ਸਮੱਗਰੀ 'ਤੇ ਜਾਓ

ਸੰਤਰੀ ਇਨਕਲਾਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੰਤਰੀ ਇਨਕਲਾਬ (Ukrainian: Помаранчева революція, Pomarancheva revolyutsiya) ਵਿਰੋਧ ਪ੍ਰਦਰਸ਼ਨਾਂ ਅਤੇ ਰਾਜਨੀਤਿਕ ਘਟਨਾਵਾਂ ਦੀ ਇੱਕ ਲੜੀ ਸੀ ਜੋ ਨਵੰਬਰ 2004 ਦੇ ਅੰਤ ਤੋਂ ਜਨਵਰੀ 2005 ਦੇ ਅੰਤ ਤੱਕ, ਯੂਕਰੇਨ ਵਿੱਚ 2004 ਵਿੱਚ ਹੋਈਆਂ ਯੂਕਰੇਨੀਅਨ ਰਾਸ਼ਟਰਪਤੀ ਚੋਣਾਂ ਵਿੱਚ ਹੋਈ ਵੋਟਿੰਗ ਤੋਂ ਤੁਰੰਤ ਬਾਅਦ ਹੋਈ ਸੀ, ਜਿਸਦਾ ਦਾਅਵਾ ਕੀਤਾ ਗਿਆ ਸੀ ਕਿ ਵੱਡੇ ਭ੍ਰਿਸ਼ਟਾਚਾਰ, ਡਰਾਉਣ ਲੇਵੇ ਵੋਟਰਾਂ ਦੀ ਮਾਰਕੁੱਟ ਅਤੇ ਚੋਣ ਧੋਖਾਧੜੀ ਦੇ ਦੋਸ਼ਾਂ ਵਿੱਚ ਘਿਰ ਗਈ ਸੀ।ਯੂਕ੍ਰੇਨ ਦੀ ਰਾਜਧਾਨੀ, ਕੀਵ, ਅੰਦੋਲਨ ਦੀ ਸਿਵਲ ਵਿਰੋਧ ਦੀ ਮੁਹਿੰਮ ਦਾ ਕੇਂਦਰ ਬਿੰਦੂ ਸੀ, ਹਜ਼ਾਰਾਂ ਪ੍ਰਦਰਸ਼ਨਕਾਰੀ ਰੋਜ਼ਾਨਾ ਪ੍ਰਦਰਸ਼ਨ ਕਰਦੇ ਸਨ।[1] ਦੇਸ਼ ਭਰ ਵਿਚ, ਵਿਰੋਧੀ ਲਹਿਰ ਦੇ ਆਯੋਜਿਤ ਕੀਤੇ ਗਏ ਸਿਵਲ ਨਾਫਰਮਾਨੀ, ਧਰਨਿਆਂ ਅਤੇ ਆਮ ਹੜਤਾਲਾਂ ਦੀ ਇੱਕ ਲੜੀ ਇਨਕਲਾਬ ਨੂੰ ਰੋਸ਼ਨ ਕਰਦੀ ਸੀ।

ਵਿਰੋਧ ਪ੍ਰਦਰਸ਼ਨਾਂ ਦਾ ਕਾਰਨ ਅਨੇਕਾਂ ਘਰੇਲੂ ਅਤੇ ਵਿਦੇਸ਼ੀ ਚੋਣ ਨਿਗਰਾਨਾਂ ਦੀਆਂ ਰਿਪੋਰਟਾਂ ਦੇ ਨਾਲ ਨਾਲ ਵਿਆਪਕ ਲੋਕਾਂ ਦਾ ਇਹ ਸਮਝਣਾ  ਸੀ ਕਿ ਪ੍ਰਮੁੱਖ ਉਮੀਦਵਾਰ ਵਿਕਟਰ ਯੁਸ਼ਚੇਂਕੋ ਅਤੇ ਵਿਕਟਰ ਯੈਨੂਕੋਵਿਚ ਦੇ ਵਿਚਕਾਰ 21 ਨਵੰਬਰ 2004 ਨੂੰ ਚੱਲੀ ਵੋਟਿੰਗ ਦੇ ਨਤੀਜਿਆਂ ਨੂੰ ਬਾਅਦ ਵਾਲੇ ਦੇ ਹੱਕ ਵਿੱਚ ਅਧਿਕਾਰੀਆਂ ਨੇ ਧੱਕੇਸ਼ਾਹੀ ਕੀਤੀ ਸੀ। ਦੇਸ਼-ਵਿਆਪੀ ਵਿਰੋਧ ਪ੍ਰਦਰਸ਼ਨ ਉਦੋਂ ਸਫਲ ਹੋਇਆ ਜਦੋਂ ਯੂਕਰੇਨ ਦੀ ਸੁਪਰੀਮ ਕੋਰਟ ਨੇ 26 ਦਸੰਬਰ 2004 ਨੂੰ ਇਸ ਚੋਣ ਦੇ ਨਤੀਜੇ ਰੱਦ ਕਰ ਦਿੱਤੇ, ਅਤੇ ਮੁੜ ਚੋਣਾਂ ਦਾ ਆਦੇਸ਼ ਦਿੱਤਾ। ਘਰੇਲੂ ਅਤੇ ਅੰਤਰਰਾਸ਼ਟਰੀ ਨਿਰੀਖਕਾਂ ਦੁਆਰਾ ਕੀਤੀ ਗਈ ਤੀਬਰ ਪੜਤਾਲ ਦੇ ਤਹਿਤ, ਦੂਜੀ ਵਾਰੀ ਹੋਏ ਮੱਤਦਾਨ ਨੂੰ "ਨਿਰਪੱਖ ਅਤੇ ਸੁਤੰਤਰ" ਘੋਸ਼ਿਤ ਕੀਤਾ ਗਿਆ। ਅੰਤਮ ਨਤੀਜਿਆਂ ਨੇ ਯੈਨੂਕੋਵਿਚ ਦੀਆਂ 44% ਦੇ ਮੁਕਾਬਲੇ, ਤਕਰੀਬਨ 52% ਵੋਟਾਂ ਪ੍ਰਾਪਤ ਕਰਨ ਵਾਲੇ ਯੁਸ਼ਚੇਂਕੋ ਲਈ ਸਪਸ਼ਟ ਜਿੱਤ ਦਰਸਾਈ। ਯੁਸ਼ਚੇਂਕੋ ਨੂੰ ਦਫ਼ਤਰੀ ਤੌਰ ਤੇ ਵਿਜੇਤਾ ਘੋਸ਼ਿਤ ਕੀਤਾ ਗਿਆ ਅਤੇ 23 ਜਨਵਰੀ 2005 ਨੂੰ ਕੀਵ ਵਿੱਚ ਉਸਦੇ ਉਦਘਾਟਨ ਦੇ ਨਾਲ ਹੀ ਸੰਤਰੀ ਕ੍ਰਾਂਤੀ ਖ਼ਤਮ ਹੋ ਗਈ।

ਅਗਲੇ ਸਾਲਾਂ ਵਿੱਚ, ਸੰਤਰੀ ਇਨਕਲਾਬ ਦਾ ਬੇਲਾਰੂਸ ਅਤੇ ਰੂਸ ਵਿੱਚ ਸਰਕਾਰ ਪੱਖੀ ਸਰਕਲਾਂ ਵਿੱਚ ਨਕਾਰਾਤਮਕ ਅਰਥ ਸੀ।[2][3]

ਸਾਲ 2010 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਵਜੋਂ ਯੈਨੁਕੋਵਿਚ ਯੂਕਰੇਨ ਦੇ ਰਾਸ਼ਟਰਪਤੀ ਵਜੋਂ ਯੁਸ਼ਚੇਂਕੋ ਦਾ ਉਤਰਾਧਿਕਾਰੀ ਬਣਿਆ ਅਤੇ ਕੇਂਦਰੀ ਚੋਣ ਕਮਿਸ਼ਨ ਅਤੇ ਅੰਤਰਰਾਸ਼ਟਰੀ ਅਬਜ਼ਰਵਰਾਂ ਨੇ ਐਲਾਨ ਕੀਤਾ ਕਿ ਰਾਸ਼ਟਰਪਤੀ ਚੋਣ ਨਿਰਪੱਖ ਢੰਗ ਨਾਲ ਕਰਵਾਈ ਗਈ ਸੀ।[4] ਯੇਨੁਕੋਵਿਚ ਨੂੰ ਚਾਰ ਸਾਲ ਬਾਅਦ ਕੀਵ ਦੇ ਸੁਤੰਤਰਤਾ ਚੌਕ ਵਿੱਚ ਫਰਵਰੀ 2014 ਵਿੱਚ ਹੋਈਆਂ ਯੂਰੋਮੈਦਾਨ ਝੜਪਾਂ ਤੋਂ ਬਾਅਦ ਸੱਤਾ ਤੋਂ ਹਟਾ ਦਿੱਤਾ ਗਿਆ ਸੀ। ਖੂਨ-ਰਹਿਤ ਸੰਤਰੀ ਕ੍ਰਾਂਤੀ ਦੇ ਉਲਟ, ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੇ ਨਤੀਜੇ ਵਜੋਂ 100 ਤੋਂ ਵੱਧ ਮੌਤਾਂ, ਜ਼ਿਆਦਾਤਰ 18 ਤੋਂ 20 ਫਰਵਰੀ 2014 ਦੇ ਵਿਚਕਾਰ ਹੋਈਆਂ।

ਹਵਾਲੇ

[ਸੋਧੋ]
  1. Andrew Wilson, "Ukraine's 'Orange Revolution' of 2004: The Paradoxes of Negotiation", in Adam Roberts and Timothy Garton Ash (eds.), Civil Resistance and Power Politics: The Experience of Non-violent Action from Gandhi to the Present, Oxford University Press, 2009, pp. 295–316.
  2. Lukashenko Growls at Inauguration, The Moscow Times (24 January 2011)
  3. Putin calls 'color revolutions' an instrument of destabilisation, Kyiv Post (15 December 2011)
  4. Polityuk, Pavel; Balmforth, Richard (15 February 2010). "Yanukovich declared winner in Ukraine poll". The Independent. London.