ਸੁਭੱਦਰਾ ਕੁਮਾਰੀ ਚੌਹਾਨ
ਸੁਭੱਦਰਾ ਕੁਮਾਰੀ ਚੌਹਾਨ सुभद्रा कुमारी चौहान | |
---|---|
ਜਨਮ | ਨਿਹਾਲਪੁਰ ਪਿੰਡ, ਅਲਾਹਾਬਾਦ, ਉੱਤਰ ਪ੍ਰਦੇਸ਼, ਬ੍ਰਿਟਿਸ਼ ਭਾਰਤ | 16 ਅਗਸਤ 1904
ਮੌਤ | 15 ਫਰਵਰੀ 1948[1] | (ਉਮਰ 43)
ਕਿੱਤਾ | ਕਵਿਤਰੀ |
ਰਾਸ਼ਟਰੀਅਤਾ | ਭਾਰਤੀ |
ਕਾਲ | 1920-1948 |
ਵਿਸ਼ਾ | ਅਜ਼ਾਦੀ |
ਸਾਹਿਤਕ ਲਹਿਰ | ਨਾ ਮਿਲਵਰਤਨ ਅੰਦੋਲਨ |
ਜੀਵਨ ਸਾਥੀ | ਲਕਸ਼ਮਣ ਸਿੰਘ |
ਸੁਭੱਦਰਾ ਕੁਮਾਰੀ ਚੌਹਾਨ (16 ਅਗਸਤ, 1904 – 15 ਫਰਵਰੀ 1948) ਹਿੰਦੀ ਦੀ ਪ੍ਰਸਿੱਧ ਕਵਿਤਰੀ ਅਤੇ ਲੇਖਿਕਾ ਸੀ। ਉਸ ਦੇ ਦੋ ਕਾਵਿ ਸੰਗ੍ਰਿਹ ਅਤੇ ਤਿੰਨ ਕਥਾ ਸੰਗ੍ਰਿਹ ਪ੍ਰਕਾਸ਼ਿਤ ਹੋਏ ਉੱਤੇ ਉਨ੍ਹਾਂ ਦੀ ਪ੍ਰਸਿੱਧੀ ਝਾਂਸੀ ਕੀ ਰਾਣੀ ਕਵਿਤਾ ਦੇ ਕਾਰਨ ਹੈ। ਇਹ ਰਾਸ਼ਟਰੀ ਚੇਤਨਾ ਦੀ ਇੱਕ ਜਾਗਰੁਕ ਕਵਿਤਰੀ ਸੀ, ਪਰ ਉਸ ਸਵਾਧੀਨਤਾ ਲੜਾਈ ਵਿੱਚ ਅਨੇਕ ਵਾਰ ਜੇਲ੍ਹ ਯਾਤਨਾਵਾਂ ਸਹਿਣ ਦੇ ਅਨੁਭਵ ਨੂੰ ਕਹਾਣੀ ਵਿੱਚ ਵੀ ਵਿਅਕਤ ਕੀਤਾ। ਵਾਤਾਵਰਨ ਚਿਤਰਣ-ਪ੍ਰਧਾਨ ਸ਼ੈਲੀ ਦੀ ਭਾਸ਼ਾ ਸਰਲ ਅਤੇ ਕਾਵਿਮਈ ਹੈ, ਇਸ ਕਾਰਨ ਇਹਨਾਂ ਦੀ ਰਚਨਾ ਦੀ ਸਾਦਗੀ ਦਿਲ-ਟੁੰਬਵੀਂ ਹੈ। ਉਹ ਪਹਿਲੀ ਇਸਤਰੀ ਸਤਿਆਗ੍ਰਹੀ ਬਣੀ। ਦੋ ਵਾਰ (1923, 1942) ਜੇਲ੍ਹ ਗਈ। ਘਰ ਵਿੱਚ ਨਿੱਕੇ-ਨਿੱਕੇ ਬੱਚਿਆਂ ਤੇ ਗ੍ਰਹਿਸਥ ਦੇ ਕੰਮਾਂ-ਕਾਰਾਂ ਦੀ ਜ਼ਿੰਮੇਵਾਰੀ ਵੀ ਬਾਖ਼ੂਬੀ ਨਿਭਾਉਂਦੀ ਰਹੀ। ਉਹ ਹਿੰਦੀ ਦੀ ਉੱਘੀ ਤੇ ਸੰਵੇਦਨਸ਼ੀਲ ਕਵਿਤਰੀ ਸੀ। ਸੁਤੰਤਰਤਾ ਅੰਦੋਲਨ ਸਮੇਂ ਉਸ ਨੇ ਆਪਣੀ ਕਵਿਤਾ ਰਾਹੀਂ ਦੇਸ਼ ਵਾਸੀਆਂ ਦੀ ਪ੍ਰਤੀਨਿਧਤਾ ਕੀਤੀ।
ਮੁਢਲਾ ਜੀਵਨ
[ਸੋਧੋ]ਸੁਭੱਦਰਾ ਦਾ ਜਨਮ 16 ਅਗਸਤ, 1904 ਨੂੰ ਨਿਹਾਲਪੁਰ ਪਿੰਡ ਨੇੜੇ ਅਲਾਹਾਬਾਦ ਵਿੱਚ ਸ੍ਰੀ ਰਾਮ ਨਾਥ ਸਿੰਘ ਦੇ ਘਰ ਹੋਇਆ। ਉਸ ਨੇ ਮੁਢਲੀ ਸਿੱਖਿਆ ਪਿੰਡ ਦੇ ਹੀ ਸਕੂਲ ਤੋਂ ਪ੍ਰਾਪਤ ਕੀਤੀ। ਉਹ ਬਚਪਨ ਵਿੱਚ ਹੀ ਦੇਸ਼-ਪਿਆਰ ਦੀਆ ਕਵਿਤਾਵਾਂ ਲਿਖਣ ਲੱਗ ਪਈ ਸੀ। ਨੌਂ ਵਰ੍ਹਿਆਂ ਦੀ ਉਮਰ ਵਿੱਚ ਮਰਯਾਦਾ ਨਾਂ ਦੇ ਪਰਚੇ ਵਿੱਚ ਉਸ ਦੀ ਕਵਿਤਾ ‘ਨਿੰਮ’ ਛਪੀ। 1919 ਵਿੱਚ ਉਸ ਦਾ ਵਿਆਹ ਪਿੰਡ ਖੰਡਵਾ ਦੇ ਲਕਸ਼ਮਣ ਸਿੰਘ ਨਾਲ ਹੋਇਆ।
ਅਜ਼ਾਦੀ ਅੰਦੋਲਨ
[ਸੋਧੋ]1920-21 ਵਿੱਚ ਦੋਵੇਂ ਜੀਅ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਮੈਂਬਰ ਬਣ ਗਏ। 1921 ਵਿੱਚ ਮਹਾਤਮਾ ਗਾਂਧੀ ਜੀ ਦੇ ਨਾ-ਮਿਲਵਰਤਨ ਅੰਦੋਲਨ ਵਿੱਚ ਭਾਗ ਲੈਣ ਵਾਲੀ ਉਹ ਪਹਿਲੀ ਔਰਤ ਸੀ। ਸੁਭੱਦਰਾ ਦੇ ਅੰਦਰ ਦੇ ਪ੍ਰਕਾਸ਼, ਉਤਸ਼ਾਹ ਅਤੇ ਕੁਝ ਨਵਾਂ ਕਰਨ ਦੀ ਲਗਨ ਨੂੰ ਨਾਟਕਕਾਰ ਪਤੀ ਨੇ ਉਸ ਦੀ ਲਿਖਣ-ਕਲਾ ਨੂੰ ਉਭਾਰਨ ਲਈ ਮਾਹੌਲ ਪ੍ਰਦਾਨ ਕੀਤਾ। ਦੇਸ਼ ਦਾ ਪਹਿਲਾ ਸਤਿਆਗ੍ਰਹਿ 1922 ਵਿੱਚ ਜਬਲਪੁਰ ਦਾ ‘ਝੰਡਾ ਸਤਿਆਗ੍ਰਹਿ’ ਸੀ ਜਿਸ ਵਿੱਚ ਸੁਭੱਦਰਾ ਕੁਮਾਰੀ ਪਹਿਲੀ ਮਹਿਲਾ ਸਤਿਆਗ੍ਰਹੀ ਸੀ।
ਕਵਿਤਰੀ
[ਸੋਧੋ]ਸੁਭੱਦਰਾ ਨੇ 88 ਕਵਿਤਾਵਾਂ, ਦੋ ਕਾਵਿ ਸੰਗ੍ਰਹਿ- ਮੁਕੁਲ, ਯਹ ਕਦੰਬ ਕਾ ਪੇੜ ਅਤੇ 46 ਕਹਾਣੀਆਂ, 3 ਕਹਾਣੀ ਪੁਸਤਕਾਂ- ਬਿਖਰੇ ਮੋਤੀ (1932), ਉਨਮਾਦਿਨੀ (1934), ਸਿੱਧੇ-ਸਾਦੇ ਚਿੱਤਰ (1947) ਦੀ ਰਚਨਾ ਕੀਤੀ। ਸੁਭੱਧਰਾ ਦੀਆਂ ਕਹਾਣੀਆਂ ਵਿੱਚ ਦੇਸ਼ ਪ੍ਰੇਮ ਦੇ ਨਾਲ-ਨਾਲ ਜੇਲ੍ਹ ਤਜ਼ਰਬੇ ਸੀ ਜਦੋਂ ਕਿ ਕਵਿਤਾਵਾਂ ਆਜ਼ਾਦੀ ਪ੍ਰਾਪਤੀ ਦਾ ਵਿਸ਼ਾ। ਜਲ੍ਹਿਆ ਵਾਲੇ ਬਾਗ ਦਾ ਸਾਕਾ ਨੇ ਉਸ ਦੇ ਮਨ ’ਤੇ ਗਹਿਰੀ ਸੱਟ ਮਾਰੀ। ‘ਵੀਰੋਂ ਕਾ ਕੈਸਾ ਹੋ ਬਸੰਤ’, ‘ਰਾਖੀ ਕੀ ਚੁਨੌਤੀ’, ‘ਵਿਜੈਦਕਸ਼ਮੀ’, ‘ਵਿਦਾਈ’, ‘ਸੈਨਾਨੀ ਕਾ ਸਵਾਗਤ’, ‘ਝਾਂਸੀ ਕੀ ਰਾਨੀ ਕੀ ਸਮਾਧੀ ਪਰ’ ਆਦਿ ਉਸ ਦੀਆਂ ਦੇਸ਼-ਪ੍ਰੇਮ ਸੰਬੰਧੀ ਕਵਿਤਾਵਾਂ ਹਨ। ਵੀਰ ਰਸ ਨਾਲ ਭਰਪੂਰ ਉਸ ਦੀ ਕਵਿਤਾ ‘ਝਾਂਸੀ ਦੀ ਰਾਣੀ’ ਬਹੁਤ ਮਸ਼ਹੂਰ ਹੋਈ।
- ਚਮਕ ਉਠੀ ਸੰਨ ਸਤਾਵਨ ਮੇਂ ਵਹ ਤਲਵਾਰ ਪੁਰਾਨੀ ਥੀ
- ਬੁੰਦੇਲੇ ਹਰਬੋਲੋਂ ਕੇ ਮੂੰਹ ਹਮਨੇ ਸੁਨੀ ਕਹਾਨੀ ਥੀ।
- ਖ਼ੂਬ ਲੜੀ ਮਰਦਾਨੀ ਵਹ ਤੋਂ ਝਾਂਸੀ ਵਾਲੀ ਰਾਨੀ ਥੀ।
ਉਹ ਦੇਸ਼ ਦੀਆਂ ਪੰਦਰਾਂ ਕਰੋੜ ਔਰਤਾਂ ਨੂੰ ਗਾਂਧੀ ਜੀ ਦੁਆਰਾ ਚਲਾਏ ਅੰਦੋਲਨ ਵਿੱਚ ਸਾਥ ਦੇਣ ਲਈ ਬੇਨਤੀ ਕਰਦਿਆਂ ਸੰਬੋਧਿਤ ਹੋਈ ਸੀ:
- ਸਬਲ ਪੁਰਸ਼ ਯਦੀ ਭੀਰੂ ਬਨੇਂ, ਤੋ ਹਮਕੋ ਦੇ ਵਰਦਾਨ ਸਖੀ।
- ਅਬਲਾਏਂ ਉਠ ਪੜੇਂ ਦੇਸ਼ ਮੇਂ, ਕਰੇਂ ਯੁੱਧ ਘਮਾਸਾਨ ਸਖੀ।
- ਪੰਦਰਹ ਕੋਟਿ ਅਸਹਿਯੋਗਨੀਆਂ, ਕਹਲਾ ਦੇਂ ਬ੍ਰਹਿਮਾਂਡ ਸਖੀ।
- ਭਾਰਤ ਲਕਸ਼ਮੀ ਲੌਟਾਨੇ ਕੋ, ਰਚ ਦੇਂ ਲੰਕਾ ਕਾਂਡ ਸਖੀ।
ਸੁਭੱਦਰਾ ਦੀਆਂ ‘ਪ੍ਰੀਤਮ ਸੇ’, ‘ਚਿੰਤਾ’, ‘ਪ੍ਰੇਮ ਸ਼੍ਰਿੰਖਲਾ’, ‘ਅਪਰਾਧੀ ਹੈ ਕੌਨ’ ਅਤੇ ‘ਮਨੂਹਾਰ ਰਾਧੇ’ ਆਦਿ ਕਵਿਤਾਵਾਂ ਵਿੱਚੋਂ ਪਿਆਰ ਤੇ ਜੀਵਨ-ਸਾਥੀ ਪ੍ਰਤੀ ਅਟੁੱਟ ਵਿਸ਼ਵਾਸ ਤੱਕਿਆ ਜਾ ਸਕਦਾ ਹੈ। ਮਾਂ ਦੀ ਮਮਤਾ ਤੋਂ ਪ੍ਰੇਰਿਤ ਹੋ ਕੇ ਸੁਭੱਦਰਾ ਨੇ ਬਹੁਤ ਸੋਹਣੀਆਂ ਬਾਲ ਕਵਿਤਾਵਾਂ ਲਿਖੀਆਂ।
ਉਸ ਦੀ ਕਵਿਤਾ ‘ਸਭਾ ਕਾ ਖੇਲ’ ਅਸਹਿਯੋਗ ਅੰਦੋਲਨ ਦੇ ਦੌਰ ਵਿੱਚ ਖੇਡੇ-ਪਲੇ ਬੱਚਿਆਂ ਦੀ ਜ਼ਿੰਦਗੀ ਨੂੰ ਬਿਆਨਦੀ ਹੈ।
- ਸਭਾ-ਸਭਾ ਕਾ ਖੇਲ ਆਜ ਹਮ ਖੇਲੇਂਗੇ,
- ਜੀਜੀ ਆਓ ਮੈਂ ਗਾਂਧੀ ਜੀ, ਛੋਟੇ ਨਹਿਰੂ, ਤੁਮ ਸਰੋਜਿਨੀ ਬਨ ਜਾਓ।
- ਮੇਰਾ ਤੋ ਸਭ ਕਾਮ ਲੰਗੋਟੀ ਗਮਛੇ ਸੇ ਚਲ ਜਾਏਗਾ,
- ਛੋਟੇ ਭੀ ਖੱਦਰ ਕਾ ਕੁਰਤਾ ਪੇਟੀ ਸੇ ਲੇ ਆਏਗਾ।
- ਮੋਹਨ, ਲੱਲੀ ਪੁਲਿਸ ਬਨੇਂਗੇ, ਹਮ ਭਾਸ਼ਨ ਕਰਨੇ ਵਾਲੇ
- ਵੇ ਲਾਠੀਆਂ ਚਲਾਨੇ ਵਾਲੇ, ਹਮ ਘਾਇਲ ਮਰਨੇ ਵਾਲੇ।
ਸੁਭੱਦਰਾ ਕੁਮਾਰੀ ਚੌਹਾਨ ਅਚਾਨਕ 15 ਫਰਵਰੀ, 1948 ਨੂੰ ਕਾਰ ਐਕਸੀਡੈਂਟ ਕਾਰਨ ਅਕਾਲ ਚਲਾਣਾ ਕਰ ਗਈ।
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).