ਸਮੱਗਰੀ 'ਤੇ ਜਾਓ

ਸੰਤਨੂੰ ਮੋਇਤਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੰਤਨੂੰ ਮੋਇਤਰਾ
ਜਨਮ (1968-01-22) 22 ਜਨਵਰੀ 1968 (ਉਮਰ 58)[1]
ਲਖਨਊ, ਉੱਤਰ ਪ੍ਰਦੇਸ਼, ਭਾਰਤ
ਪੇਸ਼ਾcomposer, film score composer
ਵੈੱਬਸਾਈਟOfficial website

ਸੰਤਨੂੰ ਮੋਇਤਰਾ (ਜਨਮ 22 ਜਨਵਰੀ 968) ਭਾਰਤੀ ਸੰਗੀਤ ਡਾਇਰੈਕਟਰ ਹੈ, ਜਿਸਨੇ ਹਿੰਦੀ ਫਿਲਮ ਉਦਯੋਗ ਬਾਲੀਵੁੱਡ ਵਿੱਚ, ਖ਼ਾਸ ਕਰਕੇ ਪਰਿਣੀਤਾ (2005 ਫ਼ਿਲਮ) (2005), ਹਜ਼ਾਰੋਂ ਖਵਾਹਿਸੇਂ ਐਸੀ (2005), ਲਗੇ ਰਹੋ ਮੁੰਨਾਭਾਈ (2006) ਅਤੇ 3 ਈਡੀਅਟਸ (2009), ਅਤੇ ਪ੍ਰਾਈਵੇਟ ਐਲਬੰਮਾਂ, ਮਨ ਕੇ ਮਨਜੀਰੇ  ਅਤੇ ਅਬ ਕੇ ਸਾਵਨ (ਗਾਇਕੀ ਸ਼ੁਭਾ ਮੁਦਗਲ) ਸਦਕਾ ਮਸ਼ਹੂਰ ਹੈ। 2014 ਵਿੱਚ ਉਸਨੇ ਨਾ ਬੰਗਾਰੂ ਤਲੀ ਲਈ ਦੇ ਪਿਠਭੂਮੀ ਗੀਤਾਂ ਲਈ ਬਿਹਤਰੀਨ ਸੰਗੀਤ ਨਿਰਦੇਸ਼ਨ ਦੇ ਲਈ ਨੈਸ਼ਨਲ ਫਿਲਮ ਪੁਰਸਕਾਰ ਹਾਸਲ ਕੀਤਾ।[2]

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ

[ਸੋਧੋ]

ਸ਼ਾਂਤਨੂ ਦਾ ਜਨਮ ਲਖਨਊ ਵਿੱਚ ਹੋਇਆ ਸੀ, ਉਸ ਦੇ ਪਿਤਾ ਇੱਕ ਬੰਗਾਲੀ ਬ੍ਰਾਹਮਣ ਸੰਗੀਤਕ ਪਰਿਵਾਰ ਨਾਲ ਸੰਬੰਧ ਰਖਦੇ ਸਨ। ਉਹ ਬਹੁਤ ਛੋਟੇ ਸਨ ਜਦੋਂ ਉਹ ਆਪਣੇ ਪਰਿਵਾਰ ਨਾਲ ਦਿੱਲੀ ਚਲੇ ਗਏ, ਸ਼ੁਰੂ ਵਿੱਚ ਕੁਛ ਸਮਾਂ ਇਹ ਪਰਿਵਾਰ ਪੱਛਮੀ ਦਿੱਲੀ ਦੇ ਪਟੇਲ ਨਗਰ ਵਿੱਚ ਰਿਹਾ ਅਤੇ ਉਥੇ ਸ਼ਾੰਤਨੁ ਨੇ ਸਪਰਿੰਗਡੇਲਜ਼ ਸਕੂਲ, ਪੂਸਾ ਰੋਡ ਤੋਂ ਪੜ੍ਹਾਈ ਕੀਤੀ। ਉੱਥੇ, ਉਹ ਇੱਕ ਬੈਂਡ ਦੇ ਆਗੂ ਅਤੇ ਗਾਇਕ ਵੀ ਬਣ ਕੇ ਰਿਹਾ ਅਤੇ 1982 ਵਿੱਚ, ਬੈਂਡ ਨੇ ਸਕੂਲ ਦੇ ਪਹਿਲੇ ਰਾਕ ਸ਼ੋਅ ਦੀ ਮੇਜ਼ਬਾਨੀ ਕੀਤੀ। "ਇਸ ਤੋਂ ਵੀ ਵਧੀਆ ਗੱਲ ਇਹ ਸੀ ਕਿ ਸੰਗੀਤ ਵਿੱਚ ਮੇਰੇ ਯੋਗਦਾਨ ਲਈ ਸਕੂਲ ਵਿੱਚ ਇੱਕ ਪੁਰਸਕਾਰ ਪ੍ਰਾਪਤ ਕਰਨਾ ਸੀ ਜਦੋਂ ਦਿੱਲੀ ਵਿੱਚ ਮੇਰਾ ਸਕੂਲ, ਸਪ੍ਰਿੰਗਡੇਲਸ, ਆਮ ਤੌਰ 'ਤੇ ਸੰਗੀਤ ਲਈ ਪੁਰਸਕਾਰ ਨਹੀਂ ਦਿੰਦਾ ਸੀ।[3]

ਉਨ੍ਹਾਂ ਨੇ ਸ਼ਹਿਰੀ-ਲੋਕ ਗਾਇਕ, ਸੁਸ਼ਮਿਤ ਬੋਸ, ਜੋ ਕਿ ਸਪ੍ਰਿੰਗਡੇਲਜ਼ ਦੇ ਸਾਬਕਾ ਵਿਦਿਆਰਥੀ ਸਨ, ਤੋਂ ਸੰਗੀਤ ਦੀ ਸਿਖਲਾਈ ਵੀ ਪ੍ਰਾਪਤ ਕੀਤੀ, ਜੋ ਕਦੇ-ਕਦਾਈਂ ਉਸ ਕੋਲ ਆਉਂਦੇ ਅਤੇ ਸਿਖਾਉਂਦੇ ਸਨ। ਬਾਅਦ ਵਿੱਚ ਉਹ ਪਰਿਵਾਰ ਦੱਖਣੀ ਦਿੱਲੀ ਦੇ ਚਿਤਰੰਜਨ ਪਾਰਕ ਚਲਿਆ ਗਿਆ।[4]

ਉਸ ਨੇ ਦੇਸ਼ਬੰਧੂ ਕਾਲਜ, ਕਾਲਕਾਜੀ, ਦਿੱਲੀ ਯੂਨੀਵਰਸਿਟੀ ਤੋਂ ਪਡ਼੍ਹਾਈ ਕੀਤੀ ਅਤੇ ਉਸ ਨੇ ਅਰਥ ਸ਼ਾਸਤਰ ਵਿੱਚ ਡਿਗਰੀ ਪ੍ਰਾਪਤ ਕੀਤੀ।

ਹਵਾਲੇ

[ਸੋਧੋ]
  1. ↑ Hindustan Times, Brunch,5 August 2012, p. 22.
  2. ↑ ""Naa Bangaru Talli" wins three national awards – Telugu Movie News". Archived from the original on 2015-06-27. Retrieved 2015-10-14.
  3. ↑ "A musical high". Archived from the original on 6 March 2012. Retrieved 17 January 2013.
  4. ↑ Sharing Notes: Musician Shantanu Moitra can claim credit for having popularised rock in his school[ਮੁਰਦਾ ਕੜੀ] Indian Express, 10 July 2004.