ਸੁੱਖ ਸੰਘੇੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁੱਖ ਸੰਘੇੜਾ
ਜਨਮ18 ਫਰਵਰੀ[1] [2]
ਰਾਸ਼ਟਰੀਅਤਾਕਨੇਡਾ
ਪੇਸ਼ਾ
  • ਫਿਲਮ ਨਿਰਦੇਸ਼ਕ
  • ਸੰਗੀਤ ਵੀਡੀਓ ਨਿਰਦੇਸ਼ਕ
  • ਸਿਨੇਮੈਟੋਗਰਾਫਰ

ਸੁੱਖ ਸੰਘੇੜਾ ਇਕ ਕੈਨੇਡੀਅਨ ਫਿਲਮ ਅਤੇ ਪੰਜਾਬੀ ਭਾਸ਼ਾ ਦੀਆਂ ਫਿਲਮਾਂ ਅਤੇ ਸੰਗੀਤ ਨਾਲ ਜੁੜੇ ਸੰਗੀਤ ਵੀਡੀਓ ਨਿਰਦੇਸ਼ਕ ਹਨ । ਉਹਨਾਂ ਨੇ 300 ਤੋਂ ਵੱਧ ਪੰਜਾਬੀ ਮਿਊਜਿਕ ਵੀਡਿਓਜ਼ ਨੂੰ ਡਾਇਰੈਕਟ ਕੀਤਾ ਹੈ। ਅਮਰਿੰਦਰ ਗਿੱਲ ਦੁਆਰਾ ਗਾਇਆ ਗੀਤ ਡਾਇਰੀ ਦੀ ਵੀਡੀਓ ਕਰਕੇ ਉਸਨੂੰ ਪੀਟੀਸੀ ਦੇ ਪੰਜਾਬੀ ਮਿਊਜਿਕ ਅਵਾਰਡਾਂ ਵਿੱਚ ਵੱਖ ਵੱਖ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਹੈ। 2019 ਵਿੱਚ ਉਹਨਾਂ ਨੇ "ਲਾਈਏ ਜੇ ਯਾਰੀਆਂ" ਨੂੰ ਨਿਰਦੇਸ਼ਤ ਕੀਤਾ, ਜਿਸਦੇ ਲਈ ਉਸਨੂੰ ਬੈਸਟ ਡੈਬਿਟ ਡਾਇਰੈਕਟਰ ਲਈ ਪੀਟੀਸੀ ਨਾਮਜ਼ਦਗੀ ਪ੍ਰਾਪਤ ਹੋਈ।


ਸ਼ੁਰੂਆਤੀ ਜ਼ਿੰਦਗੀ ਅਤੇ ਕੈਰੀਅਰ[ਸੋਧੋ]

ਸੰਘੇੜਾ ਪਿੰਡ ਬੁਜ਼ਰਾਗ, ਲੁਧਿਆਣਾ ਦਾ ਰਹਿਣ ਵਾਲਾ ਹੈ। 2007 ਵਿੱਚ ਉਹ ਕਨੇਡਾ ਚਲੇ ਗਏ ਅਤੇ ਟਰੱਕਾਂ ਦੇ ਕਾਰੋਬਾਰ ਵਿੱਚ ਸ਼ਾਮਲ ਹੋ ਗਏ। ਨਿਰਦੇਸ਼ਕ ਬਣਨ ਤੋਂ ਪਹਿਲਾਂ ਸੰਘੇੜਾ 70 ਤੋਂ ਵੱਧ ਪੰਜਾਬੀ ਗੀਤਾਂ ਚ ਮੌਡਲਿੰਗ ਕਰ ਚੁੱਕਾ ਹੈ। ਪਹਿਲਾ ਵੀਡੀਓ ਜਿਸਦਾ ਉਸਨੇ ਨਿਰਦੇਸ਼ਨ ਕੀਤਾ ਸੀ ਉਹ ਉਸਦੇ ਦੋਸਤ ਦੀ ਵੀਡੀਓ ਸੀ ਅਤੇ ਇੱਕ ਇੰਟਰਵਿੳੂ ਵਿੱਚ ਉਸਨੇ ਕਿਹਾ ਕਿ "ਮੈਂ ਯੂ-ਟਿੳੂਬ ਤੋਂ ਸਭ ਕੁਝ ਸਿੱਖਿਆ ਹੈ" 2010 ਵਿੱਚ ਉਸਨੇ ਇੱਕ ਮਨੋਰੰਜਨ ਕੰਪਨੀ 10 + 1 ਕ੍ਰਿਏਸ਼ਨ ਲਿਮਟਿਡ ਦੀ ਸਥਾਪਨਾ ਕੀਤੀ ਜਿਸ ਦੇ 11 ਮੈਂਬਰ ਹਨ| 2019 ਤਕ ਉਸਨੇ 300 ਤੋਂ ਵੱਧ ਸੰਗੀਤ ਵੀਡੀਓ ਨਿਰਦੇਸ਼ਤ ਕੀਤੇ ਹਨ|

ਸੰਘੇੜਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2016 ਵਿੱਚ ਫਿਲਮ ਲਵ ਪੰਜਾਬ ਨਾਲ ਕੀਤੀ ਸੀ, ਜਿਸ ਵਿੱਚ ਉਸਨੇ ਕੈਨੇਡੀਅਨ ਸ਼ਡਿੳੂਲ ਵਿੱਚ ਲਾਈਨ ਨਿਰਮਾਤਾ ਵਜੋਂ ਕੰਮ ਕੀਤਾ ਸੀ। ਇਸੇ ਤਰ੍ਹਾਂ 2018 ਵਿਚ ਉਸਨੇ ਅਸ਼ਕੇ ਫਿਲਮ ਵਿਚ ਸਹਾਇਕ ਨਿਰਦੇਸ਼ਕ ਅਤੇ ਲਾਈਨ ਨਿਰਮਾਤਾ ਵਜੋਂ ਕੰਮ ਕੀਤਾ| ਸਾਲ 2019 ਵਿੱਚ, ਉਸਨੇ ਰਿਦਮ ਬੋਇਜ਼ ਐਂਟਰਟੇਨਮੈਂਟ ਦੁਆਰਾ ਬਣਾਈ ਗਈ ਫਿਲਮ ਲਾਈਏ ਜੇ ਯਾਰੀਆਂ ਨਾਲ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ.

ਚੁਣੀਂਦਾ ਸੰਗੀਤ ਵੀਡੀਓ[ਸੋਧੋ]

ਫਿਲਮਗ੍ਰਾਫੀ[ਸੋਧੋ]

ਸਾਲ ਸਿਰਲੇਖ ਕ੍ਰੈਡਿਟ ਵਜੋਂ ਨੋਟ
ਨਿਰਦੇਸ਼ਕ ਸਹਾੲਿਕ ਨਿਰਦੇਸ਼ਕ ਲਾੲੀਨ ਪ੍ਰੋਡਿੳੂਸਰ
2016 ਲਵ ਪੰਜਾਬ No No ਹਾਂ
2018 ਅਸ਼ਕੇ No ਹਾਂ ਹਾਂ
2019 ਲਾੲੀੲੇ ਜੇ ਯਾਰੀਅਾਂ ਹਾਂ No ਹਾਂ

ਨਾਮਜਦਗੀਅਾਂ ਅਤੇ ਅਵਾਰਡ[ਸੋਧੋ]

ਸਾਲ ਗੀਤ ਗਾਇਕ ਅਵਾਰਡ ਸਮਾਰੋਹ ਸ਼੍ਰੇਣੀ ਨਤੀਜਾ
2015 ਡਾਇਰੀ[4] ਅਮਰਿੰਦਰ ਗਿੱਲ ਪੀ ਟੀ ਸੀ ਪੰਜਾਬੀ ਸੰਗੀਤ ਅਵਾਰਡ ਸਰਬੋਤਮ ਸੰਗੀਤ ਵੀਡੀਓ ਜੇਤੂ
ਸਰਬੋਤਮ ਸੰਗੀਤ ਵੀਡੀਓ ਨਿਰਦੇਸ਼ਕ ਨਾਮਜ਼ਦ
2016 ਓਹ ਕਿੱਥੇ ਕਮਲ ਖਾਨ ਸਰਬੋਤਮ ਸੰਗੀਤ ਵੀਡੀਓ ਨਿਰਦੇਸ਼ਕ ਨਾਮਜ਼ਦ
2017 ਮੈਂ ਤਾਂ ਵੀ ਪਿਅਾਰ ਹੈਪੀ ਰਾੲੇਕੋਟੀ ਸਰਬੋਤਮ ਸੰਗੀਤ ਵੀਡੀਓ ਨਿਰਦੇਸ਼ਕ ਨਾਮਜ਼ਦ

ਹਵਾਲੇ[ਸੋਧੋ]

  1. Speed Records (18 February 2019), Birthday Wish | Sukh Sanghera | Video Jukebox | Latest Punjabi Songs 2019 | Speed Records, https://www.youtube.com/watch?v=WFEKHP8fHAQ, retrieved on 21 ਮਈ 2019 
  2. https://www.youtube.com/user/TheTenplusone
  3. "Punjabi Gana New Video Songs Geet 2020: Latest Punjabi Song 'Low Rider' Sung by Jassa Dhillon". The Times of India (in ਅੰਗਰੇਜ਼ੀ). 19 September 2020. Retrieved 20 November 2020. 
  4. "PTC Punjabi Music Awards 2015: Nominations list - Times of India". The Times of India (in ਅੰਗਰੇਜ਼ੀ). Retrieved 21 May 2019.