ਸਮੱਗਰੀ 'ਤੇ ਜਾਓ

ਸੁੰਦਰਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫੁੱਲ ਪ੍ਰਕਿਰਤਕ ਸੁਹੱਪਣ ਦੀਆਂ ਸਭ ਤੋਂ ਵਧੀਆ ਉਦਾਹਰਨਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ

ਸੁੰਦਰਤਾ (English: Beauty) ਕਿਸੇ ਵਿਅਕਤੀ, ਜਾਨਵਰ, ਸਥਾਨ, ਬਨਸਪਤੀ, ਜਾਂ ਕਿਸੇ ਕੁਦਰਤੀ ਚੀਜ਼ ਦੀ ਵਿਸ਼ੇਸ਼ਤਾਈ ਹੈ ਜਿਸਨੂੰ ਵੇਖਕੇ ਖੁਸ਼ੀ ਅਤੇ ਸੰਤੋਖ ਦਾ ਅਨੁਭਵ ਹੁੰਦਾ ਹੈ।[1] ਸੁੰਦਰਤਾ ਦਾ ਅਧਿਐਨ ਸੁਹਜ ਸ਼ਾਸਤਰ, ਸਮਾਜ ਸ਼ਾਸਤਰ, ਸਮਾਜਕ ਮਨੋਵਿਗਿਆਨ, ਅਤੇ ਸੰਸਕ੍ਰਿਤੀ ਦੇ ਇੱਕ ਭਾਗ ਵਜੋਂ ਕੀਤਾ ਜਾਂਦਾ ਹੈ। ਆਦਰਸ਼ ਸੁੰਦਰਤਾ ਇੱਕ ਐਸੀ ਵਸਤ ਹੁੰਦੀ ਹੈ ਜੋ ਸੰਪੂਰਨਤਾ ਸਦਕਾ ਸਲਾਹੀ ਜਾਂਦੀ ਹੈ, ਜਾਂ ਇੱਕ ਵਿਸ਼ੇਸ਼ ਸੰਸਕ੍ਰਿਤੀ ਵਿੱਚ ਸੁੰਦਰਤਾ ਵਿਸ਼ੇਸ਼ ਸਿਫਤਾਂ ਨਾਲ ਭਰਪੂਰ ਹੁੰਦੀ ਹੈ।

ਸੁੰਦਰਤਾ ਦਾ ਅਨੁਭਵ ਅਕਸਰ ਸੰਤੁਲਿਤ ਅਤੇ ਕੁਦਰਤ ਨਾਲ ਇਕਸੁਰ ਹੁੰਦਾ ਹੈ, ਜੋ ਖਿੱਚ ਅਤੇ ਭਾਵਨਾਤਮਕ ਨਰੋਏਪਣ ਵੱਲ ਲੈ ਜਾਂਦਾ ਹੈ। ਕਿਉਂਕਿ ਇਹ ਇੱਕ ਵਿਅਕਤੀਪਰਕ ਅਨੁਭਵ ਹੋ ਸਕਦਾ ਹੈ, ਇਸ ਲਈ ਅਕਸਰ ਕਿਹਾ ਜਾਂਦਾ ਹੈ ਕਿ ਸੁੰਦਰਤਾ ਵੇਖਣ ਵਾਲੇ ਦੀ ਨਜ਼ਰ ਵਿੱਚ ਹੁੰਦੀ ਹੈ।[2]

ਇੱਕ ਖੂਬਸੂਰਤ ਔਰਤ ਦੀ ਪ੍ਰਸ਼ੰਸਾ, ਬੋਰਿਸ ਪਸਤਰਨਾਕ ਨੇ ਕਿਹਾ ਸੀ ਕਿ ਉਸਦੀ ਖਿੱਚ ਦੇ ਰਹੱਸ ਦੀ ਥਾਹ ਪਾਉਣ ਦਾ ਕੰਮ ਜੀਵਨ ਦੀ ਬੁਝਾਰਤ ਨੂੰ ਸੁਲਝਾਉਣ ਦੇ ਸਮਾਨ ਹੈ। ਸੁੰਦਰਤਾ ਦਾ ਰਹੱਸ ਜੀਵਨ ਦਾ ਰਹੱਸ ਹੈ।[3]

ਹਵਾਲੇ

[ਸੋਧੋ]
  1. "beauty, n.". OED Online. December 2011. Oxford University Press. Retrieved February 11, 2012
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. http://independent-academy.net/science/library/borev_est_eng/beautiful.html