ਸੇਗੋਵੀਆ ਦਾ ਕਿਲ੍ਹਾ
ਸੇਗੋਵੀਆ ਦਾ ਕਿਲਾ | |
---|---|
ਸੇਗੋਵੀਆ , ਕਾਸਲ ਅਤੇ ਲੇਓਨ | |
ਸਥਾਨ ਵਾਰੇ ਜਾਣਕਾਰੀ |
ਸੇਗੋਵੀਆ ਦਾ ਕਿਲਾ (ਸਪੇਨੀ ਭਾਸ਼ਾ Alcázar de Segovia, ਅੰਗਰੇਜ਼ੀ Alcázar of Segovia (literally, Segovia Castle)) ਸਪੇਨ ਵਿੱਚ ਸੇਗੋਵੀਆ ਦੇ ਪੁਰਾਣੇ ਸ਼ਹਿਰ ਵਿੱਚ ਸਥਿਤ ਇੱਕ ਕਿਲਾ ਹੈ। ਦੋ ਦਰਿਆ ਦੇ ਇਕੱਠੇ ਹੋਣ ਤੇ ਇੱਕ ਪੱਥਰੀਲੀ ਚਟਾਨ 'ਤੇ ਇਹ ਕਿਲਾ ਸਥਿਤ ਹੈ। ਇਹ ਗੁਆਰਦਨਾਮਾ ਪਹਾੜੀਆਂ ਵਿੱਚ ਸਥਿਤ ਹੈ। ਇੱਕ ਜਹਾਜ ਦੀ ਸ਼ਕਲ ਵਰਗਾ ਇਹ ਕਿਲਾ ਪੂਰੇ ਸਪੇਨ ਵਿੱਚ ਵਿਲੱਖਣ ਹੈ। ਇਹ ਸ਼ੁਰੂ ਵਿੱਚ ਇੱਕ ਕਿਲਾ ਸੀ ਪਰ ਬਾਅਦ ਵਿੱਚ ਇਸਨੂੰ ਸ਼ਾਹੀ ਦਰਬਾਰ , ਅਤੇ ਜੇਲ ਦੇ ਤੌਰ ਤੇ ਵਰਤਿਆ ਗਿਆ। ਬਾਅਦ ਵਿੱਚ ਇਹ ਕਾਲਜ ਅਤੇ ਮਿਲਟਰੀ ਅਕਾਦਮੀ ਬਣਾ ਦਿੱਤਾ ਗਿਆ। ਅੱਜ ਕੱਲ ਇਹ ਇੱਕ ਅਜਾਇਬਘਰ ਹੈ।[1] ਇਹ ਕਿਲਾ ਵਾਲਟ ਡਿਜ਼ਨੀ ਦੇ ਸਿਨਡਰੇਲਾ ਕਿਲੇ (Cinderella Castle) ਲਈ ਇੱਕ ਪ੍ਰੇਰਨਾ ਸੀ।
ਇਤਿਹਾਸ
[ਸੋਧੋ]ਸੇਗੋਵੀਆ ਦਾ ਕਿਲਾ ਸਪੇਨ ਦੇ ਬਾਕੀ ਕਿਲਿਆਂ ਵਾਂਗ ਅਰਬਾਂ ਦੁਆਰਾ ਸ਼ੁਰੂ ਕੀਤਾ ਗਿਆ। ਜਿਸਦੀ ਸ਼ੁਰੂਆਤ ਇੱਕ ਰੋਮਨ ਕਿਲੇ ਦੇ ਰੂਪ ਵਿੱਚ ਹੋਈ ਸੀ। ਇਸ ਕਿਲੇ ਬਾਰੇ ਪਹਿਲੇ ਹਵਾਲੇ 1120 ਈਪੂ. ਦੇ ਆਸ ਪਾਸ ਮਿਲੇ ਜਦੋਂ 32 ਸਾਲ ਬਾਅਦ ਸੇਗੋਵੀਆ ਦਾ ਸ਼ਹਿਰ ਦੁਬਾਰਾ ਇਸਾਈਆ ਦੇ ਅਧੀਨ ਆਇਆ।[2] ਇਹ ਜਿੱਤ ਕਾਸਲ ਅਤੇ ਲੇਓਨ ਦੇ ਅਲਫੋਨਸੋ VI ਨੇ ਪ੍ਰਾਪਤ ਕੀਤੀ। ਪੁਰਾਤਤਵ ਸਰੋਤਾਂ ਤੋਂ ਪਤਾ ਲਗਦਾ ਹੈ ਕਿ ਇਹ ਥਾਂ ਰੋਮਨ ਸਮਰਾਜ ਦੇ ਸਮੇਂ ਵਿੱਚ ਵੀ ਇੱਕ ਕਿਲੇ ਦੇ ਤੌਰ ਤੇ ਵਰਤੀ ਗਈ। 1862 ਵਿੱਚ ਕਿਲੇ ਵਿੱਚ ਅੱਗ ਲੱਗ ਜਾਣ ਕਾਰਣ ਇਸਦੇ ਅੰਦਰੂਨੀ ਹਿੱਸੇ ਨੂੰ ਬਹੁਤ ਨੁਕਸਾਨ ਹੋਇਆ।
ਬਾਹਰੀ ਲਿੰਕ
[ਸੋਧੋ]Alcázar of Segovia ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ
- Castillos de España (Alcazar de Segovia) Archived 2015-09-23 at the Wayback Machine.
- Alcázar de Segovia Information and Photos.
- Entry in Great Buildings website - Alcázar of Segovia.
- Alcázar of Segovia photos and history
ਅੱਗੇ ਪੜੋ
[ਸੋਧੋ]- Haliczer, Stephen (December 1976), "Political Opposition and Collective Violence in Segovia, 1475–1520", The Journal of Modern History, 48 (4): 1–35, doi:10.1086/241530, JSTOR 1877303