ਹਮਦ
ਦਿੱਖ
ਹਮਦ ਹਮਦ (Arabic: حمد), ਹਮਦ ਇੱਕ ਅਰਬੀ ਲਫ਼ਜ਼ ਹੈ, ਜਿਸ ਦੇ ਮਾਅਨੀਤਾਰੀਫ਼ ਦੇ ਹਨ। ਅੱਲ੍ਹਾ ਦੀ ਤਾਰੀਫ਼ ਵਿੱਚ ਕਹੀ ਜਾਣ ਵਾਲੀ ਨਜ਼ਮ ਨੂੰ ਹਮਦ ਕਹਿੰਦੇ ਹਨ। ਹਮਦ ਕਈ ਜ਼ਬਾਨਾਂ ਵਿੱਚ ਲਿਖੀ ਜਾਂਦੀ ਆ ਰਹੀ ਹੈ। ਅਰਬੀ, ਫ਼ਾਰਸੀ, ਪੰਜਾਬੀ ਜਾਂ ਉਰਦੂ ਜ਼ਬਾਨ ਵਿੱਚ ਇਹ ਅਕਸਰ ਮਿਲਦੀ ਹੈ। ਸ਼ਬਦ "ਹਮਦ" ਕੁਰਾਨ ਤੋਂ ਆਇਆ ਹੈ। ਇੰਡੋਨੇਸ਼ੀਆ ਤੋਂ ਮੋਰੋਕੋ ਤੱਕ, ਸਾਰੇ ਮੁਸਲਮਾਨ ਸੰਸਾਰ ਅੰਦਰ ਇਹ ਪ੍ਰਚਲਤ ਹੈ। ਕੱਵਾਲੀ ਦੀ ਪੇਸ਼ਕਾਰੀ ਵਿੱਚ ਆਮ ਤੌਰ ਤੇ ਘੱਟੋ-ਘੱਟ ਇੱਕ ਹਮਦ ਸ਼ਾਮਲ ਹੁੰਦੀ ਹੈ, ਜੋ ਇਸ ਵਿੱਚ ਰਵਾਇਤੀ ਤੌਰ ਤੇ ਪਹਿਲਾ ਗੀਤ ਹੁੰਦਾ ਹੈ।
ਇਸਲਾਮ ਦੇ ਪੰਜ ਥੰਮਾਂ ਵਿੱਚ ਹਮਦ
[ਸੋਧੋ]ਇਸਲਾਮ ਦੇ ਪੰਜ ਥੰਮਾਂ ਵਿੱਚ ਹਮਦ ਦਾ ਸੰਕਲਪ ਇਸ ਸ਼ਬਦ ਦੀ ਮਹੱਤਤਾ ਤੇ ਜ਼ੋਰ ਦੇਣ ਲਈ ਹਰ ਥੰਮ੍ਹ ਵਿੱਚ ਹੈ। ਪਹਿਲੇ ਥੰਮ ਸ਼ਹਾਦਾ ਵਿੱਚ, ਮੁਸਲਮਾਨ ਮੁਸਲਿਮ ਵਜੋਂ ਜਨਮ ਹੋਣ ਦੀ ਅਤੇ ਇੱਕ ਖ਼ੁਦਾ ਅਤੇ ਉਸ ਦੇ ਨਬੀ ਵਿੱਚ ਵਿਸ਼ਵਾਸ ਦੀ ਬਖਸ਼ਿਸ਼ ਲਈ ਅੱਲ੍ਹਾ ਦੀ ਤਾਰੀਫ਼ ਕਰਦੇ ਹਨ।