ਸੋਰਾ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੋਰਾ
𑃐𑃚𑃝
ਸਾਵਾਰਾ
ਇਲਾਕਾਭਾਰਤ
ਨਸਲੀਅਤਸੋਰਾ
ਮੂਲ ਬੁਲਾਰੇ
2,50,000
ਭਾਸ਼ਾਈ ਪਰਿਵਾਰ
ਆਸਟਰੋ-ਏਸ਼ੀਆਟਿਕ
ਲਿਖਤੀ ਪ੍ਰਬੰਧਸੋਰਾ ਸੋਮਪੈਂਗ, ਓਡੀਆ, ਲਾਤੀਨੀ, ਤੇਲਗੂ
ਬੋਲੀ ਦਾ ਕੋਡ
ਆਈ.ਐਸ.ਓ 639-3srb

ਸੋਰਾ ਭਾਸ਼ਾ ਆਸਟ੍ਰੋਏਸ਼ੀਆਟਿਕ ਭਾਸ਼ਾਈ ਪਰਿਵਾਰ ਵਿੱਚੋਂ ਹੈ। ਇਹ ਮੁੰਡਾ ਭਾਸ਼ਾਵਾਂ ਦਾ ਹੀ ਹਿੱਸਾ ਹੈ ਜਿਸ ਵਿੱਚ ਸੋਰਾ ਨਾਲ ਮਿਲਦੀਆਂ-ਜੁਲਦੀਆਂ ਬਾਕੀ ਕਬਾਇਲੀ ਭਾਸ਼ਾਵਾਂ ਵੀ ਸ਼ਾਮਿਲ ਹਨ। ਸੋਰਾ ਇੱਕ ਵਿਲੱਖਣ ਭਾਸ਼ਾ ਹੈ, ਕਿਉਂ ਕਿ ਇਸ ਤੇ ਇੰਡੋ-ਆਰੀਆਈ ਭਾਸ਼ਾ ਓਡ਼ੀਆ ਅਤੇ ਦ੍ਰਵਿਡ਼ ਭਾਸ਼ਾ ਤੇਲਗੂ ਦਾ ਪ੍ਰਭਾਵ ਹੈ, ਸੋਰਾ ਭਾਸ਼ਾ ਦੱਖਣ-ਪੂਰਬੀ ਏਸ਼ੀਆ ਦੀਆਂ ਭਾਸ਼ਾਵਾਂ ਨਾਲ ਵਧੇਰੇ ਮਿਲਦੀ-ਜੁਲਦੀ ਭਾਸ਼ਾ ਹੈ ਜਿਵੇਂ ਕਿ ਕੰਬੋਡੀਆ ਵਿੱਚ ਖ਼ਮੇਰ ਭਾਸ਼ਾ ਨਾਲ। ਇਸ ਤੋਂ ਇਲਾਵਾ, ਸੋਰਾ ਵਿੱਚ ਬਹੁਤ ਘੱਟ ਰਸਮੀ ਸਾਹਿਤ ਹੈ ਪਰੰਤੂ ਇਸ ਵਿੱਚ ਲੋਕਾਂ ਦੀਆਂ ਕਹਾਣੀਆਂ ਅਤੇ ਪਰੰਪਰਾਵਾਂ ਦੀ ਭਰਪੂਰਤਾ ਹੈ। ਉਨ੍ਹਾਂ ਦੇ ਬਹੁਤੇ ਪਾਸਵਾਨਾਂ ਦਾ ਗਿਆਨ ਮੌਖਿਕ ਪਰੰਪਰਾ ਦਾ ਹੈ। ਮੁੰਡਾ ਪਰਿਵਾਰ ਵਿੱਚ ਹੋਰ ਭਾਸ਼ਾਵਾਂ ਦੇ ਮੁਕਾਬਲੇ, ਸੋਰਾ ਕਬੀਲੇ ਦੇ ਅੰਦਰ ਤੇਜ਼ੀ ਨਾਲ ਘੱਟ ਰਹੀ ਹੈ। ਵਧੇਰੇ ਬੋਲਣ ਵਾਲੇ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਵਿੱਚ ਮਿਲਦੇ ਹਨ ਪਰ ਕੁਝ ਛੋਟੇ ਭਾਈਚਾਰੇ ਮੱਧ ਪ੍ਰਦੇਸ਼, ਤਮਿਲ ਨਾਡੂ ਅਤੇ ਬਿਹਾਰ ਵਿੱਚ ਵੀ ਨਿਵਾਸ ਕਰਦੇ ਹਨ।

ਲਿਖਣ ਦਾ ਢੰਗ[ਸੋਧੋ]

ਸੋਰਾ ਭਾਸ਼ਾ ਨੂੰ ਲਿਖਣ ਲਈ ਵੱਖ-ਵੱਖ ਢੰਗ ਹਨ। ਇਨ੍ਹਾ ਵਿੱਚੋਂ ਇੱਕ ਨੂੰ ਸੋਰਾ ਸੋਮਪੈਂਗ ਕਿਹਾ ਜਾਂਦਾ ਹੈ, ਇਹ ਸਥਾਨਕ ਲਿਖਤੀ ਢੰਗ ਹੈ ਜਿਸਨੂੰ ਸੋਰਾ ਭਾਸ਼ਾ ਲਈ ਬਣਾਇਆ ਗਿਆ ਸੀ। ਇਸਨੂੰ 1936 ਵਿੱਚ ਮਾਂਗੇਈ ਗੋਮਾਂਗੋ ਦੁਆਰਾ ਵਿਕਸਿਤ ਕੀਤਾ ਗਿਆ ਸੀ।

Sora Sompeng script with white background.jpg

ਸੋਰਾ ਨੂੰ ਓਡੀਸ਼ਾ ਦੇ ਦੋਵੇਂ ਭਾਸ਼ਾਵਾਂ ਨੂੰ ਜਾਣਨ ਵਾਲਿਆਂ ਵੱਲੋਂ ਓਡ਼ੀਆ ਅੱਖਰਾਂ 'ਚ ਵੀ ਲਿਖਿਆ ਜਾਂਦਾ ਹੈ।

Oriya cons.gif

ਇਸ ਤਰ੍ਹਾਂ ਹੀ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਰਹਿਣ ਵਾਲਿਆਂ ਦੁਆਰਾ ਇਸਨੂੰ ਤੇਲਗੂ ਲਿਪੀ ਵਿੱਚ ਵਰਤਿਆ ਜਾਂਦਾ ਹੈ।

Telugu script on patterned background.gif

ਜੋ ਆਮ ਵਰਤਿਆ ਜਾਣ ਵਾਲਾ ਢੰਗ ਹੈ, ਉਹ ਲਾਤੀਨੀ ਲਿਪੀ ਵਾਲਾ ਹੈ। ਆਮ ਤੌਰ 'ਤੇ ਇਹੀ ਢੰਗ ਵਧੇਰੇ ਵਰਤਿਆ ਜਾਂਦਾ ਹੈ।

ਹਵਾਲੇ[ਸੋਧੋ]

ਬਾਹਰੀ ਕਡ਼ੀਆਂ[ਸੋਧੋ]