ਅਧਿਆਪਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਧਿਆਪਕ (ਜਿਸ ਨੂੰ ਕਿ ਸਕੂਲ ਅਧਿਆਪਕ ਜਾਂ ਸਿੱਖਿਅਕ ਕਿਹਾ ਜਾਂਦਾ ਹੈ) ਜਿਹੜਾ ਕਿ ਵਿਦਿਆਰਥੀਆਂ ਦੀ ਜਾਣਕਾਰੀ, ਯੋਗਤਾ ਜਾਂ ਕਦਰਾਂ-ਕੀਮਤਾਂ ਗ੍ਰਹਿਣ ਕਰਨ ਵਿੱਚ ਮਦਦ ਕਰਦਾ ਹੈ।

ਫਰਜ਼ ਅਤੇ ਕਾਰਜ[ਸੋਧੋ]

ਇੱਕ ਅਧਿਆਪਕ ਦੀ ਭੂਮਿਕਾ ਸਦਾ ਰਸਮੀ ਅਤੇ ਨਿਰੰਤਰ, ਸਕੂਲ ਵਿੱਚ ਜਾਂ ਰਸਮੀ ਵਿੱਦਿਆ ਦੇ ਨਾਲ ਸੰਬੰਧਤ ਥਾਂ ਵਿੱਚ ਚਲਦੀ ਰਹਿੰਦੀ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਜੋ ਵਿਅਕਤੀ ਅਧਿਆਪਕ ਬਣਨ ਦਾ ਚਾਹਵਾਨ ਹੁੰਦਾ ਹੈ,ਲਾਜ਼ਮੀ ਤੌਰ ਤੇ ਯੂਨੀਵਰਸਿਟੀ ਜਾਂ ਕਾਲਜ ਤੋਂ ਵਿਸ਼ੇਸ਼ ਅਨੁਭਵੀ ਸਿੱਖਿਆ ਜਾਂ ਸਨਦ ਪ੍ਰਾਪਤ ਕਰਦਾ ਹੈ। ਸਿੱਖਿਆ ਸ਼ਾਸਤਰ ਅਤੇ ਅਧਿਆਪਨ ਵਿਗਿਆਨ ਇਹਨਾ ਪੇਸ਼ੇਵਰ ਯੋਗਤਾਵਾਂ ਵਿੱਚ ਸ਼ਾਮਿਲ ਹੋ ਸਕਦਾ ਹੈ। ਅਧਿਆਪਕ,ਦੂਜੀ ਤਰਾਂ ਦੀਆਂ ਪੇਸ਼ੇਵਰ ਯੋਗਤਾਵਾਂ,ਆਪਣੀ ਸਿੱਖਿਆ ਨੂੰ ਜਾਰੀ ਰਖ ਸਕਦਾ ਹੈ। ਅਧਿਆਪਕ ਬੱਚੇ ਦੀ ਪੜ੍ਹਾਈ ਉੱਤੇ ਸਭ ਤੋਂ ਜ਼ਿਆਦਾ ਅਸਰ ਪਾਉਂਦੇ ਹਨ। ਵਿਲਿਅਮ ਏਅਰਜ਼ ਆਪਣੀ ਪੁਸਤਕ ਟੂ ਟੀਚ—ਦ ਜਰਨੀ ਆਫ਼ ਏ ਟੀਚਰ ਵਿਚ ਇਸ ਗੱਲ ਦਾ ਜਵਾਬ ਦਿੰਦਾ ਹੈ, ਅਸਰਦਾਰ ਸਿੱਖਿਆ ਦੇਣ ਲਈ ਸਮਝਦਾਰ, ਕਦਰਦਾਨ ਅਤੇ ਮਿਹਨਤੀ ਟੀਚਰਾਂ ਦੀ ਜ਼ਰੂਰਤ ਹੈ। ਚੰਗੀ ਸਿੱਖਿਆ ਦੇਣ ਲਈ ਖ਼ਾਸ ਤਕਨੀਕਾਂ, ਸਟਾਈਲ ਜਾਂ ਪਲੈਨ ਜ਼ਿਆਦਾ ਜ਼ਰੂਰੀ ਨਹੀਂ ਹਨ।[1]

ਮੁੱਢਲੀਆਂ ਯੋਗਤਾਵਾਂ[ਸੋਧੋ]

ਅਧਿਆਪਨ ਇੱਕ ਬਹੁਤ ਹੀ ਗੁੰਝਲਦਾਰ ਸਰਗਰਮੀ ਹੈ।[2] ਸਿੱਖਿਆ ਇਕ ਸਮਾਜਿਕ ਅਭਿਆਸ ਹੈ, ਜੋ ਕਿਸੇ ਖਾਸ ਸੰਦਰਭ (ਸਮੇਂ, ਸਥਾਨ, ਸੱਭਿਆਚਾਰ, ਸਮਾਜਿਕ-ਰਾਜਨੀਤਿਕ-ਆਰਥਿਕ ਸਥਿਤੀ ਆਦਿ) ਵਿੱਚ ਵਾਪਰਦੀ ਹੈ ਅਤੇ ਇਸ ਲਈ ਅਧਿਆਪਨ ਵਿਸ਼ੇਸ਼ ਸੰਦਰਭ ਦੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ ਕਿਉਂਕਿ ਇਹ ਇਸ ਅਭਿਆਸ ਦਾ ਇੱਕ ਹਿੱਸਾ ਹੈ[3] ਅਧਿਆਪਕਾਂ ਤੋਂ ਉਮੀਦਾਂ (ਜਾਂ ਲੋੜੀਂਦੀ ਯੋਗਤਾ ) ਨੂੰ ਪ੍ਰਭਾਵਿਤ ਕਰਨ ਵਾਲੀਆਂ ਗੱਲਾਂ ਵਿੱਚ ਇਤਿਹਾਸ ਅਤੇ ਪਰੰਪਰਾ, ਸਿੱਖਿਆ ਦੇ ਉਦੇਸ਼ਾਂ ਬਾਰੇ ਸਮਾਜਿਕ ਵਿਚਾਰ, ਸਿੱਖਣ ਬਾਰੇ ਸਿਧਾਂਤਾਂ ਦੀ ਸਮਾਜ ਵਿੱਚ ਸਵੀਕਾਰਤਾ ਸ਼ਾਮਿਲ ਹੈ।[4]

ਮੁਹਾਰਤ[ਸੋਧੋ]

ਲੇਟਿਨ ਸਕੂਲ ਵਿੱਚ ਇੱਕ ਅਧਿਆਪਕ ਅਤੇ ਦੋ ਵਿਦਿਆਰਥੀ, 1487

ਇੱਕ ਅਧਿਆਪਕ ਦੁਆਰਾ ਲੋੜੀਂਦੀਆਂ ਮੁਹਾਰਤਾਂ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਤ ਹੁੰਦੀਆਂ ਹਨ ਜਿਸ ਨਾਲ ਉਸ ਦੀ ਭੂਮਿਕਾ ਨੂੰ ਸੰਸਾਰ ਭਰ ਵਿੱਚ ਸਮਝਿਆ ਜਾਂਦਾ ਹੈ। ਮੋਟੇ ਤੌਰ 'ਤੇ, ਚਾਰ ਮਾਡਲ ਹਨ ਜੋ ਅਧਿਆਪਕ ਦੀ ਮੁਹਾਰਤ ਨੂੰ ਸਮਝਣ ਲਈ ਜਰੂਰੀ ਹਨ:

ਅਧਿਆਪਕ ਇੱਕ,

ਸਿੱਖਿਆ ਦੇ ਪ੍ਰਬੰਧਕ ਵਜੋਂ ;

ਸਾਂਭ-ਸੰਭਾਲ ਕਰਨ ਵਾਲੇ ਵਿਅਕਤੀ ਵਜੋਂ;

ਮਾਹਰ ਸਿਖਿਆਰਥੀ ਵਜੋਂ ;

ਸੱਭਿਅਕ ਅਤੇ ਚੰਗੇ ਨਾਗਰਿਕ ਵਜੋਂ; ਜਾਣਿਆ ਜਾਂਦਾ ਹੈ।[5]

ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓ ਈ ਸੀ ਡੀ ) ਨੇ ਦਲੀਲ ਦਿੱਤੀ ਹੈ ਕਿ ਅਧਿਆਪਕ ਪੇਸ਼ੇ ਲਈ ਵਿੱਦਿਆ ਅਤੇ ਪੇਸ਼ੇਵਰ ਵਿਕਾਸ ਬਾਰੇ ਸੇਧ ਦੇਣ ਲਈ ਅਧਿਆਪਕਾਂ ਦੁਆਰਾ ਲੋੜੀਂਦੇ ਹੁਨਰਾਂ ਅਤੇ ਗਿਆਨ ਦੀ ਸਾਂਝੀ ਪਰਿਭਾਸ਼ਾ ਨੂੰ ਵਿਕਸਿਤ ਕਰਨਾ ਜ਼ਰੂਰੀ ਹੈ ।[6] ਕੁਝ ਸਬੂਤ-ਅਧਾਰਤ ਅੰਤਰਰਾਸ਼ਟਰੀ ਵਿਚਾਰ ਚਰਚਾਵਾਂ ਨੇ ਅਜਿਹੀ ਆਮ ਸਮਝ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। ਉਦਾਹਰਣ ਵਜੋਂ, ਯੂਰੋਪੀਅਨ ਯੂਨੀਅਨ ਨੇ ਉਨ੍ਹਾਂ ਤਿੰਨ ਵਿਆਪਕ ਖੇਤਰਾਂ ਦੀ ਸ਼ਨਾਖਤ ਕੀਤੀ ਹੈ ਜੋ ਅਧਿਆਪਕਾਂ ਨੂੰ ਲੋੜੀਂਦੇ ਹਨ:

ਦੂਜਿਆਂ ਨਾਲ ਕੰਮ ਕਰਨਾ,

ਗਿਆਨ, ਤਕਨਾਲੋਜੀ ਅਤੇ ਜਾਣਕਾਰੀ ਨਾਲ ਕੰਮ ਕਰਨਾ,

ਅਤੇ ਸਮਾਜ ਵਿੱਚ ਅਤੇ ਸਮਾਜ ਨਾਲ ਕੰਮ ਕਰਨਾ ।[7]

ਅਧਿਆਪਕਾਂ ਲਈ ਕੀ ਜਰੂਰੀ ਹੈ ? ਵਿੱਦਿਅਕ ਮਾਹਿਰਾਂ ਦੀ ਇਸ ਬਾਰੇ ਆਮ ਸਹਿਮਤੀ ਹੈ ਕਿ ਉਹ ਤਿੰਨ ਸਿਰਲੇਖਾਂ ਅਧੀਨ ਸਮੂਹ ਬੱਧ ਕੀਤਾ ਜਾ ਸਕਦਾ ਹੈ:

ਗਿਆਨ (ਜਿਵੇਂ: ਵਿਸ਼ਾ ਵਸਤੂ ਆਪਣੇ ਆਪ ਵਿੱਚ ਅਤੇ ਗਿਆਨ ਕਿਵੇਂ ਦਿੱਤਾ ਜਾਵੇ,

ਪਾਠਕ੍ਰਮ ਬਾਰੇ ਗਿਆਨ, ਵਿਦਿਅਕ ਵਿਗਿਆਨ, ਮਨੋਵਿਗਿਆਨ, ਮੁਲਾਂਕਣ ਆਦਿ ਬਾਰੇ ਜਾਣਕਾਰੀ)

ਕਰਾਫਟ ਹੁਨਰ (ਜਿਵੇਂ ਪਾਠ ਯੋਜਨਾਬੰਦੀ, ਸਿੱਖਿਆ ਤਕਨੀਕਾਂ ਦੀ ਵਰਤੋਂ ਕਰਨਾ, ਵਿਦਿਆਰਥੀਆਂ ਅਤੇ ਸਮੂਹਾਂ ਦਾ ਪ੍ਰਬੰਧਨ ਕਰਨਾ, ਸਿਖਲਾਈ ਦਾ ਮੁਆਇਨਾ ਅਤੇ ਅਨੁਮਾਨ ਲਗਾਉਣ ਆਦਿ)

ਅਤੇ ਵਿਵਹਾਰਾਂ ਦਾ ਗਿਆਨ (ਜਿਵੇਂ ਜ਼ਰੂਰੀ ਕਦਰਾਂ-ਕੀਮਤਾਂ ਅਤੇ ਰਵੱਈਏ, ਵਿਸ਼ਵਾਸ ਅਤੇ ਪ੍ਰਤੀਬੱਧਤਾ)।[8]

ਅਧਿਆਪਕ ਦੇ ਗੁਣ[ਸੋਧੋ]

ਉਤਸ਼ਾਹ[ਸੋਧੋ]

ਨਿਉਜੀਲੈਂਡ ਵਿੱਚ ਇੱਕ ਅਧਿਆਪਕਾ ਪੁਰਾਣੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ

ਇਹ ਦੇਖਿਆ ਗਿਆ ਹੈ ਕਿ ਜਿਹੜੇ ਅਧਿਆਪਕਾਂ ਨੇ ਪਾਠਕ੍ਰਮ ਅਤੇ ਵਿਦਿਆਰਥੀਆਂ ਪ੍ਰਤੀ ਉਤਸ਼ਾਹ ਦਿਖਾਉਂਦੇ ਹਨ , ਉਹ ਵਿਦਿਆਰਥੀਆਂ ਨੂੰ ਸਿੱਖਣ ਦਾ ਸਕਾਰਾਤਮਕ ਦਾ ਤਜ਼ਰਬਾ ਦੇ ਸਕਦੇ ਹਨ।[9] ਇਹ ਅਧਿਆਪਕ ਰੱਟੇ ਨਾਲ ਨਹੀਂ ਸਿਖਾਉਂਦੇ ਪਰ ਰੋਜ਼ਾਨਾ ਪਾਠ ਸਮੱਗਰੀ ਪੜ੍ਹਾਉਂਦੇ ਹੋਏ ਬਲਸ਼ਾਲੀ ਤਰੀਕੇ ਲੱਭਣ ਦੀ ਕੋਸ਼ਿਸ਼ ਕਰਦੇ ਹਨ। [10] ਅਧਿਆਪਕ ਜਿਹੜੀਆਂ ਚੁਣੌਤੀਆਂ ਦਾ ਆਮ ਤੌਰ ਤੇ ਸਾਹਮਣਾ ਕਰਦੇ ਹਨ ਉਹਨਾਂ ਵਿੱਚੋਂ ਇੱਕ ਇਹ ਹੈ ਕਿ ਉਹ ਵਾਰ-ਵਾਰ ਇੱਕੋ ਪਾਠਕ੍ਰਮ ਨੂੰ ਪੜ੍ਹਾਉਂਦੇ ਹੋਏ ਉਸ ਵਿਸ਼ੇ ਨਾਲ ਬੋਰੀਅਤ ਮਹਿਸੂਸ ਕਰਨ ਲਗਦੇ ਹਨ, ਅਤੇ ਉਹਨਾਂ ਦੇ ਇਸ ਰਵੱਈਏ ਨਾਲ ਵਿਦਿਆਰਥੀਆਂ ਵਿੱਚ ਵਿਸ਼ੇ ਪ੍ਰਤੀ ਬੋਰੀਅਤ ਪੈਦਾ ਹੁੰਦੀ ਹੈ। ਵਿਦਿਆਰਥੀ ਉਤਸ਼ਾਹ ਵਾਲੇ ਅਧਿਆਪਕਾਂ ਨੂੰ ਉਨ੍ਹਾਂ ਅਧਿਆਪਕਾਂ ਨਾਲੋਂ ਕਾਫੀ ਵਧੀਆ ਸਮਝਦੇ ਹਨ ਜਿਹੜੇ ਪਾਠਕ੍ਰਮ ਲਈ ਉਤਸ਼ਾਹ ਨਹੀਂ ਦਿਖਾਉਂਦੇ।.[11]

ਜੋ ਅਧਿਆਪਕ ਉਤਸ਼ਾਹ ਦਾ ਪ੍ਰਦਰਸ਼ਨ ਕਰਦੇ ਹਨ ਉਹ ਵਿਦਿਆਰਥੀਆਂ ਵਿੱਚ ਵਿਸ਼ਾ ਵਸਤੂ ਸਿੱਖਣ ਬਾਰੇ ਜ਼ਿਆਦਾ ਦਿਲਚਸਪੀ, ਊਰਜਾਵਾਨ ਅਤੇ ਉਤਸੁਕਤਾ ਜਗਾ ਸਕਦੇ ਹਨ। ਹਾਲੀਆ ਖੋਜਾਂ ਨੇ ਅਧਿਆਪਕਾਂ ਦੇ ਉਤਸਾਹ ਅਤੇ ਸਜੀਵਤਾ ਦਾ ਸਿੱਖਣ ਲਈ ਵਿਦਿਆਰਥੀਆਂ ਦੀ ਅੰਦਰੂਨੀ ਪ੍ਰੇਰਣਾ ਵਿਚਕਾਰ ਇੱਕ ਸਕਾਰਾਤਮਕ ਸਬੰਧ ਦਿਖਾਇਆ ਹੈ।[12]

ਅਧਿਆਪਕ ਅਤੇ ਵਿਦਿਆਰਥੀ ਦੀ ਸਾਂਝ ਸਿਰਫ਼ ਪੜ੍ਹਾਈ ਤਕ ਹੀ ਸੀਮਤ ਨਹੀਂ ਹੁੰਦੀ, ਸਗੋਂ ਅਧਿਆਪਕ ਵਿਦਿਆਰਥੀ ਨੂੰ ਜ਼ਿੰਦਗੀ ਦੀਆਂ ਪੌੜੀਆਂ ਚੜ੍ਹਨ ਦੇ ਕਾਬਲ ਬਣਾਉਣ ਵਿੱਚ ਵੀ ਅਹਿਮ ਰੋਲ ਅਦਾ ਕਰਦਾ ਹੈ। ਅਧਿਆਪਕ ਬੱਚਿਆਂ ਦਾ ਵਿਸ਼ਵਾਸ ਪਾਤਰ ਹੋਣਾ ਚਾਹੀਦਾ ਹੈ। ਜਿੱਥੇ ਪੜ੍ਹਾਈ ਜ਼ਰੂਰੀ ਹੈ, ਉੱਥੇ ਨੈਤਿਕ ਤੇ ਹੋਰ ਅਨੇਕਾਂ ਸਿੱਖਿਆਵਾਂ ਲਈ ਵੀ ਚੰਗਾ ਅਧਿਆਪਕ ਵਿਦਿਆਰਥੀ ਲਈ ਰਾਹ ਦਸੇਰਾ ਹੁੰਦਾ ਹੈ।ਅਧਿਆਪਕ ਚੰਗੀ ਸੋਚ ਦਾ ਮਾਲਕ ਹੋਣਾ ਚਾਹੀਦਾ ਹੈ,ਜੋ ਵਿਦਿਆਰਥੀਆਂ ਨੂੰ ਅਤੇ ਸਮਾਜ ਨੂੰ ਚੰਗੀ ਸਿਹਤ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਕਰ ਸਕੇ। [13] ਅਧਿਆਪਕ ਦੀ ਪਹਿਲੀ ਤਰਜੀਹ ਆਦਰਸ਼ ਤੇ ਆਚਰਣ ਨਿਰਮਾਣਕਾਰੀ ਹੁੰਦੀ ਹੈ।[14]

ਵਿਦਿਆਰਥੀਆਂ ਨਾਲ ਸੰਵਾਦ[ਸੋਧੋ]

ਅਧਿਐਨ ਇਹ ਦਸਦੇ ਹਨ ਕਿ ਵਿਦਿਆਰਥੀਆਂ ਦੀ ਪ੍ਰੇਰਨਾ ਅਤੇ ਉਹਨਾਂ ਦਾ ਸਕੂਲ ਪ੍ਰਤੀ ਨਜ਼ਰੀਆ ਅਧਿਆਪਕ ਵਿਦਿਆਰਥੀ ਸੰਬੰਧਾਂ ਨਾਲ ਨੇੜਿਓਂ ਜੁੜਿਆ ਹੋਇਆ ਹੈ। ਉਤਸਾਹਿਤ ਅਧਿਆਪਕ ਵਿਦਿਆਰਥੀਆਂ ਲਈ ਅਜਿਹੇ ਲਾਭਕਾਰੀ ਰਿਸ਼ਤੇ ਪੈਦਾ ਕਰਨ ਵਿੱਚ ਉਸਾਰੂ ਭੂਮਿਕਾ ਅਦਾ ਕਰਦੇ ਹਨ। ਉਸਾਰੂ ਵਾਤਾਵਰਣ ਜਿਸ ਦਾ ਸਿੱਧਾ ਤਅੱਲਕ ਵਿਦਿਆਰਥੀਆਂ ਦੀ ਪ੍ਰਾਪਤੀ ਦੇ ਨਾਲ ਹੈ ਬਣਾਉਣ ਵਿਚ ਅਜਿਹੇ ਅਧਿਆਪਕ ਵਿਦਿਆਰਥੀ ਸੰਬੰਧਾਂ ਦੀ ਮੁੱਖ ਭੂਮਿਕਾ ਹੁੰਦੀ ਹੈ।[15][16][17][18]ਅਧਿਆਪਕ ਹਰ ਚੰਗੇ ਕੰਮ ਲਈ ਵਿਦਿਆਰਥੀ ਨੂੰ ਸ਼ਾਬਾਸ਼ ਦਿੰਦਾ ਹੈ ਜਿਸ ਨਾਲ ਉਸ ਦਾ ਭਵਿੱਖ ਸੰਵਰ ਸਕਦਾ ਹੈ ਕਿਉਂਕਿ ਸ਼ਾਬਾਸ਼ ਜਾਂ ਹੱਲਾਸ਼ੇਰੀ ਨਾਲ ਵਿਦਿਆਰਥੀ ਆਪਣੀ ਸੰਭਾਵਨਾ ਤਲਾਸ਼ਨ ਦੇ ਸਮਰੱਥ ਹੋ ਸਕਦਾ ਹੈ।[19]

ਵਿਦਿਆਰਥੀਆਂ ਤੇ ਪ੍ਰਭਾਵ[ਸੋਧੋ]

ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਦੇ ਵਿਅਕਤੀਤਵ ਦਾ ਵਿਦਿਆਰਥੀਆਂ ਦੇ ਭਵਿੱਖ ਤੇ ਡੂੰਘਾ ਅਸਰ ਹੁੰਦਾ ਹੈ।ਪ੍ਰਾਇਮਰੀ ਅਧਿਆਪਕ ਇਕ ਕਾਰੀਗਰ ਦੀ ਤਰ੍ਹਾਂ ਹੁੰਦਾ ਹੈ। ਕਾਰੀਗਰ ਜਿਸ ਤਰ੍ਹਾਂ ਇਮਾਰਤ ਦੀ ਨੀਂਹ ਰਖਦਾ ਹੈ,ਜਿਸ ਤਰ੍ਹਾਂ ਦੀ ਨੀਂਹ ਹੋਵੇਗੀ ਇਮਾਰਤ ਵੀ ਉਸ ਤਰ੍ਹਾਂ ਹੀ ਹੋਵੇਗੀ। ਜੇਕਰ ਅਧਿਆਪਕ ਬੱਚਿਆਂ ਦੀ ਨੀਂਹ ਮਜਬੂਤ ਬਣਾਏਗਾ ਤਾਂ ਬੱਚੇ ਵੀ ਇਕ ਚੰਗੀ ਇਮਾਰਤ ਵਾਗੂੰ ਮਜਬੂਤ ਬਣ ਜਾਣਗੇ। ਇਸ ਲਈ ਇਕ ਚੰਗੇ ਕਾਰੀਗਰ ਦੀ ਤਰ੍ਹਾਂ ਚੰਗੇ ਅਧਿਆਪਕ ਬੱਚਿਆਂ ਦਾ ਭਵਿੱਖ ਮਜਬੂਤ ਬਣਾ ਸਕਦੇ ਹਨ। [20]

ਸਿੱਖਿਆ ਦਾ ਵਪਾਰ ਅਤੇ ਅਧਿਆਪਕ[ਸੋਧੋ]

ਵਿਦਿਆ ਦੇ ਬਾਜ਼ਾਰੀਕਰਨ ਤੇ ਵਪਾਰੀਕਰਨ ਨੇ ਅਧਿਆਪਕ ਦੀ ਸਮਾਜ ਵਿੱਚ ਬਣਦੀ ਸਨਮਾਨਯੋਗ ਭੂਮਿਕਾ ਨੂੰ ਘਟਾ ਕੇ ਦਿਹਾੜੀਦਾਰ ਬਣਾ ਦਿੱਤਾ ਹੈ ਜੋ ਨਿੱਜੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਲਈ ਵੱਧ ਤੋਂ ਵੱਧ ਪੈਸਾ ਇਕੱਠਾ ਕਰਨ ਵਾਲਾ ਮਾਰਕੀਟਿੰਗ ਏਜੰਟ ਸਮਝਿਆ ਜਾ ਰਿਹਾ ਹੈ। ਅਜਿਹੇ ਬਾਜ਼ਾਰੀਕਰਨ ਨੇ ਅਧਿਆਪਕ ਦੀ ਸੋਚ ਵੀ ਕਿਤੇ ਨਾ ਕਿਤੇ ਪੈਸਾਮੁਖੀ ਬਣਾ ਦਿੱਤੀ ਹੈ। [21]

ਗੈਰ ਵਿੱਦਿਅਕ ਕੰਮ ਅਤੇ ਅਧਿਆਪਕ ਦਾ ਰੁਤਬਾ[ਸੋਧੋ]

ਅਧਿਆਪਕਾਂ ਦਾ ਰੁਤਬਾ ਸਮਾਜ ਵਿਚ ਲਗਾਤਾਰ ਨਿਘਰਦਾ ਜਾ ਰਿਹਾ ਹੈ। ਉਨ੍ਹਾਂ ਨੂੰ ਸਰਕਾਰੀ ਕਾਰਕੁਨ ਮੰਨਿਆ ਜਾਂਦਾ ਹੈ। ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਕੂਲ ਵਿਚ ਪੜ੍ਹਾਉਣ ਦੇ ਨਾਲ ਨਾਲ ਸਰਕਾਰੀ ਕੰਮ ਵੀ ਕਰਨ। ਇਨ੍ਹਾਂ ਦੇ ਕੰਮਾਂ ਵਿਚ ਪਿਛਲੇ ਸਾਲਾਂ ਦੌਰਾਨ ਇਕ ਹੋਰ ਕੰਮ ਵੀ ਜੁੜ ਗਿਆ ਹੈ; ਉਹ ਸਵੱਛਤਾ ਦੇ ਸੰਦੇਸ਼ਵਾਹਕ ਵੀ ਬਣਨ। [22]

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]

 1. "ਅਧਿਆਪਕ". Retrieved 20 ਅਗਸਤ 2016.  Check date values in: |access-date= (help)
 2. For a review of literature on competences required by teachers, see F Caena (2011) 'Literature review: Teachers’ core competences: requirements and development' accessed January 2017 at "Archived copy" (PDF). Archived (PDF) from the original on 9 January 2017. Retrieved 8 January 2017. 
 3. for a useful discussion see, for example: Cochran-Smith, M. (2006): 'Policy, Practice, and Politics in Teacher Education', Thousand Oaks, CA: Corwin Press
 4. see for example Cummings, W.K. (2003) 'The InstitutionS of Education. A Comparative Study of Educational Development in the Six Core Nations', Providence, MA: Symposium Books.
 5. F Caena (2011) 'Literature review: Teachers’ core competences: requirements and development' accessed January 2017 at "Archived copy" (PDF). Archived (PDF) from the original on 9 January 2017. Retrieved 8 January 2017.  citing Altet et al., 1996; Conway et al., 2010; Hansen, 2008; Seifert, 1999; Sockett, 2008
 6. 'Teachers Matter: Attracting, Developing and Retaining Effective Teachers', 2005, Paris: OECD publications [1]
 7. F Caena (2011) 'Literature review: Teachers’ core competences: requirements and development' accessed January 2017 at "Archived copy" (PDF). Archived (PDF) from the original on 9 January 2017. Retrieved 8 January 2017. 
 8. Williamson McDiarmid, G. & Clevenger-Bright M. (2008) 'Rethinking Teacher Capacity', in Cochran-Smith, M., Feiman-Nemser, S. & Mc Intyre, D. (Eds.). 'Handbook of Research on Teacher Education. Enduring questions in changing contexts'. New York/Abingdon: Routledge/Taylor & Francis cited in F Caena (2011)
 9. Teaching Patterns: a Pattern Language for Improving the Quality of Instruction in Higher Education Settings by Daren Olson. Page 96
 10. Motivated Student: Unlocking the Enthusiasm for Learning by Bob Sullo. Page 62
 11. Barkley, S., & Bianco, T. (2006). The Wonder of Wows. Kappa Delta Pi Record, 42(4), 148-151.
 12. Patrick, B.C., Hisley, J. & Kempler, T. (2000) "What's Everybody so Excited about?": The Effects of Teacher Enthusiasm on Student Intrinsic Motivation and Vitality", The Journal of Experimental Education, Vol. 68, No. 3, pp. 217-236
 13. ਸੁਖਰਾਜ ਸਿੰਘ ਚਹਿਲ. "ਅਧਿਆਪਕ ਤੇ ਵਿਦਿਆਰਥੀ ਦਰਮਿਆਨ ਗੱਲਾਂ-ਬਾਤਾਂ". ਪੰਜਾਬੀ ਟ੍ਰਿਬਿਊਨ. 
 14. ਪ੍ਰੋ. ਕੁਲਵੰਤ ਔਜਲਾ. "ਇਲਮ, ਹਰਫ਼ ਦੀ ਮਾਂ ਹੁੰਦੇ ਹਨ ਅਧਿਆਪਕ". ਪੰਜਾਬੀ ਟ੍ਰਿਬਿਊਨ. 
 15. Baker, J. A., Terry, T., Bridger, R., & Winsor, A. (1997). Schools as caring communities: A relational approach to school reform. School Psychology Review, 26, 576-588.
 16. Bryant, Jennings . 1980. Relationship between college teachers' use of humor in the classroom and students' evaluations of their teachers. Journal of educational psychology. 72, 4.
 17. Fraser, B. J., & Fisher, D. L. (1982). Predicting students' outcomes from their perceptions of classroom psychosocial environment. American Educational Research Journal, 19, 498- 518.
 18. Hartmut, J. (1978). Supportive dimensions of teacher behavior in relationship to pupil emotional cognitive processes. Psychologie in Erziehung und Unterricht, 25, 69-74.
 19. ਪ੍ਰੋ. ਹਮਦਰਦਵੀਰ ਨੌਸ਼ਹਿਰਵੀ (2018-09-12). "ਮੇਰਾ ਪਹਿਲਾ ਤੇ ਦੂਜਾ ਅਧਿਆਪਕ - Tribune Punjabi". Tribune Punjabi (in ਅੰਗਰੇਜ਼ੀ). Retrieved 2018-09-13. 
 20. "ਪ੍ਰਾਇਮਰੀ ਵਾਲੇ ਅਧਿਆਪਕ". Tribune Punjabi. 2018-07-12. Retrieved 2018-07-22. 
 21. "ਤ੍ਰਾਸਦੀ ਵਿੱਚੋਂ ਲੰਘ ਰਹੇ ਅਧਿਆਪਕ - Tribune Punjabi". Tribune Punjabi (in ਅੰਗਰੇਜ਼ੀ). 2018-09-03. Retrieved 2018-09-04. 
 22. ਅਪੂਰਵਾ ਨੰਦ (2018-09-04). "ਅਧਿਆਪਕ ਦਿਵਸ ਦੀ ਸਾਰਥਿਕਤਾ ਦਾ ਸਵਾਲ - Tribune Punjabi". Tribune Punjabi. Retrieved 2018-09-05.