ਸਮੱਗਰੀ 'ਤੇ ਜਾਓ

ਸੈੱਲ ਥਿਊਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੀਲੇ ਧੱਬੇ ਵਾਲੇ ਨਿਊਕਲੀਆਈ ਵਾਲੇ ਇਨਸਾਨੀ ਕੈਂਸਰ ਸੈੱਲ। ਕੇਂਦਰ ਵਾਲੇ ਅਤੇ ਸੱਜੇ ਪਾਸੇ ਵਾਲੇ ਸੈੱਲ ਇੰਟਰਫੇਜ਼ ਵਿੱਚ ਹਨ, ਇਸਲਈ ਸਾਰੇ ਦੇ ਸਾਰੇ ਨਿਊਕਲੀਆਇ ਦਾ ਨਾਮਕਰਨ ਕੀਤਾ ਗਿਆ ਹੈ। ਖੱਬੇ ਪਾਸੇ ਵਾਲੇ ਸੈੱਲ ਮੀਟੋਸਿਸ ਰਾਹੀਂ ਗੁਜ਼ਰ ਰਹੇ ਹਨ ਅਤੇ ਇਹਨਾਂ ਦਾ ਡੀ.ਐੱਨ.ਏ. ਸੰਘਣਾ ਹੈ

ਜੀਵ ਵਿਗਿਆਨ ਵਿੱਚ, ਸੈੱਲ ਥਿਊਰੀ ਇੱਕ ਵਿਗਿਆਨਿਕ ਥਿਊਰੀ ਹੈ ਜੋ ਸੈੱਲਾਂ ਦੀਆਂ ਵਿਸ਼ੇਸ਼ਤਾਵਾਂ ਦਰਸਾਉਂਦੀ ਹੈ। ਸੈੱਲ ਸਾਰੇ ਜੀਵਾਂ ਵਿੱਚ ਬਣਤਰ ਦੀ ਬੁਨਿਆਦੀ ਇਕਾਈ ਹੁੰਦੇ ਹਨ ਅਤੇ ਪੁਨਰ-ਪੈਦਾਵਾਰ ਦੀ ਬੁਨਿਆਦੀ ਇਕਾਈ ਵੀ ਹੁੰਦੇ ਹਨ। ਸਮਾਂ ਬੀਤਣ ਨਾਲ ਸੂਖਮ-ਦਰਸ਼ੀ ਵਿੱਚ ਨਿਰੰਤਰ ਸੁਧਾਰਾਂ ਦੇ ਸਦਕਾ, ਮੈਗਨੀਫੀਕੇਸ਼ਨ (ਵੱਡਾ ਕਰਕੇ ਦੇਖਣ) ਤਕਨੀਕਾਂ 17ਵੀਂ ਸਦੀ ਵਿੱਚ ਹੀ ਸੈੱਲਾਂ ਨੂੰ ਖੋਜਣ ਲਈ ਜਰੂਰੀ ਮਾਤਰਾ ਵਿੱਚ ਵਿਕਸਿਤ ਹੋ ਗਈਆਂ ਸਨ। ਇਸ ਖੋਜ ਦਾ ਜਿਆਦਾਤਰ ਸਿਹਰਾ ਰਾਬਰਟ ਹੁੱਕ ਨੂੰ ਜਾਂਦਾ ਹੈ, ਅਤੇ ਇਸ ਖੋਜ ਨੇ ਸੈੱਲਾਂ ਦੇ ਵਿਗਿਆਨਿਕ ਅਧਿਐਨ ਦੀ ਸ਼ੁਰੂਆਤ ਕੀਤੀ, ਜਿਸਨੂੰ ਸੈੱਲ ਜੀਵ ਵਿਗਿਆਨ ਜਾਂ ਸੈੱਲ ਬਾਇਲੋਜੀ ਵੀ ਕਿਹਾ ਜਾਂਦਾ ਹੈ। ਇੱਕ ਸਦੀ ਬਾਦ, ਵਿਗਿਆਨਕਾਂ ਵਿਚਕਾਰ ਸੈੱਲਾਂ ਬਾਰੇ ਕਈ ਬਹਿਸਾਂ ਛਿੜੀਆਂ। ਇਹਨਾਂ ਬਹਿਸਾਂ ਵਿੱਚੋਂ ਜਿਆਦਾਤਰ ਵਿੱਚ ਸੈੱਲਾਂ ਦੀ ਪੁਨਰ-ਪੈਦਾਵਾਰ ਦੀ ਫਿਤਰਤ ਸ਼ਾਮਿਲ ਸੀ ਅਤੇ ਜਿੰਦਗੀ ਦੀ ਇੱਕ ਬੁਨਿਆਦੀ ਇਕਾਈ ਦੇ ਰੂਪ ਵਿੱਚ ਸੈੱਲਾਂ ਦਾ ਵਿਚਾਰ ਸ਼ਾਮਿਲ ਸੀ। ਸੈੱਲ ਥਿਊਰੀ ਅੰਤ ਨੂੰ 1838 ਵਿੱਚ ਫਾਰਮੂਲਾ-ਬੱਧ ਕੀਤੀ ਗਈ। ਇਸਦਾ ਜਿਆਦਾਤਰ ਸ਼੍ਰੇਅ ਆਮਤੌਰ ਤੇ ਮੈਥੀਅਸ ਸ਼ਲੇਡਨ ਅਤੇ ਥਿਓਡਰ ਸ਼ਵਾੱਨ ਨੂੰ ਜਾਂਦਾ ਹੈ। ਫੇਰ ਵੀ, ਰਡਲਫ ਵਿਰਚੋਵ ਵਰਗੇ ਕਈ ਹੋਰ ਵਿਗਿਆਨਿਕਾਂ ਨੇ ਵੀ ਥਿਊਰੀ ਵਿੱਚ ਯੋਗਦਾਨ ਪਾਇਆ। ਸੈੱਲ ਥਿਊਰੀ ਜੀਵ ਵਿਗਿਆਨ ਦੀ ਬੁਨਿਆਦ ਬਣ ਗਈ ਹੈ ਅਤੇ ਇਹ ਸੈੱਲਾਂ ਦੇ ਕੰਮ ਦੀ ਵਿਸ਼ਾਲ ਪੱਧਰ ਤੇ ਸਵੀਕਾਰ ਕੀਤੀ ਜਾਣ ਵਾਲੀ ਵਿਆਖਿਆ ਹੈ।

ਸੈੱਲ ਥਿਊਰੀ ਪ੍ਰਤਿ ਤਿੰਨ ਸਿਧਾਂਤ ਹੇਠਾਂ ਦਰਸਾਏ ਗਏ ਹਨ:

  1. ਸਾਰੇ ਜੀਵਨ ਪ੍ਰਾਣੀਆਂ ਦੇ ਸਰੀਰ ਇੱਕ ਜਾਂ ਇੱਕ ਤੋਂ ਜਿਆਦਾ ਸੈੱਲਾਂ ਨਾਲ ਬਣੇ ਹੁੰਦੇ ਹਨ।
  2. ਜੀਵ ਸਰੀਰਾਂ ਵਿੱਚ ਢਾਂਚੇ ਅਤੇ ਬਣਤਰ ਦੀ ਬੁਨਿਆਦੀ ਇਕਾਈ ਸੈੱਲ ਹੁੰਦੀ ਹੈ।
  3. ਸੈੱਲ, ਪੂਰਵ-ਮੌਜੂਦ ਸੈੱਲਾਂ ਤੋਂ ਬਣਦੇ ਹਨ।

ਸੂਖ਼ਮ-ਦਰਸ਼ੀਆਂ

[ਸੋਧੋ]

ਸੈੱਲਾਂ ਦੀ ਖੋਜ

[ਸੋਧੋ]
  • 1675 ਵਿੱਚ ਸੂਖਮ ਦਰਸ਼ੀ ਦੇ ਸ਼ੌਕੀਨ ਇੱਕ ਡੱਚ ਵਪਾਰੀ ਐਂਟਸ ਵਾਨ ਲਿਵਨ ਹੁੱਕ ਨੇ ਜਿੰਦਾ ਸੈੱਲ ਲੱਭਿਆ।
  • 1838 ਵਿੱਚ ਇੱਕ ਜਰਮਨ ਬਨਸਪਤੀ ਵਿਗਿਆਨੀ ਐਮ. ਜੇ. ਸੀਲਡਨ ਨੇ ਐਲਾਨ ਕੀਤਾ ਕਿ ਸਾਰੇ ਪੌਦੇ ਸੈੱਲਾਂ ਤੋਂ ਬਣੇ ਹਨ।
  • 1839 ਵਿੱਚ ਬ੍ਰਿਟਿਸ਼ ਜੀਵ-ਵਿਗਿਆਨੀ ਥਿਉਡਰ ਸਵਾਨ ਨੇ ਖੁਲਾਸਾ ਕੀਤਾ ਕਿ ਸਾਰੇ ਜੀਵ ਵੀ ਸੈੱਲਾਂ ਤੋਂ ਬਣੇ ਹਨ।
  • ਜਰਮਨ ਰੋਗ-ਵਿਗਿਆਨੀ ਰਡੌਫ ਵਿਰਚਾਉ ਨੇ 1855 ਵਿੱਚ ਸੈੱਲ ਥਿਊਰੀ ਨੇ ਦੱਸਿਆ ਕਿ ਸਾਰੇ ਜੀਵਤ ਪ੍ਰਾਣੀ (ਜੀਵ ਅਤੇ ਪੌਦੇ) ਸੈੱਲਾਂ ਤੋਂ ਬਣੇ ਹਨ, ਸੈੱਲਾਂ ਦੀ ਦੇਣ ਹਨ ਅਤੇ ਸਾਰੇ ਸੈੱਲ ਪਹਿਲਾਂ ਮੌਜੂਦ ਸੈੱਲਾਂ ਤੋਂ ਪੈਦਾ ਹੁੰਦੇ ਹਨ।

ਅਜੋਕੀ ਵਿਆਖਿਆ

[ਸੋਧੋ]

ਸੈੱਲ ਥਿਊਰੀ ਦਾ ਅਜੋਕਾ ਰੂਪ

[ਸੋਧੋ]

ਸੈੱਲ ਥਿਊਰੀ ਵਿੱਚ ਵਿਰੋਧੀ ਸੰਕਲਪ: ਇਤਿਹਾਸ ਅਤੇ ਪਿਛੋਕੜ

[ਸੋਧੋ]

ਮੈਂਬਰੇਨ ਦੀ ਉਤਪਤੀ ਅਤੇ ਵਿਸ਼ਾਲ ਫੇਜ਼ ਥਿਊਰੀਆਂ

[ਸੋਧੋ]

ਸਥਿਰ-ਅਵਸਥਾ ਮੈਂਬਰੇਨ ਪੰਪ ਸੰਕਲਪ ਦਾ ਜਨਮ

[ਸੋਧੋ]

ਵਿਸ਼ਾਲ ਫੇਜ਼ ਥਿਊਰੀਆਂ ਦਾ ਪੁਨਰ-ਜਨਮ

[ਸੋਧੋ]

ਸੈੱਲਾਂ ਦੀਆਂ ਕਿਸਮਾਂ

[ਸੋਧੋ]

ਇਹ ਵੀ ਦੇਖੋ

[ਸੋਧੋ]