ਸੂਸਨ ਐਥੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੂਜ਼ਨ ਕਾਰਲਟਨ ਐਥੀ (ਜਨਮ 29 ਨਵੰਬਰ, 1970) ਇੱਕ ਅਮਰੀਕੀ ਅਰਥਸ਼ਾਸਤਰੀ ਹੈ ਉਹ ਸਟੈਨਫੋਰਡ ਗ੍ਰੈਜੂਏਟ ਸਕੂਲ ਆਫ ਬਿਜਨਸ ਵਿਖੇ ਟੈਕਨੋਲੋਜੀ ਦੇ ਅਰਥ ਸ਼ਾਸਤਰ  ਦੀ ਪ੍ਰੋਫੈਸਰ  ਹੈ।[1] ਸਟੈਨਫੋਰਡ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਉਹ ਹਾਰਵਰਡ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਸੀ। ਉਹ ਜੌਨ ਬੈਟਸ ਕਲਾਰਕ ਮੈਡਲ ਦੀ ਪਹਿਲੀ ਮਹਿਲਾ ਜੇਤੂ ਹੈ।[2] ਉਹ ਮਾਈਕਰੋਸਾਫਟ ਰਿਸਰਚ ਦੀ ਇੱਕ ਸਲਾਹ ਮਸ਼ਵਰਾ ਖੋਜਕਾਰ ਦੇ ਨਾਲ ਨਾਲ ਮਾਈਕਰੋਸਾਫਟ ਦੀ ਲੰਮੇ ਸਮੇਂ ਦੀ ਸਲਾਹਕਾਰ ਵਜੋਂ ਕੰਮ ਕਰਦੀ ਹੈ।

ਸਿੱਖਿਆ[ਸੋਧੋ]

ਐਥੇ ਦਾ ਜਨਮ ਬੋਸਟਨ, ਮੈਸੇਚਿਉਸੇਟਸ ਵਿੱਚ ਹੋਇਆ ਸੀ ਅਤੇ ਰੌਕਵਿਲ, ਮੈਰੀਲੈਂਡ ਵਿੱਚ ਉਹ ਵੱਡੀ ਹੋਈ ਸੀ।

ਐਥੇ ਨੇ 16 ਸਾਲ ਦੀ ਉਮਰ ਵਿੱਚ ਡਿਊਕ ਯੂਨੀਵਰਸਿਟੀ ਵਿੱਚ ਪੜ੍ਹਨ ਲੱਗ ਪਈ ਸੀ। ਡਿਊਕ ਵਿੱਚ ਇੱਕ ਅੰਡਰ ਗਰੈਜੂਏਟ ਹੋਣ ਦੇ ਨਾਤੇ ਉਸ ਨੇ ਅਰਥ ਸ਼ਾਸਤਰ, ਗਣਿਤ, ਅਤੇ ਕੰਪਿਊਟਰ ਵਿਗਿਆਨ ਵਿੱਚ ਤਿੰਨ ਪ੍ਰਮੁੱਖ ਡਿਗਰੀਆਂ ਪ੍ਰਾਪਤ ਕੀਤੀਆਂ। ਪ੍ਰੋਫੈਸਰ ਰੌਬਰਟ ਮਾਰਸ਼ਲ ਨਾਲ ਨੀਲਾਮੀ ਨਾਲ ਜੁੜੀਆਂ ਸਮੱਸਿਆਵਾਂ ਤੇ ਕੰਮ ਕਰਦਿਆਂ, ਉਸ ਨੇ ਆਰਥਿਕ ਖੋਜ ਦੀ ਸ਼ੁਰੂਆਤ ਇੱਕ ਸੋਫੋਮੋਰ ਦੇ ਰੂਪ ਵਿੱਚ ਕੀਤੀਉਹ ਡਿਊਕ ਤੇ ਕਈ ਗਤੀਵਿਧੀਆਂ ਵਿੱਚ ਸ਼ਾਮਿਲ ਸੀ ਅਤੇ ਉਸਨੇ ਚੀ ਓਮੇਗਾ ਸੋਰੋਰਿਟੀ ਦੀ ਖਜਾਨਚੀ ਵਜੋਂ ਅਤੇ ਫੀਲਡ ਹਾਕੀ ਕਲੱਬ ਦੀ ਪ੍ਰਧਾਨ ਵਜੋਂ ਕੰਮ ਕੀਤਾ।

ਹਵਾਲੇ[ਸੋਧੋ]

  1. "Enriching the Experience". Stanford Graduate School of Business. 
  2. Priest, Lisa (April 23, 2007). "Economist who aided Canada wins top honour". Globe&Mail, Toronto. Archived from the original on April 27, 2007. Retrieved 2007-04-23.