ਸਮੱਗਰੀ 'ਤੇ ਜਾਓ

ਸੰਜੇ ਕਾਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਾਕ 2012 ਵਿੱਚ

ਸੰਜੇ ਕਾਕ (ਜਨਮ 1958) ਇੱਕ ਭਾਰਤੀ ਦਸਤਾਵੇਜ਼ੀ ਫ਼ਿਲਮਸਾਜ਼ ਹੈ, ਜਿਸਦਾ ਕੰਮ ਵਾਤਾਵਰਣ ਲਈ ਸੰਘਰਸ਼ ਅਤੇ ਟਾਕਰੇ ਦੀ ਸਿਆਸਤ ਵਰਗੇ ਸਮਾਜਿਕ ਮੁੱਦਿਆਂ ਨੂੰ ਮੁਖਾਤਿਬ ਹੈ। ਕਾਕ ਨੇ ਦਿੱਲੀ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਅਤੇ ਸਮਾਜਸ਼ਾਸਤਰ ਦਾ ਅਧਿਐਨ ਕੀਤਾ ਅਤੇ ਉਹ ਆਪੇ ਸਿੱਖਿਆ ਫਿਲਮਸਾਜ਼ ਹੈ।

ਸੰਜੈ ਨੇ 2003 ਵਿੱਚ ਨਰਮਦਾ ਘਾਟੀ ਪਰਯੋਜਨਾ ਦੇ ਵਿਰੁੱਧ ਇੱਕ ਬਹੁਪ੍ਰਸ਼ੰਸਿਤ ਫਿਲਮ ਵਰਡ‌ਸ ਆਨ ਵਾਟਰ ਬਣਾਈ। ਇਸਦੇ ਇਲਾਵਾ ਉਸ ਨੇ ਇਨ ਦ ਫਾਰੈਸਟ ਹੈਂਗਸ ਅ ਬ੍ਰਿਜ, ਭਾਰਤੀ ਲੋਕਤੰਤਰ ਬਾਰੇ ਵਨ ਵੈਪਨ ਅਤੇ ਹਾਰਵੈਸਟ ਆਫ ਰੇਨ ਵਰਗੀਆਂ ਫਿਲਮਾਂ ਬਣਾਈਆਂ ਹਨ। ਕਸ਼ਮੀਰ ਸਮੱਸਿਆ ਬਾਰੇ ਉਸ ਨੇ ਜਸ਼ਨੇ ਆਜ਼ਾਦੀ ਨਾਮਕ ਦਸਤਾਵੇਜ਼ੀ ਫਿਲਮ ਬਣਾਈ ਹੈ।[1]

ਪਿਛੋਕੜ ਅਤੇ ਸਿੱਖਿਆ

[ਸੋਧੋ]

ਕਾਕ ਦਾ ਜਨਮ ਬ੍ਰਾਹਮਣ ਕੁੱਲ ਦੇ ਕਸ਼ਮੀਰੀ ਪੰਡਿਤ ਭਾਈਚਾਰੇ ਨਾਲ ਸੰਬੰਧਿਤ ਪਰਿਵਾਰ ਵਿੱਚ ਹੋਇਆ ਸੀ। ਕਸ਼ਮੀਰੀ ਹੋਣ ਦੇ ਬਾਵਜੂਦ, ਉਸਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਨਵੀਂ ਦਿੱਲੀ ਵਿੱਚ ਰਹਿੰਦਾ ਹੈ ਅਤੇ ਉਹ ਇਸੇ ਸ਼ਹਿਰ ਤੋਂ ਕੰਮ ਕਰਦਾ ਹੈ।

ਕਾਕ ਨੇ ਦਿੱਲੀ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਅਤੇ ਸਮਾਜ ਸ਼ਾਸਤਰ ਦਾ ਅਧਿਐਨ ਕੀਤਾ। ਉਹ ਇੱਕ "ਸਵੈ-ਸਿਖਿਅਤ" ਫਿਲਮ ਨਿਰਮਾਤਾ ਹੈ ਜੋ ਦਸਤਾਵੇਜ਼ੀ ਫਿਲਮ ਅੰਦੋਲਨ ਵਿੱਚ ਸਰਗਰਮ ਹੈ ਅਤੇ ਕੈਂਸਰ ਵਿਰੁੱਧ ਸੈਂਸਰਸ਼ਿਪ ਅਤੇ ਰਿਸਸਟੈਂਸ ਪ੍ਰੋਜੈਕਟ ਦੇ ਸਿਨੇਮਾ ਵਿੱਚ ਸਰਗਰਮ ਹੈ।

ਫ਼ਿਲਮੋਗਰਾਫੀ

[ਸੋਧੋ]
  • ਪੰਜਾਬ: ਦੂਸਰਾ ਅਧਿਆਏ (1986)
  • ਪ੍ਰਦਕਸ਼ਿਣਾ (1987)
  • ਅੰਗਕੋਰ ਰੀਮੈਂਬਰਡ (1990)
  • ਦਿਸ ਲੈਂਡ, ਮਾਈ ਲੈਂਡ, ਇੰਗ-ਲੈਂਡ (1993)
  • ਅ ਹਾਊਸ ਐਂਡ ਅ ਹੋਮ (1993)
  • ਹਾਰਵੈਸਟ ਆਫ ਰੇਨ (1995)
  • ਵਨ ਵੈਪਨ (1997)
  • ਇਨ ਦ ਫਾਰੇਸਟ ਹੈਂਗਸ ਅ ਬ੍ਰਿਜ (1999)
  • ਵਰਡ‌ਸ ਆਨ ਵਾਟਰ (2002)
  • 'ਜਸ਼ਨੇ ਆਜ਼ਾਦੀ' (2007)
  • ਰੈੱਡ ਐਂਟ ਡਰੀਮ (2013)

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2016-06-11. Retrieved 2016-09-18.