ਸਮੱਗਰੀ 'ਤੇ ਜਾਓ

ਸੁੱਭਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲਾਲ ਰੰਗ ਦੇ ਖੱਦਰ ਦੇ ਕੱਪੜੇ ਨੂੰ, ਜਿਸ ਉੱਪਰ ਕਢਾਈ ਕੀਤੀ ਹੁੰਦੀ ਹੈ ਤੇ ਜੋ ਵਿਆਹੁਲੀ ਕੁੜੀ ਉੱਤੇ ਫੇਰਿਆਂ/ਆਨੰਦ ਕਾਰਜ ਦੀ ਰਸਮ ਸਮੇਂ ਦਿੱਤਾ ਜਾਂਦਾ ਹੈ, ਸੁੱਭਰ ਕਹਿੰਦੇ ਹਨ। ਇਹ ਸ਼ਗਨਾਂ ਭਰਿਆ ਕੱਪੜਾ ਹੁੰਦਾ ਹੈ। ਸੁੱਭਰ ਨਾਨਕਿਆਂ ਵੱਲੋਂ ਆਪਣੀ ਦੋਹਤੀ ਨੂੰ ਵਿਆਹ ਸਮੇਂ ਦਿੱਤਾ ਜਾਂਦਾ ਹੈ। ਇਸ ਦੀ ਕਢਾਈ ਕਿਨਾਰਿਆਂ ਤੇ ਹੁੰਦੀ ਹੈ। ਵਿਚਾਲੇ ਸਿਰਫ ਪੰਜ ਬੂਟੀਆਂ ਕੱਢੀਆਂ ਹੁੰਦੀਆਂ ਹਨ। ਬਾਕੀ ਸਾਰਾ ਹਿੱਸਾ ਖਾਲੀ ਹੁੰਦਾ ਹੈ।

ਹੁਣ ਫੇਰਿਆਂ/ਆਨੰਦ ਕਾਰਜ ਦੀ ਰਸਮ ਸਮੇਂ ਵਿਆਹੁਲੀ ਲੜਕੀ ਉੱਪਰ ਸੁੱਭਰ ਦੇਣ ਦਾ ਬਹੁਤ ਹੀ ਘੱਟ ਰਿਵਾਜ ਰਹਿ ਗਿਆ ਹੈ। ਅੱਜਕਲ੍ਹ ਬਹੁਤੀਆਂ ਵਿਆਹੁਲੀਆਂ ਲੜਕੀਆਂ ਲਹਿੰਗਾ ਚੋਲੀ ਪਹਿਨਦੀਆਂ ਹਨ ਜਿਸ ਦਾ ਮੁੱਲ ਪੱਚੀ ਹਜ਼ਾਰ ਰੁਪੈ ਤੋਂ ਲੈ ਕੇ ਲੱਖ ਰੁਪੈ ਤੱਕ ਹੈ। ਸਿਰ ਉੱਪਰ ਲਹਿੰਗੇ ਦੀ ਕਢਾਈ ਵਾਲਾ ਦੁਪੱਟਾ ਲੈਂਦੀਆਂ ਹਨ।[1]

ਫੁਲਕਾਰੀ ਕੱਪੜੇ ਦੇ ਫੁੱਲਾਂ ਦੀ ਕਸੀਦਾਕਾਰੀ ਸੀ, ਪਰ ਪੁਰਾਤਨ ਪੰਜਾਬ ਵਿੱਚ ਫੁਲਕਾਰੀ ਨੇ ਕਈ ਰੂਪ ਬਣਾ ਲਏ ਜਿਸ ਨੇ ਪੰਜਾਬੀ ਸੱਭਿਆਚਾਰ ਨੂੰ ਵੰਨ-ਸੁਵੰਨੇ ਰੂਪ ਵਿੱਚ ਪੇਸ਼ ਕੀਤਾ। ਫੁਲਕਾਰੀ ਦੀ ਤਿਲ ਪੱਤਰੀ ਕਿਸਮ ਵਿਆਹ ਦੇ ਸਮੇਂ ਲਾਗ ਵਿੱਚ ਦਿੱਤੀ ਜਾਂਦੀ ਸੀ। ਚੋਪ ਕਿਸਮ ਦੀ ਫੁਲਕਾਰੀ ਲੜਕੀ ਦੇ ਵਿਆਹ ਸਮੇਂ ਨਾਨੀ ਆਪਣੀ ਦੋਹਤੀ ਨੂੰ ਸੌਗਾਤ ਵਜੋਂ ਦਿੰਦੀ ਸੀ ਜਿਸ ਦਾ ਆਕਾਰ ਵੱਡਾ ਹੁੰਦਾ ਸੀ। ਸੁੱਭਰ ਕਿਸਮ ਦੀ ਫੁਲਕਾਰੀ ਫੇਰਿਆਂ ਵੇਲੇ ਕੁੜੀ ਉੱਪਰ ਦਿੱਤੀ ਜਾਂਦੀ ਸੀ। ਨੀਲਕ ਕਿਸਮ ਦੀ ਫੁਲਕਾਰੀ ਖੱਦਰ ਉੱਤੇ ਗੂੜ੍ਹੇ ਰੰਗ ਨਾਲ ਕੱਢੀ ਜਾਂਦੀ ਸੀ। ਇਹ ਕੁੜੀ ਦੇ ਦਾਜ ਲਈ ਜ਼ਰੂਰੀ ਹੁੰਦੀ ਸੀ। ਛਮਾਸ ਫੁਲਕਾਰੀ ਸ਼ੀਸ਼ੇ ਦੇ ਗੋਲ ਟੁਕੜਿਆਂ ਨਾਲ ਜੜੀ ਹੁੰਦੀ ਸੀ। ਘੁੰਗਟਬਾਗ ਫੁਲਕਾਰੀ ਸਿਰ ਦੇ ਉਤਲੇ ਹਿੱਸੇ ’ਤੇ ਤਿਕੋਣੀ ਕਢਾਈ ਵਾਲੀ ਹੁੰਦੀ ਸੀ। ਬਾਗ਼ ਬਹੁਤ ਮਿਹਨਤ ਨਾਲ ਤਿਆਰ ਕੀਤੀ ਜਾਣ ਵਾਲੀ ਫੁਲਕਾਰੀ ਸੀ। ਇਸ ’ਤੇ ਵੀ ਤਿਕੋਣੀ ਕਢਾਈ ਹੁੰਦੀ ਸੀ। ਇਸ ਦੀ ਕਢਾਈ ਬਹੁਤ ਸੰਘਣੀ ਹੁੰਦੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਖਿਤਿਆਂ ਵਿੱਚ ਵੱਖ ਵੱਖ ਕਿਸਮਾਂ ਦੇ ਨਾਮ ਵੀ ਹਨ, ਪਰ ਸਾਰਿਆਂ ਦਾ ਮੁੱਖ ਨਿਸ਼ਾਨਾ ਫੁੱਲਾਂ ਦੀ ਚਿਤਕਾਰੀ ਹੀ ਹੈ।

ਸੁੱਭਰ ਸਮਾਗਮ ਵਿਚ ਵਿਆਹੁਲੀ ਕੁੜੀ ਉੱਤੇ ਕੱਪੜੇ ਦੀ ਕਢਾਈ ਨੂੰ ਖਾਸ ਤੌਰ 'ਤੇ ਸਲਾਰੀ ਕਹਿੰਦੇ ਹਨ। ਇਹ ਕੱਪੜੇ ਲਾਲ ਰੰਗ ਦੇ ਹੁੰਦੇ ਹਨ ਅਤੇ ਇਸ ਵਿਚ ਬੂਟੀਆਂ ਦੀ ਕਢਾਈ ਹੁੰਦੀ ਹੈ। ਇਹ ਵਿਆਹ ਦੇ ਸਮਾਗਮ ਵਿਚ ਅਤੇ ਅਨੰਦ ਕਾਰਜ ਵਿਚ ਪਹਿਨਾਈ ਜਾਂਦੀ ਹੈ, ਕਿਨਾਰੇ ਤੇ ਹੁੰਦੀ ਹੈ। ਸਲਾਰੀ ਦੀ ਕਢਾਈ ਤੇ ਬੂਟੀਆਂ ਵਿੱਚ ਲਾਲ ਰੰਗ ਦੀ ਵਧੀਆ ਗਿਆਨਕਾਰੀਤਾ ਹੁੰਦੀ ਹੈ ਅਤੇ ਇਹ ਵਿਆਹ ਦੇ ਸਮਾਗਮ ਵਿੱਚ ਵਿਰਾਸਤ ਦੀ ਵਿਸ਼ੇਸ਼ਤਾ ਦਿਖਾਉਂਦੀ ਹੈ। ਇਸ ਨਾਲ, ਇਸ ਰੂਪ ਵਿੱਚ ਪਹਿਨੇ ਗਏ ਕੱਪੜਿਆਂ ਨੇ ਪ੍ਰਿਯਤਮਾਂ ਨੂੰ ਸਨਮਾਨ ਅਤੇ ਆਦਰ ਪ੍ਰਦਾਨ ਕੀਤਾ ਜਾਂਦਾ ਹੈ। ਇਹ ਪ੍ਰੇਮ ਅਤੇ ਮੋਹਬਤ ਦੀ ਭਾਵਨਾ ਨੂੰ ਦਰਸਾਉਂਦੀ ਹੈ ਅਤੇ ਵਿਆਹ ਦੇ ਮੌਕੇ ਨੂੰ ਔਨਾ ਵਧੀਆ ਅਤੇ ਯਾਦਗਾਰ ਬਣਾਉਂਦੀ ਹੈ।[ਹਵਾਲਾ ਲੋੜੀਂਦਾ]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.