ਸੂਰਤ ਦੀ ਸੰਧੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੂਰਤ ਦੀ ਸੰਧੀ (6 ਮਾਰਚ, 1775) ਦੇ ਅਨੁਸਾਰ ਰਘੂਨਾਥਰਾਓ ਜਿਹੜਾ ਕਿ ਮਰਾਠਾ ਸਾਮਰਾਜ ਦੇ ਪੇਸ਼ਵਾ ਦੇ ਤਖ਼ਤ ਦਾ ਦਾਅਵੇਦਾਰ ਸੀ, ਨੇ ਸਲਸੇਟ ਅਤੇ ਵਸਈ ਦਾ ਕਿਲ੍ਹਾ ਅੰਗਰੇਜ਼ਾਂ ਦੇ ਹਵਾਲੇ ਕਰਨੇ ਸਨ। ਇਸਦੇ ਬਦਲੇ ਅੰਗਰੇਜ਼ਾਂ ਨੇ ਉਸਨੂੰ ਪੂਨੇ ਦੇ ਪੇਸ਼ਵਾ ਦੇ ਤੌਰ 'ਤੇ ਤਖ਼ਤ ਤੇ ਬਿਠਾਉਣ ਦਾ ਵਾਅਦਾ ਕੀਤਾ ਸੀ। ਇਸ ਤੋਂ ਬਾਅਦ ਹੋਈ ਫ਼ੌਜੀ ਕਾਰਵਾਈ ਅਤੇ ਲੜਾਈ ਨੂੰ ਪਹਿਲੀ ਐਂਗਲੋ-ਮਰਾਠਾ ਲੜਾਈ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਵਾਰਨ ਹੇਸਟਿੰਗਜ਼, ਜਿਹੜਾ ਕਿ ਉਸ ਵੇਲੇ ਗਵਰਨਰ-ਜਨਰਲ ਜਿੰਨੀ ਤਾਕਤ ਰੱਖਦਾ ਸੀ, ਨੇ ਬੰਬਈ ਸਰਕਾਰ ਦੇ ਇਸ ਫ਼ੈਸਲੇ ਨੂੰ ਨਹੀਂ ਮੰਨਿਆ ਅਤੇ ਇਸ ਸਮਝੌਤੇ ਨੂੰ ਰੱਦ ਕਰਕੇ ਇਸਨੂੰ ਇੱਕ ਵੱਖਰਾ ਰੂਪ ਦੇਣ ਲਈ ਆਪਣਾ ਨੁਮਾਇੰਦਾ ਭੇਜਿਆ ਜਿਸਨੇ ਕਿ 1776 ਵਿੱਚ ਪੁਰੰਦਰ ਦੀ ਸੰਧੀ ਕੀਤੀ।

ਹਵਾਲੇ[ਸੋਧੋ]