ਸਮੱਗਰੀ 'ਤੇ ਜਾਓ

ਰਾਬਰਟ ਹੁੱਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਬਰਟ ਹੁੱਕ FRS ( /hʊk/ ; 18 ਜੁਲਾਈ 1635 – 3 ਮਾਰਚ 1703) [1] ਇੱਕ ਵਿਗਿਆਨੀ, ਕੁਦਰਤੀ ਦਾਰਸ਼ਨਿਕ ਅਤੇ ਆਰਕੀਟੈਕਟ ਵਜੋਂ ਸਰਗਰਮ ਇੱਕ ਅੰਗਰੇਜ਼ੀ ਪੌਲੀਮੈਥ ਸੀ, ਜਿਸਨੂੰ 1665 ਵਿੱਚ ਖ਼ੁਦ ਬਣਾਈ ਖ਼ੁਰਦਬੀਨ ਦੀ ਵਰਤੋਂ ਕਰਕੇ ਸੂਖਮ ਜੀਵਾਂ ਦੀ ਖੋਜ ਕਰਨ ਵਾਲੇ ਪਹਿਲੇ ਦੋ ਵਿਗਿਆਨੀਆਂ ਵਿੱਚੋਂ ਇੱਕ ਹੋਣ ਦਾ ਮਾਣ ਪ੍ਰਾਪਤ ਹੈ। [2] ਦੂਜਾ ਵਿਗਿਆਨੀ 1674 ਵਿੱਚ ਐਂਟੋਨੀ ਵੈਨ ਲੀਉਵੇਨਹੋਕ ਸੀ।[3] [4] [5] [6] ਜਵਾਨੀ ਵਿੱਚ ਇੱਕ ਗ਼ਰੀਬ ਵਿਗਿਆਨਕ ਖੋਜੀ, ਜਿਸ ਨੇ 1666 ਦੀ ਲੰਡਨ ਦੀ ਮਹਾਨ ਅੱਗ ਤੋਂ ਬਾਅਦ ਅੱਧੇ ਤੋਂ ਵੱਧ ਆਰਕੀਟੈਕਚਰਲ ਸਰਵੇਖਣ ਕਰਕੇ ਦੌਲਤ ਅਤੇ ਮਾਣ ਪਾਇਆ। ਹੁੱਕ ਰਾਇਲ ਸੋਸਾਇਟੀ ਦਾ ਮੈਂਬਰ ਵੀ ਸੀ ਅਤੇ 1662 ਤੋਂ ਇਸ ਦੇ ਪ੍ਰਯੋਗਾਂ ਦਾ ਕਿਊਰੇਟਰ ਸੀ। ਉਹ ਗਰੇਸ਼ਮ ਕਾਲਜ ਵਿੱਚ ਜਿਓਮੈਟਰੀ ਦਾ ਪ੍ਰੋਫ਼ੈਸਰ ਵੀ ਸੀ।

ਭੌਤਿਕ ਵਿਗਿਆਨੀ ਰੌਬਰਟ ਬੋਇਲ ਦੇ ਸਹਾਇਕ ਵਜੋਂ, ਹੁੱਕ ਨੇ ਗੈਸ ਨਿਯਮ 'ਤੇ ਬੋਇਲ ਦੇ ਪ੍ਰਯੋਗਾਂ ਵਿੱਚ ਵਰਤੇ ਗਏ ਵੈਕਿਊਮ ਪੰਪ ਬਣਾਏ, ਅਤੇ ਖ਼ੁਦ ਪ੍ਰਯੋਗ ਕੀਤੇ। 1673 ਵਿੱਚ, ਹੁੱਕ ਨੇ ਸਭ ਤੋਂ ਪਹਿਲਾ ਗ੍ਰੇਗੋਰੀਅਨ ਟੈਲੀਸਕੋਪ ਬਣਾਇਆ, ਅਤੇ ਫਿਰ ਉਸਨੇ ਮੰਗਲ ਅਤੇ ਜੁਪੀਟਰ ਗ੍ਰਹਿਆਂ ਦੇ ਗੇੜੇ ਦੇਖੇ। ਹੁੱਕ ਦੀ 1665 ਦੀ ਕਿਤਾਬ ਮਾਈਕਰੋਗ੍ਰਾਫੀਆ, ਜਿਸ ਵਿੱਚ ਉਸਨੇ " ਸੈੱਲ " ਸ਼ਬਦ ਦੀ ਘਾੜਤ ਘੜੀ, ਨੇ ਸੂਖਮ ਖੋਜਾਂ ਨੂੰ ਹੁਲਾਰਾ ਦਿੱਤਾ। [7] <re>Gest, Howard (Summer 2009). "Homage to Robert Hooke (1635–1703): New insights from the recently discovered Hooke folio"". Perspect Biol Med. 52: 392–399. doi:10.1353/pbm.0.0096. PMID 19684374.Gest, Howard (Summer 2009). "Homage to Robert Hooke (1635–1703): New insights from the recently discovered Hooke folio"". Perspect Biol Med. 52 (3): 392–399. doi:10.1353/pbm.0.0096. PMID 19684374. S2CID 38598026.</ref> ਆਪਟਿਕਸ ਵਿੱਚ, ਖ਼ਾਸ ਤੌਰ 'ਤੇ ਪ੍ਰਕਾਸ਼ ਰਿਫ੍ਰੈਕਸ਼ਨ, ਵਿੱਚ ਖੋਜ ਕਰਦੇ ਹੋਏ ਉਸਨੇ ਪ੍ਰਕਾਸ਼ ਦੀ ਤਰੰਗ ਥਿਊਰੀ ਦਾ ਅਨੁਮਾਨ ਲਗਾਇਆ। ਅਤੇਗਰਮੀ ਨਾਲ਼ ਪਦਾਰਥ ਦਾ ਫੈਲਣਾ , ਵੱਡੀ ਦੂਰੀ 'ਤੇ ਛੋਟੇ ਕਣਾਂ ਤੋਂ ਮਿਲ਼ ਕੇ ਹਵਾ ਦੀ ਰਚਨਾ, ਅਤੇ ਊਰਜਾ ਦੇ ਰੂਪ ਵਿੱਚ ਗਰਮੀ ਉਸਦੀ ਪਹਿਲੀ ਰਿਕਾਰਡ ਵਿੱਚ ਆਈ ਪਰਿਕਲਪਨਾ ਹੈ।

ਜੀਵਨ ਅਤੇ ਕੰਮ

[ਸੋਧੋ]
ਹੁੱਕ ਦਾ ਮਾਈਕ੍ਰੋਸਕੋਪ, ਮਾਈਕ੍ਰੋਗ੍ਰਾਫੀਆ ਵਿੱਚ ਨਕਾਸ਼ੀ ਤੋਂ
  1. Singer, B. R. (July 1976). "Robert Hooke on Memory, Association and Time Perception (1)". Notes and Records of the Royal Society of London. 31: 115–131. doi:10.1098/rsnr.1976.0003. JSTOR 531553. PMID 11609928. Hooke died on 3 March 1702/3
  2. "Robert Hooke - Biography, Facts and Pictures". FamousScientists.org. Retrieved 2022-12-13.
  3. "Antonie van Leeuwenhoek | Biography, Discoveries, & Facts | Britannica". www.britannica.com (in ਅੰਗਰੇਜ਼ੀ). Retrieved 2023-03-09.
  4. Lane, Nick (2015-04-19). "The unseen world: reflections on Leeuwenhoek (1677) 'Concerning little animals'". Philosophical Transactions of the Royal Society B. 370 (1666): 20140344. ISSN 1471-2970. OCLC 01403239 – via PubMed Central.
  5. Gest, Howard (May 2004). "The discovery of microorganisms by Robert Hooke and Antoni van Leeuwenhoek, Fellows of The Royal Society". Notes Rec R Soc Lond. 58: 187–201. doi:10.1098/rsnr.2004.0055. PMID 15209075.
  6. Gest, Howard (Summer 2009). "Homage to Robert Hooke (1635–1703): New insights from the recently discovered Hooke folio"". Perspect Biol Med. 52: 392–399. doi:10.1353/pbm.0.0096. PMID 19684374.
  7. Gest, Howard (May 2004). "The discovery of microorganisms by Robert Hooke and Antoni van Leeuwenhoek, Fellows of The Royal Society". Notes Rec R Soc Lond. 58: 187–201. doi:10.1098/rsnr.2004.0055. PMID 15209075.Gest, Howard (May 2004). "The discovery of microorganisms by Robert Hooke and Antoni van Leeuwenhoek, Fellows of The Royal Society". Notes Rec R Soc Lond. 58 (2): 187–201. doi:10.1098/rsnr.2004.0055. PMID 15209075. S2CID 8297229.