ਸਮੱਗਰੀ 'ਤੇ ਜਾਓ

ਵਾਰਨ ਹੇਸਟਿੰਗਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਿਜ਼ ਐਕਸੀਲੈਂਸੀ ਦੀ ਰਾਈਟ ਆਨਰੇਬਲ
ਵਾਰਨ ਹੇਸਟਿੰਗਜ਼
ਫ਼ੋਰਟ ਵਿਲਿਅਮ(ਬੰਗਾਲ) ਦਾ ਗਵਰਨਰ
ਦਫ਼ਤਰ ਵਿੱਚ
28 ਅਪਰੈਲ 1772 – 20 ਅਕਤੂਬਰ 1774
ਤੋਂ ਪਹਿਲਾਂਜੌਨ ਕਾਰਟੀਅਰ
ਤੋਂ ਬਾਅਦਅਹੁਦਾ ਖ਼ਤਮ ਕਰ ਦਿੱਤਾ ਗਿਆ
ਬੰਗਾਲ ਦਾ ਗਵਰਨਰ-ਜਨਰਲ ਫ਼ੋਰਟ ਵਿਲਿਅਮ(ਬੰਗਾਲ) ਦਾ ਗਵਰਨਰ
ਦਫ਼ਤਰ ਵਿੱਚ
20 ਅਕਤੂਬਰ 1774 – 8 ਫ਼ਰਵਰੀ 1785[1]
ਮੋਨਾਰਕਜੌਰਜ 3
ਤੋਂ ਪਹਿਲਾਂਅਹੁਦਾ ਸ਼ੁਰੂ ਕੀਤਾ ਗਿਆ
ਤੋਂ ਬਾਅਦਸਰ ਜੌਨ ਮੈਕਫਰਸਨ
ਕਾਰਜਕਾਰੀ ਗਵਰਨਰ-ਜਨਰਲ ਦੇ ਤੌਰ 'ਤੇ
ਨਿੱਜੀ ਜਾਣਕਾਰੀ
ਜਨਮ(1732-12-06)6 ਦਸੰਬਰ 1732
ਚਰਚਿਲ, ਆਕਸਫੋਰਡਸ਼ਾਇਰ
ਮੌਤ22 ਅਗਸਤ 1818(1818-08-22) (ਉਮਰ 85)
ਡੇਲਸਫ਼ੋਰਡ, ਗਲੂਸੈਸਟਰਸ਼ਾਇਰ
ਕੌਮੀਅਤਬ੍ਰਿਟਿਸ਼
ਅਲਮਾ ਮਾਤਰਵੈਸਟਮਿੰਸਟਰ ਸਕੂਲ

ਵਾਰਨ ਹੇਸਟਿੰਗਜ਼ (6 ਦਿਸੰਬਰ 1732 – 22 ਅਗਸਤ 1818), ਇੱਕ ਅੰਗਰੇਜ਼ ਸਿਆਸਤਦਾਨ ਅਤੇ ਪਹਿਲਾ ਬੰਗਾਲ ਦਾ ਗਵਰਨਰ-ਜਨਰਲ ਸੀ। ਇਸ ਤੋਂ ਇਲਾਵਾ ਉਹ ਬੰਗਾਲ ਦੀ ਸੁਪਰੀਮ ਕੌਂਸਲ ਦਾ ਪ੍ਰਧਾਨ ਅਤੇ ਪਿੱਛੋਂ 1772 ਤੋਂ 1785 ਤੱਕ ਭਾਰਤ ਦਾ ਗਵਰਨਰ-ਜਨਰਲ ਰਿਹਾ। 1787 ਵਿੱਚ ਉਸ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਅਤੇ ਕਾਫ਼ੀ ਲੰਮੇ ਚੱਲੇ ਮੁਕੱਦਮੇ ਵਿੱਚ 1795 ਵਿੱਚ ਉਸਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਸੀ।

ਮੁੱਢਲਾ ਜੀਵਨ

[ਸੋਧੋ]

ਹੇਸਟਿੰਗਜ਼ ਦਾ ਜਨਮ ਚਰਚਿਲ, ਆਕਸਫ਼ੋਰਡਸ਼ਾਇਰ ਵਿਖੇ ਇੱਕ ਗ਼ਰੀਬ ਪਰਿਵਾਰ ਵਿੱਚ ਹੋਇਆ। ਉਸਦੇ ਪਿਤਾ ਦਾ ਨਾਂ ਪੇਨੀਸਟੋਨ ਹੇਸਟਿੰਗਜ਼ ਅਤੇ ਮਾਂ ਦਾ ਨਾਂ ਹਸਟਰ ਹੇਸਟਿੰਗਜ਼ ਸੀ, ਜਿਹੜੀ ਉਸਦੇ ਜਨਮ ਤੋਂ ਕੁਝ ਦੇਰ ਬਾਅਦ ਹੀ ਮਰ ਗਈ ਸੀ।[2] ਉਸਨੇ ਆਪਣੀ ਮੁੱਢਲੀ ਸਿੱਖਿਆ ਵੈਸਟਮਿੰਸਟਰ ਸਕੂਲ ਤੋਂ ਲਈ।[3] ਉਸਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿੱਚ 1750 ਵਿੱਚ ਇੱਕ ਕਲਰਕ ਦੇ ਤੌਰ ਤੇ ਕੰਮ ਕਰਨ ਲੱਗਾ ਅਤੇ ਉਹ ਅਗਸਤ 1750 ਵਿੱਚ ਸਮੁੰਦਰ ਦੇ ਰਸਤੇ ਕਲਕੱਤਾ ਆਇਆ।[4] ਹੇਸਟਿੰਗਸ ਨੇ ਬਹੁਤ ਸਖ਼ਤ ਮਿਹਨਤ ਕਰਕੇ ਆਪਣੇ ਲਈ ਸਨਮਾਨ ਹਾਸਲ ਕੀਤਾ ਅਤੇ ਇਸ ਤੋਂ ਇਲਾਵਾ ਉਸਨੇ ਆਪਣੇ ਵਿਹਲੇ ਸਮੇਂ 'ਚ ਭਾਰਤ ਬਾਰੇ ਜਾਨਣ ਲਈ ਉਰਦੂ ਅਤੇ ਫਾਰਸੀ ਉੱਪਰ ਮੁਹਾਰਤ ਹਾਸਲ ਕੀਤੀ।[5] ਇਸਦਾ ਇਨਾਮ ਉਸਨੂੰ 1752 ਵਿੱਚ ਮਿਲਿਆ ਜਦੋਂ ਉਸਦੀ ਤਰੱਕੀ ਹੋਈ ਅਤੇ ਇਸਨੂੰ ਕਾਸਿਮਬਜ਼ਾਰ ਜਿਹੜਾ ਕਿ ਬੰਗਾਲ ਵਿੱਚ ਅੰਗਰੇਜ਼ਾਂ ਦਾ ਇੱਕ ਮਹੱਤਵਪੂਰਨ ਵਪਾਰਕ ਕੇਂਦਰ ਸੀ, ਵਿਲਿਅਮ ਵਾੱਟਸ ਦੇ ਹੇਠਾਂ ਕੰਮ ਕਰਨ ਲਈ ਭੇਜਿਆ ਗਿਆ। ਇੱਥੇ ਉਸਨੇ ਭਾਰਤੀ ਰਾਜਨੀਤੀ ਦੇ ਦਾਅ-ਪੇਚਾਂ ਨੂੰ ਹੋਰ ਗਹਿਰਾਈ ਨਾਲ ਸਮਝਿਆ।

 ਉਸ ਸਮੇਂ ਬ੍ਰਿਟਿਸ਼ ਵਪਾਰੀਆਂ ਨੂੰ ਹੁਣ ਵੀ ਉੱਥੋਂ ਦੇ ਸ਼ਾਸਕਾਂ ਦੀ ਮਰਜ਼ੀ ਨਾਲ ਕੰਮ ਕਰਨਾ ਪੈਂਦਾ ਸੀ। ਇਸ ਲਈ ਹੇਸਟਿੰਗਸ ਅਤੇ ਉਸ ਦੇ  ਸਾਥੀਆਂ ਨੂੰ ਬੰਗਾਲ ਦੀ ਰਾਜਨੀਤਕ ਉਥੱਲ - ਪੁਥਲ ਨੇ ਵਿਆਕੁਲ ਕੀਤਾ ਹੋਇਆ ਸੀ, ਜਿੱਥੇ ਬਜ਼ੁਰਗ ਨਵਾਬ ਅਲੀਵਰਦੀ ਖ਼ਾਨ ਦੀ ਜਗ੍ਹਾ ਉਸਦੇ ਪੋਤਰੇ ਸਿਰਾਜ-ਉਦ-ਦੌਲਾ ਦੁਆਰਾ ਲੈਣ ਦੀ ਸੰਭਾਵਨਾ ਸੀ, ਹਾਲਾਂਕਿ ਕਈ ਹੋਰ ਵਿਰੋਧੀ ਦਾਅਵੇਦਾਰ ਵੀ ਸਿੰਘਾਸਨ ਉੱਤੇ ਨਜ਼ਰ  ਰੱਖ ਰਹੇ ਸਨ।  ਇਸਨੇ ਪੂਰੇ ਬੰਗਾਲ ਵਿੱਚ ਬ੍ਰਿਟਿਸ਼ ਵਪਾਰ ਨੂੰ ਤੇਜੀ ਨਾਲ ਅਸੁਰੱਖਿਅਤ ਬਣਾ ਦਿੱਤਾ ਸੀ,  ਕਿਉਂਕਿ ਸਿਰਾਜ-ਉਦ-ਦੌਲਾ ਯੂਰਪ ਵਿਰੋਧੀ ਵਿਚਾਰਾਂ ਦੇ ਲਈ ਜਾਣਿਆ ਜਾਂਦਾ ਸੀ ਅਤੇ ਇੱਕ ਵਾਰ ਸੱਤਾ ਹਾਸਲ ਕਰਨ ਪਿੱਛੋਂ ਉਸਦੀ ਹਮਲੇ ਸ਼ੁਰੂ ਕਰਨ ਦੀ ਸੰਭਾਵਨਾ ਸੀ।  ਜਦੋਂ ਅਪ੍ਰੈਲ 1756 ਵਿੱਚ ਅਲੀਵਰਦੀ ਖਾਨ ਦੀ ਮੌਤ ਹੋ ਗਈ ਤਾਂ ਬ੍ਰਿਟਿਸ਼ ਵਪਾਰੀਆਂ ਅਤੇ ਕਾਸਿਮਬਾਜਾਰ ਨੂੰ ਢਿੱਲਾ ਛੱਡ ਦਿੱਤਾ ਗਿਆ।  3 ਜੂਨ ਨੂੰ ਇੱਕ ਬਹੁਤ ਵੱਡੀ ਫ਼ੌਜ ਨਾਲ ਘਿਰਿਆ ਹੋਣ  ਦੇ ਬਾਅਦ,  ਅੰਗਰੇਜਾਂ ਨੂੰ ਨਰਸੰਹਾਰ ਤੋਂ ਬਚਣ ਲਈ ਆਤਮਸਮਰਪਣ ਕਰਨ ਲਈ ਕਿਹਾ ਗਿਆ।  ਹੇਸਟਿੰਗਸ ਨੂੰ ਬੰਗਾਲੀ ਰਾਜਧਾਨੀ ਮੁਰਸ਼ੀਦਾਬਾਦ ਵਿੱਚ ਹੋਰ ਲੋਕਾਂ  ਦੇ ਨਾਲ ਕੈਦ ਕੀਤਾ ਗਿਆ,  ਜਦਕਿ ਨਵਾਬ ਦੀ ਸੈਨਾ ਨੇ ਕਲਕੱਤਾ ਉੱਤੇ ਚੜਾਈ ਕਰਕੇ ਉਸ ਉੱਪਰ ਕਬਜ਼ਾ ਕਰ ਲਿਆ।  ਕਲਕੱਤੇ ਦੇ ਬਲੈਕ ਹੋਲ ਵਿੱਚ ਭਿਆਨਕ ਸਥਿਤੀਆਂ ਵਿੱਚ ਫੌਜ ਅਤੇ ਨਾਗਰਿਕਾਂ ਨੂੰ ਕੈਦ ਕਰ ਦਿੱਤਾ ਗਿਆ ਸੀ।

ਵਾਰਨ ਹੇਸਟਿੰਗਜ਼ ਆਪਣੀ ਪਤਨੀ ਮੇਰੀਅਨ ਨਾਲ ਅਲੀਪੁਰ ਦੇ ਬਾਗ਼ ਵਿੱਚ (1784–87)

ਕੁਝ ਸਮੇਂ ਬਾਅਦ ਰਾਬਰਟ ਕਲਾਇਵ ਮਦਰਾਸ ਦੇ ਬ੍ਰਿਟਿਸ਼ ਅਭਿਆਨ ਦੇ ਤਹਿਤ ਉਸਨੂੰ ਬਚਾਉਣ ਲਈ ਪੁੱਜਾ। ਹੇਸਟਿੰਗਸ ਨੇ ਕਲਾਇਵ ਦੀਆਂ ਸੇਨਾਵਾਂ ਵਿੱਚ ਇੱਕ ਵਲੰਟੀਅਰ ਦੇ ਤੌਰ ਤੇ ਸੇਵਾ ਕੀਤੀ ਅਤੇ ਉਹਨਾਂ ਨੇ ਕਲਕੱਤੇ ਦੀ ਘੇਰਾਬੰਦੀ (1757) ਕਰਕੇ ਜਨਵਰੀ 1757 ਵਿੱਚ ਕਲਕੱਤਾ ਉੱਪਰ ਫੇਰ ਕਬਜ਼ਾ ਕਰ ਲਿਆ। ਇਸ ਹਾਰ ਦੇ ਬਾਅਦ ਨਵਾਬ ਨੇ ਫ਼ੌਰਨ ਸ਼ਾਂਤੀ ਦੀ ਮੰਗ ਕੀਤੀ ਅਤੇ ਲੜਾਈ ਖ਼ਤਮ ਹੋ ਗਈ। ਕਲਾਇਵ ਹੇਸਟਿੰਗਸ ਨਾਲ ਮਿਲ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਉਸਨੇ ਹੇਸਟਿੰਗਜ਼ ਨੂੰ ਆਪਣੀਆਂ ਲੜਾਈ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਕਾਸਿਮਬਜ਼ਾਰ ਭੇਜਿਆ। ਪਿੱਛੋਂ 1757 ਵਿੱਚ ਲੜਾਈ ਫੇਰ ਸ਼ੁਰੂ ਹੋਈ, ਜਿਸ ਕਰਕੇ ਪਲਾਸੀ ਦੀ ਲੜਾਈ ਹੋਈ ਜਿਸ ਵਿੱਚ ਕਲਾਇਵ ਨੇ ਨਵਾਬ ਉੱਤੇ ਇੱਕ ਫ਼ੈਸਲਾਕੁੰਨ ਫਤਹਿ ਹਾਸਲ ਕੀਤੀ। ਸਿਰਾਜ-ਉਦ-ਦੌਲਾ ਨੂੰ ਉਖਾੜ ਸੁੱਟਿਆ ਗਿਆ ਅਤੇ ਉਸਦੇ ਚਾਚੇ ਮੀਰ ਜਾਫਰ ਨੂੰ ਤਖ਼ਤ 'ਤੇ ਬਿਠਾ ਦਿੱਤਾ ਗਿਆ, ਜਿਸਨੇ ਬ੍ਰਿਟਿਸ਼ ਨੀਤੀਆਂ ਤਹਿਤ ਕੰਮ ਕਰਨ ਦੀ ਸ਼ੁਰੂਆਤ ਕੀਤੀ। 1758 ਵਿੱਚ ਹੇਸਟਿੰਗਸ ਨੂੰ ਬੰਗਾਲ ਦੀ ਰਾਜਧਾਨੀ ਮੁਰਸ਼ੀਦਾਬਾਦ ਦਾ ਰੈਜ਼ੀਡੈਂਟ ਬਣਾ ਦਿੱਤਾ ਗਿਆ। ਸ਼ਹਿਰ ਵਿੱਚ ਉਨ੍ਹਾਂ ਦੀ ਭੂਮਿਕਾ ਜਾਹਿਰਾ ਤੌਰ ਉੱਤੇ ਇੱਕ ਰਾਜਦੂਤ ਦੀ ਸੀ, ਪਰ ਕਿਉਂਕਿ ਈਸਟ ਇੰਡਿਆ ਕੰਪਨੀ ਦਾ ਦਬਦਬਾ ਬੰਗਾਲ ਵਿੱਚ ਤੇਜੀ ਨਾਲ ਵਧ ਰਿਹਾ ਸੀ, ਇਸਲਈ ਉਸਨੂੰ ਕਲਾਇਵ ਵਲੋਂ ਨਵੇਂ ਨਵਾਬ ਨੂੰ ਆਦੇਸ਼ ਜਾਰੀ ਕਰਣ ਦਾ ਕੰਮ ਦਿੱਤਾ ਗਿਆ।[6] ਮੀਰ ਜਾਫਰ ਦੇ ਸ਼ਾਸਨਕਾਲ ਦੇ ਦੌਰਾਨ ਈਸਟ ਇੰਡਿਆ ਕੰਪਨੀ ਨੇ ਖੇਤਰ ਦੇ ਸੰਚਾਲਨ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਅਤੇ ਬੰਗਾਲ ਦੇ ਸੈਨਿਕਾਂ ਨੇ ਬਾਹਰੀ ਹਮਲਾਵਰਾਂ ਦੇ ਖਿਲਾਫ ਬੰਗਾਲ ਦੀ ਰੱਖਿਆ ਨੂੰ ਪ੍ਰਭਾਵੀ ਢੰਗ ਨਾਲ ਹੱਲ ਕੀਤਾ। ਜਿਵੇਂ-ਜਿਵੇਂ ਮੀਰ ਜਾਫ਼ਰ ਦੀ ਉਮਰ ਵਧਦੀ ਗਈ,ਉਹ ਰਾਜ ਦੇ ਸ਼ਾਸਨ ਵਿੱਚ ਘੱਟ ਪ੍ਰਭਾਵੀ ਹੋ ਗਿਆ ਅਤੇ 1760 ਵਿੱਚ ਬ੍ਰਿਟਿਸ਼ ਸੈਨਿਕਾਂ ਨੇ ਉਸਨੂੰ ਸੱਤਾ ਤੋਂ ਹਟਾ ਦਿੱਤਾ ਅਤੇ ਉਸਦੀ ਥਾਂ ਮੀਰ ਕਾਸਿਮ ਨੂੰ ਨਵਾਬ ਬਣਾ ਦਿੱਤਾ।[7]

ਬੰਗਾਲ ਦੀ ਜਿੱਤ

[ਸੋਧੋ]

ਹੇਸਟਿੰਗਸ ਵਿਅਕਤੀਗਤ ਰੂਪ ਵਿੱਚ ਬਹੁਤ ਨਰਾਜ਼ ਸੀ ਜਦੋਂ ਉਸਨੇ ਬੰਗਾਲ ਵਿੱਚ ਵਪਾਰ ਦੇ ਦੁਰਪਯੋਗ ਦੀ ਜਾਂਚ ਕੀਤੀ ਸੀ। ਉਸਨੇ ਇਲਜ਼ਾਮ ਲਗਾਇਆ ਕਿ ਕੁਝ ਯੂਰੋਪੀ ਅਤੇ ਬ੍ਰਿਟਿਸ਼ ਸਹਿਯੋਗੀ ਭਾਰਤੀ ਵਪਾਰੀ ਵਿਅਕਤੀਗਤ ਰੂਪ ਵਿੱਚ ਫਾਇਦਾ ਚੁੱਕ ਰਹੇ ਸਨ ਅਤੇ ਉਸਨੇ ਕਲਕੱਤਾ ਵਿੱਚ ਉੱਚ ਅਧਿਕਾਰੀਆਂ ਨੂੰ ਇਸਨੂੰ ਰੋਕਣ ਲਈ ਆਗਾਹ ਕੀਤਾ। ਕਾਉਂਸਿਲ ਨੇ ਰਿਪੋਰਟ ਨੂੰ ਮੰਨਿਆ ਲੇਕਿਨ ਆਖੀਰ 'ਚ ਹੇਸਟਿੰਗਸ ਦੇ ਪ੍ਰਸਤਾਵਾਂ ਨੂੰ ਖਾਰਿਜ ਕਰ ਦਿੱਤਾ ਅਤੇ ਉਸਨੂੰ ਹੋਰ ਮੈਬਰਾਂ ਦੁਆਰਾ ਕੜੀ ਆਲੋਚਨਾ ਝੱਲਣੀ ਪਈ, ਜਿਨ੍ਹਾਂ ਨੂੰ ਆਪ ਇਸ ਗ਼ੈਰਕਾਨੂੰਨੀ ਵਪਾਰ ਵਿੱਚੋਂ ਫ਼ਾਇਦਾ ਹੁੰਦਾ ਸੀ।[8] ਜਦੋਂ ਉਸ ਮਾਮਲੇ 'ਚ ਉੱਚ ਅਧਿਕਾਰੀਆਂ ਵੱਲੋਂ ਕੋਈ ਸਖ਼ਤ ਕਦਮ ਨਾ ਚੁੱਕਿਆ ਗਿਆ ਤਾਂ ਉਸਨੇ ਆਪਣਾ ਅਹੁਦਾ ਛੱਡਣ ਦਾ ਫ਼ੈਸਲਾ ਕੀਤਾ ਪਰ ਉਸਨੂੰ ਬੰਗਾਲ ਦੀ ਨਵੀਂ ਸ਼ੁਰੂ ਹੋਈ ਲੜਾਈ ਕਰਕੇ ਰੁਕਣਾ ਪਿਆ। ਮੀਰ ਕਾਸਿਮ ਆਪਣੇ ਮਰਜ਼ੀ ਨਾਲ ਫ਼ੈਸਲੇ ਲੈਣ ਲੱਗ ਪਿਆ ਸੀ ਅਤੇ ਉਸਨੇ ਬੰਗਾਲ ਦੀ ਫ਼ੌਜ ਵਿੱਚ ਯੂਰੋਪੀਅਨਾਂ ਦੀ ਮਦਦ ਨਾਲ ਵਾਧਾ ਵੀ ਕੀਤਾ ਸੀ। ਇਸ ਤੋਂ ਇਲਾਵਾ ਉਸਨੇ ਪਟਨਾ ਵਿਖੇ ਬ੍ਰਿਟਿਸ਼ ਕਿਲ੍ਹੇ ਉੱਪਰ ਹਮਲਾ ਕੀਤਾ ਅਤੇ ਉੱਥੋਂ ਦੇ ਕੁਝ ਸੈਨਿਕਾਂ ਨੂੰ ਬੰਦੀ ਬਣਾ ਲਿਆ। ਜਦੋਂ ਅੰਗਰੇਜ਼ਾਂ ਨੇ ਕਲਕੱਤੇ ਤੋਂ ਕੁੁਝ ਸੈਨਿਕ ਭੇਜੇ ਤਾਂ ਉਸਨੇ ਬੰਦੀ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਪਿੱਛੋਂ ਅੰਗਰੇਜ਼ਾਂ ਨੇ ਲਗਾਤਾਰ ਹਮਲੇ ਕੀਤੇ ਅਤੇ ਬਹੁਤ ਸਾਰੀਆਂ ਲੜੀਵਾਰ ਜਿੱਤਾਂ ਹਾਸਲ ਕੀਤੀਆਂ ਜਿਸ ਵਿੱਚ 1764 ਦੀ ਬਕਸਰ ਦੀ ਲੜਾਈ ਵੀ ਸ਼ਾਮਲ ਸੀ। ਮੀਰ ਕਾਸਿਮ ਦਿੱਲੀ ਭੱਜ ਗਿਆ ਅਤੇ ਕੁਝ ਚਿਰ ਪਿੱਛੋਂ ਉਸਦੀ ਮੌਤ ਹੋ ਗਈ। ਅਲਾਹਾਬਾਦ ਦੀ ਸੰਧੀ (1765) ਨਾਲ ਅੰਗਰੇਜ਼ਾਂ ਨੂੰ ਬੰਗਾਲ ਵਿੱਚੋਂ ਕਰ ਇਕੱਠਾ ਕਰਨ ਦੇ ਸਾਰੇ ਹੱਕ ਮਿਲ ਗਏ।

ਮਦਰਾਸ ਅਤੇ ਕਲਕੱਤਾ

[ਸੋਧੋ]

ਹੇਸਟਿੰਗਜ਼ ਆਪਣਾ ਅਹੁਦਾ ਛੱਡ ਕੇ ਲੰਡਨ ਚਲਾ ਗਿਆ ਸੀ ਪਰ ਉੱਥੇ ਜਾ ਕੇ ਉਹ ਆਪਣੀਆਂ ਅੱਯਾਸ਼ੀਆਂ ਕਰਕੇ ਕੁਝ ਸਮੇਂ ਵਿੱਚ ਕਰਜ਼ੇ ਵਿੱਚ ਡੁੱਬ ਗਿਆ ਜਿਸ ਕਰਕੇ ਉਸਨੂੰ ਭਾਰਤ ਵਾਪਸ ਆਉਣ ਦੀ ਲੋੜ ਮਹਿਸੂਸ ਹੋਈ। ਰਾਬਰਟ ਕਲਾਈਵ ਦੀ ਮਿਹਰਬਾਨੀ ਸਦਕਾ ਉਹ ਫਿਰ ਮਦਰਾਸ ਪਹਿਲੀ ਐਂਗਲੋ-ਮੈਸੂਰ ਲੜਾਈ (1767-1769) ਦੇ ਖ਼ਤਮ ਹੋਣ ਤੇ ਆਇਆ। ਇਸ ਲੜਾਈ ਵਿੱਚ ਹੈਦਰ ਅਲੀ ਨੇ ਮਦਰਾਸ ਉੱਪਰ ਕਬਜ਼ਾ ਕਰਨ ਦੀ ਧਮਕੀ ਵੀ ਦਿੱਤੀ ਸੀ। ਇਸ ਪਿੱਛੋਂ ਹੈਦਰ ਅਲੀ ਅਤੇ ਅੰਗਰੇਜ਼ਾਂ ਵਿਚਕਾਰ ਮਦਰਾਸ ਦੀ ਸੰਧੀ ਹੋਈ।

ਹੇਸਟਿੰਗਜ਼ ਨੇ ਕਲਾਈਵ ਦੇ ਇਸ ਵਿਚਾਰ ਦਾ ਵੀ ਸਮਰਥਨ ਕੀਤਾ ਕਿ ਬੰਬਈ, ਮਦਰਾਸ ਅਤੇ ਕਲਕੱਤਾ ਉੱਪਰ ਇੱਕ ਅੰਗਰੇਜ਼ ਅਧਿਕਾਰੀ ਹੋਣਾ ਚਾਹੀਦਾ ਹੈ। 1771 ਵਿੱਚ ਉਸਨੂੰ ਕਲਕੱਤਾ ਦਾ ਗਵਰਨਰ ਬਣਾ ਦਿੱਤਾ ਗਿਆ ਜਿਹੜੀ ਕਿ ਸਭ ਤੋਂ ਮਹੱਤਪੂਰਨ ਅੰਗਰੇਜ਼ ਰਿਆਸਤ ਸੀ। ਇਸ ਪਿੱਛੋਂ 1774 ਵਿੱਚ ਉਸਨੂੰ ਬੰਗਾਲ ਦਾ ਪਹਿਲਾ ਗਵਰਨਰ-ਜਨਰਲ ਬਣਾਇਆ ਗਿਆ।

ਹਵਾਲੇ

[ਸੋਧੋ]
  1. Bengal Public Consultations February 12, 1785. No. 2. Letter from Warren Hastings, 8th February, formally declaring his resignation of the office of Governor General.
  2. Lyall, Sir Alfred (1920). Warren Hastings. London: Macmillan and Co. p. 1.
  3. Turnbull, Patrick. Warren Hastings. New English Library, 1975. p.17.
  4. Turnbull pp. 17–18
  5. Turnbull pp. 19–21
  6. Turnbull pp. 27–28
  7. Turnbull pp. 34–35
  8. Turnbull pp. 36–40