ਸਮੱਗਰੀ 'ਤੇ ਜਾਓ

ਸੋਨ ਚਿੜੀਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੋਨ ਸੋਨੇ ਨੂੰ ਕਹਿੰਦੇ ਹਨ। ਸਿਰ ਦੇ ਵਾਲਾਂ ਨੂੰ ਪਕੜ ਵਿਚ ਰੱਖਣ ਲਈ ਅਤੇ ਸਿੰਗਾਰਨ ਲਈ ਲਾਉਣ ਵਾਲੇ ਸੋਨੇ ਦੇ ਬਣੇ ਕਲਿਪਾਂ ਨੂੰ ਸੋਨ ਚਿੜੀਆਂ ਕਹਿੰਦੇ ਹਨ। ਸੋਨ ਚਿੜੀਆਂ ਵਿਆਹੀਆਂ ਹੋਈਆਂ ਲੜਕੀਆਂ ਹੀ ਪਾਉਂਦੀਆਂ ਸਨ। ਸਿਰ ਤੇ ਦੋ ਲਾਈਆਂ ਜਾਂਦੀਆਂ ਸਨ। ਇਕ ਸਿਰ ਦੇ ਖੱਬੇ ਪਾਸੇ, ਇਕ ਸਿਰ ਦੇ ਸੱਜੇ ਪਾਸੇ | ਸੋਨ ਚਿੜੀਆਂ ਨਿੱਤ ਦੇ ਵਰਤੋਂ ਵਾਲਾ ਗਹਿਣਾ ਨਹੀਂ ਸੀ। ਇਹ ਸਿਰਫ਼ ਵਿਆਹ ਸ਼ਾਦੀਆਂ, ਖੁਸ਼ੀ ਦੇ ਸਮਾਗਮਾਂ, ਤੀਆਂ ਦੇ ਤਿਉਹਾਰ ਅਤੇ ਹੋਰ ਤਿਉਹਾਰਾਂ ਸਮੇਂ ਲਾਈਆਂ ਜਾਂਦੀਆਂ ਸਨ। ਹੁਣ ਸਿਰ ਦੇ ਵਾਲਾਂ ਵਿਚ ਸਨ ਦੇ ਗਹਿਣੇ ਪਾਉਣ ਦਾ ਰਿਵਾਜ ਹੀ ਖ਼ਤਮ ਹੋ ਗਿਆ ਹੈ। ਇਸ ਲਈ ਹੁਣ ਸੋਨ ਚਿੜੀਆਂ ਕੋਈ ਵੀ ਇਸਤਰੀ ਨਹੀਂ ਪਾਉਂਦੀ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.