ਸਮੱਗਰੀ 'ਤੇ ਜਾਓ

ਸੱਭਿਆਚਾਰ ਅਤੇ ਖਿੰਡਾਅ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਦੋਂ ਇੱਕ ਸਮਾਜ ਵਲੋਂ ਕੀਤੀ ਗਈ ਕਾਢ ਨੂੰ ਦੂਜੇ ਸਮਾਜ ਅਪਣਾ ਲੈਣ, ਜਦੋਂ ਇੱਕ ਸਭਿਆਚਾਰਕ ਇਕਾਈ ਕਿਸੇ ਦੂਸਰੇ ਸਭਿਆਚਾਰ ਤੋਂ ਵਭਿੰਨ ਜੁਗਤਾਂ, ਸੰਦ, ਸੰਸਥਾਵਾਂ, ਵਿਸ਼ਵਾਸ, ਤੇ ਰੀਤੀ ਰਿਵਾਜ ਗ੍ਰਹਿਣ ਕਰਦੀ ਹੈ ਤਾਂ ਇੱਕ ਸਭਿਆਚਾਰ ਦੇ ਲੱਛਣ ਦੂਜੇ ਸਭਿਆਚਾਰ ਵਿੱਚ ਚਲੇ ਜਾਣ ਨੂੰ ਖਿੰਡਾਅ ਕਹਿੰਦੇ ਹਨ। ਡਾ. ਸੁਰਜੀਤ ਸਿੰਘ ਅਨੁਸਾਰ- ਬਿਨ੍ਹਾਂ ਭੋਤਿਕ ਸਮਾਂ, ਸਥਾਨ ਤੋਂ ਸੁੰਤਤਰ ਰੂਪ ਵਿੱਚ ਦੋ ਸਮੂਹਾਂ ਦਾ ਜਦੋਂ ਆਪਸ ਵਿੱਚ ਲੈਣ ਦੇਣ ਚਲਦਾ ਜਾਂ ਜਦੋਂ ਦੋ ਸਭਿਆਚਾਰ ਸਮੇਂ ਅਤੇ ਸਥਨ ਦੀ ਸੀਮਾਂ ਤੋਂ ਬਿਨ੍ਹਾਂ ਸੰਪਰਕ ਵਿੱਚ ਆਉਂਦੇ ਹਨ ਤੇ ਭਾਵਾਂ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ ਤਾਂ ਇਸਨੂੰ ਅਸੀਂ ਖਿੰਡਾਉ ਕਹਿੰਦੇ ਹਾਂ ਜਿਵੇਂ:-ਪੱਗ ਬੰਨਣ ਦਾ ਸਟਾਇਲ ਅਫ਼ਗਾਨ ਤੋਂ ਆਇਆ ਹੈ ਪਰ ਪੱਗ ਆਪਣੇ ਆਪ ਵਿੱਚੋਂ ਬਾਹਰੋਂ ਨਹੀਂ ਆਈ। ਸਮਾਜ ਦੇ ਬਹਾਰਲੇ ਕਾਰਨਾਂ ਵਿੱਚ ਖਿੰਡਾਅ ਨੂੰ ਪਹਿਲੀ ਥਾਂ ਦਿੱਤੀ ਗਈ ਹੈ। ਇੱਕ ਸਮਾਜ ਦੇ ਜੀਵਨ ਵਿਚਲੇ ਕਿਸੇ ਵੀ ਖੇਤਰ ਦੇ ਸਭਿਆਚਾਰ ਅੰਸ਼ਾ ਨੂੰ ਦੂਜੇ ਸਮਾਜ ਦੇ ਮੈਂਬਰਾਂ ਵਲੋਂ ਅਪਣਾ ਲਿਆ ਜਾਣਾ ਇਸੇ ਹੀ ਪ੍ਰਕਿਰਿਆਂ ਵਿੱਚ ਆਉਂਦਾ ਹੈ। ਕਈ ਸਮਾਜ-ਵਿਗਿਆਨੀ ਅਤੇ ਮਾਨਵ-ਵਿਗਿਆਨੀ ਤਾਂ ਇਸ ਪ੍ਰਕਿਰਿਆ ਨੂੰ ਏਨਾ ਮਹੱਤਵ ਦੇਂਦੇ ਹਨ ਕਿ ਇਸ ਨੂੰ ਸਭਿਆਚਾਰ ਪਰਿਵਤਨ ਦਾ ਮੁੱਖ ਕਾਰਨ, ਸਗੋਂ ਕਈ ਤਾਂ ਇਕੋਂ ਇੱਕ ਕਾਰਨ ਸਮਝਦੇ ਹਨ।

ਪਰਿਭਾਸ਼ਾ

[ਸੋਧੋ]

ਗੁਰਬਖਸ਼ ਸਿੰਘ ਫਰੈਂਕ ਅਨੁਸਾਰ," ਜਦੋਂ ਇੱਕ ਸਮਾਜ ਵਿੱਚ ਕੀਤੀ ਗਈ ਕਾਢ ਨੂੰ ਦੂਜੇ ਸਮਾਜ ਆਪਣਾ ਲੈਣ ਤਾਂ ਇਸ ਅਮਲ ਨੂੰ ਖਿੰਡਾਆ ਕਹਿੰਦੇ ਹਨ।"[1]

ਇਤਿਹਾਸ

[ਸੋਧੋ]

ਮਗਰਲੀ ਤਰ੍ਹਾਂ ਦੇ ਮਾਨਵ-ਵਿਗਿਆਨੀ ਨੂੰ ਖਿੰਡਾਅਵਾਦੀ ਕਿਹਾ ਜਾਂਦਾ ਹੈ। ਇਹਨਾਂ ਦਾ ਮੱਤ ਹੈ ਕਿ ਸਾਰੀਆਂ ਹੀ ਮਹੱਤਵਪੂਰਨ ਕਾਢਾਂ (ਲਿਪੀ, ਧਾਤਸਾਜ਼ੀ, ਇਮਾਰਤੀ ਕਲਾ ਆਦਿ) ਅਤੇ ਲੱਭਤਾਂ ਇਕੋਂ ਹੀ ਥਾਂ ਹੋਈਆਂ ਸਨ, ਜਿਥੋ ਇਹ ਦੁਨੀਆ ਦੇ ਬਾਕੀ ਖਿੱਤਿਆਂ ਵਿੱਚ ਫੈਲੀਆਂ ਉਹਨਾਂ ਅਨੁਸਾਰ ਇਹ ਥਾਂ ਮਿਸਰ ਸੀ, ਜਿਥੋਂ ਇਹ ਫ਼ਨੀਸ਼ਨਾਂ ਰਾਹੀ, ਜਿੰਨ੍ਹਾਂ ਦਾ ਮਿਸਰ ਨਾਲ ਵਪਾਰ ਚਲਦਾ ਸੀ, ਪੂਰਬ ਵਿੱਚ ਭਾਰਤ, ਚੀਨ ਅਤੇ ਜਪਾਨ ਤਕ ਪੁੱਜੀਆਂ, ਅਤੇ ਫਿਰ ਸ਼ਾਤ ਮਹਾਂਸਾਗਰ ਪਾਰ ਕਰਕੇ ਮਧ ਅਮਰੀਕਾ ਦੇ ਮਾਯਾ ਸਭਿਆਚਾਰ ਦਾ ਅਧਾਰ ਬਣੀਆਂ। ਇਸ ਸਿਧਾਂਤ ਦੇ ਸਮਰਥਕ ਮਨੁੱਖ ਦੀ ਕਾਢ ਦੀ ਸਮੱਰਥਾ ਦੀ ਅਣਹੋਂਦ ਅਤੇ ਹੋਰ ਨਿੱਕੀ ਤੋਂ ਨਿੱਕੀ ਨਵੀਂ ਕਾਢ ਦਾ ਵੀ ਵਿਰੋਧ ਕਰਨ ਦੀ ਰੁਚੀ ਨੂੰ ਅਪਣਾ ਅਧਾਰ ਬਣਾਉਂਦੇ ਹਨ। ਇਹ ਰੁਚੀ ਦੀ ਸੀਮਾ ਬਾਰੇ ਅਸੀਂ ਉਪਰ ਵਿਚਾਰ ਕਰ ਆਏ ਹਾਂ।

ਮਹੱਤਤਾ

[ਸੋਧੋ]

ਖਿੰਡਾਅ ਦੀ ਮਹੱਤਤਾ ਨੂੰ ਦਰਸਾਉਣ ਵਾਲਾ ਤੱਥ ਇਹ ਹੈ ਕਿ ਹਰ ਸਭਿਆਚਾਰ ਵਿੱਚ ਐਸੇ ਅੰਸ਼ ਬੜੇ ਘੱਟ ਹੁੰਦੇ ਹਨ। ਜਿਹੜੇ ਨਿਰੋਲ ਉਸ ਸਭਿਆਚਾਰ ਦੇ ਆਪਣੇ ਹੋਣ ਬਹੁਤੇ ਅੰਸ਼ (90 ਫ਼ੀ ਸਦੀ ਜਾਂ ਇਸ ਤੋਂ ਵੀ ਵੱਧ) ਦੂਜੇ ਸਭਿਆਚਾਰ ਤੋਂ ਲੈ ਕੇ ਆਪਣੇ ਸਭਿਆਚਾਰ ਸਿਸਟਮ ਵਿੱਚ ਫ਼ਿੱਟ ਕੀਤੇ ਹੁੰਦੇ ਹਨ। ਇਹ ਗੱਲ ਨਿੱਕੇ ਵੱਡੇ ਵਿਕਸਤ ਅਵਿਕਸਤ ਸਭ ਸਭਿਆਚਾਰਾਂ ਲਈ ਇਕੋਂ ਜਿੰਨੀ ਸੱਚ ਹੈ। ਗਲਫ਼ ਲਿੰਟਨ ਨੇ ਆਪਣੀ ਪੁਸਤਕ ‘ਦੀ ਸਟੱਡੀ ਆਫ਼ ਮੈਨ’ ਵਿੱਚ ਕਈ ਔਸਤ ਅਮਰੀਕੀ ਸ਼ਹਿਰੀ ਦਾ ਇੱਕ ਦਿਨ ਦਾ, ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤਕ, ਸਾਰਾ ਕਾਰਜ-ਕ੍ਰਮ ਦਿੱਤਾ ਹੈ। ਉਹ ਜੋ ਕਰਦਾ ਹੈ, ਜਿਵੇਂ ਕਰਦਾ ਹੈ, ਜੋ ਪਾਉਂਦਾ ਹੈ, ਖਾਦਾ ਜਾਂ ਵਰਤਦਾ ਹੈ, ਉਸ ਉਤੇ ਚਾਨਣ ਪਾਇਆ ਹੈ ਕਿ ਉਸ ਦਾ ਮੁੱਢ ਕਿਥੋਂ ਹੋਇਆ ਅਤੇ ਕਿਹੜੇ-ਕਿਹੜੇ ਰਸਤੇ ਅਮਰੀਕਾ ਤਕ ਪੁੱਜਾ ਅਤੇ ਇਸ ਤਰ੍ਹਾਂ ਔਸਤ ਅਮਰੀਕੀ ਸ਼ਹਿਰੀ ਜਿਹੜਾ ਆਪਣੇ ਆਪ ਨੂੰ ‘ਸੋ ਫ਼ੀਸਦੀ ਅਮਰੀਕੀ ਸਮਝਦਾ ਹੈ ਲਗਭਗ ਸੋ ਫ਼ੀ ਸਦੀ ਦੂਜੇ ਸਭਿਆਚਾਰ ਦੇ ਅੰਸ਼ਾਂ ਨੂੰ ਵਰਤ ਰਿਹਾ ਹੁੰਦਾ ਹੈ।

ਖਿੰਡਾਅ ਦੀ ਮਹੱਤਤਾ ਨੂੰ ਦੇਖਦਿਆਂ ਹੋਇਆ, ਸਾਨੂੰ ਕੁਝ ਹੋਰ ਅੰਸ਼ਾਂ ਦੀ ਉੱਚਿਤ ਮਹੱਤਤਾ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਖ਼ਾਸ ਕਰਕੇ ਇ ਤੱਥ ਨੂੰ ਕਿ ਇੱਕੋ ਹੀ ਕਾਢ ਇਕੋ ਵੇਲੇ (ਜਾਂ ਵੱਖ-ਵੱਖ ਵੇਲੇ) ਵੱਖ-ਵੱਖ ਥਾਵਾਂ ਉਤੇ ਵੱਖ-ਵੱਖ ਲੋਕਾਂ ਵਲੋਂ ਕੀਤੀ ਜਾਂ ਸਕਦੀ ਹੈ। ਕਈ ਵਾਰੀ ਇੱਕੋ ਹੀ ਕਾਢ ਨੂੰ ਵੱਖੋ-ਵੱਖਰੀਆਂ ਕੋਮਾਂ ਆਪੋ ਆਪਣੇ ਕਾਢਕਾਰਾਂ ਦੇ ਲੇਖੇ ਲਾ ਲੈਂਦੀਆਂ ਹਨ, ਅਤੇ ਇਸ ਨੂੰ ਅਸੀਂ ਉਹਨਾਂ ਦੀ ਕੌਮੀ ਹੈਂਕੜ ਦਾ ਪ੍ਰਗਟਾਵਾ ਸਮਝ ਲੈਂਦੇ ਹਾਂ। ਹਾਲਾਂਕਿ ਇਹ ਗੱਲ ਬਿਲਕੁਲ ਸੰਭਵ ਹੈ ਕਿ ਉਹਨਾਂ ਨੇ ਸੰਬੰਧਿਤ ਕਾਢ ਪ੍ਰੈਧੀਨ ਤੌਰ ਉਤੇ ਕੀਤੀ ਹੋਵੇ। ਦੂਜੀ ਗਲ ਸਾਨੂੰ ਇਹ ਨਹੀਂ ਭੁੱਲਣੀ ਚਾਹੀਦੀ ਕਿ ਦੂਜੇ ਸਭਿਆਚਾਰ ਤੋਂ ਲਾਏ ਅੰਸ਼ਾਂ ਨੂੰ ਆਪਣੇ ਸਭਿਆਚਾਰ ਦੀ ਛਾਣਨੀ ਵਿਚੋਂ ਲੰਘਾਕੇ ਅਪਣਾਇਆ ਸਭਿਆਚਾਰ ਦੀ ਆਪਣੀ ਪ੍ਰਭਿਤਾ ਦਾ ਅੰਗ ਬਣ ਜਾਂਦਾ ਹੈ।

ਹਵਾਲੇ

[ਸੋਧੋ]
  1. ਗੁਰਬਖਸ਼ ਸਿੰਘ ਫਰੈਂਕ. ਪੰਜਾਬੀ ਸਭਿਆਚਾਰ: ਵਿੰਭਿਨ ਪਰਿਪੇਖ ਸੰਪਾਦਕ-ਪ੍ਰੋ. ਸ਼ੈੱਰੀ ਸਿੰਘ ਰੂਹੀ ਪ੍ਰਕਾਸ਼ਨ ਅੰਮ੍ਰਿਤਸਰ.ਪੰਨਾ ਨੰਬਰ 25