ਸੁਰਜਨ ਜ਼ੀਰਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਰਜਨ ਜ਼ੀਰਵੀ (1 ਦਸੰਬਰ 1929 - 24 ਅਕਤੂਬਰ 2023) ਪ੍ਰਸਿੱਧ ਪੰਜਾਬੀ ਪੱਤਰਕਾਰ ਤੇ ਲੇਖਕ ਸਨ। ਉਹ ਲੰਮਾ ਸਮਾਂ ਪੰਜਾਬੀ ਦੇ ਕਮਿਉਨਿਸਟ ਪੱਖੀ ਅਖ਼ਬਾਰ ਨਵਾਂ ਜ਼ਮਾਨਾ ਵਿੱਚ ਕੰਮ ਕਰਦੇ ਰਹੇ ਅਤੇ ਪਿੱਛਲੇ ਲੱਗਪਗ ਡੇਢ ਦਹਾਕੇ ਤੋਂ ਟਰਾਂਟੋ, ਕਨੇਡਾ ਵਿੱਚ ਰਹਿ ਰਹੇ ਸਨ। ਉਹ ਉਥੇ ਪੰਜਾਬੀ ਸਾਹਿਤਕ ਹਲਕਿਆਂ ਦੀਆਂ ਸਰਗਰਮੀਆਂ ਵਿੱਚ ਬੜੀ ਸਰਗਰਮੀ ਨਾਲ ਹਿੱਸਾ ਲੈਂਦੇ ਰਹੇ।[1] ਸੁਰਜਨ ਜ਼ੀਰਵੀ ਦਾ ਵਿਆਹ ਅਮ੍ਰਿਤ ਕੌਰ ਨਾਲ ਹੋਇਆ[2]

ਪੰਜਾਬੀ ਦੇ ਸੈਂਕੜੇ ਪੱਤਰਕਾਰ ਜੀਰਵੀ ਦੇ ਸ਼ਾਗਿਰਦ ਹੋਣ ਦਾ ਮਾਣ ਕਰਦੇ ਹਨ।[3] ਉਨ੍ਹਾਂ ਦੇ ਹੋਣ ਕਰਕੇ ਨਵਾਂ ਜ਼ਮਾਨਾ ਨਵੇਂ ਪੱਤਰਕਾਰਾਂ ਲਈ ਇੱਕ ਸਕੂਲ ਦੀ ਹੈਸੀਅਤ ਅਖਤਿਆਰ ਕਰ ਗਿਆ ਸੀ।[4][5]

ਪੱਤਰਕਾਰੀ[ਸੋਧੋ]

ਸੁਰਜਨ ਜ਼ੀਰਵੀ ਭਾਰਤੀ ਕਮਿਉਨਿਸਟ ਪਾਰਟੀ ਦੇ ਸਰਗਰਮ ਕਾਰਕੁੰਨ ਸਨ।1953-54 ਵਿੱਚ ਉਹਨਾਂ ਪਹਿਲਾਂ ‘ਲੋਕ ਯੁੱਗ’ ਪਰਚਾ ਕੱਢਿਆ। ਦੋ ਕੁ ਸਾਲ ਇਹ ਪਰਚਾ ਚੱਲਿਆ। ਉਸ ਤੋਂ ਬਾਦ ‘ਨਵਾਂ ਜ਼ਮਾਨਾ’ ਉਰਦੂ ਵਿੱਚ ਸ਼ੁਰੂ ਕੀਤਾ। ਜਿਸਦੇ ਪਹਿਲੇ ਐਡੀਟਰ ਸਰਦਾਰ ਗੁਰਬਖ਼ਸ਼ ਸਿੰਘ 'ਪ੍ਰੀਤ ਲੜੀ' ਸਨ। ਉਸ ਤੋਂ ਬਾਦ ਸੋਹਣ ਸਿੰਘ ਜੋਸ਼।1962 ਵਿੱਚ ‘ਨਵਾਂ ਜ਼ਮਾਨਾ’ ਦੁਬਾਰਾ ਸ਼ਰੂ ਹੋਇਆ।[6] ਉਹ ਕੈਨੇਡਾ ਆਉਣ ਤਕ ਨਵਾਂ ਜ਼ਮਾਨਾ ਦੇ ਸਮਾਚਾਰ ਸੰਪਾਦਕ ਰਹੇ। ਸੁਰਜਨ ਜ਼ੀਰਵੀ ਦੇ ਚੰਡੇ ਪੂਰਾਂ ਦੇ ਪੂਰ ਪੱਤਰਕਾਰਾਂ ਨੇ ਪੰਜਾਬੀ ਪੱਤਰਕਾਰੀ ਵਿੱਚ ਉੱਚੇ ਅਤੇ ਮਿਆਰੀ ਮਾਰਕੇ ਮਾਰੇ ਹਨ।[7][8]

ਕੈਨੇਡਾ ਪਰਵਾਸ[ਸੋਧੋ]

ਸੁਰਜਨ ਜ਼ੀਰਵੀ 1990 ਵਿੱਚ ਕੈਨੇਡਾ ਪਰਵਾਸ ਕਰ ਗਏ। ਕਮਿਉਨਿਸਟ ਪਾਰਟੀ ਵਲੋਂ ਵੀ ਤਾਕੀਦ ਸੀ ਕਿ ਉਹ ਵਾਪਸ ਨਾ ਆਉਣ। ਉਹ ਪੰਜਾਬ ਦੇ ਕਾਲੇ ਦਿਨਾਂ ਦਾ ਦੌਰ ਸੀ ਤੇ ਪਾਰਟੀ ਉਹਨਾਂ ਲਈ ਫਿਕਰਮੰਦ ਸੀ।[6]

ਸਨਮਾਨ[ਸੋਧੋ]

ਟੋਰਾਂਟੋ ਵਿੱਚ ਸੁਰਜਨ ਜ਼ੀਰਵੀ ਨੂੰ ਪੱਤਰਕਾਰੀ ਲਈ ਉਨ੍ਹਾ ਦੇ ਵਡਮੁੱਲੇ ਯੋਗਦਾਨ ਲਈ 'ਵਿਰਾਸਤ ਪੀਸ ਸੰਸਥਾ' ਵੱਲੋਂ 'ਲਾਈਫ ਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਤ ਕੀਤਾ ਗਿਆ।[9][10]

ਰਚਨਾਵਾਂ[ਸੋਧੋ]

ਪ੍ਰਸਿੱਧ ਲੇਖ[ਸੋਧੋ]

  • ਕਾਰਲ ਮਾਰਕਸ: ਇੱਕ ਅਦਭੁੱਤ ਗਾਥਾ[11]
  • ਖ਼ਯਾਮ ਦੀਆਂ ਰੁਬਾਈਆਂ ਦਾ ਪੰਜਾਬੀ ਰੂਪ[12]
  • ਜਮਹੂਰੀਅਤ: ਕੁੱਝ ਪ੍ਰਸ਼ਨ[13]
  • ਖੂਬਸੂਰਤੀ ਦੇ ਮੁਖੌਟੇ ਪਿਛੇ ਲੁਕੀ ਦਰਿੰਦਗੀ[14]
  • ਦੋ ਗੱਲਾਂ ‘ਮੇਰੀ ਪੱਤਰਕਾਰੀ ਦੇ ਰੰਗ’ ਬਾਰੇ.......... ਲੇਖ਼[15]
  • ਸਾਡਾ ਦੇਸ਼ ਬੀਮਾਰ ਹੈ[16]

ਲੇਖਾਂ ਦਾ ਵਿਸ਼ਾ[ਸੋਧੋ]

‘ਇਹ ਹੈ ਬਾਰਬੀ ਸੰਸਾਰ’ ਲੇਖ ਵਿੱਚ ਉਸ ਨੇ ਅਮਰੀਕੀ ਬਹੁ-ਕੌਮੀ ਕੰਪਨੀਆਂ ਵਲੋਂ ਬੱਚਿਆਂ ਲਈ ਮਾਪਿਆਂ ਦੇ ਮੋਹ ਨੂੰ ਕੁਸ਼ਲਤਾ ਨਾਲ ਕੈਸ਼ ਕਰਨ ਦੀ ਕੋਸ਼ਿਸ਼ ਵਿੱਚ ਬਾਰਬੀ ਦਾ ਸਿਲਸਿਲਾ ਸ਼ੁਰੂ ਕਰਨ ਦੀ ਪਰੋਖ ਸਾਜਿਸ਼ ਦਾ ਪਰਦਾ ਫਾਸ਼ ਕੀਤਾ ਹੈ। ਹਰ ਸਾਲ ਕਿਸੇ ਸੱਚੀਂ-ਮੁਚੀਂ ਦੀ ਕੁੜੀ ਨੂੰ ‘ਬਾਰਬੀ’ ਬਣਾਉਣ ਲਈ ਚੁਣਿਆ ਜਾਂਦਾ ਹੈ ਫਿਰ ਉਸ ਦੀ ਸ਼ਕਲ ਦੀਆਂ ਗੁਡੀਆਂ ਤਿਆਰ ਕੀਤੀਆਂ ਅਤੇ ਵੇਚੀਆਂ ਜਾਂਦੀਆਂ ਹਨ। ਫਿਰ ਇਨ੍ਹਾਂ ਦੇ ਡਰੈਸਾਂ ਨੂੰ ਬਾਜਾਰ ਵਿੱਚ ਲਿਆ ਕੇ ਹੋਰ ਪੈਸੇ ਵਸੂਲ ਕੀਤੇ ਜਾਂਦੇ ਹਨ ਅਤੇ ਫਿਰ ਬਾਰਬੀ ਲਈ ਫਰਨੀਚਰ, ਭਾਂਡੇ, ਦਿਲ ਲਾਉਣ ਲਈ ਸੁਹਣਾ ਮੁੰਡਾ ਅਤੇ ਫਿਰ ਉਨ੍ਹਾਂ ਦਾ ਘਰ, ਕਾਰਾਂ-ਗਲ ਕੀ ਨਿੱਤ ਨਵੀਂ ਮੰਗ ਪੈਦਾ ਕਰਨ ਲਈ ਪਹਿਲਾਂ ਇਨ੍ਹਾਂ ਵਸਤਾਂ ਨੂੰ ਬਾਜ਼ਾਰ ਵਿੱਚ ਸੁਟਿਆ ਜਾਂਦਾ ਹੈ। ਇਸ ਕਹਾਣੀ ਨੂੰ ਜਿੰਨਾ ਵੀ ਵਧਾ ਲਵੋ ਇਹ ਸਿਲਸਿਲਾ ਖਤਮ ਹੋਣ ਵਾਲਾ ਨਹੀਂ। ਅਸਲ ਵਿੱਚ ਬਾਰਬੀ ਆਪਣੇ ਆਪ ਵਿੱਚ ਵੀ ਪ੍ਰਤੀਕ ਹੈ ਅਜਿਹੀ ਲੁਟ ਖਸੁਟ ਦਾ।[17]

ਹਵਾਲੇ[ਸੋਧੋ]

  1. ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ... - 5abi ਪੰਜਾਬੀ ਸਥ
  2. "ਉਮਰ ਖ਼ਯਾਮ ਦੀਆਂ ਰੁਬਾਈਆਂ ਵਰਗਾ ਸੁਰਜਨ ਜ਼ੀਰਵੀ-ਗੁਲਜ਼ਾਰ ਸਿੰਘ ਸੰਧੂ". Junkyard (in ਅੰਗਰੇਜ਼ੀ (ਅਮਰੀਕੀ)). 2011-02-04. Retrieved 2018-10-21.
  3. ਹੁਣ ਇਹ ਉਹ ਜ਼ੀਰਵੀ ਨਹੀਂ -ਜੋਗਿੰਦਰ ਬਾਠ ਹੌਲੈਂਡ
  4. "'ਨਵਾਂ ਜ਼ਮਾਨਾ' ਦੀ ਜਿੰਦ ਜਾਨ ਸੁਰਜਨ ਜ਼ੀਰਵੀ -ਸ਼ੰਗਾਰਾ ਸਿੰਘ ਭੁੱਲਰ". Junkyard (in ਅੰਗਰੇਜ਼ੀ (ਅਮਰੀਕੀ)). 2011-02-04. Retrieved 2018-10-21.
  5. "ਸੁਰਜਨ ਸਿੰਘ ਜ਼ੀਰਵੀ – ਬੰਤ ਸਿੰਘ ਬਰਾੜ". Junkyard (in ਅੰਗਰੇਜ਼ੀ (ਅਮਰੀਕੀ)). 2011-02-16. Retrieved 2018-10-21.
  6. 6.0 6.1 "ਸੁਰਜ਼ਨ ਜ਼ੀਰਵੀ ਨਾਲ ਮੁਲਾਕਾਤ --- ਕੁਲਜੀਤ ਮਾਨ - sarokar.ca". sarokar.ca (in ਅੰਗਰੇਜ਼ੀ (ਬਰਤਾਨਵੀ)). Retrieved 2018-10-21.
  7. "ਹੁਣ ਇਹ ਉਹ ਜ਼ੀਰਵੀ ਨਹੀਂ -ਜੋਗਿੰਦਰ ਬਾਠ ਹੌਲੈਂਡ". www.suhisaver.org. Retrieved 2018-10-21.
  8. "Welcome to Seerat.ca". seerat.ca. Retrieved 2018-10-21.
  9. "ਸੁਰਜਨ ਜ਼ੀਰਵੀ ਨੂੰ ' ਲਾਈਫ ਟਾਈਮ ਅਚੀਵਮੈਂਟ ਐਵਾਰਡ ' - Awaaz Quamdi | DailyHunt". DailyHunt (in ਅੰਗਰੇਜ਼ੀ). Retrieved 2018-10-21.
  10. "ਸੁਰਜਨ ਜ਼ੀਰਵੀ ਨੂੰ ਅੱਜ ਮਿਲੇਗਾ 'ਲਾਈਫ ਟਾਈਮ ਅਚੀਵਮੈਂਟ ਐਵਾਰਡ' - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-01-19. Retrieved 2018-10-21.[permanent dead link]
  11. Gill, Charan (2010-04-08). "ਕਾਰਲ ਮਾਰਕਸ کارل مارکس: ਕਾਰਲ ਮਾਰਕਸ: ਇੱਕ ਅਦਭੁੱਤ ਗਾਥਾ - ਸੁਰਜਨ ਜ਼ੀਰਵੀ -". ਕਾਰਲ ਮਾਰਕਸ کارل مارکس. Retrieved 2018-10-21.
  12. "ਖ਼ਯਾਮ ਦੀਆਂ ਰੁਬਾਈਆਂ ਦਾ ਪੰਜਾਬੀ ਰੂਪ – ਸੁਰਜਨ ਜ਼ੀਰਵੀ". ਮੁੱਖ ਧਾਰਾ مُخ دھارا Mukh Dhara (in ਅੰਗਰੇਜ਼ੀ (ਅਮਰੀਕੀ)). 2009-11-24. Retrieved 2018-10-21.
  13. Gill, Satdeep (2011-08-29). "ਮੁੱਖ ਧਾਰਾ مُخ دھارا Mukh Dhara: ਜਮਹੂਰੀਅਤ: ਕੁੱਝ ਪ੍ਰਸ਼ਨ - ਸੁਰਜਨ ਜ਼ੀਰਵੀ". ਮੁੱਖ ਧਾਰਾ مُخ دھارا Mukh Dhara. Retrieved 2018-10-21.
  14. 'ਤਮੰਨਾ', ਤਨਦੀਪ (2009-05-04). "ਆਰਸੀ ਰਿਸ਼ਮਾਂ: ਸੁਖਿੰਦਰ - ਲੇਖ". ਆਰਸੀ ਰਿਸ਼ਮਾਂ. Retrieved 2018-10-21.
  15. "ਸ਼ਬਦ ਸਾਂਝ - ਲੇਖ: ਦੋ ਗੱਲਾਂ 'ਮੇਰੀ ਪੱਤਰਕਾਰੀ ਦੇ ਰੰਗ' ਬਾਰੇ.......... ਲੇਖ਼ / ਸੁਰਜਨ ਜ਼ੀਰਵੀ (ਟਰਾਂਟੋ)". ਸ਼ਬਦ ਸਾਂਝ - ਲੇਖ. Retrieved 2018-10-21.
  16. ਵਤਨ, ਸੁਰਜਨ ਜ਼ੀਰਵੀ. "ਸਾਡਾ ਦੇਸ਼ ਬੀਮਾਰ ਹੈ" (PDF). ਵਤਨ.
  17. "ਜ਼ੀਰਵੀ ਇਕੋ ਵੇਲੇ ਅਕਬਰ ਵੀ ਤੇ ਬੀਰਬਲ ਵੀ – Punjab Times". punjabtimesusa.com (in ਅੰਗਰੇਜ਼ੀ (ਅਮਰੀਕੀ)). Retrieved 2018-10-21.[permanent dead link]