ਸ. ਨ. ਸੇਵਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ. ਨ. ਸੇਵਕ (ਸਤਿਆ ਨੰਦ ਸੇਵਕ[1]) ਪੰਜਾਬੀ ਨਾਟਕਕਾਰ, ਅਧਿਆਪਕ ਅਤੇ ਲੇਖਕ ਸੀ। ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਭਾਸ਼ਾਵਾਂ, ਪੱਤਰਕਾਰੀ ਤੇ ਸਭਿਆਚਾਰ ਵਿਭਾਗ ਦੇ ਮੁਖੀ ਤੇ ਅੰਗਰੇਜ਼ੀ ਅਧਿਆਪਕ ਰਿਹਾ। ਪੰਜਾਬੀ ਸਭਿਆਚਾਰ ਅਕਾਡਮੀ ਦੇ ਬਾਨੀ ਪ੍ਰਧਾਨ ਹੋਣ ਤੋਂ ਇਲਾਵਾ ਉਹ ਥੀਏਟਰ ਦਾ ਨਿਰਦੇਸ਼ਕ ਵੀ ਸੀ। ਉਸ ਨੇ ਤ੍ਰੈਮਾਸਿਕ ਪੱਤਰ ਜੀਵਨ ਸਾਂਝਾਂ ਅਤੇ ਸੰਚਾਰ ਦੀ ਲੰਮਾ ਸਮਾਂ ਸੰਪਾਦਨਾ ਕੀਤੀ।

ਸਾਹਿਤ ਰਚਨਾ[ਸੋਧੋ]

ਸ. ਨ. ਸੇਵਕ ਦਾ ਪਹਿਲਾ ਗ਼ਜ਼ਲ ਸੰਗ੍ਰਹਿ ‘ਰੁੱਤ ਕੰਡਿਆਲੀ’ 1985 ਵਿੱਚ ਛਪਿਆ ਸੀ। ‘ਅਮਲਤਾਸ ਦੇ ਪੱਤੇ’ ਉਸ ਦੀ ਦੂਜੀ ਪੁਸਤਕ ਸੀ।[2]

ਰਚਨਾਵਾਂ[ਸੋਧੋ]

  • ਫਰਿਹਾਦ (ਕਾਵਿ-ਨਾਟਕ)
  • ਮਦਾਰੀ
  • ਜਾਲ
  • ਸੁਕਰਾਤ (ਨਾਟਕ)
  • ਰੁੱਤ ਕੰਡਿਆਲੀ (ਗ਼ਜ਼ਲ ਸੰਗ੍ਰਹਿ)
  • Current problems of Indian education
  • ਦੁੱਲਾ: ਕੁੱਕਨੂਸ ਮਾਰਦਾ ਨਹੀਂ
  • ਜਨਮ ਦਿਨ (ਦੇਸ਼ਾ ਦੀ ਅਜ਼ਾਦੀ ਦੀ ਗੋਲੜਨ ਜੁਬਲੀ ਨੂੰ ਸਮਰਪਿਤ ਪੂਰਾ ਨਾਟਕ)
  • ਕਾਲ਼ਾ ਸੋਨਾ, ਗੋਰੇ ਲੋਕ (ਅਰਬ ਦੇਸ਼ਾਂ, ਮੁੱਖ ਤੌਰ ਤੇ ਇਰਾਕ ਵਿੱਚ ਲੇਖਕ ਦੀ ਯਾਤਰਾ ਦਾ ਵੇਰਵਾ, 1960-64)
  • ਗੁਰੂ ਗੋਬਿੰਦ ਸਿੰਘ (ਅੰਗਰੇਜ਼ੀ ਵਿੱਚ)
  • ਕਾਮਾਗਾਟਾਮਾਰੂ (ਭੁੱਲੇ ਵਿਸਰੇ ਨਾਇਕਾਂ ਬਾਰੇ)_
  • ਮੇਰਾ ਯਾਰ ਤੇ ਹੋਰ ਨਾਟਕ
  • ਅਮਲਤਾਸ ਦੇ ਪੱਤੇ
  • ਕਬੀਰ[1]

ਹਵਾਲੇ[ਸੋਧੋ]

  1. 1.0 1.1 ਵਰਿੰਦਰ ਵਾਲੀਆ, Tribune News. "ਭਗਤਾਂ ਕੀ ਚਾਲ ਨਿਰਾਲੀ". Tribuneindia News Service. Archived from the original on 2023-02-06. Retrieved 2021-03-28.
  2. Service, Tribune News. "ਜ਼ਿੰਦਗੀ ਦੀ ਹਕੀਕਤ ਦੀ ਗ਼ਜ਼ਲ". Tribuneindia News Service. Archived from the original on 2023-02-06. Retrieved 2021-03-28.