ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਕੈਰੀਅਰ ਐਂਡ ਕੋਰਸਜ਼ ਖਡੂਰ ਸਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਰ ਸੇਵਾ ਖਡੂਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੀ ਵਿਦਿਅਕ ਸੰਸਥਾ ਨਿਸ਼ਾਨ-ਏ-ਸਿੱਖੀ, ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਕੈਰੀਅਰ ਐਡ ਕੋਰਸਜ਼, ਪੰਜਾਬ ਦੀਆਂ ਲੜਕੀਆਂ ਅਤੇ ਲੜਕਿਆਂ ਨੂੰ ਰੁਜ਼ਗਾਰ ਦਵਾਉਣ ਵਿੱਚ ਆਪਣੀ ਪਛਾਣ ਬਣਾ ਚੁੱਕੀ ਹੈ । ਇਸ ਸੰਸਥਾ ਤੋਂ ਮੁਫਤ ਸਿਖਲਾਈ ਪ੍ਰਾਪਤ ਕਰਕੇ ਵਿਦਿਆਰਥੀ ਵੱਖ-ਵੱਖ ਫੋਰਸਿਜ਼ ਵਿੱਚ ਚੁਣੇ ਜਾਣ ਤੋਂ ਬਾਅਦ ਆਪਣੀ ਪਹਿਚਾਣ ਬਣਾ ਰਹੇ ਹਨ । ਇਹ ਸੰਸਥਾ ਪੰਜਾਬ ਦੀਆਂ ਲੜਕੀਆਂ ਅਤੇ ਲੜਕਿਆਂ ਨੂੰ ਆਪਣੇ ਪੈਰਾਂ ਤੇ ਖਲੌਣ ਦੀ ਸਮੱਰਥਾ ਪੈਦਾ ਕਰਨ ਲਈ ਸਿਖਲਾਈ ਦੇਣ ਦਾ ਉਪਰਾਲਾ ਸੰਨ 2008 ਤੋਂ ਕਰ ਰਹੀ ਹੈ । ਬ੍ਰਿਗ.ਟੀ.ਐੱਸ.ਔਲਖ (ਰਿਟਾ.)ਦੀ ਨਿਗਰਾਨੀ ਹੇਠ ਪਹਿਲਾ ਬੈਚ ਲੜਕਿਆਂ ਨਾਲ ਸੁਰੂ ਕੀਤਾ ਗਿਆ ਅਤੇ ਬਾਅਦ ਵਿੱਚ ਲੜਕੀਆਂ ਲਈ ਸਿਖਲਾਈ ਕੈਂਪ ਜਾਰੀ ਰਹੇ । ਜੋ ਲੜਕੀਆਂ ਅਤੇ ਲੜਕੇ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਕਿਸੇ ਕਾਰਨ ਵਾਂਝੇ ਰਹਿ ਜਾਂਦੇ ਹਨ, ਉਨ੍ਹਾਂ ਲਈ ਇਸ ਸੰਸਥਾ ਵੱਲੋਂ ਤਿੰਨ ਮਹੀਨਿਆ ਦਾ ਕੈਂਪ ਭਰਤੀ ਹੋਣ ਦੀ ਤਿਆਰੀ ਕਰਨ ਲਈ ਲਾਇਆ ਜਾਂਦਾ ਹੈ । ਇਸ ਕੈਂਪ ਰਾਹੀਂ ਵੱਖ-ਵੱਖ ਵਿਭਾਗਾਂ ਪੈਰਾਮਿਲਟਰੀ ਫੋਰਸਸ, ਜਿਵੇਂ ਕਿ ਬੀ.ਐੱਸ.ਐੱਫ, ਸੀ.ਆਰ.ਪੀ.ਐੱਫ, ਆਈ.ਟੀ.ਬੀ.ਪੀ, ਆਰਮੀ,ਦਿੱਲੀ ਪੁਲਿਸ, ਪੰਜਾਬ ਪੁਲਿਸ, ਚੰਡੀਗੜ੍ਹ ਪੁਲਿਸ ਆਦਿ ਵਿੱਚ ਭਰਤੀ ਹੋਣ ਦੀ ਤਿਆਰੀ ਕਰਵਾਈ ਜਾਂਦੀ ਹੈ । ਹੁਣ ਇਹ ਸੰਸਥਾ ਸ.ਬਲਦੇਵ ਸਿੰਘ ਸੰਧੂ ਡੀ.ਜੀ.ਐੱਮ (ਰਿਟਾ.) ਪੰਜਾਬ ਅਤੇ ਸਿੰਧ ਬੈਂਕ ਦੀ ਨਿਗਰਾਨੀ ਹੇਠ ਬਾਖੂਬੀ ਚੱਲ ਰਹੀ ਹੈ ।

ਵਿਸ਼ੇਸ਼ ਜਾਣਕਾਰੀ:-

  • ਇਥੇ ਲੜਕੀਆਂ ਅਤੇ ਲੜਕਿਆਂ ਨੂੰ ਭਰਤੀ ਹੋਣ ਲਈ ਮੁਫਤ ਸਰੀਰਿਕ ਅਤੇ ਲਿਖਤੀ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਂਦੀ ਹੈ ।
  • ਲਿਖਤੀ ਅਤੇ ਸਰੀਰਿਕ ਪ੍ਰੀਖਿਆ ਦੀ ਤਿਆਰੀ ਭਰਤੀ ਆਉਣ ਤੇ ਉਸ ਵਿੱਚ ਦੱਸੇ ਸਿਲਬੇਸ ਅਨੁਸਾਰ ਕਰਵਾਈ ਜਾਂਦੀ ਹੈ ।
  • ਇਸ ਵਿੱਚ ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਦੀਆਂ ਲੜਕੀਆਂ ਅਤੇ ਲੜਕੇ ਸਿਖਲਾਈ ਕੈਂਪ ਦਾ ਲਾਭ ਲੈਂਦੇ ਹਨ ।
  • ਇਸ ਕੋਰਸ ਦਾ ਸਮਾਂ ਤਿੰਨ ਮਹੀਨਿਆਂ ਦਾ ਹੁੰਦਾ ਹੈ ।
ਭਵਿੱਖ – 

ਭਾਰਤ ਵਿੱਚ ਬੇਰੁਜ਼ਗਾਰੀ ਦੀ ਦਰ ਹਰ ਸਾਲ ਵੱਧ ਰਹੀ ਹੈ । ਇਸ ਬੇਰੁਜ਼ਗਾਰੀ ਨੂੰ ਘਟਾਉਣ ਲਈ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਜੀ ਦੀ ਉੱਚੀ-ਸੁੱਚੀ ਤੇ ਅਗਾਂਹਵਧੂ ਸੋਚ ਸਦਕਾ ਹਰ ਸਾਲ ਔਸਤਨ 46 ਵਿਦਿਆਰਥੀ/ ਵਿਦਿਆਰਥਣਾਂ ਵੱਖ-ਵੱਖ ਫੋਰਸਿਜ਼ ਵਿੱਚ ਭਰਤੀ ਹੋ ਰਹੇ ਹਨ ਜੋ ਕਿ ਨੌਕਰੀ ਦਿਵਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ । ਅੱਜ ਤੱਕ ਤਕਰੀਬਨ 570 ਪਰਿਵਾਰ ਇਸ ਸੰਸਥਾ ਤੋਂ ਲਾਭ ਲੈ ਚੁੱਕੇ ਹਨ । ਇਸ ਸੰਸਥਾ ਤੋਂ ਸਿਖਲਾਈ ਪ੍ਰਾਪਤ ਕਰਕੇ ਵਿਦਿਆਰਥੀ ਵੱਖ-ਵੱਖ ਫੋਰਸਜ਼ ਵਿੱਚ ਭਰਤੀ ਹੋਣਗੇ। ਇਸ ਨਾਲ ਉਹ ਰੁਜ਼ਗਾਰ ਪ੍ਰਾਪਤ ਕਰਕੇ ਆਪਣੇ ਪੈਰਾਂ ਤੇ ਖਲੋ ਸਕਣਗੇ । ਇਥੇ ਦਿਤੀ ਜਾਂਦੀ ਨੈਤਿਕ ਸਿੱਖਿਆ ਨਾਲ ਸਮਾਜ ਵਿੱਚ ਉਹ ਇੱਕ ਚੰਗੇ ਇਨਸਾਨ ਵਜੋਂ ਉਭਰ ਕੇ ਸਾਹਮਣੇ ਆਉਣਗੇ ਜੋ ਇਕ ਚੰਗੇ ਸਮਾਜ ਦੀ ਰਚਨਾ ਕਰਨ ਵਿਚ ਆਪਣਾ ਬਹੁਮੁੱਲਾ ਯੋਗਦਾਨ ਪਾਉਣਗੇ ।[1]

  1. NISHAN E SIKHI CHARITABLE TRUST, KHADUR SAHIB