ਸੰਤੋਖ ਸਿੰਘ ਕਾਮਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਤੋਖ ਸਿੰਘ ਕਾਮਿਲ ਪੰਜਾਬੀ ਅਤੇ ਉਰਦੂ ਦੇ ਇੱਕ ਸ਼ਾਇਰ ਹੋਏ ਹਨ। ਇਨ੍ਹਾਂ ਦਾ ਜਨਮ ਸੰਨ 1901 ਵਿਚ ਜਿਹਲਮ ਲਹਿੰਦੇ ਪੰਜਾਬ (ਹੁਣ ਪਾਕਿਸਤਾਨ) ਵਿਖੇ ਹੋਇਆ ਸੀ। ਆਪ ਜੀ ਦਾ ਕਲਮੀ ਨਾਂ "ਕਾਮਿਲ ਜਿਹਲਮੀ" ਸੀ ਤੇ ਉਸ ਵਕਤ ਦੇ ਪ੍ਰਸਿੱਧ ਰਸਾਲੇ ਵਿਚ ਇਨ੍ਹਾਂ ਦੀਆਂ ਕਵਿਤਾਵਾਂ ਅਕਸਰ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਸਨ। ਪੇਸ਼ੇ ਵਜੋਂ ਇਹ ਹਕੀਮ ਸਨ ਤੇ ਦੇਸ਼ ਦੀ ਆਜ਼ਾਦੀ ਉਪਰੰਤ 1947 ਤੋਂ ਲੈ ਕੇ 1953 ਤੱਕ ਲੁਧਿਆਣਾ ਦੇ ਸਿਵਿਲ ਹਸਪਤਾਲ ਵਿਚ ਸਰਕਾਰੀ ਤੌਰ ਤੇ ਮਰੀਜ਼ਾਂ ਨੂੰ ਆਪਣੀ ਸ਼ਫ਼ਾ ਨਾਲ ਸਿਹਤਯਾਬ ਕਰਦੇ ਰਹੇ।

ਉਰਦੂ ਦੇ ਨਾਮਵਰ ਸ਼ਾਇਰ "ਅਕਬਰ ਇਲਾਹਾਬਾਦੀ" ਆਪ ਜੀ ਦੇ ਉਸਤਾਦ ਸਨ ਇਸ ਲਈ ਕਾਮਿਲ ਸਾਹਿਬ ਦੀਆਂ ਲਿਖੀਆਂ ਕਵਿਤਾਵਾਂ, ਗ਼ਜ਼ਲਾਂ, ਅਤੇ ਵਾਰਾਂ ਪੜਨ ਤੋਂ ਹੀ ਪਤਾ ਲਗ ਜਾਂਦਾ ਹੈ ਕਿ ਇਨ੍ਹਾਂ ਨੂੰ ਛੰਦਾਬੰਦੀ ਅਤੇ ਪਿੰਗਲ ਦਾ ਪੂਰਨ ਗਿਆਨ ਸੀ।

ਭਾਸ਼ਾ ਵਿਭਾਗ ਪੰਜਾਬ ਵਲੋਂ 60ਵਿਆਂ ਦੇ ਦਹਾਕੇ ਵਿਚ ਪੰਜਾਬੀ ਦੇ ਪ੍ਰਸਿੱਧ ਸ਼ਾਇਰਾਂ ਦੀਆਂ ਨੌਂ ਵਾਰਾਂ ਨਾਮੀ ਇਕ ਪੁਸਤਕ ਪ੍ਰਕਾਸ਼ਿਤ ਕੀਤੀ ਗਈ ਜਿਸ ਵਿਚ ਇਨ੍ਹਾਂ ਦੀ ਲਿਖੀ ਕਸ਼ਮੀਰ ਤੇ ਲਿਖੀ ਇਕ ਵਾਰ ਬਹੁਤ ਮਕਬੂਲ ਹੋਈ।

"ਨੂਰੀ ਬਾਣੀ" ਅਤੇ "ਬੁੱਢਾ ਪਿੱਪਲ" ਨਾਂ ਦੀਆਂ ਕਵਿਤਾਵਾਂ ਪੜ੍ਹਨਯੋਗ ਹਨ।