ਸਮੱਗਰੀ 'ਤੇ ਜਾਓ

ਸ੍ਰੀਲੰਕਨ ਏਅਰਲਾਇਨਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ੍ਰੀਲੰਕਨ ਏਅਰਲਾਇਨਜ (ਸ੍ਰੀ ਲੰਕਾਈ ਦੇ ਤੋਰ 'ਤੇ ਜਾਣੀ ਜਾਂਦੀ) ਸ੍ਰੀ ਲੰਕਾ ਦੀ ਰਾਸ਼ਟਰੀ ਏਅਰ ਲਾਇਨਜ ਹੈ। ਇਹ ਏਅਰ ਲੰਕਾ ਦੇ ਤੌਰ ਸ੍ਰੀ ਲੰਕਾ ਦੀ ਰਾਸ਼ਟਰੀ ਕੇਰੀਅਰ ਏਅਰ ਸੀਲੋਨ ਦੇ ਬੰਦ ਹੋਣ ਉਪਰੰਤ 1979 ਵਿੱਚ ਸ਼ੁਰੂ ਕੀਤੀ ਗਈ ਸੀ। 1998 'ਚ ਅਮੀਰਾਤ ਦੁਆਰਾ ਅੱਧੀ ਸ੍ਰੀ ਲੰਕਾ ਏਅਰ ਲਾਇਨ ਦਾ ਅਧਿਗ੍ਰਹਣ ਕੀਤਾ ਗਿਆ ਸੀ, ਫਿਰ ਇਸ ਏਅਰ ਲਾਇਨਜ ਦੀ ਮੁੜ ਕੇ ਕਾਯਾ ਕਲਪ (ਰੀ ਬ੍ਰਾਂਡਿਗ) ਕੀਤੀ ਗਈ ਅਤੇ ਇਹ ਆਪਣੇ ਹੁਣ ਵਾਲੇ ਸਰੂਪ ਵਿੱਚ ਆਈ। ਜਦੋਂ ਅਮੀਰਾਤ ਦੀ ਸਾਂਝ ਇਸ ਵਿਚੋਂ ਖਤਮ ਹੋ ਗਈ, ਤਾਂ ਵੀ ਇਸ ਨੇ ਆਪਣੇ (ਰੀ ਬ੍ਰਾਂਡਿਗ) ਵਾਲਾ ਲੋਗੋ ਤੇ ਨਾਮ ਦੀ ਵਰਤੋ ਕਰਨੀ ਜਾਰੀ ਰਖੀ।[1][2]

ਇਹ ਏਅਰਲਾਈਨ ਇਸ ਦੇ ਮੁੱਖ ਧੁਰੇ ਬਾਂਦਰਾ ਨਾਇਕੇ ਅੰਤਰਰਾਸ਼ਟਰੀ ਹਵਾਈ ਅੱਡੇ, ਕੋਲੰਬੋ ਤੋ 33 ਨਿਸ਼ਾਨੇ/ਡੇਸਟੀਨੇਸ਼ਨ ਵਾਸਤੇ ਉਡਾਨਾ ਭਰਦੀ ਹੈ।[3][4] 1 ਮਈ 2014, ਨੂੰ ਸ੍ਰੀ ਲੰਕਾ ਏਅਰਲਾਇਨਜ ਵਨ ਵਰਲਡ ਏਅਰਲਾਈਨ ਗਠਜੋੜ ਵਿੱਚ ਸ਼ਾਮਲ ਹੋ ਗਈ।[4]

ਇਤਿਹਾਸ[ਸੋਧੋ]

ਏਅਰ ਲੰਕਾ[ਸੋਧੋ]

ਏਅਰ ਲੰਕਾ ਦੀ ਸਥਾਪਨਾ ਸ਼੍ਰੀ ਲੰਕਾ ਸਰਕਾਰ ਦੁਆਰਾ, ਸ਼੍ਰੀ ਲੰਕਾ ਦੀ ਰਾਸ਼ਟਰੀਏਅਰ ਲਾਇਨ ਦੇ ਤੋਰ ਤੇ ਏਅਰ ਸੀਲੋਨ ਏਅਰ ਲਾਇਨ ਦੇ ਦਿਵਾਲੀਆ ਹੋ ਕੇ ਬੰਦ ਹੋਣ ਉਪਰੰਤ ਕੀਤੀ ਗਈ.[5] ਏਅਰ ਲੰਕਾ ਨੇ ਸ਼ੁਰੂਆਤੀ ਜਹਾਜੀ ਬੇੜੇ ਵਿੱਚ ਦੋ ਬੋਇੰਗ 707 ਸਨ ਜੋ ਕਿ ਸਿੰਗਾਪੁਰ ਏਅਰਲਾਈਨਜ਼ ਤੋ ਪਟੇ ਤੇ ਲਿਤੇ ਗਏ ਸੀ. ਇੱਕ ਬੋਇੰਗ 737 ਮੇਰ੍ਸਕ ਏਅਰ ਤੋ ਪਟੇ ਤੇ ਲੀਤਾ ਗਿਆ ਜਿਸ ਦਾ ਰਖ ਰਖਾਵ ਏਅਰ ਤਾਰਾ ਕਰਦਾ ਸੀ. 24 ਅਪ੍ਰੈਲ, 1980 ਵਿੱਚ ਇਹ ਪਟਾ ਖਤਮ ਹੋ ਗਿਆ, ਏਅਰ ਲੰਕਾ ਨੇ ਇਸ ਦੇ ਬਦਲੇ ਰੋਯਲ ਬਰੂਨੀ ਤੋ ਇੱਕ ਬੋਇੰਗ 737 ਪਟੇ ਤੇ ਲੈ ਲਿਆ. 1 ਨੰਵਬਰ 1980 ਨੂੰ, ਏਅਰ ਲੰਕਾ ਨੇ ਏਅਰ ਕੇਨੇਡਾ ਤੋ ਇੱਕ ਲੋਕਹਿਡ ਏਲ1011-1 ਟਰਾਈ ਸਟਾਰ ਪਟੇ ਤੇ ਲੈ ਕੇ ਵਡੇ ਤੋਰ ਤੇ ਕਮ ਕਾਰ ਦੀ ਸ਼ੁਰੂਆਤ ਕੀਤੀ. 15 ਅਪ੍ਰੇਲ 1982, ਨੇ ਏਅਰ ਲੰਕਾ ਨੇ ਆਪਣਾ ਏਲ1011-1 ਆਲ ਨਿਪੋਮ ਏਅਰਵੇਜ ਤੋ ਖਰੀਦ ਲੀਤਾ. ਟਰਾਈ ਸਟਾਰ ਏਅਰ ਕਰਾਫਟ ਦੀ ਮਦਦ ਨਾਲ ਬੋਇੰਗ 707 ਹੋਲੀ ਹੋਲੀ ਸਿਸਟਮ ਵਿੱਚੋਂ ਖਤਮ ਕਰ ਦਿਤੇ ਗਏ ਅਤੇ ਵੇਚ ਦਿਤੇ ਗਏ. ਇੱਕ ਹੋਰ ਲੋਕਹਿਡ ਏਲ1011-1 ਟਰਾਈ ਸਟਾਰ ਏਅਰ ਕੈਨੇਡਾ ਤੋ ਪਟੇ ਤੇ ਲੀਤਾ ਗਿਆ ਅਤੇ ਇੱਕ ਹੋਰ ਏਲ1011-1 ਆਲ ਨਿਪੋਮ ਏਅਰਵੇਜ ਤੋ ਖਰੀਦ ਲੀਤਾ. 1 ਮਈ 1982 ਵਿੱਚ HAECO ਨੇ ਏਅਰ ਸ਼੍ਰੀ ਲੰਕਾ ਦੇ ਖਰੀਦੇ ਦੋ ਟਰਾਈ ਸਟਾਰ ਜਹਾਜ਼ਾ ਦੀ ਰਖ ਰਖਾਵ ਦੀ ਜ਼ਿੰਮੇਵਾਰੀ ਲੀਤੀ, ਜਦ ਕਿ ਪਟੇ ਵਾਲੇ ਦੋਵਾ ਟਰਾਈ ਸਟਾਰ ਦਾ ਰਖ ਰਖਾਵ ਏਅਰ ਕੈਨੇਡਾ ਦੁਆਰਾ ਕੀਤਾ ਜਾਂਦਾ ਸੀ.

28 ਮਾਰਚ 1980, ਏਅਰ ਸ਼੍ਰੀ ਲੰਕਾ ਨੇ ਦੋ ਆਪਣੇ ਸਮੇਂ ਦੇ ਦੁਨਿਆ ਦੇ ਸਬ ਤੋ ਵੱਧ ਤਕਨੀਕੀ ਤੋਰ ਤੇ ਉਨਤ ਤੋ ਲੋਕਹਿਡ ਏਲ1011-1 ਟਰਾਈ ਸਟਾਰ ਖਰੀਦਣ ਦਾ ਸੰਜੋਤਾ ਕੀਤਾ ਸੀ. ਜਿਸ ਵਿੱਚੋਂ ਪਹਲਾ ਲੋਕਹਿਡ ਏਲ1011-500 (4R-ULA) ਪਾਲਮਡੇਲ, ਕੇਲੇਫੋਰ੍ਨਿਆ ਵਿੱਚ 26 ਅਗਸਤ 1982 ਨੂੰ ਪ੍ਰਾਪਤ ਕੀਤਾ ਗਿਆ. ਇਸ ਨੇ ਏਮਸਟਰਡੇਮ ਨੂੰ UL ਉੜਾਨ 566P ਦੇ ਤੋਰ ਤੇ ਉੜਾਨ ਭਰੀ. 28 ਅਗਸਤ 4R-ULA “ਸਿਟੀ ਓਫ ਕੋਲੋਮ੍ਬੋ” ਨੇ ਆਪਣੀ ਏਮਸਟਰਡੇਮ ਤੋ ਕੋਲੋਮਬੋ ਤਕ ਦੀ ਪੇਹਲੀ ਉੜਾਨ UL566 ਦੇ ਤੋਰ ਤੇ ਭਰੀ. ਇਹ ਕੋਲੋਮਬੋ 29 ਅਗਸਤ ਨੂੰ ਪਹੁੰਚੀ. ਇਹ ਤੋ ਬਾਦ ਲੋਕਹਿਡ ਏਲ1011-500 (4R-ULA) ਦੀ “ਸਿਟੀ ਓਫ ਜੇਵਰਦਨਾਪੁਰਮ” ਦੇ ਤੋਰ ਤੇ ਦੂਸਰੀ ਉੜਾਨ ਭਰੀ. 8 ਜੂਨ 1984, ਨੂੰ ਏਅਰ ਲਾਇਨਜ ਨੇ ਆਪਣਾ ਪਹਲ ਬੋਇੰਗ 747-200B “ਕਿੰਗ ਵਿਜਯ” ਪ੍ਰਾਪਤ ਕੀਤਾ ਅਤੇ ਦੂਸਰਾ ਕੁਛ ਸਮੇਂ ਬਾਦ. ਇਹ ਜਹਾਜ਼ਾ ਦੀ ਵਰਤੋ ਯੂਰੋਪ ਵਾਸਤੇ ਅਤੇ ਕੁਛ ਸਾਉਥ ਇਸਟ ਏਸ਼ੀਆ ਦੀਆ ਉਡਾਨਾ ਵਾਸਤੇ ਕੀਤੀ ਗਈ ਸੀ.

ਹਵਾਲੇ[ਸੋਧੋ]

  1. "Sri Lankan Airlines buys back 43.6 pc stake from Emirates". The Economic Times. Retrieved 6 ਜੁਲਾਈ 2016.
  2. "On-Board SriLankan Airlines". cleartrip.com. Archived from the original on 2014-07-06. Retrieved 6 ਜੁਲਾਈ 2016. {{cite web}}: Unknown parameter |dead-url= ignored (|url-status= suggested) (help)
  3. "Flight Schedules - SriLankan Airlines flights to London, Colombo, Male, Bangkok, etc". Srilankan. Retrieved 6 July 2016.
  4. 4.0 4.1 "Our Airline". Srilankan. Retrieved 6 July 2016.
  5. "The pioneering Air Ceylon days". FT. Archived from the original on 24 ਸਤੰਬਰ 2015. Retrieved 6 July 2016. {{cite news}}: Unknown parameter |dead-url= ignored (|url-status= suggested) (help)