ਸਮੱਗਰੀ 'ਤੇ ਜਾਓ

ਸੇਵੌਯ ਹੋਟਲ (ਮਸੂਰੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦ ਸੇਵੌਯ, ਇੱਕ ਇਤਿਹਾਸਿਕ ਲਗਜ਼ਰੀ ਹੋਟਲ ਹੈ ਜੋਕਿ ਭਾਰਤ ਦੇ ਉਤਰਾਖੰਡ ਰਾਜ ਵਿੱਚ ਮਸੂਰੀ ਦੇ ਪਹਾੜੀ ਇੱਲਾਕੇ ਤੇ ਸਥਿਤ ਹੈ I ਇਸ ਹੋਟਲ ਦੀ ਮਲਕੀਅਤ ਹੋਟਲ ਕੰਟਰੋਲ ਪ੍ਰਾਇਵੇਟ ਲਿਮਿਟੇਡ ਆਈਟੀਸੀ ਵੈਲਕਮ ਹੋਟਲਸ ਕੋਲ ਹੈ I ਸਾਲ 1902 ਵਿੱਚ ਇਸਦੀ ਸਥਾਪਨਾ ਹੋਈ ਅਤੇ ਇਹ ਅੰਗਰੇਜ਼ੀ ਗੌਥਿਕ ਆਰਕੀਟੈਕਚਰ ਸਟਾਇਲ ਵਿੱਚ ਬਣੇ ਇਸ ਹੋਟਲ ਦਾ ਜ਼ਿਆਦਾਤਰ ਹਿੱਸਾ ਲਕੜੀ ਦਾ ਹੈ I ਇਹ ਹੋਟਲ 11 ਏਕੜ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ ਜਿਸ ਵਿੱਚ ਮੌਜੂਦਾ 50 ਕਮਰੇ ਹਨ ਅਤੇ overlooks the Himalayas. ਸਾਲ 1900 ਵਿੱਚ ਰੇਲਵੇ ਦੇ ਦੇਹਰਾਦੂਨ ਪਹੁੰਚਣ ਤੋਂ ਬਾਅਦ, ਮਸੂਰੀ ਵੱਧ ਪ੍ਸਿਧ ਹੋ ਗਿਆ ਅਤੇ ਬ੍ਰਿਟਿਸ਼ ਰਾਜ ਵਿੱਚ ਯੂਰਪ ਦੇ ਵਸਨੀਕਾਂ ਲਈ ਸੰਯੁਕਤ ਸੂਬੇ ਦੇ ਮੈਦਾਨਾਂ ਤੋਂ, ਇਹ ਥਾਂ ਗਰਮੀਆਂ ਲਈ ਇੱਕ ਮੁੱਖ ਰਿਜ਼ਾਰਟ ਬਣ ਗਿਆ I[1] ਇਸਦਾ ਬਾਰ, ਜੋ ‘ਰਾਇਟਰ੍ਸ ਬਾਰ’ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਸੀ, ਇਹ 1947 ਭਾਰਤ ਦੀ ਅਜ਼ਾਦੀ ਤੋਂ ਬਾਅਦ ਵੀ ਕਈ ਦਸ਼ਕਾਂ ਲਈ ਮਸ਼ਹੂਰ ਰਿਹਾ I

ਬ੍ਰਿਟਿਸ਼ ਰਾਜ ਵੇਲੇ ਆਪਣੀ ਚੜਾਈ ਦੇ ਸਮੇਂ ਵਿੱਚ, ਹਾਲ ਹੀ ਦੇ ਸਮੀਖਿਅਕਾਂ ਦੇ ਅਨੁਸਾਰ,”ਜਦੋਂ ਸ਼ਹਿਰ ਆਪਣੇ ਆਪ ਵਿੱਚ “ਰਾਜ ਦੀ ਅਨੰਦ ਰਾਜਧਾਨੀ” ਕਹਾਉਦਾ ਸੀ, ਉਸ ਵੇਲੇ ਹੋਟਲ ਸੇਵੌਯ ਜਾਂ ਤਾਂ ਠਹਿਰਣ ਲਈ (ਜੇਕਰ ਤੁਸੀਂ ਇਸ ਵਿੱਚ ਰਹਿਣ ਦਾ ਖਰਚ ਕਰ ਸਕਦੇ ਹੋ)ਜਾਂ ਦੇਖਣ ਲਈ (ਜੇਕਰ ਤੁਸੀਂ ਇਸ ਵਿੱਚ ਰਹਿਣ ਦਾ ਖਰਚ ਨਹੀਂ ਕਰ ਸਕਦੇ)ਦੀ ਥਾਂ ਹੁੰਦੀ ਸੀ I”[2]

ਸਾਲ 1960 ਤੋਂ ਬਾਅਦ ਹੋਲੀ ਹੋਲੀ ਟੁੱਟ ਭੱਜ ਹੋਣ ਕਾਰਨ ਹੋਟਲ ਨੇ ਆਪਣੀ ਪਹਿਲਾਂ ਵਾਲੀ ਸ਼ਾਨ ਗੁਆਚਣ ਲਗ ਪਈ ਅਤੇ ਸ਼ਹਿਰ ਵਿੱਚ ਨਵੇਂ ਹੋਲ ਵੱਧ ਚੱਲਣ ਲਗ ਪਏ, ਇਸ ਹੋਟਲ ਦੀ ਕਿਸਮਤ ਸਾਲ 2000 ਤੋਂ ਬਾਅਦ ਦੁਬਾਰਾ ਚਮਕੀ ਜਦੋਂ ਇਹ ਆਈਟੀਸੀ ਵੈਲਕਮ ਗਰੁੱਪ ਨੇ ਇਸਨੂੰ ਖਰੀਦਿਆ I[3]

ਇਤਿਹਾਸ[ਸੋਧੋ]

ਮਸੂਰੀ ਵਿੱਚ ਖੁਲ੍ਹਣ ਵਾਲਾ ਪਹਿਲਾਂ ਹੋਟਲ ਸਾਲ 1838 ਵਿੱਚ ਬਣਾਇਆ ਗਿਆ ਸੀ I (ਫੈਨੀ ਇਡਨ, ਜੋਕਿ ਗਰਵਨਰ – ਜਨਰਲ ਲੌ੍ਰਡ ਔਕਲੈਂਡ ਦੀ ਭੈਣ ਨੇ ਮਾਰਚ 17 1838 ਦੇ ਆਪਣੇ ਜਰਨਲ ਵਿੱਚ ਲਿਖਿਆ ਕਿ “ਇਥੇ ਦੇ ਪਹਾੜਾਂ ਤੇ ਇੱਕ ਵੱਡਾ ਹੋਟਲ ਬਣਿਆ ਹੈ, ਜਿਸ ਵਿੱਚ ਸਲੇਟ ਬਿਲਿਅਰਡ ਟੇਬਲ ਵੀ ਹਨ I ਇਸ ਕਿਤਾਬ ਵਿੱਚ ਇਹਨਾਂ ਪਹਾੜਾਂ ਦਾ ਸਕੈਚ ਬਣਾਉਣਾ ਅਸੰਭਵ ਹੈ ਪਰ ਜੇ ਤੁਸੀਂ ਵੇਖਣਾ ਚਾਹੋ ਕਿ ਅਸੀਂ ਕਿੱਥੇ ਹਾਂ ਅਤੇ ਅਸੀਂ ਕੀ ਦੇਖ ਪਾ ਰਹੇ ਹਾਂ, ਤਾਂ ਤੁਹਾਨੂੰ ਇਹ ਹੈਰਾਨਗੀ ਹੋਵੇਗੀ ਕਿ ਕਿਵੇਂ ਹੋਟਲ ਅਤੇ ਸਲੇਟ ਬਿਲਿਅਰਡ ਟੇਬਲ ਇਥੋਂ ਕਿਵੇਂ ਪੂਜੇ I ਇਹਨਾਂ ਨੂੰ ਬਣਾਉਣ ਲਈ ਸਾਰਾ ਸਮਾਨ ਮੈਦਾਨਾਂ ਤੋਂ ਲਿਆਇਆ ਗਿਆ ਹੈ I” ਫ਼ਰਾਮ ਟਾਇਗਰਸ, ਡਰਬਰਸ ਐਂਡ ਕਿੰਗ੍ਸ; ਫੈਨੀ ਇਡੰਸ ਇੰਡਿਯਨ ਜਰਨਲਸ, “ਉਤਾਰਿਆ ਅਤੇ ਸੰਪਾਦਿਤ ਜੈਨੇਟ ਡੰਨਬਰ, ਜੋਨ ਮੁਰੇਯ, ਲੰਦਨ 1988” ਦੁਆਰਾ) I “ਚਾਰਲਸ ਵਿਲੇ” ਹੋਟਲ ਸਾਲ 1861 ਵਿੱਚ ਬਣਿਆ ਗਿਆ Iਸੈਸਿਲ ਡੀ. ਲਿੰਕਨ, ਜੋਕਿ ਲਖਨਊ ਵਿੱਚ ਬੈਰਿਸਟਰ ਸੀ, ਨੇ “ਰੈਵ.ਮੈਡਡੋਕ ਮਸੂਰੀ ਸਕੂਲ” ਦੀ ਜਾਇਦਾਦ ਸਾਲ 1895 ਵਿੱਚ ਹਾਸਲ ਕੀਤੀ I ਉਸਨੇ ਸਕੂਲ ਨੂੰ ਹੱਟਾਕਿ ਸੈਵੌਯ ਅਗਲੇ ਪੰਜ ਸਾਲਾਂ ਵਿੱਚ ਬਣਾਇਆ I ਕਿਉਂਕਿ ਦੇਹਰਾਦੂਨ ਜਾਣ ਵਾਲੀ ਸਕੜ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਸੀ ਇਸ ਲਈ ਵੱਡੇ ਸਤਰ ਤੇ ਐਡਵੱਡਿਅਨ ਫ਼ਰਨੀਚਰ, ਗਰੈਂਡ ਪਿਆਨੋ, ਬਿਲਿਅਰਡ ਟੇਬਲ, ਸਾਈਡਰ ਦੇ ਬੈਰਲ, ਸ਼ੈਮ੍ਪੇਨ ਦੇ ਕਰੇ੍ਟ ਅਤੇ ਹੋਰ ਸਮਾਨ ਬੈਲਗੱਡੀ ਨਾਲ ਪਹਾੜ ਉਪਰ ਲਿਜਾਇਆ ਗਿਆ, ਇਸ ਵਿੱਚ ਔਕ ਦੇ ਟੁਕੜੇ ਵੀ ਸ਼ਾਮਲ ਸੀ ਜਿਹਨਾਂ ਨੂੰ ਬਾਅਦ ਵਿੱਚ ਜੋੜਕੇ ਡਾਇਨਿੰਗ ਹਾਲ ਦਾ ਫ਼ਰਸ਼ ਬਣਾਇਆ ਗਿਆ ਜੋਕਿ ਆਪਣੇ ਅਕਾਰ ਲਈ ਮਸ਼ਹੂਰ ਹੈ I[4]

ਸੈਵੌਯ ਸਾਲ 1902 ਦੀਆਂ ਗਰਮੀਆਂ ਵਿੱਚ ਖੋਲਿਆ ਗਿਆ ਅਤੇ ਇਹ ਸਿਮਲਾ ਦੇ ਦਾ ਸੈਸਿਲ ਅਤੇ ਲਖਨਊ ਦੇ ਕਾਰਲਟਨ ਦੇ ਬਰਾਬਰ ਸੀ I

ਹਵਾਲੇ[ਸੋਧੋ]

  1. Mussoorie 1911.
  2. "High living at the hill station: An ambitious rescue plan is underway for what was once the pleasure capital of the Raj, says Stephen McClarence". telegraph.co.uk. May 12, 2007. Retrieved 17 Feb 2016. {{cite web}}: Check date values in: |date= (help)
  3. "About Fortune The Savoy". cleartrip.com. Retrieved 17 Feb 2016.
  4. "Encountering a '-----' in Hotel Savoy". The Tribune. Retrieved 17 Feb 2016.