ਸੱਭਿਆਚਾਰ ਬਿਲਮਣਾ
ਸੱਭਿਆਚਾਰ ਬਿਲਮਣਾ ਦਾ ਸੰਕਲਪ ਸਮਾਜ ਵਿੱਚ ਉਤਪੰਨ ਹੋਈਆ ਸਮਾਜਿਕ ਸਮੱਸਿਆਵਾਂ, ਅਸੰਤੁਲਨ ਅਤੇ ਤਨਾਅ ਨੂੰ ਸਮਝਣ ਲਈ ਵਿਕਸਿਤ ਹੋੋਇਆ ਹੈ। ਇਸ ਸੰਕਲਪ ਦਾ ਸਭ ਤੋੰ ਪਹਿਲਾ ਪ੍ਰਯੋਗ ਅੋਗਬਰਨ (ogburn) ਨੇ ਆਪਣੀ ਕਿਤਾਬ ਸ਼ੋਸ਼ਲ ਚੈਂਜ(SOCIAL CHANGE) ਵਿੱਚ 1921 ਵਿੱਚ ਕੀਤਾ ਇਸ ਸੰਕਲਪ ਦੀ ਹੋਂਦ ਦੂਜੇ ਸਮਾਜ ਵਿਗਿਾਆਨੀ ਜਿਵੇਂ ਕਿ ਸਮਨਰ (sumner), ਮੈਕਸ ਮੂਲਰ (max mullar), ਵੀਰਕਾਤ (vierkandt), ਸਪੈਂਂਸਰ (specer) 'ਜਿਸ ਨੇ ਇਸਨੂੰ, (ਮਿਤ੍ਰਕ ਹੱਥ ਕਿਹਾ ਹੈ) ਔਗਵਰਨ ਪਹਿਲਾ ਲੇਖਕ ਸੀ ਜਿਸਨੇ ਇਸ ਸੰਕਲਪ ਨੂੰ ਵਿਸਤਰਤ ਰੂਪ ਵਿੱਚ ਪੇਸ਼ ਕੀਤਾ ਅਤੇ ਇਸਨੂੰ ਇੱਕ ਨਿਸ਼ਚਤ ਸਿਧਾਂਤ ਦਾ ਰੂਪ ਦਿੱਤਾ ਭਾਵੇਂ ਇਸ ਸਕੰਲਪ ਦੀ ਕਰੜੀ ਆਲੋਚਨਾ ਹੋਈ ਤਾਂ ਵੀ ਇਹ ਸੰਕਲਪ ਸੱਭਿਾਆਚਾਰ ਵਿੱਚ ਬਹੁਤ ਜਿਆਦਾ ਪ੍ਰਚਿਲਤ ਹੋਇਆ ਹੈ।
ਸੱਭਿਆਚਾਰ ਬਿਲਮਣਾ ਦਾ ਅਰਥ
[ਸੋਧੋ]ਅੰਗਰੇਜ਼ੀ ਦੇ ਲੈਗ 'lag' ਸ਼ਬਦ ਦਾ ਪੰਜਾਬੀ ਉਲਥਾ ਬਿਲਮਣਾ ਹੈ। ਬਿਲਮਣਾ ਦਾ ਅਰਥ ਪੱਛੜ ਜਾਣ ਤੋਂ ਹੈ। ਉਦਾਹਰਣ ਦੁਆਰਾ ਇਸ ਦਾ ਅਰਥ ਸੱਪਸ਼ਟ ਕੀਤਾ ਜਾਂਦਾ ਹੈ। ਕੋਈ ਵੀ ਪੂਰਨਤਾ ਜੋ ਭਿਵਿੰਨ ਭਾਗਾਂ ਤੋਂ ਮਿਲ ਕੇ ਬਣੀ ਹੈ ਇਹ ਭਿਵਿੰਨ ਭਾਗ ਅਲੱਗ ਥਲੱਗ ਨਹੀਂ ਬਲਕਿ ਅੰਤਰ ਸੰਬੰਧਿਤ ਹਨ। ਇੱਕ ਭਾਗ ਵਿੱਚ ਪਰਿਵਰਤਨ ਦੂਜੇ ਭਾਗ ਨੂੰ ਜਰੂਰ ਪ੍ਰਭਾਵਿਤ ਕਰਦਾ ਹੈ। ਪ੍ਰਭਾਵਿਤ ਭਾਗ ਸਮਾਂ ਪਾ ਕੇ ਇਸ ਪਰਿਵਰਤਨ ਦੇ ਅਨੁਰੂਪ ਆਪਣੇ ਆਪ ਨੂੰ ਢਾਲ ਦੇ ਹਨ ਇਹ ਸਮੇਂ ਦੀ ਵਿੱਥ ਜੋ ਪਰਿਵਰਤਨ ਆਉਣ ਅਤੇ ਪਰਿਵਰਤਨ ਦੁਆਰਾ ਪ੍ਰੇਰਿਤ ਅਨੁਕੁਲਣ ਦੀ ਸਮਾਪਤੀ ਵਿੱਚ ਹੈ, ਇਸ ਨੂੰ ਹੀ ਪੱਛੜ ਜਾਣਾ ਕਿਹਾ ਜਾਂਦਾ ਹੈ। ਸੱਭਿਾਆਚਾਰ ਬਿਲਮਣਾ ਦੇ ਸੰਕਲਪ ਦੀ ਵਰਤੋਂ ਵੀ ਇਹਨਾਂ ਹੀ ਅਰਥਾ ਵਿੱਚ ਕੀਤੀ ਗਈ ਹੈ। ਸੱਭਿਆਚਾਰ ਦੇ ਅੰਤਰ ਸੰਬੰਧਿਤ ਹੋਣ ਕਰਕੇ ਇਸ ਦੇ ਇੱਕ ਪੱਖ ਵਿੱਚ ਪਰਿਵਰਤਨ ਹਮੇਸ਼ਾ ਇਸਦੇ ਦੁਸਰੇ ਪੱਖ ਨੂੰ ਪ੍ਰਭਾਵਿਤ ਕਰਦਾ ਹੈ। ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸੱਭਿਆਚਾਰ ਬਿਲਮਣਾ ਦੇ ਸੰਕਲਪ ਦਾ ਪ੍ਰਯੋਗ ਸਮਾਜਾ ਦੇ ਵਿਚਕਾਰ ਪਰਿਵਤਨ ਦੀਆਂਂ ਵਿਭੇਦਿਕ ਦਰਾਂ(differential rates) ਲਈ ਕੀਤਾ ਜਾਂਦਾ ਹੈ। ਇਸ ਤਰ੍ਹਾਂ ਸੱਭਿਆਚਾਰ ਬਿਲਮਣਾ ਇੱਕ ਹੀ ਸੱਭਿਆਚਾਰ ਦੇ ਸੰਬੰਧਿਤ ਭਾਗਾ ਵਿੱਚ ਪਰਿਵਤਨ ਦੀਆਂ ਅਸਮਾਨ ਦਰਾਂ ਦੁਆਰਾ ਉਤਪੰਨ ਕੀਤੀ ਗਈ। ਅਸੰਗਤੀ ਦਾ ਵਰਣਨ ਕਰਦੀ ਹੈ।