ਸੈਕਸ ਅਤੇ ਜੈਂਡਰ ਵਿੱਚ ਫਰਕ
ਸੈਕਸ ਅਤੇ ਜੈਂਡਰ ਵਿੱਚ ਫਰਕ ਸੈਕਸ (ਕਿਸੇ ਵਿਅਕਤੀ ਦੀ ਪ੍ਰਜਨਨ ਪ੍ਰਣਾਲੀ ਦੀ ਅਨੌਟਮੀ, ਅਤੇ ਸੈਕੰਡਰੀ ਸੈਕਸ ਵਿਸ਼ੇਸ਼ਤਾਵਾਂ) ਨੂੰ ਜੈਂਡਰ, ਜੋ ਕਿਸੇ ਵਿਅਕਤੀ ਦੀਆਂ ਸੈਕਸ ਦੇ ਅਧਾਰ ਤੇ ਸਮਾਜਿਕ ਭੂਮਿਕਾਵਾਂ (ਜੈਂਡਰ ਭੂਮਿਕਾ) ਜਾਂ ਅੰਦਰੂਨੀ ਜਾਗਰੂਕਤਾ ਦੇ ਆਧਾਰ ਤੇ ਖ਼ੁਦ ਆਪਣੇ ਜੈਂਡਰ ਦੀ ਨਿੱਜੀ ਪਛਾਣ (ਲਿੰਗ ਪਛਾਣ) ਦਾ ਸੰਕੇਤ ਹੈ, ਨਾਲੋਂ ਵਖਰਾਉਂਦਾ ਹੈ।[1][2] ਕੁਝ ਸਥਿਤੀਆਂ ਵਿੱਚ, ਇੱਕ ਵਿਅਕਤੀ ਦਾ ਨਿਰਧਾਰਤ ਕੀਤਾ ਸੈਕਸ ਅਤੇ ਜੈਂਡਰ ਇਕਸਾਰ ਨਹੀਂ ਹੁੰਦਾ, ਅਤੇ ਵਿਅਕਤੀ ਟਰਾਂਸਜੈਂਡਰ ਹੋ ਸਕਦਾ ਹੈ. ਦੂਜੇ ਮਾਮਲਿਆਂ ਵਿੱਚ, ਕਿਸੇ ਵਿਅਕਤੀ ਦੇ ਸਰੀਰਕ ਜਿਨਸੀ ਲੱਛਣ ਅਜਿਹੇ ਹੋ ਸਕਦੇ ਹਨ ਜੋ ਕਿ ਸੈਕਸ ਨਿਰਧਾਰਨ ਦੇ ਕੰਮ ਨੂੰ ਗੁੰਝਲਦਾਰ ਬਣਾਉਂਦੇ ਹਨ, ਅਤੇ ਵਿਅਕਤੀ ਅੰਤਰਲਿੰਗੀ ਹੋ ਸਕਦਾ ਹੈ।
ਸੈਕਸ ਅਤੇ ਜੈਂਡਰ ਵਿੱਚ ਫਰਕ ਸਰਬਵਿਆਪਕ ਨਹੀਂ ਹੈ। ਆਮ ਬੋਲੀ ਵਿਚ, ਸੈਕਸ ਅਤੇ ਜੈਂਡਰ ਦੋਨੋਂ ਸ਼ਬਦ ਅਕਸਰ ਇੱਕ ਦੂਜੇ ਲਈ ਵਰਤ ਲਏ ਜਾਂਦੇ ਹਨ।[3][4] ਕੁਝ ਡਿਕਸ਼ਨਰੀਆਂ ਅਤੇ ਅਕਾਦਮਿਕ ਵਿਸ਼ਿਆਂ ਵਿੱਚ ਇਨ੍ਹਾਂ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਮਿਲਦੀਆਂ ਹਨ ਹੈ ਜਦਕਿ ਕੁਝ ਅਜਿਹਾ ਨਹੀਂ ਕਰਦੇ।
ਵਿਗਿਆਨੀਆਂ ਵਿੱਚ, ਜਿਨਸੀ ਫਰਕ ਪਦ (ਜੈਂਡਰ ਵਿੱਚ ਫਰਕਾਂ ਦੀ ਤੁਲਨਾ ਵਿੱਚ) ਆਮ ਤੌਰ ਤੇ ਜਿਨਸੀ ਚੋਣ ਦੇ ਨਤੀਜੇ ਵਜੋਂ ਆਉਣ ਵਾਲੇ ਜਿਨਸੀ ਤੌਰ ਤੇ ਦੋਰੂਪੀ ਗੁਣਾਂ ਤੇ ਲਾਗੂ ਹੁੰਦਾ ਹੈ। [5][6]
ਲਿੰਗ ਜੀਵ ਵਿਗਿਆਨ ਵਿੱਚ ਜੱਦੀ ਲੱਛਣਾਂ ਦੇ ਸੰਯੋਜਨ ਅਤੇ ਮਿਸ਼ਰਣ ਦਾ ਇੱਕ ਅਮਲ ਹੈ ਜੋ ਕਿਸੇ ਜੀਵ ਦੇ ਨਰ ਜਾਂ ਮਾਦਾ (ਜੀਵ ਦਾ ਲਿੰਗ) ਹੋਣਾ ਨਿਰਧਾਰਤ ਕਰਦਾ ਹੈ।[1] ਇਹ ਸਜੀਵਾਂ ਵਿਚਕਾਰ ਆਮ ਪ੍ਰਜਣਨ ਦੀ ਇੱਕ ਕਿਸਮ ਹੈ। ਸੰਭੋਗ ਦੌਰਾਨ ਵਿਸ਼ੇਸ਼ ਕੋਸ਼ਿਕਾਵਾਂ (ਗੈਮੀਟ) ਦੇ ਮਿਲਣ ਨਾਲ ਜਿਸ ਨਵੇਂ ਜੀਵ ਦਾ ਜਨਮ ਹੁੰਦਾ ਹੈ, ਉਸ ਵਿੱਚ ਮਾਤਾ ਪਿਤਾ ਦੋਨਾਂ ਦੇ ਲੱਛਣ ਹੁੰਦੇ ਹਨ। ਗੈਮੀਟ ਰੂਪ ਅਤੇ ਸਰੂਪ ਵਿੱਚ ਬਰਾਬਰ ਹੋ ਸਕਦੇ ਹਨ ਪਰ ਮਨੁੱਖਾਂ ਵਿੱਚ ਨਰ ਗੈਮੀਟ (ਸ਼ੁਕਰਾਣੂ) ਛੋਟਾ ਹੁੰਦਾ ਹੈ ਜਦੋਂ ਕਿ ਮਾਦਾ ਗੈਮੀਟ (ਅੰਡਾਣੂ) ਵੱਡਾ ਹੁੰਦਾ ਹੈ।
ਤਿਤਲੀਆਂ ਉਨ੍ਹਾਂ ਪ੍ਰਾਣੀਆਂ ਵਿੱਚੋਂ ਹਨ ਜਿਹੜੇ ਜਾਨਵਰ ਆਪਸ ਵਿੱਚ ਸੰਭੋਗ ਨਾਲ ਪ੍ਰਜਣਨ ਕਰਦੇ ਹਨ।
ਨਰ ਗੈਮੀਟ (ਸ਼ੁਕਰਾਣੂ) ਮਾਦਾ ਗੈਮੀਟ (ਅੰਡਾਣੂ) ਨੂੰ ਗ੍ਰ੍ਭਿਤ ਕਰ ਰਿਹਾ ਹੈ ਜੀਵ ਦਾ ਲਿੰਗ ਇਸ ਉੱਤੇ ਨਿਰਭਰ ਕਰਦਾ ਹੈ ਕਿ ਉਹ ਕਿਹੜਾ ਗੈਮੀਟ ਪੈਦਾ ਕਰਦਾ ਹੈ। ਨਰ ਗੈਮੀਟ ਪੈਦਾ ਕਰਨ ਵਾਲਾ ਨਰ ਅਤੇ ਮਾਦਾ ਗੈਮੀਟ ਪੈਦਾ ਕਰਨ ਵਾਲਾ ਮਾਦਾ ਕਹਾਂਦਾ ਹੈ। ਕਈ ਜੀਵ ਇਕੱਠੇ ਦੋਨੋਂ ਪੈਦਾ ਕਰਦੇ ਹੈ ਜਿਵੇਂ ਕੁੱਝ ਮਛਲੀਆਂ।
ਹਵਾਲੇ
[ਸੋਧੋ]- ↑ Prince, Virginia. 2005. "Sex vs. Gender." International Journal of Transgenderism. 8(4).
- ↑ Neil R., Carlson (2010). Psychology: The science of behavior. Fourth Canadian edition. Pearson. pp. 140–141. ISBN 978-1-57344-199-5.
- ↑ Udry, J. Richard (November 1994). "The Nature of Gender" (PDF). Demography. 31 (4): 561–573. doi:10.2307/2061790. JSTOR 2061790. PMID 7890091. Archived from the original (PDF) on 2016-03-04. Retrieved 2017-12-04.
{{cite journal}}
: Unknown parameter|dead-url=
ignored (|url-status=
suggested) (help) - ↑ Haig, David (April 2004). "The Inexorable Rise of Gender and the Decline of Sex: Social Change in Academic Titles, 1945–2001" (PDF). Archives of Sexual Behavior. 33 (2): 87–96. doi:10.1023/B:ASEB.0000014323.56281.0d. PMID 15146141. Archived from the original (PDF) on 25 May 2011.
{{cite journal}}
: Unknown parameter|dead-url=
ignored (|url-status=
suggested) (help) - ↑ Mealey, L. (2000). Sex differences. NY: Academic Press.
- ↑ Geary, D. C. (2009) Male, Female: The Evolution of Human Sex Differences. Washington, D.C.: American Psychological Association