ਸਮੱਗਰੀ 'ਤੇ ਜਾਓ

ਸੌੜੀਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੌੜੀਆਂ
ਦੇਸ਼ India
ਰਾਜਪੰਜਾਬ
ਜ਼ਿਲ੍ਹਾਅੰਮ੍ਰਿਤਸਰ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਸੌੜੀਆਂ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਜੋ ਅੰਮ੍ਰਿਤਸਰ ਤੋਂ 30 ਕੁ ਕਿਲੋਮੀਟਰ ਦੂਰ ਲੋਪੋਕੇ-ਚੋਗਾਵਾ ਦੇ ਉੱਤਰ-ਪੂਰਬ ਵੱਲ ਸਥਿਤ ਹੈ। ਸੌੜੀਆਂ ਪਿੰਡ ਵਿੱਚ ਪੁਰਾਤਨ ਮਸਜਿਦ, ਸ਼ਿਵ ਦੁਆਲਾ 'ਤੇ ਇੱਕ ਦਰਗਾਹ ਹੈ। ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ, ਜਲ-ਘਰ ਤੇ ਪਸ਼ੂ ਹਸਪਤਾਲ ਦੀ ਸਹੂਲਤ ਹੈ।

ਇਤਿਹਾਸਕ ਪਿਛੋਕੜ

[ਸੋਧੋ]

ਕਿਹਾ ਜਾਂਦਾ ਹੈ ਕਿ ਪਿੰਡ ਦਾ ਪੁਰਾਣਾ ਸੂਰੀਆ ਸੀ ਜੋ ਮੁਗ਼ਲ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਦੇ ਅਹਿਲਕਾਰਾਂ ਨੇ ਰੱਖਿਆ ਸੀ। ਸੌੜੀਆਂ ਨਾਂ ਬਾਰੇ ਇਹ ਧਾਰਨਾ ਪ੍ਰਚੱਲਿਤ ਹੈ ਕਿ ਇਸ ਪਿੰਡ ਦੀਆਂ ਗਲੀਆਂ ਭੀੜੀਆਂ ਅਤੇ ਬਾਜ਼ਾਰ ਦੇ ਤੰਗ ਹੋਣ ਕਾਰਨ ਇਸ ਦਾ ਨਾਮ ਸੌੜੀਆਂ ਪੈ ਗਿਆ। ਪਿੰਡ ਵਿੱਚ ਹੁਣ ਵੀ ਮੁਗ਼ਲ ਕਾਲ ਦੀਆਂ ਕਈ ਇਮਾਰਤਾਂ ਮੌਜੂਦ ਹਨ। ਇਨ੍ਹਾਂ ਵਿੱਚ ਖਸਤਾ ਹਾਲ ਮਸਜਿਦਾਂ ਅਤੇ ਹੁਜ਼ਰੇ ਆਦਿ ਸ਼ਾਮਿਲ ਹਨ। ਠਾਕੁਰਦੁਆਰੇ ਅਤੇ ਅੰਗਰੇਜ਼ਾਂ ਵੇਲੇ ਦਾ ਖਸਤਾ ਹਾਲਤ ਰੈਸਟ ਹਾਊਸ ਵੀ ਖੜ੍ਹਾ ਹੈ। ਇਸ ਪਿੰਡ ਦੇ ਬਾਜ਼ਾਰ ਵਿੱਚ ਅੱਜ ਵੀ ਨਾਨਕ ਸ਼ਾਹੀ ਇੱਟਾਂ ਵਾਲੀਆਂ ਦੁਕਾਨਾਂ ਹਨ। ਸੌੜੀਆਂ ਨੇੜਲੇ ਪਿੰਡ ਮੁਹੰਮਦ ਪੁਰਾ ਦੇ ਮਰਹੂਮ ਮਾਸਟਰ ਹਜ਼ਾਰਾ ਸਿੰਘ ਤੇ ਗਿਆਨੀ ਸ਼ੰਗਾਰਾ ਆਜੜੀ ਵੱਲੋਂ ਕੀਤੀ ਖੋਜ ਅਨੁਸਾਰ ਮੁਗ਼ਲ ਕਾਲ ਵੇਲੇ ਜਦੋਂ ਤਹਿਸੀਲ ਸੌੜੀਆਂ ਦਾ ਉਬਾਰੇ ਖ਼ਾਨ ਅਹਿਲਕਾਰ ਸੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਸਨ। ਉਬਾਰੇ ਖ਼ਾਨ ਨੇ ਨਾਨਕ ਦੇਵ ਜੀ ਨੂੰ ਪੁੱਛਿਆ, ‘ਕਹੁ ਨਾਨਕ ਤੂੰ ਹਿੰਦੂ ਕੇ ਮੁਸਲਮਾਨ?’ ਤਾਂ ਗੁਰੂ ਨਾਨਕ ਜੀ ਨੇ ਫੁਰਮਾਇਆ:- ਦੇਹ ਦਿਨ ਚਾਰ ਕੋ ਹੋਤੀ ਖੇਹ ਨਾਉ ੳਸਕਾ ਸੋ ਮਿਟੇ ਨਾ ਜਾਇ, ਨਾਨਕ ਅਸਥਿਰ ਏਕ ਖੁਦਾਇ।

ਇੱਕ ਹੋਰ ਖੋਜੀ ਪੁਸਤਕ ‘ਮਾਝੇ ਦੇ ਪ੍ਰਾਚੀਨ ਨਗਰ ਤੇ ਥੇਹ’ ਦੇ ਲੇਖਕ ਜਤਿੰਦਰ ਔਲਖ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰਾ ਸ੍ਰੀ ਮੂਲਚੰਦ ਖੱਤਰੀ ਇੱਥੇ ਪਟਵਾਰੀ ਸਨ। ਗੁਰੂ ਨਾਨਕ ਦੇਵ ਜੀ ਕੁਝ ਦਿਨ ਇੱਥੇ ਆ ਕੇ ਆਪਣੇ ਸਹੁਰੇ ਕੋਲ ਰਹੇ ਸਨ ਤੇ ਇਸੇ ਸਮੇਂ ਹੀ ਉਬਾਰੇ ਖ਼ਾਨ ਗੁਰੂ ਜੀ ਦਾ ਮੁਰੀਦ ਬਣ ਗਿਆ। ਇਸ ਕਰਕੇ ਹੀ ਪਿੰਡ ਵਿੱਚ ਗੁਰੂ ਨਾਨਕ ਦੀ ਯਾਦ ਵਿੱਚ ਗੁਰਦੁਵਾਰਾ ਨਾਨਕ ਸਰ ਸੌੜੀਆਂ ਸ਼ੁਸ਼ੋਭਿਤ ਹੈ।[1]

ਹਵਾਲੇ

[ਸੋਧੋ]
  1. ਮੁਖ਼ਤਾਰ ਗਿੱਲ. "ਅਧਿਆਤਮਕ ਤੇ ਇਤਿਹਾਸਕ ਮਹੱਤਵ ਵਾਲਾ ਪਿੰਡ ਸੌੜੀਆਂ".