ਸੁਮਿਤ ਸਰਕਾਰ
ਦਿੱਖ
ਸੁਮਿਤ ਸਰਕਾਰ (ਜਨਮ 1939) ਭਾਰਤ ਦਾ ਇੱਕ ਪ੍ਰਸਿੱਧ ਇਤਹਾਸਕਾਰ ਹੈ ਅਤੇ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਾਉਂਦਾ ਰਿਹਾ ਹੈ। ਉਸ ਨੇ ਆਧੁਨਿਕ ਭਾਰਤ ਦੇ ਇਤਹਾਸ ਉੱਤੇ ਕਈ ਮਹੱਤਵਪੂਰਨ ਕਿਤਾਬਾਂ ਦੀ ਰਚਨਾ ਕੀਤੀ ਹੈ ਅਤੇ ਬਹੁਤ ਸਾਰੇ ਜਾਂਚ ਪ੍ਰਬੰਧਾਂ ਦਾ ਨਿਰਦੇਸ਼ਨ ਕੀਤਾ ਹੈ। ਉਸ ਦਾ ਪਿਤਾ ਪ੍ਰੋਫੈਸਰ ਸੁਸ਼ੋਬਨ ਚੰਦਰ ਸਰਕਾਰ, ਪ੍ਰੈਜੀਡੈਂਸੀ ਕਾਲਜ, ਕਲਕੱਤਾ ਦੇ ਇਤਹਾਸ ਵਿਭਾਗ ਦਾ ਮੁਖੀ ਸੀ ਅਤੇ ਪ੍ਰਸਾਂਤ ਚੰਦਰ ਮਹਾਲਨੋਬਿਸ, ਮਸ਼ਹੂਰ ਭਾਰਤੀ ਸੰਖਿਅਕੀ, ਉਸ ਦਾ ਮਾਮਾ ਸੀ।
ਸਿੱਖਿਆ ਅਤੇ ਕੈਰੀਅਰ
[ਸੋਧੋ]ਉਸ ਨੇ ਪ੍ਰੈਜ਼ੀਡੈਂਸੀ ਕਾਲਜ, ਕਲਕੱਤਾ ਅਤੇ ਕਲਕੱਤਾ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਉਸਨੇ ਕਈ ਸਾਲ ਕਲਕੱਤਾ ਯੂਨੀਵਰਸਿਟੀ ਦੇ ਲੈਕਚਰਾਰ ਦੇ ਤੌਰ ਤੇ, ਅਤੇ ਬਾਅਦ ਵਿੱਚ ਬਰਦਵਾਨ ਯੂਨੀਵਰਸਿਟੀ ਰੀਡਰ ਵਜੋਂ ਪੜ੍ਹਾਇਆ। ਉਹ ਦਿੱਲੀ ਯੂਨੀਵਰਸਿਟੀ ਵਿੱਚ ਇਤਿਹਾਸ ਦਾ ਪ੍ਰੋਫ਼ੈਸਰ ਸੀ।[1]
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2011-07-17. Retrieved 2017-10-15.
{{cite web}}
: Unknown parameter|dead-url=
ignored (|url-status=
suggested) (help)