ਸੁਸ਼ਾਂਤ ਦਿਵਗੀਕਰ
ਸੁਸ਼ਾਂਤ ਦਿਵਗੀਕਰ | |
---|---|
ਜਨਮ | |
ਪੇਸ਼ਾ |
|
ਸਰਗਰਮੀ ਦੇ ਸਾਲ | 2011–ਹੁਣ |
ਸੁਸ਼ਾਂਤ ਦਿਵਗੀਕਾਰ ਇੱਕ ਭਾਰਤੀ ਮਾਡਲ, ਅਦਾਕਾਰ, ਕਲਾਕਾਰ, ਗਾਇਕ ਅਤੇ ਵਿਡੀਓ ਜੌਕੀ ਹੈ, ਜਿਸ ਨੂੰ ਟੈਲੀਵਿਜ਼ਨ ਸ਼ੋਅ ਅਤੇ ਫ਼ਿਲਮਾਂ ਵਿੱਚ ਵੇਖਿਆ ਜਾ ਸਕਦਾ ਹੈ। ਜੁਲਾਈ 2012 ਵਿੱਚ ਉਸ ਨੇ ਮਿਸਟਰ ਗੇ ਇੰਡੀਆ 2014 ਦਾ ਤਾਜ ਹਾਸਿਲ ਕੀਤਾ। ਉਸ ਨੇ ਮਿਸਟਰ ਗੇ ਵਿਸ਼ਵ 2014 ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।[1][2] ਮਿਸਟਰ ਗੇ ਵਿਸ਼ਵ 2014 ਦੌਰਾਨ ਉਸਨੇ ਬਹੁਤ ਸਾਰੇ ਸਨਮਾਨ ਹਾਸਿਲ ਕੀਤੇ, ਪਰ ਉਸ ਨੂੰ ਰਿਐਲਟੀ ਸ਼ੋਅ ਬਿਗ ਬੌਸ- 8 ਵਿੱਚ ਪ੍ਰਤਿਯੋਗੀ ਵਜੋਂ ਹਿੱਸਾ ਲੈਣ ਕਰਕੇ ਜਾਣਿਆ ਜਾਂਦਾ ਹੈ।[3]
ਮੁੱਢਲਾ ਜੀਵਨ
[ਸੋਧੋ]ਸੁਸ਼ਾਂਤ ਦਾ ਜਨਮ ਗੋਅਨ ਕੋਂਕਣੀ ਤੋਂ ਆਏ ਮਾਤਾ-ਪਿਤਾ ਪ੍ਰਦੀਪ ਦਿਵਗੀਕਰ ਅਤੇ ਭਾਰਤੀ ਦਿਵਗੀਕਰ ਦੇ ਘਰ ਬਾਂਦਰਾ, ਮੁੰਬਈ ਵਿੱਚ ਹੋਇਆ। ਉਸਦੇ ਪਿਤਾ ਜੀ.ਐਮ.ਏ.ਏ.ਏ. ਦੇ ਜਨਰਲ ਸੈਕਰੇਟਰੀ ਹਨ।[4] ਉਸਨੇ ਆਪਣੀ ਸਕੂਲੀ ਪੜ੍ਹਾਈ ਆਰੀਆ ਵਿਦਿਆ ਮੰਦਰ, ਬਾਂਦਰਾ ਤੋਂ ਪੂਰੀ ਕੀਤੀ।
ਕੈਰੀਅਰ
[ਸੋਧੋ]ਸੁਸ਼ਾਂਤ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਯੂ.ਟੀ.ਵੀ.ਬਿੰਦਾਸ 'ਤੇ ਬਿਗ ਸਵਿਚ ਦੇ ਤੀਜੇ ਸੀਜ਼ਨ ਨਾਲ ਕੀਤੀ, ਜੋ ਰੋਹਿਤ ਸੈਟੀ ਦੁਆਰਾ ਡਾਇਰੈਕਟ ਕੀਤਾ ਗਿਆ ਸੀ। ਫਿਰ ਉਸਨੇ ਇਸ ਚੈਨਲ ਦੇ ਸ਼ੋਅ ਅੱਤਿਆਚਾਰ ਕਾ ਪੰਚਨਾਮਾ ਦੀ ਮੇਜ਼ਬਾਨੀ ਕੀਤੀ। ਉਸਨੇ ਕਲਰ ਟੀ.ਵੀ. ਦੇ ਬਿਗ ਬੌਸ-8 ਪ੍ਰਤਿਯੋਗੀ ਵਜੋਂ ਹਿੱਸਾ ਲਿਆ।[5] ਉਹ ਇਸ ਸ਼ੋਅ ਦੇ 10 ਫਾਇਨਲ-ਲਿਸਟ ਵਿਚੋਂ ਇੱਕ ਸੀ। ਸੁਸ਼ਾਂਤ ਇਤਿਹਾਸ ਵਿੱਚ ਪਹਿਲਾ ਅਜਿਹਾ ਵਿਅਕਤੀ ਹੈ, ਜਿਸ ਨੇ ਤਿੰਨ ਸਹਿ-ਸਨਮਾਨ- ਮਿਸਟਰ ਗੇ ਵਰਲਡ ਕਨਜੇਂਲਟੀ-2014, ਮਿਸਟਰ ਪੀਪਲਜ਼ ਚੋਇਸ ਅਤੇ ਮਿਸਟਰ ਗੇ ਵਰਲਡ ਆਰਟ-2014 ਹਾਸਿਲ ਕੀਤੇ।[6] ਉਸਨੇ ਟੀ.ਵੀ. ਕਮਰਸ਼ੀਅਲ[7] 'ਤੇ ਮਾਰੂਤੀ ਸਜੂਕੀ, ਐਮ.ਟੀ.ਵੀ.ਇੰਡੀਆ, ਚੈਨਲ ਵੀ. ਅਤੇ ਆਈਡਿਆ ਮੋਬਾਇਲ ਜਿਹੀਆਂ ਕੰਪਨੀਆਂ ਲਈ ਵੀ ਕੰਮ ਕੀਤਾ।[8]
ਟੈਲੀਵਿਜ਼ਨ
[ਸੋਧੋ]- 2015 ਸਟਾਇਲ ਪੰਗਾ ਮੇਜ਼ਬਾਨ ਵਜੋਂ ਜ਼ੂਮ ਟੀ.ਵੀ. ਚੈਨਲ 'ਤੇ
- 2015 ਕਿਲਰ ਕਰੋਕੇ ਅਟਕਾ ਤੋ ਲਟਕਾ ਐਂਡ ਟੀ.ਵੀ. 'ਤੇ ਪ੍ਰਤਿਯੋਗੀ ਵਜੋਂ
- 2015 ਇੰਡੀਆ ਗੋਟ ਟੈਲੇਂਟ ਕਲਰ ਟੀ.ਵੀ. 'ਤੇ ਮਹਿਮਾਨ ਵਜੋਂ
- 2014 ਬਿਗ ਬੌਸ 8 ਕਲਰ ਟੀ.ਵੀ. 'ਤੇ ਪ੍ਰਤਿਯੋਗੀ ਵਜੋਂ
- 2012 ਅੱਤਿਆਚਾਰ ਕਾ ਪੰਚਨਾਮਾ ਬਿੰਦਾਸ ਟੀ.ਵੀ. 'ਤੇ ਮੇਜ਼ਬਾਨ ਵਜੋਂ[9]
- 2012 ਬਿਗ ਸਵਿਚ 3 ਮਹਿਮਾਨ ਵਜੋਂ ਖ਼ੁਦ[10]
- 2018 ਸਾ ਰੇ ਗਾ ਮਾ ਪਾ ਵਿੱਚ ਰਾਣੀ ਵਜੋਂ ਜ਼ੀ.ਟੀ.ਵੀ. 'ਤੇ।
ਨਿੱਜੀ ਜ਼ਿੰਦਗੀ
[ਸੋਧੋ]ਸੁਸ਼ਾਂਤ ਦਾ ਇੱਕ ਵੱਡਾ ਭਰਾ ਕਰਨ ਦਿਵਗੀਕਰ ਹੈ, ਜੋ ਖ਼ੁਦ ਇੱਕ ਮਾਡਲ ਹੈ। ਦਿਵਗੀਕਰ ਨੇ ਮਨੋਵਿਗਿਆਨਕ ਵਜੋਂ ਸ਼ਰਟੀਫਿਕੇਟ ਹਾਸਿਲ ਕੀਤਾ ਹੈ ਅਤੇ ਉਸਨੇ ਉਦਯੋਗ ਮਨੋਵਿਗਿਆਨ ਵਿੱਚ ਮਾਸਟਰ ਕੀਤੀ ਹੈ।[11]
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "Mumbai model to represent India at Mr Gay World". mid-day.com. Retrieved 6 ਅਗਸਤ 2014.
- ↑ "Sushant Divigak Mr Gay India 2014". pink-pages.co.in. Retrieved 6 ਅਗਸਤ 2014.
- ↑ "Sushant Divgikar reveals Bigg Boss 8 secrets and his life plans!". BuddyBits.com. Archived from the original on 5 ਅਪ੍ਰੈਲ 2016. Retrieved 6 December 2014.
{{cite web}}
: Check date values in:|archive-date=
(help) - ↑ http://expressindia.indianexpress.com/ie/daily/19980813/22550854p.html
- ↑ "Entertainment News, Latest Entertainment News, Photos, Videos". in.com. Archived from the original on 17 ਅਕਤੂਬਰ 2005. Retrieved 23 ਫ਼ਰਵਰੀ 2019.
{{cite web}}
: Unknown parameter|dead-url=
ignored (|url-status=
suggested) (help) - ↑ "Archived copy". Archived from the original on 3 ਸਤੰਬਰ 2014. Retrieved 27 ਸਤੰਬਰ 2014.
{{cite web}}
: Unknown parameter|dead-url=
ignored (|url-status=
suggested) (help)CS1 maint: archived copy as title (link) - ↑ https://www.youtube.com/channel/UCHXN6jGxJ4k2KyPAbKh66sw Commercials
- ↑ https://www.youtube.com/watch?v=SjMR-yB5Vic Idea Commercial
- ↑ https://www.youtube.com/watch?v=U5orIUNWfJI Atyachaar Ka Punchnama
- ↑ http://www.bollywoodhungama.com/more/videos/view/id/1402044 Video Clip
- ↑ missmalini (18 ਜਨਵਰੀ 2015). "11 Awesome Things Sushant Divgikar Told Us About Bigg Boss 8 (And Beyond!)". MissMalini.