ਸੱਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਿੰਡਾਂ ਦੇ ਵਿੱਚ ਇੱਕ ਅਜਿਹਾ ਸਥਾਨ ਜਿਸ ਵਿੱਚ ਲੋਕ ਆਪਣੇ ਸਮਾਜ ਪ੍ਰਤੀ ਫੈਸਲੇ ਲੈਂਦੇ ਹਨ। ਸਮਾਜ ਦਾ ਹਰ ਇੱਕ ਪੱਖ ਵਿਚਾਰਿਆਂ ਜਾਂਦਾ ਹੈ। ਪਿੰਡ ਦੇ ਲੋਕਾਂ ਲਈ ਅਜਿਹੀ ਸਥਾਨ ਨੂੰ ਸੱਥ ਕਿਹਾ ਜਾਂਦਾ ਹੈ। ਸੱਥ ਦਾ ਪਿੰਡ ਦੇ ਨਾਲ ਪਿਉ-ਪੁੱਤ ਵਾਲਾ ਰਿਸ਼ਤਾ ਰਿਹਾ ਹੈ। ਇਥੇ ਪਿੰਡ ਦੇ ਲੋਕਾਂ ਦੇ ਸਰਬ ਸਾਝੇਂ ਫੈਸਲੇ ਲਏ ਜਾਂਦੇ ਹਨ।

ਸੱਥ ਇੱਕ ਅਜਿਹਾ ਸਥਾਨ ਵੀ ਰਿਹਾ ਹੈ ਜਿੱਥੇ ਉਹ ਮਨ ਦੀਆਂ ਗੱਲਾਂ ਖੋਲੀਆਂ ਜਾਂਦੀਆਂ ਹਨ ਜੋ ਆਪਣੇ ਘਰਾਂ ਵਿੱਚ ਨਹੀਂ ਕੀਤੀਆਂ ਜਾਂਦੀਆਂ ਸੱਥ ਦੀ ਆਪਣੀ ਇੱਕ ਭਾਸ਼ਾ ਰਹੀ ਹੈ ਹਰ ਗੱਲ ਪਤਾ ਚਲਦੀ ਹੈ। ਤਿਊਹਾਰ, ਖੇਡਾਂ, ਜੰਞ ਦਾ ਉਤਰਨਾ, ਮਸਲੇ, ਪਿੰਡ ਦੀਆਂ ਗੁੱਲੀਘਟ, ਖੇਤੀਬਾੜੀ ਸੰਬੰਧੀ, ਲੋਕਾਂ ਦੀ ਹਾਲਤ, ਪੰਚਾਇਤੀ ਮਾਸਲੇ ਆਦਿ ਸੱਥ ਦੇ ਵਿਸ਼ੇ ਹਨ| ਮੌਸਮ ਦਾ ਸੱਥ ਦਾ ਨਾਲ ਡੂੰਘਾ ਸੰਬੰਧ ਰਿਹਾ ਹੈ। ਗਰਮੀਆਂ ਵਿੱਚ ਲੋਕ ਸੱਥ ਵਿੱਚ ਦੁਪਾਹਿਰ ਵੇਲੇ ਜਾਂ ਬਿਜਲੀ ਦੇ ਜਾਣ ਤੋਂ ਬਾਅਦ ਆਉਂਦੇ ਹਨ ਅਤੇ ਲੋਕ ਬਰੋਟੇ ਦੇ ਹੇਠ ਆ ਕੇ ਦਿਨ ਭਰ ਗੁਜਾਰਾ ਕਰਦੇ ਹਨ। ਸਰਦੀਆਂ ਵਿੱਚ ਲੋਕ ਧੂਣੀ ਲਾ ਕੇ ਬੈਠੇ ਰਹਿੰਦੇ ਹਨ। ਪੁਰਾਣੇ ਸਮਿਆਂ ਦੇ ਵਿੱਚ ਪਿੰਡ ਦਾ ਲੋਕਾਂ ਦਾ ਇੱਕਠੇ ਬੈਠਣ ਦਾ ਉਹ ਸਥਾਨ ਜਿੱਥੇ ਉਹ ਆਪਣੇ ਮਸਲੇ, ਸਮੱਸਿਆਵਾਂ, ਮਨ ਦੀ ਗੁੱਝੀ ਗੱਲ ਨੂੰ ਪ੍ਰਗਟ ਕਰਨ ਅਤੇ ਮਨੋਰੰਜਨ ਦਾ ਸਥਾਨ ਸੱਥ ਸੀ। ਸੱਥ ਦੇ ਵਿੱਚ ਮਹਿਫਲਾਂ ਲੱਗੀਆਂ ਰਹਿੰਦੀਆਂ ਸਨ। ਸੱਥ ਦਾ ਪਿੰਡ ਦੇ ਨਾਲ ਗੁੜ੍ਹਾ ਸੰਬੰਧ ਰਿਹਾ ਹੈ। ਦੋਵੇਂ ਇੱਕ ਦੂਜੇ ਤੋਂ ਬਿਨ੍ਹਾਂ ਅਧੂਰੇ ਸੀ। ਜਿਸ ਨੇ ਵੀ ਪਿੰਡ ਦੀ ਕੋਈ ਗੱਲ ਪਤਾ ਕਰਨੀ ਹੋਵੇ ਉਹ ਜੇ ਹੋਰ ਕਿਧਰੋਂ ਨਾ ਪਤਾ ਚਲੇ ਉਹ ਸੱਥ ਵਿੱਚ ਪਤਾ ਚਲ ਜਾਂਦੀ ਸੀ।

ਪਿੰਡ ਦੀ ਜਿਸ ਸਾਂਝੀ ਥਾਂ ਤੇ ਲੋਕ ਕੱਠੇ ਹੋ ਕੇ ਬੈਠਦੇ ਹਨ, ਉਸ ਨੂੰ ਸੱਥ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਸੱਥ ਵਾਲੀ ਥਾਂ ਤੇ ਆਮ ਤੌਰ ਤੇ ਪਿੱਪਲ, ਬਰੋਟਾ ਅਤੇਨਿੰਮ ਦੇ ਰੁੱਖ ਲੱਗੇ ਹੁੰਦੇ ਸਨ। ਪਿੰਡ ਦੇ ਮੋਹਤਬਰ ਬੰਦੇ ਇਨ੍ਹਾਂ ਸੱਥਾਂ ਵਿਚ ਬੈਠ ਕੇ ਹੀ ਪਿੰਡਾਂ ਦੇ ਮਸਲੇ ਵਿਚਾਰਦੇ ਸਨ। ਝਗੜੇ ਨਬੇੜਦੇ ਸਨ। ਸੱਥਾਂ ਵਿਚੋਂ ਹੀ ਸਾਰੇ ਪਿੰਡ ਤੇ ਇਲਾਕੇ ਦੀਆਂ ਖ਼ਬਰਾਂ ਮਿਲ ਜਾਂਦੀਆਂ ਸਨ। ਸੱਥਾਂ ਵਿਚ ਹੀ ਲੋਕ ਭਾਸ਼ ਵੀ ਖੇਡਦੇ ਸਨ। ਕਿੱਸੇ ਵੀ ਸੁਣਦੇ ਸਨ। ਸਾਰੇ ਸਮਾਜਿਕ ਸਮਾਗਮ ਜਿਵੇਂ ਰਾਮ ਲੀਲਾ, ਨਕਲੀਏ, ਕਵੀਸ਼ਰੀ ਸਥਾਂ ਵਿਚ ਹੀ ਕੀਤੀ ਜਾਂਦੀ ਸੀ। ਜੁਆਨਾਂ ਦੀਆਂ ਸੱਥਾਂ ਵੱਖਰੀਆਂ ਲੱਗੀਆਂ ਹੁੰਦੀਆਂ ਸਨ। ਸੱਥ ਦਾ ਥਾਂ ਆਮ ਤੌਰ ਤੇ ਉਹ ਥਾਂ ਹੁੰਦਾ ਸੀ ਜਿੱਥੇ ਪਿੰਡ ਦੀਆਂ ਤਿੰਨ ਜਾਂ ਚਾਰ ਗਲੀਆਂ ਕੱਠੀਆਂ ਹੁੰਦੀਆਂ ਸਨ। ਤਿੰਨਰਾਹਾ ਜਾਂ ਚੌਰਾਹਾ ਹੁੰਦਾ ਸੀ। ਕਈ ਸੱਥਾਂ ਵਾਲੀ ਥਾਂ ਤੇ ਲੱਕੜਾਂ ਤੇ ਖੁੰਡ ਪਏ ਹੁੰਦੇ ਸਨ। ਲੋਕ ਇਨ੍ਹਾਂ ਲੱਕੜਾਂ ਤੇ ਖੁੰਡਾਂ ਤੇ ਆ ਕੇ ਹੀ ਬੈਠਦੇ ਸਨ। ਖੁੰਡ ਚਰਚਾ ਸ਼ਬਦ ਦੀ ਕਾਢ ਵੀ ਇਨ੍ਹਾਂ ਖੰਡਾਂ ਤੋਂ ਹੀ ਹੋਈ ਹੈ। ਕਈ ਸੱਥਾਂ ਵਿਚ ਪੱਕੇ ਚੌਂਤਰੇ ਵੀ ਬਣੇ ਹੁੰਦੇ ਸਨ। ਦੀਵਾਲੀ ਨੂੰ ਲੋਕ ਸੱਥਾਂ ਵਿਚ ਦੀਵੇ ਰੱਖਦੇ ਸਨ।

ਫੇਰ ਦਰਵਾਜੇ ਬਣੇ। ਧਰਮਸਾਲਾਂ ਬਣੀਆਂ। ਫੇਰ ਦਰਵਾਜੇ ਤੇ ਧਰਮਸ਼ਾਲਾ ਸੱਥਾਂ ਦਾ ਕੰਮ ਦੇਣ ਲੱਗੀਆਂ। ਖੇਤੀ ਵਿਚ ਹਰੀ ਕ੍ਰਾਂਤੀ ਆਉਣ ਤੇ ਲੋਕਾਂ ਦਾ ਜਿਆਦਾ ਸਮਾਂ ਖੇਤੀ ਵਿਚ ਲੱਗਣ ਲੱਗਿਆ। ਸਾਂਝੇ ਪਰਿਵਾਰ ਖ਼ਤਮ ਹੋ ਗਏ। ਇਕਹਿਰੇ ਪਰਿਵਾਰ ਬਣ ਗਏ। ਵਿਹਲ ਘੱਟ ਗਈ। ਇਸ ਲਈ ਲੋਕ ਸੱਥਾਂ ਵਿਚੋਂ ਬੈਠਣੋਂ ਹੱਟ ਗਏ। ਪੰਚਾਇਤੀ ਸਿਸਟਮ ਨਾਲ ਪਾਰਟੀਬਾਜ਼ੀ ਬਹੁਤ ਵੱਧ ਗਈ ਹੈ। ਸੱਥ ਦੀ ਜਿਹੜੀ ਪਹਿਲਾਂ ਆਦਰਯੋਗ ਥਾਂ ਹੁੰਦੀ ਸੀ, ਉਹ ਹੁਣ ਨਹੀਂ ਰਹੀ। ਸੱਥ ਹੁਣ ਸ਼ਰੀਕੇਬਾਜ਼ੀ ਤੇ ਤੋਹਮਤਬਾਜ਼ੀ ਦੀ ਥਾਂ ਬਣ ਗਈ ਹੈ।[1]

ਵਣਜਾਰਾ ਬੇਦੀ ਪੰਜਾਬੀ ਲੋਕਧਾਰਾ ਵਿਸ਼ਵ ਕੋਸ਼[ਸੋਧੋ]

ਸੱਥ ਦਾ ਨਾਰੀ ਨਾਲ ਵੀ ਗੂੜ੍ਹਾ ਸੰਬੰਧ ਰਿਹਾ ਹੈ ਔਰਤਾਂ ਸੱਥ ਵਿਚੋਂ ਆਪਣੇ ਜੀਵਨ ਦੀ ਖੁਸ਼ੀ ਦਾ ਆਨੰਦ ਮਾਣਦੀਆਂ ਹਨ। ਤੀਆਂ, ਤ੍ਰਿੰਝਣਾ, ਔਰਤਾਂ ਸੱਥ ਵਿੱਚ ਹੀ ਬੈਠ ਕੇ ਜਿਸ ਵਿੱਚ ਕੁਆਰੀ ਕੁੜੀਆਂ ਵਿਆਹੀਆਂ ਹੋਈਆ, ਪਿੰਡ ਦੀਆਂ ਬਜੁਰਗ ਔਰਤਾਂ ਇੱਕਠੇ ਮਿਲ ਕੇ ਆਪਣੇ ਦਿਲ ਦੀ ਖੁਸ਼ੀ ਸਾਂਝੀ ਕਰਦੀਆਂ ਸਨ। ਆਵਦੇ ਮਨ ਦੇ ਰੋਸ ਵੀ ਖੁਸ਼ੀ ਦੇ ਰੂਪ ਵਿੱਚ ਮਾਣਦੀਆਂ ਸਨ। ਮੁੰਡਾ ਕੁੜੀ ਜੰਮਣ ਵੇਲੇ ਔਰਤਾਂ ਆਪਣੇ ਪਿੰਡ ਦੀ ਸੱਥ ਵਿੱਚ ਖੁਸ਼ੀ ਦੇ ਰੂਪ ਵਿੱਚ ਮਨਾਉਂਦੀਆਂ ਸਨ। ਬੁੱਢੇ ਅਤੇ ਨੌਜਵਾਨ ਸਭ ਇੱਕਠੇ ਮਿਲ ਕੇ ਆਪਣੇ ਦਿਲ ਦੀਆਂ ਯਾਦਾਂ ਤਾਜਾ ਕਰਦੇ ਹਨ। ਕਈ ਵਾਰ ਤਾਂ ਨੌਜਵਾਨ ਬੁੱਢਿਆਂ ਦੀ ਗੱਲ ਸੁਣ ਕੇ ਹੈਰਾਨ ਹੋ ਜਾਂਦੇ ਅਤੇ ਬਜੁਰਗ ਉਹਨਾ ਨੂੰ ਅਜਿਹੀਆਂ ਕਹਾਣੀਆਂ ਸੁਣਾਉਂਦੇ ਹਨ ਕਿ ਉਹਨਾ ਦਾ ਉਠਣ ਨੂੰ ਦਿਲ ਨਹੀਂ ਕਰਦਾ। ਮੇਰੇ ਪਿੰਡ ਦੀ ਅਮੈਂਬਲੀ ਨਾਲੋਂ ਵੱਧ ਚੁੰਝਾ ਦੇ ਭੇਦ ਹੋ ਕੇ ਹਰ ਇੱਕ ਬੋਲਦਾ-ਚਾਲਦਾ ਬੰਦਾ ਆਪਣੀ ਰਾਇ ਪ੍ਰਗਟ ਕਰਕੇ ਸਰਬ ਸਧਾਰਨ ਨੂੰ ਲਾਭ ਪਹੁੰਚਾਉਂਦਾ ਹੈ। ਆਪਣੀ ਦਿਮਾਗੀ ਚਤਰਾਈ ਨਾਲ ਜਮੀਨ ਅਸਮਾਨ ਦੇ ਉਹ ਕੁੰਡੇ ਮੇਲਦੇ ਹਨ ਕਿ ਕਲਪਣਾ ਡਿੱਗ ਪੈਦੀ ਹੈ।

ਮੇਰਾ ਪਿੰਡ ਗਿਆਨੀ ਗੁਰਦਿੱਤ ਸਿੰਘ ਮੇਰੇ ਪਿੰਡ ਦਾ ਮੂੰਹ ਮੱਥਾ[ਸੋਧੋ]

ਪੰਚਾਇਤ ਦੇ ਬੈਠਣ ਦੀ ਥਾਂ ਉਹ ਥਾਂ ਜਿੱਥੇ ਪਸ਼ੂ ਸਵੇਰ ਵੇਲੇ ਇੱਕਠੇ ਹੁੰਦੇ ਹਨ। (ਪਰਮਾਣਿਤ ਪੰਜਾਬੀ ਕੋਸ਼ ਭਾਸ਼ਾ ਵਿਭਾਗ ਪੰਜਾਬ)[2] ਸੱਥ ਦੀ ਆਪਣੀ ਇੱਕ ਭਾਸ਼ਾ ਹੁੰਦੀ ਹੈ ਇਥੇ ਲੋਕ ਉਹ ਭਾਸ਼ਾ ਦੇ ਸ਼ਬਦਾਂ ਦੀ ਵਰਤੋਂ ਰਕਦੇ ਹਨ ਜਿਨ੍ਹਾਂ ਦੀ ਘਰਾਂ ਵਿੱਚ ਜਾ ਹੋਰ ਸਥਾਨਾਂ ਤੇ ਵਰਤੋਂ ਨਹੀਂ ਕੀਤੀ ਜਾਂਦੀ। ਗੱਲ ਨੂੰ ਵੀ ਮਜਾਕ ਹੀ ਸਮਝਿਆ ਜਾਂਦਾ ਹੈ। ਸਾਂਝੀ ਲਾਉਂਦੀਆਂ ਤਦ ਉਹ ਆਦਮੀ ਵਾਂਗ ਹੀ ਤਾਂ ਆਪਣੀ ਅੰਦਰਲੀ ਬਾਤ ਨੂੰ ਦੱਸ ਕੇ ਸੱਥ ਸਮਝਕੇ ਸਾਂਝਾ ਕਰਦੀਆਂ ਸਨ। ਜਜਬਿਆਂ ਦੀ ਕੋਈ ਜਾਤ ਨਹੀਂ ਹੁੰਦੀ ਜਿਥੇ ਜਜਬੇ ਬੈਠ ਗਏ, ਮੁਹੱਬਤ ਜਾਗ ਪੈਂਦੀ ਹੈ। ਅਲਵਈ ਸੱਥ ਸਭਿਆਚਾਰ ਦੀ ਦਰਸ਼ਨੀ ਡਿਊਡੀ ਹੁੰਦੀ ਸੀ। (ਉਸ ਪ੍ਰਕਾਸ਼ ਗਾਸੋ ਮਲਵਈ ਸਭਿਆਚਾਰ ਮਲਵਈ ਸੱਥਾ ਵਿਚੋਂ)[3]

ਸੱਥ ਦਾ ਪਿੰਡ ਵਿੱਚ ਏਕਤਾ ਬਣਾਈ ਰੱਖਣ ਵਿੱਚ ਆਪਣਾ ਵੱਡਾ ਹੱਥ ਹੈ। ਸੱਥ ਵਿੱਚ ਕੋਈ ਭੇਦ ਭਾਵ ਨਹੀਂ ਰੱਖਿਆ ਜਾਂਦਾ ਸਭ ਜਾਤ, ਧਰਮ ਅਤੇ ਹਰ ਕਿਸਮ ਦੇ ਲੋਕ ਆਉਂਦੇ ਹਨ। ਸਭ ਤੋਂ ਵੱਘ ਤੇ ਖੁੱਲ੍ਹ ਕੇ ਸੱਥ ਵਿੱਚ ਹੀ ਹੱਸਿਆ ਜਾਂਦਾ ਹੈ।

ਪੁਸਤਕ ਸੂਚੀ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. 3
  3. 4