ਸੱਸ ਦੇ ਜਲੇਬ
21/31 ਜਲੇਬ, ਜਿਨ੍ਹਾਂ ਉੱਪਰ ਚਾਂਦੀ ਦੇ ਵਰਕ ਲੱਗੇ ਹੁੰਦੇ ਹਨ, ਪਿੱਤਲ ਦੀ ਬੜੀ ਪਰਾਤ ਵਿਚ ਰੱਖ ਕੇ, ਉੱਪਰ ਲਾਲ ਕੱਪੜਾ ਵਲ੍ਹੇਟ ਕੇ, ਲੜਕੀ ਦੀ ਡੋਲੀ ਦੇ ਨਾਲ, ਲੜਕੀ ਦੀ ਸੱਸ ਨੂੰ ਭੇਜਣ ਦੀ ਰਸਮ ਨੂੰ “ਸੱਸ ਦੇ ਜਲੇਬ” ਕਹਿੰਦੇ ਹਨ। ਇਨ੍ਹਾਂ ਜਲੇਬਾਂ ਦੀ ਮਾਲਕ ਸੱਸ ਹੁੰਦੀ ਸੀ। ਸੱਸ ਲਾੜੇ ਦੀ ਮਾਂ ਨੂੰ ਕਹਿੰਦੇ ਹਨ।ਜਲੇਬ ਇਕ ਕਿਸਮ ਦੀ ਮਠਿਆਈ ਹੈ ਜਿਹੜੀ ਜਲੇਬੀ ਦਾ ਬੜਾ ਰੂਪ ਹੁੰਦਾ ਹੈ। ਸੱਸ ਇਨ੍ਹਾਂ ਜਲੇਬਾਂ ਵਿਚੋਂ ਕੁਝ ਜਲੇਬ ਆਪਣੇ ਪਰਿਵਾਰ ਦੇ ਮੈਂਬਰਾਂ ਤੇ ਸ਼ਰੀਕੇ ਵਾਲਿਆਂ ਨੂੰ ਵੰਡ ਦਿੰਦੀ ਸੀ। ਕੁਝ ਜਲੇਬ ਆਪਣੇ ਖ਼ਾਸ ਰਿਸ਼ਤੇਦਾਰਾਂ ਨੂੰ ਭਾਜੀ ਦੇਣ ਸਮੇਂ ਭਾਜੀ ਦੇ ਨਾਲ ਦੇ ਦਿੰਦੀ ਸੀ।
ਪਹਿਲੇ ਸਮਿਆਂ ਵਿਚ ਜਦ ਇਹ “ਸੱਸ ਦੇ ਜਲੇਬ ਭੇਜਣ ਦੀ ਰਸਮ ਹੁੰਦੀ ਸੀ, ਉਨ੍ਹਾਂ ਸਮਿਆਂ ਵਿਚ ਲੱਡੂ ਤੇ ਜਲੇਬੀਆਂ ਹੀ ਵਿਆਹ ਦੀ ਮਠਿਆਈ ਹੁੰਦੀਆਂ ਸਨ। ਅੱਜ ਤਾਂ ਵਿਆਹਾਂ ਵਿਚ ਅਨੇਕਾਂ ਕਿਸਮ ਦੀਆਂ ਮਠਿਆਈਆਂ ਬਣਦੀਆਂ ਹਨ।ਪਰ ਅੱਜ ਦੀ ਪੀੜ੍ਹੀ ਮਿੱਠਾ ਬਹੁਤ ਘੱਟ ਖਾ ਕੇ ਰਾਜੀ ਹੈ।ਹੁਣ ਵਿਆਹਾਂ ਵਿਚ ਕੋਈ ਵੀ “ਸੱਸ ਦੇ ਜਲੇਬ ਭੇਜਣ ਦੀ ਰਸਮ ਨਹੀਂ ਕਰਦਾ। ਹੁਣ ਮਠਿਆਈਆਂ ਦੇ ਡੱਬੇ ਭੇਜਣ ਦਾ ਰਿਵਾਜ ਚੱਲ ਪਿਆ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.