ਸੇਂਟ ਜਰਮੇਨ ਦੀ ਸੰਧੀ
ਦਿੱਖ
ਸੇਂਟ ਜਰਮੇਨ ਦੀ ਸੰਧੀ ਜੋ 10 ਸਤੰਬਰ 1919 ਨੂੰ ਮਿੱਤਰ ਰਾਸ਼ਟਰਾਂ ਨੇ ਆਸਟ੍ਰੀਆ[1] ਨਾਲ ਸੇਂਟ ਜਰਮੇਨ ਦੀ ਸੰਧੀ ਕਰਕੇ ਆਸਟ੍ਰੀਆ ਦੇ ਖੇਤਰਫਲ ਨੂੰ ਵੀ ਸੀਮਿਤ ਕਰ ਦਿਤਾ।
ਸ਼ਰਤਾਂ
[ਸੋਧੋ]- ਆਸਟ੍ਰੀਆ ਦੀ ਸੈਨਿਕ ਵਿਵਸਥਾ ਨੂੰ 30,000 ਤੱਕ ਨਿਸਚਿਤ ਕਰ ਦਿੱੱਤਾ ਗਿਆ। ਉਸ ਦੀ ਜਲ-ਸੈਨਾ ਉੱਤੇ ਰੋਕ ਲਗਾ ਦਿੱਤੀ ਗਈ।
- ਆਸਟ੍ਰੀਆ ਨੂੰ ਹੰਗਰੀ ਦੀ ਸੁਤੰਤਰਤਾ ਸਵੀਕਾਰ ਕਰਨੀ ਪਈ।
- ਆਸਟ੍ਰੀਆ ਦੇ ਦੋ ਪ੍ਰਦੇਸ਼ ਬੋਹੇਮੀਆ ਅਤੇ ਮੋਰੇਵੀਆ ਨੂੰ ਉਹਨਾਂ ਤੋਂ ਖੋਹ ਕੇ ਇੱਕ ਨਵਾਂ ਰਾਸਟਰ ਚੈਕੋਸਲੋਵਾਕੀਆ ਬਣਾ ਦਿੱਤਾ ਗਿਆ।
- ਆਸਟ੍ਰੀਆ ਤੋਂ ਗਲੇਸ਼ੀਆ ਲੈ ਕੇ ਪੋਲੈਂਡ ਨੂੰ ਬੁਕੋਵਿਕਾ, ਰੁਮਾਨੀਆਂ ਨੂੰ ਦੇ ਦਿੱਤਾ ਗਿਆ।
- ਆਸਟ੍ਰੀਆ ਦੇ ਕੁੱਝ ਪ੍ਰਦੇਸ਼ ਦੱਖਣੀ ਟਾਈਰੋਲ, ਟ੍ਰਂਟੀਕੋ, ਟ੍ਰੀਸਟ ਅਤੇ ਈਸਟ੍ਰੀਆ ਇਟਲੀ ਨੂੰ ਦੇ ਦਿੱਤੇ ਗਏ।
- ਬੋਸਨੀਆ ਅਤੇ ਹਰਜੋਗੋਵਿਨਾ ਆਸਟ੍ਰੀਆ ਤੋਂ ਲੈ ਕੇ ਸਰਬੀਆ ਦੇ ਨਾਲ ਮਿਲਾ ਕੇ ਉਸ ਨੂੰ ਯੁਗੋਸਲਾਵੀਆ ਦਾ ਨਾਂ ਦਿੱਤਾ ਗਿਆ।
- ਆਰਥਿਕ ਰੂਪ ਵਿੱਚ ਆਸਟ੍ਰੀਆ ਉੱਤੇ ਘਾਟਾ-ਪੂਰਤੀ ਦੀ ਰਕਮ ਵਸੂਲਣੀ ਵੀ ਨਿਸ਼ਚਿਤ ਕੀਤੀ ਗਈ।
ਹਵਾਲੇ
[ਸੋਧੋ]- ↑ "Austrian treaty signed in amity". The New York Times. 11 September 1919. p. 12.