ਸਮੱਗਰੀ 'ਤੇ ਜਾਓ

ਹਮੀਦਾ ਹੁਸੈਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਮੀਦਾ ਹੁਸੈਨ
হামিদা হোসেন
ਜਨਮ1936 (ਉਮਰ 87–88)
ਅਲਮਾ ਮਾਤਰਵੈਲਸਲੀ ਕਾਲਜ
ਆਕਸਫ਼ੋਰਡ ਯੂਨੀਵਰਸਿਟੀ
ਜੀਵਨ ਸਾਥੀਕਮਲ ਹੁਸੈਨ

ਹਮੀਦਾ ਹੁਸੈਨ (ਜਨਮ 1936) ਇੱਕ ਪ੍ਰਮੁੱਖ ਬੰਗਲਾਦੇਸ਼ੀ ਮਨੁੱਖੀ ਅਧਿਕਾਰ ਕਾਰਕੁਨ ਅਤੇ ਅਕਾਦਮਿਕ ਲੇਖਿਕਾ ਹੈ।[1] ਹੁਸੈਨ ਨੇ ਬੰਗਲਾਦੇਸ਼ ਵਿੱਚ, ਇਸਲਾਮ ਬਾਰੇ ਅਤੇ ਵਿਸ਼ਵਭਰ ਦੇ ਮਨੁੱਖੀ ਅਧਿਕਾਰਾਂ ਅਤੇ ਔਰਤ ਸੰਬੰਧੀ ਮੁੱਦਿਆਂ ਬਾਰੇ ਕਈ ਕਿਤਾਬਾਂ ਅਤੇ ਲੇਖ ਪ੍ਰਕਾਸ਼ਿਤ ਕਰਵਾਏ ਹਨ।[2] ਉਹ ਏਨ ਓ ਸਾਲਿਸ਼ ਕੇਂਦਰ, ਕਾਨੂੰਨੀ ਮਦਦ ਅਤੇ ਮਨੁੱਖੀ ਅਧਿਕਾਰਾਂ ਦਾ ਸੰਗਠਨ, ਦੀ ਇੱਕ ਸੰਸਥਾਪਕ ਮੈਂਬਰ ਹੈ।

1969 ਵਿੱਚ ਹੁਣ ਪੂਰਬੀ ਪਾਕਿਸਤਾਨ ਵਿੱਚ ਉਸ ਨੇ ਅਰਥਸ਼ਾਸਤਰੀ ਰਹਿਮਾਨ ਸੋਭਨ ਨਾਲ ਮਿਲ ਕੇ ਅੰਗਰੇਜ਼ੀ-ਭਾਸ਼ਾ ਦੇ ਮਹੀਨਾਵਾਰ ਮੌਜੂਦਾ ਮਾਮਲਿਆਂ  ਦੀ ਮੈਗਜ਼ੀਨ 'ਫੋਰਮ' ਦੀ ਸ਼ੁਰੂਆਤ ਕੀਤੀ। ਇਹ ਮੈਗਜ਼ੀਨ ਪੱਛਮੀ ਪਾਕਿਸਤਾਨ ਦੀ ਸਥਾਪਤੀ ਦੇ ਖ਼ਿਲਾਫ਼ ਆਪਣੀ ਸਪਸ਼ਟ ਆਲੋਚਨਾ ਵਜੋਂ ਸਥਾਪਿਤ ਹੋਇਆ, ਅਤੇ ਪਾਕਿਸਤਾਨੀ ਯੂਨੀਅਨ ਵਿੱਚ ਜ਼ਮਹੂਰੀਅਤ ਅਤੇ ਆਰਥਿਕ ਸੁਧਾਰਾਂ ਦੀ ਵਕਾਲਤ ਲਈ ਮਸ਼ਹੂਰ ਹੋਇਆ।

ਮੁੱਢਲਾ ਜੀਵਨ ਅਤੇ ਸਿੱਖਿਆ

[ਸੋਧੋ]
30 ਜਨਵਰੀ 2015 ਨੂੰ ਨੋਤਰ ਡੇਮ ਯੂਨੀਵਰਸਿਟੀ ਬੰਗਲਾਦੇਸ਼ ਵਿੱਚ ਓਰੀਐਂਟੇਸ਼ਨ ਸਮਾਰੋਹ ਦੌਰਾਨ ਹਮੀਦਾ ਹੁਸੈ (ਵਿਚਕਾਰ) 

ਹੁਸੈਨ ਦਾ ਜਨਮ ਹੈਦਰਾਬਾਦ, ਸਿੰਧ (ਪਾਕਿਸਤਾਨ ਵਿੱਚ) ਵਿੱਖੇ 1936 ਵਿੱਚ ਹੋਇਆ। ਉਸ ਦੇ ਪਿਤਾ ਅਬਦੁੱਲਾ ਮੁਹੰਮਦ ਸ਼ਫ਼ੀ ਅਖੁੰਡ, ਇੱਕ ਨਿਆਧੀਸ਼ ਸਨ। ਉਸ ਨੇ ਆਪਣੀ ਪੜ੍ਹਾਈ ਵੈਲੇਸਲੀ ਕਾਲਜ, ਅਮਰੀਕਾ ਤੋਂ ਕੀਤੀ ਅਤੇ ਆਕਸਫ਼ੋਰਡ ਯੂਨੀਵਰਸਿਟੀ ਤੋਂ ਆਪਣੀ ਪੀਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀ।

ਵਿਆਹ ਅਤੇ ਪਰਿਵਾਰ 

[ਸੋਧੋ]
ਹਮੀਦਾ ਅਤੇ ਕਮਲ ਐਨਦੀਯੂਬੀ ਫੈਕਲਟੀ ਮੈਂਬਰਾਂ ਦੇ ਨਾਂ

ਹਮੀਦਾ ਹੁਸੈਨ ਦਾ ਵਿਆਹ ਕਮਲ ਹੁਸੈਨ ਨਾਲ ਹੋਇਆ, ਜੋ ਬੰਗਲਾਦੇਸ਼ ਵਿੱਚ ਗਾਨੋ ਫੋਰਮ ਸਿਆਸੀ ਪਾਰਟੀ ਦੇ ਪ੍ਰਧਾਨ ਸਨ ਜਿਸ ਨੂੰ ਉਸ ਨੇ 1992 ਵਿੱਚ ਸਥਾਪਿਤ ਕੀਤਾ।[3]

ਇਹ ਵੀ ਦੇਖੋ

[ਸੋਧੋ]
  • ਫੋਰਮ
  • ਐਨ ਓ ਸਲਿਸ਼ ਕੇਂਦਰ 

ਹਵਾਲੇ

[ਸੋਧੋ]
  1. "Dr. Hameeda Hossain". zoominfo. Archived from the original on 19 ਦਸੰਬਰ 2013. Retrieved 19 December 2013. {{cite web}}: Unknown parameter |dead-url= ignored (|url-status= suggested) (help)
  2. "Hameeda Hossain". South Asia Citizens Web. Archived from the original on 19 ਦਸੰਬਰ 2013. Retrieved 19 December 2013.
  3. "Two decades of Gono Forum". Probenews. 4 February 2012. Archived from the original on 29 October 2013. Retrieved 2012-12-22. {{cite news}}: Unknown parameter |dead-url= ignored (|url-status= suggested) (help)