ਸੁਰਸਿੰਘ
ਦਿੱਖ
ਸੁਰਸਿੰਘ | |
---|---|
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਤਰਨਤਾਰਨ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਸੁਰਸਿੰਘ ਤਰਨਤਾਰਨ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਹੈ। ਇਹ ਪਿੰਡ ਅੰਮ੍ਰਿਤਸਰ-ਖੇਮਕਰਨ ਰੋਡ ਤੇ ਅੰਮ੍ਰਿਤਸਰ ਤੋਂ 32 ਕਿਲੋਮੀਟਰ ਦੂਰ ਸਥਿਤ ਹੈ। ਭਲਵਾਨ ਕਰਤਾਰ ਸਿੰਘ, ਸਵਰਨ ਸਿੰਘ, ਰਣਧੀਰ ਸਿੰਘ ਅਤੇ ਉੱਘੇ ਪੰਜਾਬੀ ਕਹਾਣੀਕਾਰ ਵਰਿਆਮ ਸੰਧੂ ਕਰਕੇ ਵੀ ਇਹ ਪਿੰਡ ਕਾਫ਼ੀ ਮਸ਼ਹੂਰ ਹੈ। ਜਨਮਸਾਖੀਕਾਰ ਭਾਈ ਵਿਧੀ ਚੰਦ ਨੂੰ ਵੀ ਇਸੇ ਪਿੰਡ ਦਾ ਜੰਮਪਲ ਮੰਨਿਆ ਜਾਂਦਾ ਹੈ। ਇਸ ਪਿੰਡ ਦਾ ਸਿੱਖ ਇਤਿਹਾਸ ਨਾਲ ਗੂੜ੍ਹਾ ਸੰਬੰਧ ਹੈ।[1]
ਪਿਛੋਕੜ
[ਸੋਧੋ]ਮੰਨਿਆ ਜਾਂਦਾ ਹੈ ਕਿ ਇਹ ਪਿੰਡ ਸੁਰ ਸਿੰਘ ਨਾਂ ਦੇ ਇੱਕ ਰਾਜੇ ਨੇ ਵਸਾਇਆ ਸੀ। ਪਿੰਡ ਵਿੱਚ ਗੁਰੂ ਅਰਜਨ ਦੇਵ ਜੀ ਨੇ ਇੱਕ ਢਾਬ ਦੀ ਖ਼ੁਦਾਈ ਕਰਵਾਈ ਸੀ। ਗੁਰੂ ਹਰਗੋਬਿੰਦ ਜੀ ਦੇ ਸਮੇਂ ਯੋਧਿਆਂ ਲਈ ਵਾਰਾਂ ਗਾਉਣ ਵਾਲੇ ਪਹਿਲੇ ਢਾਡੀ ਨੱਥਾ ਸਿੰਘ ਤੇ ਅਬਦੁਲ ਵੀ ਇਸੇ ਪਿੰਡ ਦੇ ਸਨ। 40 ਮੁਕਤਿਆਂ ਦੇ ਆਗੂ ਮਹਾਂ ਸਿੰਘ ਵੀ ਇਸੇ ਪਿੰਡ ਦੇ ਸਨ। ਇਸ ਤੋਂ ਇਲਾਵਾ ਗ਼ਦਰ ਲਹਿਰ, ਅਕਾਲੀ ਮੋਰਚੇ ਅਤੇ ਕਿਸਾਨ ਅੰਦੋਲਨਾਂ ਵਿੱਚ ਵੀ ਸੁਰਸਿੰਘ ਦੇ ਲੋਕਾਂ ਦਾ ਅਹਿਮ ਯੋਗਦਾਨ ਰਿਹਾ ਹੈ।
ਹਵਾਲੇ
[ਸੋਧੋ]- ↑ ਬਾਸਰਕੇ, ਮਨਮੋਹਨ ਸਿੰਘ. "ਸਿੱਖ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ਸੁਰਸਿੰਘ".