਅਨੁਸਾਰ ਇਸਦਾ ਪੁਰਾਣਾ ਨਾਂ ਸੁਨੇਤਰ ਸੀ। ਇਥੋਂ ਮਿਲੇ ਸਿੱਕਿਆਂ ਤੋਂ ਪਤਾ ਲਗਦਾ ਹੈ ਕਿ ਕਿਸੇ ਸਮੇਂ ਇਥੇ ਟਕਸਾਲ ਸਥਾਪਤ ਸੀ। ਦੇਸ਼ ਦੀ ਵੰਡ ਵੇਲੇ ਇਥੋਂ ਬਹੁਤੇ ਮੁਸਲਮਾਨ ਪਰਿਵਾਰ ਪਾਕਿਸਤਾਨ ਚਲੇ ਗਏ। ਜ਼ਮੀਨਾਂ ਦੀ ਅਲਾਟਮੈਂਟ ਵੇਲੇ ਉਨ੍ਹਾਂ ਖਾਲੀ ਪਏ ਖੇਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਭੂਮੀ ਬਣ ਗਏ।

ਹਵਾਲੇ[ਸੋਧੋ]

  1. "India as Known to Panini - Jatland Wiki". www.jatland.com. Retrieved 2023-06-28.