ਸਮੱਗਰੀ 'ਤੇ ਜਾਓ

ਸੱਭਿਆਚਾਰ ਦੇ ਲੱਛਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਸੱਭਿਆਚਾਰ

'ਸੱਭਿਆਚਾਰ' ਸ਼ਬਦ ਦੇ ਸੰਧੀ-ਵਿਛੇਦ ਤੋਂ ਪਤਾ ਲਗਦਾ ਹੈ ਕਿ ਇਹ 'ਸੱਭਿਆ' ਤੇ 'ਆਚਾਰ' ਸ਼ਬਦਾਂ ਦੇ ਜੋੜ ਦੀ ਉਪਜ ਹੈ । ਪੰਰਪਰਾਗਤ ਚੇਤਨਾ ਨੂੰ ਵਰੋਸਾਣ ਵਾਲੇ 'ਭਾਈ ਕਾਹਨ ਸਿੰਘ ਨਾਭਾ ਦੇ ਸ਼ਬਦਾਰਥ ਮਹਾਨ ਕੋਸ਼ (ਪੰਨਾ-157) ਅਨੁਸਾਰ ਸਭਿਆ ਤੋਂ ਭਾਵ ਭੈਅ ਸਹਿਤ ਹੋਣਾ ਹੈ ।ਉਸ ਅਨੁਸਾਰ ਧਾਰਮਕ ਆਭਾ ਵਾਲੀਆਂ ਪਰੰਪਰਾਗਤ ਕਦਰਾ-ਕੀਮਤਾਂ ਨਾਲ ਰੰਗਤ ਹੋਣਾ ਹੀ ਸਭਿਆ ਹੋਣਾ ਹੈ । ਆਚਾਰ ਤ ਭਾਵ ਵਿਵਹਾਰ ਹੈ ।ਇਸ ਤਰ੍ਹਾਂ ਪਰੰਪਰਾਗਤ ਚੇਤਨਾ ਅਨੁਸਾਰ ਪੁਰਾਤਨ ਕਦਰਾ ਕੀਮਤਾਂ ਨੂੰ ਜੀਵਨ ਵਿਚ ਢਾਲਦਾ ਸੱਭਿਆਚਾਰ ਹੈ ।[1]

ਸਭਿਆਚਾਰ ਇੱੱਕ ਨਿਰੋਲ ਮਨੁੁੱਖੀ ਵਰਤਾਰਾ ਹੈ,ਪਰ ਕਿਸੇ ਇੱਕਲੇ ਦਾ ਕੰੰਮ ਨਹੀ । ਅਜਿਹੀ ਉਦਾਹਰਨਵੀ ਦੇੇੇਖਣ ਵਿਚ ਆਈਆ ਹਨ ਅਤੇ ਤਜਰਬੇ ਵੀ ਗਏ ਹਨ,ਕਿ ਜਨਮ ਤੋਂ ਹੀ ਮਨੁੱਖੀ ਸਮਾਜ ਨਾਲ ਕੱੱਟ ਕੇ ਕਿਸੇੇ ਇਕੱਲਵਾਝੇ ਸੁੱਟ ਦਿੱਤਾ ਗਿਆ ਵਿਅਕਤੀ ਜੇ ਬਚ ਵੀ ਜਾਵੇ,ਤਾਂ ਉਸ ਦਾ ਜਾਨਵਰਾਂ ਨਾਲੋ ਬਹੁਤਾ ਫਰਕ ਨੀ ਹੁੰਦਾ ।ਸਭਿਆਚਾਰ ਨਿਰਾ ਸਮਾਜਕ ਵਰਤਾਰਾ ਵੀ ਨਹੀਂ ।ਸਮਾਜ ਸਿਰਫ ਮਨੁੱਖ ਦੀ ਵਿਲੱਖਣਤਾ ਨਹੀ।ਸਮਾਜ ਦੇ ਲੱਛਣ-ਮੰਤਵ ਦੀ ਸਾਝ ਅਤੇ ਫਰਜਾ ਦੀ ਵੰਡ- ਹੇਠਲੇ ਸਮੂਹਾ ਵਿਚ ਵੀ ਮਿਲਦੇ ਹਨ,।ਇਸੇ ਕਰਕੇ ਹੁਣ ਤੱਕ ਸਭਿਆਚਾਰ ਨੂੰ ਨਾ ਸਿਰਫ ਮਨੁੱਖ ਸਮਾਜ ਦਾ ਵਰਤਾਰਾ ਹੈ । ਇਹ ਮਨੁੱਖੀ ਸਮਾਜ ਦਾ ਜਾ ਸਮਾਜਕ ਮਨੁੱਖ ਦਾ ਵਰਤਾਰਾ ਹੈ ।ਸੱਭਿਆਚਾਰ ਸਰਬ ਵਿਆਪਕ ਹੋਣ ਦ ਬਾਵਜੂਦ,ਹਰ ਸਭਿਆਚਾਰ ਦੀ ਆਪਣੀ ਨਿਵੇਕਲੀ ਹੋਂਦ ਅਤੇ ਪਛਾਣ ਹੁੰਦੀ ਹੈ। ਸਮਾ ਬੀਤਣ ਨਾਲ ਇਹ ਫਰਕ ਵੀ ਵਧਦੇ ਜਾਂਦੇ ਹਨ ।ਅਖੀਰ ਵਿੱਚ ਅਸੀਂ ਉਪਰੋਕਤ ਸਾਰੀ ਬਹਿਸ ਦੇ ਆਧਾਰ ਉੱਤੇ ਸਭਿਆਚਾਰ ਦੇ ਸੰਖਪ ਤਰ੍ਹਾਂ ਨਾਲ ਇਹ ਲੱਛਣ ਗਿਣਵਾ ਸਕਦੇ ਹਾਂ:[2]

1. ਸੱਭਿਆਚਾਰ ਇੱਕ ਜਟਿਲ ਸਮੂਹ ਹੈ,ਜਿਸਦੇ ਅੰਤਰ ਸੰਬੰਧਤ ਅਤੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਭਾਗ ਹਨ।ਇਸ ਦੇ ਬਹੁਤ ਘੱਟ ਅੰਸ਼ ਹਨ ਜਿਹੜੇ ਸੈਵਧੀਨ ਤੌਰ ਉੱਤੇ ਵਿਕਾਸ ਕਰਦੇ ਲੱਗਦੇ ਹਨ,ਜਿਵੇਂ ਕਿ ।ਪਰ ਇਹਨਾਂ ਦਾ ਵਿਕਾਸ ਵੀ ਸਭਿਆਚਾਰ ਦੇ ਬਾਕੀ ਅੰਗ ਨਾਲ ਬਿਲਕੁਲ ਅਸੱਬੰਧਿਤ ਨਹੀ ਹੁੰਦਾ ।

2. ਸੱਭਿਆਚਾਰ ਸਰਬ ਵਿਆਪਕ ਹੈ,ਪਰ ਹਰ ਸਮਾਜ ਦਾ ਸੱਭਿਆਚਾਰ ਵਿਲਖਣ ਹੁੰਦਾਹੈ

3. ਸੱਭਿਆਚਾਰ ਮਨੁੱਖੀ ਸਮਾਜ ਦਾ ਵਰਤਾਰਾ ਹੈ।[3]

4. ਜੀਵ-ਵਿਗਿਆਨ ਵਿਰਸੇ ਵਿਚ ਨਹੀ ਮਿਲਦਾ ਸਗੋਂ ਸਮਾਜਕ ਵਿਰਸੇ ਵਿਚ ਮਿਲਦਾਾ ਹੈ;ਅਰਥਾਤ,ਇਹ ਸਿਖਿਆ ਜਾਦਾ ਹੈ,ਗਹਿਣ ਕੀਤਾ ਜਾਂਦਾ,ਅਤੇ ਸਾਝਾ ਕੀਤਾ ਜਾਂਦਾ ਹੈ ।

5. ਸੱਭਿਆਚਾਰ ਸੰਚਿਤ ਹੋਣ ਦੀ ਪ੍ਰਕਿਰਤੀ ਰੱਖਦਾ ਹੈ,ਜਿਸ ਕਰਕੇ ਲੰਘਦੇ ਸਮੇਂ ਨਾਲ ਇਸ ਦੀ ਗਤੀ ਤੇਜ਼ ਹੋਈ ਜਾਦੀ ਹੈ ।

6. ਪ੍ਤੀਕਾਤਮਕਤਾ ਸਭਿਆਚਾਰ ਦਾ ਇੱਕ ਮਹੱਤਵਪੂਰਣ ਲੱਛਣ ਹੈ, ਜਿਸ ਲਈ ਇਹ ਸੰਚਾਰ ਦਾ ਮਾਧਿਅਮ ਹੌਣ ਦਾ ਝਾਉਲਾ ਪਾਉਂਦਾ ਹੈ ।ਸਭਿਆਚਾਰ ਦੀ ਸਾਝ ਤੋਂ ਬਿਨਾਂ ਸੰਚਾਰ ਸੰਭਵ ਨਹੀ,ਪਰ ਸੰਚਾਰ ਸੱਭਿਆਚਾਰ ਦਾ ਪਾ੍ਥਮਿਕ ਮੰਤਵ ਨਹੀਂ ਹੁੰਦਾ ।ਇਹ ਪਾ੍ਥਮਿਕ ਮੰਤਵ ਭਾਸ਼ਾ ਦਾ ਅਤੇ ਸੰਚਾਰ ਲਈ ਉਚੇਚੇ ਤੌਰ ਉੱਤੇ ਸਿਰਜੀਆ ਗਈਆ ਚਿਹਨ ਪ੍ਰਣਾਲੀਆਂ ਦਾ ਹੁੰਦਾ ਹੈ ।ਇਹ ਪ੍ਰਣਾਲੀਆਂ ਵੀ ਸਭਿਆਚਾਰ ਦੀਆਂ ਹੀ ਵਿਸ਼ੇਸ਼ ਸਿਰਜਨਾਵਾ ਹੁੰਦੀਆਂ ਹਨ,ਅਤੇ ਆਪਣੇ ਸੱਭਿਆਚਾਰ ਦੇ ਸੰਦਰਭ ਵਿਚ ਹੀ ਅਰਥ ਰੱਖਦੀਆ ਹਨ ।[4]

ਹਵਾਲੇ

[ਸੋਧੋ]
  1. ਸਿੰਘ ਗਿੱਲ, ਤੇਜਵੰਤ (2012). ਪੰਜਾਬੀ ਸੱਭਿਆਚਾਰ,ਭਾਸ਼ਾ ਅਤੇ ਸਾਹਿਤ ਪੁਨਰ ਮੁਲੰਕਣ. Punjabi bhawan,ludhiana: ਲੋਕ ਗੀਤ ਪਰਕਾਸ਼ਨ. p. 9. ISBN ISBN:978-93-5068-171-8. {{cite book}}: Check |isbn= value: invalid character (help)
  2. ਸਿੰਘ ਫਰੈਕ, ਪੋ੍.ਗੁਰਬਖ਼ਸ (2020). ਸਭਿਆਚਾਰ ਅਤੇ ਪੰਜਾਬੀ ਸਭਿਆਚਾਰ. ਅੰਮ੍ਰਿਤਸਰ: ਵਾਰਿਸ ਸ਼ਾਹ ਫਾਉਂਡੇਸ਼ਨ. pp. 35–37. ISBN 978-81-7856-365-7.
  3. ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ,ਪ੍ਰੋ.ਗੁਰਬਖ਼ਸ਼ ਸਿੰਘ ਫ਼ਰੈਂਕ,ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ,ਪੰਨਾ43
  4. ਸਿੰਘ ਫਰੈਕ, ਪੋ੍.ਗੁਰਬਖ਼ਸ (2020). ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ. ਅੰਮਿ੍ਤਸਰ: ਵਾਰਿਸ ਸ਼ਾਹ ਫਾ਼ਉਡੇਸ਼ਨ. pp. 42–43. ISBN 978-81-7856-365-7.