ਸੁੱਲੀ ਪਰੁਧੋਮ
ਸੁੱਲੀ ਪਰੁਧੋਮ | |
---|---|
ਜਨਮ | ਹਨੀ ਫ਼ਰਾਂਸੁਆ ਆਰਮੌਨ ਸੁੱਲੀ ਪਰੁਧੋਮ 16 ਮਾਰਚ 1839 ਪੈਰਸ, ਫ਼ਰਾਂਸ |
ਮੌਤ | 6 ਸਤੰਬਰ 1907 ਛਤਨੇ-ਮੈਲਾਬਰੀ, ਫ਼ਰਾਂਸ | (ਉਮਰ 68)
ਕਿੱਤਾ | ਕਵੀ ਅਤੇ ਨਿਬੰਧਕਾਰ |
ਰਾਸ਼ਟਰੀਅਤਾ | ਫ਼ਰਾਂਸੀਸੀ |
ਪ੍ਰਮੁੱਖ ਅਵਾਰਡ | ਸਾਹਿਤ ਲਈ ਨੋਬਲ ਇਨਾਮ 1901 |
ਹਨੀ ਫ਼ਰਾਂਸੁਆ ਆਰਮੌਨ (ਸੁੱਲੀ) ਪਰੁਧੋਮ (ਫ਼ਰਾਂਸੀਸੀ: [syli pʁydɔm]; 16 ਮਾਰਚ 1839 – 6 ਸਤੰਬਰ 1907) ਇੱਕ ਫ੍ਰੈਂਚ ਕਵੀ ਅਤੇ ਨਿਬੰਧਕਾਰ ਸੀ। ਉਹ 1901 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਦਾ ਪਹਿਲਾ ਜੇਤੂ ਸੀ।
ਪੈਰਿਸ ਵਿੱਚ ਪੈਦਾ ਹੋਏ, ਪਰੁਧੌਮ ਨੇ ਮੂਲ ਰੂਪ ਵਿੱਚ ਇੱਕ ਇੰਜੀਨੀਅਰ ਬਣਨ ਲਈ ਪੜ੍ਹਾਈ ਕੀਤੀ ਸੀ, ਪਰ ਉਹ ਦਰਸ਼ਨ ਵੱਲ ਅਤੇ ਬਾਅਦ ਵਿੱਚ ਕਵਿਤਾ ਵੱਲ ਮੁੜ ਪਿਆ; ਉਸਨੇ ਇਸ ਆਧੁਨਿਕ ਸਮਿਆਂ ਲਈ ਵਿਗਿਆਨਕ ਕਾਵਿ ਦੀ ਸਿਰਜਣਾ ਕਰਨ ਦਾ ਇਰਾਦਾ ਦੱਸਿਆ। ਚਰਿਤਰ ਪੱਖੋਂ ਈਮਾਨਦਾਰ ਅਤੇ ਉਪਰਾਮ, ਉਹ ਪਾਰਨਾਸੱਸ ਸਕੂਲ ਨਾਲ ਜੁੜਿਆ ਹੋਇਆ ਸੀ, ਹਾਲਾਂਕਿ, ਉਸੇ ਸਮੇਂ, ਉਸ ਦਾ ਕੰਮ ਆਪਣੀਆਂ ਵਿਸ਼ੇਸ਼ਤਾਈਆਂ ਵੀ ਦਰਸਾਉਂਦਾ ਹੈ।
ਸ਼ੁਰੂ ਦਾ ਜੀਵਨ
[ਸੋਧੋ]ਪਰੁਧੋਮ ਦਾ ਜਨਮ ਇੱਕ ਫਰਾਂਸੀਸੀ ਦੁਕਾਨਦਾਰ ਦੇ ਘਰ ਹੋਇਆ ਸੀ।[1]
ਪ੍ਰੌਧਮ ਨੇ ਲੈਸੀ ਬੋਨਾਪਾਰਟ ਵਿੱਚ ਦਾਖਲਾ ਲਿਆ, ਪਰ ਅੱਖ ਦੀ ਸਮੱਸਿਆ ਨੇ ਉਸਦੀ ਪੜ੍ਹਾਈ ਰੋਕ ਦਿੱਤੀ। ਉਸਨੇ ਸ਼ੈਨਾਇਡਰ ਸਟੀਲ ਫ਼ਾਉਂਡਰੀ ਲਈ ਕਰਿਜ਼ੋ ਖੇਤਰ ਵਿੱਚ ਥੋੜ੍ਹੇ ਸਮੇਂ ਲਈ ਕੰਮ ਕੀਤਾ ਅਤੇ ਫਿਰ ਇੱਕ ਨੋਟਰੀ ਦੇ ਦਫਤਰ ਵਿੱਚ ਕਾਨੂੰਨ ਦੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। ਕੌਨਫੇਰਾਂਸ ਲਾ ਬਰੂਐਰ (ਇੱਕ ਵਿਦਿਆਰਥੀ ਸੋਸਾਇਟੀ) ਵਲੋਂ ਉਸਦੀਆਂ ਮੁਢਲੀਆਂ ਕਵਿਤਾਵਾਂ ਨੂੰ ਮਿਲੇ ਵਧੀਆ ਹੁੰਗਾਰੇ ਨੇ ਉਸਨੂੰ ਸਾਹਿਤਕ ਕੈਰੀਅਰ ਬਣਾਉਣ ਲਈ ਉਤਸਾਹਿਤ ਕਰ ਦਿੱਤਾ।
ਲਿਖਤਾਂ
[ਸੋਧੋ]ਉਸ ਦਾ ਪਹਿਲੇ ਕਾਵਿ ਸੰਗ੍ਰਹਿ, ਸਟੈਂਸਿਸ ਏਟ ਪੌਇਮਸ" (1865) ਦੀ ਸੰਤ-ਬੂਵੇ ਨੇ ਪ੍ਰਸ਼ੰਸਾ ਕੀਤੀ ਸੀ। ਇਸ ਵਿੱਚ ਉਸ ਦੀ ਸਭ ਤੋਂ ਮਸ਼ਹੂਰ ਕਵਿਤਾ, ਲੇ ਵੇਸ ਬ੍ਰਿਸ ਸ਼ਾਮਲ ਸੀ। ਉਸਨੇ ਫ੍ਰਾਂਕੋ-ਪਰੂਸ਼ੀਅਨ ਯੁੱਧ ਦੇ ਫੈਲਣ ਤੋਂ ਪਹਿਲਾਂ ਹੋਰ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕੀਤੇ। ਇਸ ਯੁੱਧ, ਜਿਸਦੀ ਚਰਚਾ ਉਸ ਨੇ ਇਮਪ੍ਰੈਸਨਜ਼ ਡੀ ਲਾ ਗੇਰ (1872) ਅਤੇ ਲਾ ਫਰਾਂਸ (1874) ਵਿੱਚ ਕੀਤੀ, ਨੇ ਉਸ ਦੀ ਸਿਹਤ ਨੂੰ ਹਮੇਸ਼ਾ ਲਈ ਨੁਕਸਾਨ ਪਹੁੰਚਾ ਦਿੱਤਾ।
ਆਪਣੇ ਕਰੀਅਰ ਦੌਰਾਨ, ਪ੍ਰੌਧਮ ਨੇ ਹੌਲੀ ਹੌਲੀ ਆਪਣੀਆਂ ਪਹਿਲੀ ਕਿਤਾਬਾਂ ਦੀ ਭਾਵਨਾਤਮਕ ਸ਼ੈਲੀ ਤੋਂ ਇੱਕ ਵਧੇਰੇ ਨਿੱਜੀ ਸ਼ੈਲੀ ਵੱਲ ਚਲਿਆ ਗਿਆ ਜਿਸ ਵਿੱਚ ਉਸ ਨੇ ਦਾਰਸ਼ਨਿਕ ਅਤੇ ਵਿਗਿਆਨਕ ਵਿਸ਼ਿਆਂ ਵਿੱਚ ਆਪਣੀ ਦਿਲਚਸਪੀ ਨਾਲ ਪਾਰਨਾਸੱਸ ਸਕੂਲ ਦੇ ਰਸਮੀ ਨਿਜ਼ਾਮ ਨੂੰ ਇਕਜੁਟ ਕੀਤਾ। ਪ੍ਰੇਰਨਾ ਸਪਸ਼ਟ ਰੂਪ ਵਿੱਚ ਲੂਕਾਰੇਟੀਅਸ ਦੀ ਡੇ ਰੁਰੇਮ ਨਾਤੂਰਾ ਸੀ, ਜਿਸਦੀ ਪਹਿਲੀ ਕਿਤਾਬ ਦਾ ਉਸ ਨੇ ਪਦ ਵਿੱਚ ਅਨੁਵਾਦ ਕੀਤਾ ਸੀ। ਉਸ ਦਾ ਫ਼ਲਸਫ਼ਾ ਲਾਸ ਜਸਟਿਸ (1878) ਅਤੇ ਲੇ ਬੋਨਹੇਰ (1888) ਵਿੱਚ ਪ੍ਰਗਟ ਕੀਤਾ ਗਿਆ ਸੀ। ਇਹਨਾਂ ਕਵਿਤਾਵਾਂ ਵਿੱਚ ਵਰਤੇ ਗਏ ਸਾਧਨਾਂ ਦੇ ਅਤਿ ਸੰਜਮ ਨੂੰ, ਹਾਲਾਂਕਿ, ਆਮ ਤੌਰ ਤੇ ਉਨ੍ਹਾਂ ਨੂੰ ਫ਼ਲਸਫ਼ੇ ਦੀਆਂ ਰਚਨਾਵਾਂ ਦੇ ਰੂਪ ਵਿੱਚ ਅੱਗੇ ਵਧਾਏ ਬਿਨਾਂ, ਉਨ੍ਹਾਂ ਦੇ ਕਾਵਿਕ ਗੁਣਾਂ ਨਾਲ ਸਮਝੌਤਾ ਕਰਨ ਦੇ ਰੂਪ ਵਿੱਚ ਨਿਰਣਾ ਕੀਤਾ ਜਾਂਦਾ ਹੈ। 1881 ਵਿੱਚ ਉਹ ਫਰਾਂਸੀਸੀ ਅਕਾਦਮੀ ਲਈ ਚੁਣਿਆ ਗਿਆ ਸੀ।
ਨੋਬਲ ਪੁਰਸਕਾਰ
[ਸੋਧੋ]ਸਾਹਿਤ ਲਈ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲਾ ("ਉਸ ਦੀ ਕਾਵਿਕ ਰਚਨਾ ਦੀ ਵਿਸ਼ੇਸ਼ ਮਾਨਤਾ ਵਿੱਚ, ਜਿਸ ਵਿੱਚ ਬੁਲੰਦ ਆਦਰਸ਼ਵਾਦ, ਕਲਾਤਮਕ ਸੰਪੂਰਨਤਾ ਦਾ ਪ੍ਰਮਾਣ ਅਤੇ ਦਿਲ ਅਤੇ ਦਿਮਾਗ ਦੋਨਾਂ ਦੇ ਗੁਣਾਂ ਦਾ ਇੱਕ ਬਹੁਤ ਹੀ ਅਨੋਖਾ ਮੇਲ-ਜੋਲ ਹੈ") ਉਹ ਪਹਿਲਾ ਲੇਖਕ ਸੀ। ਇਨਾਮ ਵਿੱਚ ਮਿਲੇ ਪੈਸੇ ਦਾ ਬਹੁਤਾ ਹਿੱਸਾ ਉਸਨੇ ਇੱਕ ਕਵਿਤਾ ਪੁਰਸਕਾਰ ਦੀ ਸਿਰਜਣਾ ਲਈ ਸਮਰਪਿਤ ਕਰ ਦਿੱਤਾ ਸੀ। ਉਸ ਨੇ 1902 ਵਿੱਚ ਖੋਸੇ-ਮਾਰੀਆ ਡੀ ਹੇਰੇਡੀਆ ਅਤੇ ਲਿਓਨ ਜੈਕਸ ਨਾਲ ਮਿਲ ਕੇ ਫਰਾਂਸੀਸੀ ਕਵੀਆਂ ਦੀ ਸੁਸਾਇਟੀ ਦੀ ਸਥਾਪਨਾ ਕੀਤੀ ਸੀ।
ਮੌਤ
[ਸੋਧੋ]ਆਪਣੇ ਜੀਵਨ ਦੇ ਅੰਤ ਵਿਚ, ਉਸ ਦੀ ਮਾੜੀ ਸਿਹਤ (ਜਿਸ ਨੇ 1870 ਤੋਂ ਉਸ ਨੂੰ ਪਰੇਸ਼ਾਨ ਕਰ ਰੱਖਿਆ ਸੀ) ਨੇ ਉਸ ਨੂੰ ਛਤਨੇ-ਮੈਲਾਬਰੀ ਵਿੱਚ ਲਗਭਗ ਇਕਾਂਤਵਾਸੀ ਦੇ ਤੌਰ ਤੇ ਰਹਿਣ ਲਈ ਮਜਬੂਰ ਕੀਤਾ, ਜਿਸ ਦੌਰਾਨ ਅਧਰੰਗ ਦੇ ਹਮਲੇ ਹੋਏ, ਜਦ ਕਿ ਉਸਨੇ ਲੇਖਾਂ ਤੇ ਕੰਮ ਕਰਨਾ ਜਾਰੀ ਰੱਖਿਆ। 6 ਸਤੰਬਰ 1907 ਨੂੰ ਉਹ ਅਚਾਨਕ ਹੀ ਮਰ ਗਿਆ ਅਤੇ ਪੈਰਿਸ ਵਿੱਚ ਪੇਰ-ਲਾਸੈਜ ਵਿਖੇ ਦਫਨਾਇਆ ਗਿਆ।
ਪੁਸਤਕ ਸੂਚੀ
[ਸੋਧੋ]ਕਵਿਤਾ
[ਸੋਧੋ]- 1865: Stances et poèmes
- 1866: Les épreuves
- 1868: Croquis italiens
- 1869: Les solitudes: poésies [Les écuries d’Augias]
- 1872: Les destins
- 1874: La révolte des fleurs
- 1874: La France
- 1875: Les vaines tendresses
- 1876: Le zénith, previously published in Revue des deux mondes
- 1878: La justice
- 1865–1888: Poésie
- 1886: Le prisme, poésies diverses
- 1888: Le bonheur
- 1908: Épaves
ਵਾਰਤਕ
[ਸੋਧੋ]- 1883–1908: Œuvres de Sully Prudhomme (poetry and prose), 8 volumes, A. Lemerre
- 1896: Que sais-je? (philosophy)
- 1901: Testament poétique (essays)
- 1905: La vraie religion selon Pascal (essays)
- 1922: Journal intime: lettres-pensée
ਬਾਹਰੀ ਲਿੰਕ ਅਤੇ ਹਵਾਲੇ
[ਸੋਧੋ]- Gale Contemporary Authors Online, from the Gale Biography Resource Center database
- Petri Liukkonen. ਫਰਮਾ:Books and Writers
- Sully Prudhomme – Biography Archived 2001-11-22 at the Wayback Machine. at www.nobel.se
- britannica.com
- Poesies.net: Sully Prudhomme
- Poesies.net: Le Zénith
- Sully Prudhomme ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ
- Works by or about ਸੁੱਲੀ ਪਰੁਧੋਮ at Internet Archive
- Works by ਸੁੱਲੀ ਪਰੁਧੋਮ at LibriVox (public domain audiobooks) LibriVoxWorks by ਸੁੱਲੀ ਪਰੁਧੋਮ at LibriVox (public domain audiobooks)
ਹਵਾਲੇ
[ਸੋਧੋ]- ↑ "Sully Prudhomme - Biographical". www.nobelprize.org. Retrieved 2016-07-13.